ETV Bharat / state

ਕੋਰੋਨਾ ਨੇ ਵਧਾਈ ਘਰਾਂ ਦੀ ਉਸਾਰੀ ਦੀ ਕਿਮਤ, 20 ਤੋਂ 25 ਫੀਸਦੀ ਵੱਧੀ ਮਹਿੰਗਾਈ - ਪਰਵਾਸੀ ਲੈਬਰਾਂ

ਸੁਫਨਿਆਂ ਦਾ ਆਸ਼ਿਆਣਾ ਹੁਣ ਹੋਰ ਮਹਿੰਗਾ ਹੋ ਗਿਆ ਹੈ। ਕੋਰੋਨਾ ਦੀ ਲਾਗ ਐਸੀ ਲੱਗੀ ਕਿ ਕਾਰੋਬਾਰ ਤਾਂ ਠੱਪ ਹੋਏ ਹੀ ਗਿਆ ਸੀ ਪਰ ਨਾਲ ਦੇ ਨਾਲ ਘਰਾਂ ਦੀ ਤੇ ਦੁਕਾਨਾਂ ਦੀ ਉਸਾਰੀ ਦਾ ਕੰਮ ਵੀ ਮਹਿੰਗਾ ਹੋ ਗਿਆ ਹੈ।

ਕੋਰੋਨਾ ਕਾਲ ਤੋਂ ਬਾਅਦ ਘਰ ਜਾਂ ਦੁਕਾਨ ਬਣਾਉਣਾ ਹੋਇਆ ਔਖਾ

author img

By

Published : Dec 11, 2020, 2:21 PM IST

ਫ਼ਰੀਦਕੋਟ: ਸੁਫਨਿਆਂ ਦਾ ਆਸ਼ਿਆਣਾ ਹੁਣ ਹੋਰ ਮਹਿੰਗਾ ਹੋ ਗਿਆ ਹੈ। ਕੋਰੋਨਾ ਦੀ ਲਾਗ ਐਸੀ ਲੱਗੀ ਕਿ ਕਾਰੋਬਾਰ ਤਾਂ ਠੱਪ ਹੋਏ ਹੀ ਗਿਆ ਸੀ ਪਰ ਨਾਲ ਦੇ ਨਾਲ ਘਰਾਂ ਦੀ ਤੇ ਦੁਕਾਨਾਂ ਦੀ ਉਸਾਰੀ ਦਾ ਕੰਮ ਵੀ ਮਹਿੰਗਾ ਹੋ ਗਿਆ ਹੈ। ਘਰ ਬਣਾਉਣ ਵਿੱਚ ਇਸਤੇਮਾਲ ਹੋਣ ਵਾਲ਼ੀਆਂ ਲੋੜੀਂਦੇ ਚੀਜ਼ਾਂ ਦੇ ਕੀਮਤਾਂ 'ਚ ਦੇ ਵਿੱਚ ਤਕਰੀਬਨ 20 ਤੋਂ 25 ਫੀਸਦ ਇਜਾਫਾ ਹੋਇਆ ਹੈ। ਹੁਣ ਘਰਾਂ ਤੇ ਦੁਕਾਨਾਂ ਬਣਾਉਣ ਦੇ ਸੁਫ਼ਨਿਆਂ 'ਤੇ ਮਹਿੰਗਾਈ ਦੀ ਮਾਰ ਪੈ ਰਹੀ ਹੈ।

ਹਰ ਵਰਤੋਂ ਦੀ ਚੀਜ਼ਾਂ 'ਚ ਹੋਇਆ ਇਜਾਫਾ

ਦੁਕਾਨ ਬਣਾ ਰਹੇ ਵਿਅਕਤੀ ਦਾ ਕਹਿਣਾ ਹੈ ਕਿ ਹਰ ਚੀਜ਼ ਦੀਆਂ ਕੀਮਤਾਂ 'ਚ ਵਾਧਾ ਹੋਇਆ। ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਇੱਟਾਂ ਦੇ ਰੇਟ 'ਚ 1000 ਰੁਪਏ, ਸੀਮੇਂਟ ਦੀ ਕੀਮਤ 'ਚ 90 ਰੁਪਏ, 2000 ਰੁਪਏ ਰੇਤਾ ਦੀ ਟਰਾਲੀ ਦੀ ਕੀਮਤ 'ਚ ਵਾਧਾ ਹੋਇਆ ਹੈ।

ਕੋਰੋਨਾ ਕਾਲ ਤੋਂ ਬਾਅਦ ਘਰ ਜਾਂ ਦੁਕਾਨ ਬਣਾਉਣਾ ਹੋਇਆ ਔਖਾ

ਪਰਵਾਸੀ ਲੈਬਰਾਂ ਦੇ ਜਾਉਣ ਤੋਂ ਬਾਅਦ ਆਈ ਵੱਡੀ ਘਾਟ

ਘਰ ਬਣਾ ਰਹੇ ਵਿਅਕਤੀ ਦਾ ਕਹਿਣਾ ਸੀ ਕਿ ਕੋਰੋਨਾ ਦੇ ਚੱਲਦਿਆਂ ਜੋ ਪਰਵਾਸੀ ਮਜ਼ਦੂਰ ਆਪਣੇ ਸੂਬਿਆਂ ਨੂੰ ਕੂਚ ਕਰ ਗਏ ਉਨ੍ਹਾਂ ਨਾਲ ਲੈਬਰ 'ਚ ਵੱਡੀ ਘਾਟ ਆਈ ਹੈ। ਤਾਲਾਬੰਦੀ ਦੇ ਦੌਰਾਨ ਵੱਡੀ ਗਿਣਤੀ 'ਚ ਪੰਜਾਬ ਤੋਂ ਪਰਵਾਸੀ ਲੈਬਰ ਆਪਣੇ ਆਪਣੇ ਸੂਬਿਆਂ ਨੂੰ ਪਰਤੇ ਸਨ ਜੋ ਮੁੜ ਕੇ ਆਏ ਹੀ ਨਹੀਂ, ਜਿਸ ਨਾਲ ਵੱਡੇ ਪੱਧਰ 'ਤੇ ਲੈਬਰਾਂ ਦੀ ਘਾਟਾ ਹੋ ਰਹੀ ਹੈ। ਕਿਸਾਨਾਂ ਦੇ ਅੰਦੋਲਨ ਦੇ ਚੱਲਦਿਆਂ ਪੰਜਾਬ 'ਚ ਕਾਫੀ ਸਮਾਂ ਰੇਲਾਂ ਬੰਦ ਰਹੀਆਂ, ਜਿਸ ਕਾਰਨ ਵੀ ਪਰਵਾਸੀ ਮਜਦੂਰ ਪੰਜਾਬ ਨਹੀਂ ਪਰਤ ਸਕੇ।

ਇਨ੍ਹਾਂ ਤਸਵੀਰਾਂ ਤੋਂ ਇੰਜ ਜਾਪਦਾ ਹੈ, ਜਿਵੇਂ ਘਰਾਂ ਤੇ ਦੁਕਾਨਾਂ ਦੇ ਸੁਫਨਿਆਂ 'ਤੇ ਵੀ ਕੋਰੋਨਾ ਦੀ ਨਜ਼ਰ ਲੱਗ ਗਈ ਹੋਵੇ,, ਹਰ ਚੀਜ਼ ਮਹਿੰਗੀ ਹੋਈ ਹੈ, ਜਿਸਦਾ ਭਾਰ ਆਮ ਆਦਮੀ ਦੇ ਮੋਢਿਆਂ ਨੂੰ ਝੱਲਣਾ ਪੈ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.