ਫ਼ਰੀਦਕੋਟ: ਬੁੱਧਵਾਰ ਸਵੇਰੇ ਦਿੱਲੀ ਪੁਲਿਸ ਭਾਰੀ ਪੁਲਿਸ ਬਲ ਨਾਲ ਫਰੀਦਕੋਟ ਦੇ ਹਾਈ ਪ੍ਰੋਫ਼ਾਈਲ ਗੁਰਲਾਲ ਭਲਵਾਨ ਕਤਲ ਕਾਂਡ ਵਿੱਚ ਫੜ੍ਹੇ ਗਏ ਕਥਿਤ 3 ਮੁਲਜ਼ਮਾਂ ਨੂੰ ਲੈਕੇ ਦਿੱਲੀ ਪੁਲਿਸ ਫਰੀਦਕੋਟ ਪਹੁੰਚੀ ਹੈ। ਜਾਣਕਾਰੀ ਮੁਤਾਬਕ ਇਨ੍ਹਾਂ 3 ਕਥਿਤ ਮੁਲਜ਼ਮਾਂ ਨੂੰ ਅੱਜ ਫਰੀਦਕੋਟ ਪੁਲਿਸ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਤੇ ਲਿਆ ਜਾ ਸਕਦਾ ਹੈ।
ਥਾਣਾ ਸਿਟੀ ਫਰੀਦਕੋਟ ਦੇ ਮੁੱਖ ਅਫਸਰ ਗੁਰਵਿੰਦਰ ਸਿੰਘ ਭੁੱਲਰ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਦਿੱਲੀ ਪੁਲਿਸ ਗੁਰਲਾਲ ਭਲਵਾਨ ਕਤਲ ਮਾਮਲੇ ਵਿਚ ਫੜ੍ਹੇ ਗਏ 3 ਕਥਿਤ ਮੁਲਜ਼ਮਾਂ ਨੂੰ ਫਰੀਦਕੋਟ ਲੈ ਕੇ ਪਹੁੰਚੀ ਹੈ ਜਿੰਨਾ ਨੂੰ ਅੱਜ ਅਦਾਲਤ ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਕੋਲੋਂ ਕਈ ਅਹਿਮ ਸੁਰਾਗ ਹਾਸਲ ਹੋਣ ਦੀ ਉਮੀਦ ਹੈ।