ਫਰੀਦਕੋਟ: 2015 ਦੇ ਬਰਗਾੜੀ ਬੇਅਦਬੀ ਮਾਮਲੇ ਵਿੱਚ ਡੇਰਾ ਸੱਚਾ ਸੌਦਾ ਸਿਰਸਾ ਨੇ ਫਰੀਦਕੋਟ ਦੀ ਅਦਾਲਤ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਘਟਨਾ ਸਮੇਂ ਗ੍ਰਿਫਤਾਰ ਕੀਤੇ ਗਏ ਰੁਪਿੰਦਰ ਸਿੰਘ ਅਤੇ ਉਸਦੇ ਭਰਾ ਜਸਵਿੰਦਰ ਸਿੰਘ ਦਾ ਰਿਕਾਰਡ ਮੰਗਵਾਉਣ ਦੀ ਅਪੀਲ ਕੀਤੀ ਹੈ।
ਪਟੀਸ਼ਨ ਦਾਇਰ ਕਰ ਡੇਰਾ ਸੱਚਾ ਸੌਦਾ ਵੱਲੋਂ ਬਰਗਾੜੀ ਬੇਅਦਬੀ ਦੀ ਘਟਨਾ ਤੋਂ ਗ੍ਰਿਫਤਾਰ ਕੀਤੇ ਗਏ ਰੁਪਿੰਦਰ ਸਿੰਘ ਅਤੇ ਉਸਦੇ ਭਰਾ ਜਸਵਿੰਦਰ ਸਿੰਘ ਦਾ ਰਿਕਾਰਡ ਮੰਗਵਾਉਣ ਦੀ ਅਪੀਲ ਕੀਤੀ ਗਈ ਹੈ। ਪਟੀਸ਼ਨ ਮੁਤਾਬਿਕ ਦੋਵੇਂ ਭਰਾਵਾਂ ਨੂੰ ਘਟਨਾ ਦੇ ਕੁਝ ਦਿਨ ਬਾਅਦ ਹੀ ਇੱਕ ਫੋਨ ਕਾਲ ਰਿਕਾਰਡਿੰਗ ਦੇ ਆਧਾਰ ’ਤੇ ਗ੍ਰਿਫਤਾਰ ਕੀਤਾ ਗਿਆ ਸੀ ਪਰ ਜਤੇਬੰਦੀਆਂ ਦੇ ਦਬਾਅ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਸੀ।
ਦੱਸ ਦਈਏ ਕਿ ਡੇਰੇ ਨੇ ਆਪਣੀ ਪਟੀਸ਼ਨ ਦੇ ਜਰੀਏ ਤੋਂ ਉਕਤ ਰਿਕਾਰਡ ਨੂੰ ਕਾਰਵਾਈ ਵਿੱਚ ਸਾਮਲ ਕਰਨ ਦੀ ਮੰਗ ਕੀਤੀ ਗਈ ਹੈ। ਡੇਰੇ ਦੀ ਪਟੀਸ਼ਨ ਉੱਤੇ ਅਦਾਲਤ ਨੇ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬਾ ਕੀਤਾ ਹੈ। ਇਸ ਸਬੰਧੀ ਸੁਣਵਾਈ 22 ਤਰੀੜ ਨੂੰ ਤੈਅ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਸੀਬੀਆਈ ਵੱਲੋ ਜੋਂ ਜਾਂਚ ਕੀਤੀ ਗਈ ਉਸ ਨੂੰ ਵੀ ਮਾਣਯੋਗ ਹਾਈ ਕੋਰਟ ਵੱਲੋਂ ਸੀਬੀਆਈ ਦੀ ਜਾਂਚ ਨੂੰ ਕੇਸ ਨਾਲ ਜੋੜਨ ਦੇ ਹੁਕਮ ਦਿੱਤੇ ਸਨ ਪਰ ਹਾਲੇ ਤੱਕ ਓਸ ਜਾਂਚ ਨੂੰ ਵੀ ਇਸ ਕੇਸ ਨਾਲ ਨਹੀਂ ਜੋੜਿਆ ਗਿਆ ਉਸ ਨੂੰ ਜੋੜਨ ਦੀ ਮੰਗ ਦੀ ਅਰਜੀ ਵੀ ਹਾਲੇ ਤੱਕ ਪੈਂਡਿੰਗ ਹੈ।
ਇਹ ਵੀ ਪੜੋ: ਸਾਬਕਾ ਮੰਤਰੀ ਧਰਮਸੋਤ ਤੇ ਗਿਲਜੀਆਂ ਦੇ ਭਤੀਜੇ ਨੂੰ ਮਿਲੀ ਜ਼ਮਾਨਤ