ਫਰੀਦਕੋਟ: ਕੁੱਝ ਲੋਕਾਂ ਦੀ ਸੋਚ ਅੱਜ ਵੀ ਲੜਕਾ/ਲੜਕੀ ਵਿੱਚ ਭੇਦਭਾਵ 'ਤੇ ਟਿਕੀ ਹੋਈ ਹੈ, ਪਰ ਇਸਦੇ ਉਲਟ ਲੜਕੀਆਂ ਅਜਿਹਾ ਕੁਝ ਕਰ ਦਿਖਾਉਂਦੀਆਂ ਹਨ ਜਿਨ੍ਹਾਂ ਨੂੰ ਦੇਖ ਹਰ ਕਿਸੇ ਦੀਆਂ ਅੱਖਾਂ ਅੱਡੀਆਂ ਰਹਿ ਜਾਂਦੀਆਂ ਹਨ। ਅਜਿਹੀ ਹੀ ਹਕੀਕਤ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਬੁਰਜ ਹਰੀਕਾ ਵਿਚ ਦੇਖਣ ਨੂੰ ਮਿਲੀ ਹੈ। ਜਿੱਥੋਂ ਦੇ ਸਧਾਰਨ ਪਰਿਵਾਰ ਵਿੱਚੋਂ ਉੱਠੀ ਧੀ ਨੇ ਅਜਿਹੀ ਮੰਜ਼ਿਲ ਹਾਸਿਲ ਕੀਤੀ ਹੈ ਜਿਸਦੀ ਚਰਚਾ ਅੱਜ ਪੰਜਾਬ ਦੇ ਲੋਕਾਂ ਲਈ ਮਿਸਾਲ ਬਣ ਗਈ ਹੈ।
ਇਹ ਮਿਸਾਲ ਇਸ ਲਈ ਕਹੀ ਜਾ ਸਕਦੀ ਹੈ ਕਿਉਂਕਿ ਕੈਨੇਡਾ ਪੁਲਿਸ 'ਚ ਹੋਈ 200 ਸਿਪਾਹੀਆਂ ਦੀ ਭਰਤੀ 'ਚ ਪੰਜਾਬ ਦੀ ਇਕੱਲੀ ਧੀ ਨੇ ਇਹ ਬਾਜ਼ੀ ਮਾਰੀ ਹੈ। ਹਾਲਾਂਕਿ ਪੰਜਾਬ ਦੇ ਇਕ ਲੜਕੇ ਦੀ ਵੀ ਸਿਪਾਹੀ ਵਜੋਂ ਚੋਣ ਹੋਈ ਹੈ ਪਰ ਜੋ ਮਿਡਲ ਪਰਿਵਾਰ ਦੀਆਂ 3 ਲੜਕੀਆ ਵਿਚੋਂ ਹਰਪ੍ਰੀਤ ਕੌਰ ਨੇ ਆਪਣੇ ਮਾਤਾ ਪਿਤਾ ਦਾ ਨਾਮ ਚਮਕਾਉਣ ਦੇ ਨਾਲ ਉਨ੍ਹਾਂ ਲੋਕਾਂ ਦੇ ਮੂੰਹ ਬੰਦ ਕਰ ਦਿੱਤੇ ਹਨ ਜੋ ਕਹਿੰਦੇ ਸਨ ਕਿ ਸਤਨਾਮ ਸਿੰਘ ਦੇ 3 ਲੜਕੀਆਂ ਪੈਦਾ ਹੋ ਗਈਆਂ ਉਨ੍ਹਾਂ ਦਾ ਕੀ ਬਣੇਗਾ। ਜਿਹੜੇ ਲੋਕ ਉਸ ਦੇ ਪਿਤਾ ਨੂੰ ਕਹਿੰਦੇ ਸੀ ਕਿ ਲੜਕੀਆਂ ਨੂੰ ਪੜ੍ਹਾ ਕੇ ਕੀ ਲੈਣਾ ਅੱਜ ਉਸ ਪਿਤਾ ਦੀ ਸੋਚਨੂੰ ਹਰਪ੍ਰੀਤ ਕੌਰ ਨੇ ਚਾਰ ਚੰਨ ਲਗਾ ਦਿੱਤੇ ਹਨ।
ਹਰਪ੍ਰੀਤ 'ਤੇ ਮਾਣ: ਇਸ ਮੌਕੇ ਲੜਕੀ ਦੇ ਚਾਚੇ, ਤਾਏ,ਪਿੰਡ ਦੇ ਸਰਪੰਚ ਅਤੇ ਗ੍ਰੰਥੀ ਸਿੰਘ ਨੇ ਲੜਕੀ ਅਤੇ ਲੜਕੀ ਦੇ ਮਾਤਾ ਪਿਤਾ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਪਰਿਵਾਰ ਨੂੰ ਤਾਂ ਮਾਣ ਮਹਿਸੂਸ ਹੋਣਾ ਸੀ ਕਿ ਉਹਨਾਂ ਦੀ ਲੜਕੀ ਨੇ ਵਿਦੇਸ਼ ਵਿੱਚ ਪੁਿਲਸ ਵਿੱਚ ਭਰਤੀ ਹੋਕੇ ਨਾਮ ਰੋਸ਼ਨ ਕੀਤਾ ਹੈ। ਅਸੀਂ ਖੁਦ ਇਹ ਮਹਿਸੂਸ ਕਰ ਰਹੇ ਹਾਂ ਕਿ ਸਾਡੀ ਖੁਦ ਦੀ ਲੜਕੀ ਨੇ ਇਹ ਮੰਜ਼ਿਲ ਹਾਸਿਲ ਕਰ ਲਈ ਹੈ ।ਜਿਸਨੇ ਪਿੰਡ ਦਾ ਫਰੀਦਕੋਟ ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਪੂਰੀ ਦੁਨੀਆ 'ਚ ਰੋਸ਼ਨ ਕਰ ਦਿੱਤਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕਰਦੇ ਕਿਹਾ ਕ਼ੀ ਅੱਜ ਦੇ ਟਾਈਮ ਲੜਕੀਆਂ ਕਿਸੇ ਤੋਂ ਘੱਟ ਨਹੀਂ ਅਤੇ ਲੜਕੀ ਹੋਣ 'ਤੇ ਦੱੁਖ ਨਹੀਂ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਕਿਉਂ ਕਿ ਲੜਕੀਆਂ ਕਰਮਾਂ ਵਾਲਿਆਂ ਦੇ ਘਰ ਪੈਦਾ ਹੁੰਦੀਆਂ ਹਨ।
ਨੱਚ-ਨੱਚ ਹਿਲਾਈ ਧਰਤੀ: ਖੁਸ਼ੀ ਦੇ ਇਸ ਮੌਕੇ ਲੜਕੀ ਦੀ ਦਾਦੀ, ਤਾਈ, ਚਾਚੀ ਤੋਂ ਜਿੱਥੇ ਖੁਸ਼ੀ ਨਹੀਂ ਸਾਂਭੀ ਜਾ ਰਹੀ ਸੀ ਉਥੇ ਹੀ ਦਾਦੀ ਦੇ ਸ਼ਬਦ ਸਨ ਕ਼ੀ ਰੱਬ ਪੁੱਤਰ ਚਾਹੇ ਨਾ ਦਵੇ ਧੀ ਜ਼ਰੂਰ ਦਵੇ ਕਿਉਂ ਕੀ ਪੁੱਤਰ ਦੁੱਖ ਦੇਣਗੇ ਪਰ ਧੀ ਦੁੱਖ ਵੰਡਾਉਂਦੀ ਹੈ । ਹਰਪ੍ਰੀਤ ਦੀ ਇਸ ਕਾਮਯਾਬੀ 'ਤੇ ਸਭ ਨੇ ਰਮ ਕੇ ਨੱਚ -ਨੱਚ ਧਰਤੀ ਹਿਲਾ ਦਿੱਤੀ।