ਫਰੀਦਕੋਟ: ਦਿਨ ਚੜ੍ਹਦੇ ਹੀ ਜ਼ਿਲ੍ਹੇ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ (Sri Guru Gobind Singh Medical Hospital) ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀ ਮੁਲਾਜਮਾਂ ਦੀ ਮੁਸਤੈਦੀ ਕਾਰਨ ਇੱਕ ਵੱਡਾ ਹਾਦਸਾ ਹੋਣ ਤੋਂ ਉਦੋਂ ਵੀ ਟਲ ਗਿਆ, ਜਦੋਂ ਹਸਪਤਾਲ ਦੇ ਇੱਕ ਟੈਂਪੂ ਨੂੰ ਅਚਾਨਕ ਅੱਗ ਲੱਗ ਗਈ। ਹਾਲਾਂਕਿ ਮੌਕੇ ‘ਤੇ ਮੌਜੂਦ ਪ੍ਰਦਰਸ਼ਨਕਾਰੀਆਂ ਨੇ ਅੱਗ ‘ਤੇ ਕਾਬੂ ਪਾ ਲਿਆ, ਪਰ ਇੱਥੇ ਇੱਕ ਵੱਡਾ ਹਾਦਸਾ ਵੀ ਹੋ ਸਕਦਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰ ਦੇ ਸਮੇਂ ਜੀ.ਜੀ.ਐੱਸ. ਮੈਡੀਕਲ ਹਸਪਤਾਲ (G.G.S. Medical hospital) ਦੇ ਪ੍ਰਮੁੱਖ ਅਪ੍ਰੇਸ਼ਨ ਥੇਟਰ ਦੇ ਹੇਠਾਂ ਪਾਰਕਿੰਗ ਵਿੱਚ ਖੜ੍ਹੇ ਹਸਪਤਾਲ ਦੇ ਧੋਬੀਘਾਟ ਵਾਲੇ ਟੈਂਪੂ ਨੂੰ ਅੱਗ ਲੱਗੀ ਸੀ, ਇਸ ਟੈਂਪੂ ਰਾਹੀਂ ਧੋਬੀਘਾਟ ਤੋਂ ਹਸਪਤਾਲ ਦੇ ਧੋਤੇ ਹੋਏ ਕੱਪੜੇ ਲਿਆਂਦੇ ਗਏ ਸਨ ਅਤੇ ਟੈਂਪੂ ਵਿੱਚੋਂ ਕੱਪੜੇ ਉਤਾਰਨ ਤੋਂ ਬਾਅਦ ਟੈਂਪੂ ਹਾਲੇ ਪਾਰਕਿੰਗ ਵਿੱਚ ਹੀ ਸੀ ਜੋ ਹਸਪਤਾਲ ਦੇ ਪ੍ਰਮੁੱਖ ਅਪ੍ਰੇਸ਼ਨ ਥੇਟਰ ਦੇ ਹੇਠਾਂ ਖੜ੍ਹਾ ਸੀ।
ਜਿਵੇਂ ਹੀ ਟੈਂਪੂ ਵਿੱਚੋਂ ਧੂਆਂ ਨਿਕਲਣ ਲੱਗਾ ਤਾਂ ਨੇੜੇ ਹੀ ਰੋਸ ਪ੍ਰਦਰਸ਼ਨ ਕਰ ਰਹੇ ਕੱਚੇ ਮੁਲਾਜਮਾਂ ਨੂੰ ਘਟਨਾ ਬਾਰੇ ਜਾਣਕਾਰੀ ਹੋ ਗਈ, ਜਿਸ ਤੋਂ ਬਾਅਦ ਪ੍ਰਦਰਸ਼ਨ ਕਰ ਰਹੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ। ਟੈਂਪੂ ਚਾਲਕ ਨੇ ਦੱਸਿਆ ਕਿ ਟੈਂਪੂ ਵਿੱਚ ਅੱਗ ਬਝਾਓ ਯੰਤਰ ਮੌਜੂਦ ਨਹੀਂ ਸੀ, ਜਿਸ ਕਰਕੇ ਉਨ੍ਹਾਂ ਨੇ ਮਿੱਟੀ ਦੀ ਮਦਦ ਨਹੀਂ ਇਸ ਅੱਗ ‘ਤੇ ਕਾਬੂ ਪਾਇਆ ਹੈ।
ਇਹ ਵੀ ਪੜ੍ਹੋ:PM ਮੋਦੀ 'ਤੇ ਟਿਕੈਤ ਦਾ ਜ਼ੁਬਾਨੀ ਹਮਲਾ, ਕਿਹਾ-ਇਹ ਸਰਕਾਰ ਕਿਸੇ ਪਾਰਟੀ ਦੀ ਨਹੀਂ ਸੀ, ਇਹ ਸਰਕਾਰ ਗੁਜਰਾਤ ਦੀਆਂ ਕੰਪਨੀਆਂ...