ਕੋਟਕਪੂਰਾ: ਸ਼ਹਿਰ ਵਿੱਚ ਗੋਲੀਕਾਂਡ ਮਾਮਲੇ ਵਿਚ ਸਾਰੇ ਨਾਮਜ਼ਦਾਂ ਦੀ ਜਿਲ੍ਹਾ ਅਤੇ ਸੈਸ਼ਨ ਜੱਜ ਫ਼ਰੀਦਕੋਟ ਦੀ ਅਦਾਲਤ ਵਿਚ ਪੇਸ਼ੀ ਹੋਈ। ਮਾਤਾ ਦੀ ਸਿਹਤ ਖਰਾਬ ਹੋਣ ਦੇ ਚੱਲਦੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਮਾਨਯੋਗ ਅਦਾਲਤ ਵਿਚ ਪੇਸ਼ ਨਹੀ ਹੋ ਸਕੇ।
ਸਾਬਕਾ ਐਸਐਸਪੀ ਚਰਨਜੀਤ ਸ਼ਰਮਾਂ ਅਤੇ ਐਸਪੀ ਬਲਜੀਤ ਸਿੰਘ ਸਿੱਧੂ ਤੇ ਏਡੀਸੀਪੀ ਪਰਮਜੀਤ ਸਿੰਘ ਪੰਨੂੰ ਤੇ ਇੰਸਪੈਕਟਰ ਗੁਰਦੀਪ ਸਿੰਘ ਪੰਧੇਰ ਅਤੇ ਸਾਬਕਾ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਹੋਏ ਮਾਨਯੋਗ ਅਦਾਲਤ ਵਿਚ ਪੇਸ਼ ਹੋਏ। ਦੋਸ਼ ਤੈਅ ਕਰਨ ਨੂੰ ਲੈ ਕੇ ਹੋਣ ਵਾਲੀ ਬਹਿਸ ਇਕ ਵਾਰ ਫਿਰ ਟਲ ਗਈ ਹੈ। ਸਿੱਟ ਵੱਲੋਂ ਮਾਨਯੋਗ ਅਦਾਲਤ ਵਿਚ ਲਗਾਈ ਗਈ ਕਥਿਤ ਦੋਸ਼ੀਆਂ ਨੂੰ ਬਿਨ੍ਹਾਂ ਕਾਗਜ਼ਾਤ ਚਲਾਨ ਮਨਜੂਰ ਕੀਤੇ ਜਾਣ ਲਈ ਅਰਜ਼ੀ ਦਿੱਤੀ।
ਇਹ ਵੀ ਪੜੋ: UK Election Result: ਜਿੱਤ ਦੇ ਕਰੀਬ ਬੋਰਿਸ ਜਾਨਸਨ ਦੀ ਪਾਰਟੀ, ਬਹੁਮਤ ਦੇ ਅੰਕੜੇ ਨੂੰ ਕੀਤਾ ਪਾਰ
ਇਸ ਅਰਜ਼ੀ ਦੇ ਸੰਬੰਧ ਵਿਚ ਅਗਲੀ ਤਾਰੀਖ ਤੇ ਰਿਪਲਾਈ ਹੋਵੇਗਾ। ਅਗਲੀ ਤਾਰੀਖ ਦੀ ਪੇਸ਼ੀ 4 ਜਨਵਰੀ 2020 ਨੂੰ ਤੈਅ ਹੋਵੇਗੀ। ਆਈ ਪਰਮਰਾਜ ਸਿੰਘ ਉਮਰਾਨੰਗਲ ਦੇ ਵਕੀਲ ਗੁਰਸਾਹਿਬ ਸਿੰਘ ਬਰਾੜ ਨੇ ਫੋਨ 'ਤੇ ਜਾਣਕਾਰੀ ਦਿੱਤੀ।