ਫ਼ਰੀਦਕੋਟ: ਅਕਸਰ ਹੀ ਸਰਕਾਰੀ ਸਕੂਲਾਂ ਦੀ ਪੜ੍ਹਾਈ (Education in government schools), ਸਫਾਈ ਅਤੇ ਢਾਂਚੇ 'ਤੇ ਸੁਆਲ ਖੜ੍ਹੇ ਕੀਤੇ ਜਾਂਦੇ ਹਨ। ਸਰਕਾਰੀ ਸਕੂਲਾਂ ਨੂੰ ਨਿੱਜੀ ਪ੍ਰਾਇਵੇਟ ਸਕੂਲਾਂ ਦੇ ਮੁਕਾਬਲੇ ਚੰਗਾ, ਸਾਫ਼ ਦੱਸਿਆ ਜਾਂਦਾ ਹੈ। ਪਰ ਇਸ ਗੱਲ ਵਿੱਚ ਕਿੰਨੀ ਕੁ ਸੱਚਾਈ ਹੈ ਇਸ ਗੱਲ ਦੀ ਪੁਸ਼ਟੀ ਅਸੀਂ ਤੁਹਾਨੂੰ ਇਸ ਸਕੂਲ ਤੋਂ ਕਰਵਾ ਸਕਦੇ ਹਾਂ। ਜ਼ਿਲ੍ਹਾਂ ਫ਼ਰੀਦਕੋਟ ਦਾ ਇਹ ਸਕੂਲ ਵੱਡੇ ਵੱਡੇ ਨਿੱਜੀ ਸਕੂਲਾਂ ਨੂੰ ਮਾਤ ਪਾਉਂਦਾ ਹੈ।
ਤੁਹਾਨੂੰ ਦੱਸ ਦਈਏ ਕਿ ਫ਼ਰੀਦਕੋਟ ਜ਼ਿਲ੍ਹੇ(Faridkot district) ਦੇ ਪਿੰਡ ਵੀਰੇਵਾਲਾ ਖੁਰਦ ਦਾ ਮਿਡਲ ਸਕੂਲ ਪੂਰੀ ਤਰ੍ਹਾਂ ਆਧੁਨਿਕ ਉਪਕਰਨਾਂ ਨਾਲ ਭਰਿਆ ਹੋਇਆ ਸਰਕਾਰੀ ਸਕੂਲ ਹੈ। ਜਮਾਤਾਂ ਪੂਰੀ ਤਰ੍ਹਾਂ ਸਮਾਰਟ ਹਨ।
ਪਿੰਡ ਦੇ ਲੋਕਾਂ ਨੇ ਦਿੱਲੀ ਸਰਕਾਰ ਨੂੰ ਕਿਹਾ ਕਿ ਸਾਡੇ ਸਕੂਲ ਦੇਖੋ ਤੁਹਾਨੂੰ ਆਪਣੇ ਸਕੂਲ ਫਿੱਕੇ ਦਿਖਣਗੇ। ਵੈਸੇ ਤਾਂ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ 'ਤੇ ਪੰਜਾਬ ਦੇ ਸਕੂਲਾਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਉੱਦਮ ਕੀਤੇ ਜਾ ਰਹੇ ਹਨ।
ਜਿਸ ਤਹਿਤ ਪੰਜਾਬ ਦੇ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਪਰ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਵੀਰੇਵਾਲਾ ਖੁਰਦ ਦੇ ਸਰਕਾਰੀ ਮਿਡਲ ਸਕੂਲ ਨੂੰ ਵੇਖ ਕੇ ਤੁਸੀਂ ਵੀ ਦੰਗ ਰਹਿ ਜਾਵੋਗੇ।
ਪਿੰਡ ਦੇ ਐੱਨਆਰਆਈ ਭਰਾਵਾਂ ਤੇ ਹੋਰ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਕੂਲ ਦੇ ਮੁਖੀ ਅਧਿਆਪਕ ਸੁਰਿੰਦਰ ਪੁਰੀ ਵੱਲੋਂ ਸਕੂਲ ਨੂੰ ਅਤਿ ਆਧੁਨਿਕ ਬਣਾਇਆ। ਸਕੂਲ ਨੂੰ ਹਰ ਪੱਖ ਤੋਂ ਸਮਾਰਟ ਬਣਾਇਆ ਗਿਆ। ਸਕੂਲ ਦੀਆਂ ਸਾਰੀਆਂ ਜਮਾਤਾਂ ਸਮਾਰਟ ਹਨ।
ਕੰਪਿਊਟਰ ਕਲਾਸਾਂ ਵਿੱਚ ਹਰੇਕ ਬੱਚਾ ਇੰਟਰਨੈੱਟ ਦੀ ਮਦਦ ਨਾਲ ਟੈਬਲੇਟ ਨਾਲ ਪੜ੍ਹਾਈ ਕਰਦੇ ਹਨ।
ਇਹ ਵੀ ਪੜ੍ਹੋ: ਮੁੱਖ ਮੰਤਰੀ ਵੱਲੋਂ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੇ ਪਿੰਡ ਬੁੰਡਾਲਾ 'ਚ ਨਰਸਿੰਗ ਕਾਲਜ ਬਣਾਉਣ ਦਾ ਐਲਾਨ