ETV Bharat / state

Faridkot News: ਮਕਾਨ ਦੀ ਛੱਤ ਡਿੱਗਣ ਕਾਰਨ ਹੇਠਾਂ ਦੱਬੇ ਚਾਰ ਜੀਅ, ਇਕ ਲੜਕੀ ਦੀ ਮੌਤ, ਤਿੰਨ ਗੰਭੀਰ - girl died due to the collapse of the roof

ਫਰੀਦਕੋਟ ਦੇ ਕੋਟਕਪੂਰਾ ਵਿਖੇ ਬੀਤੀ ਰਾਤ ਮਕਾਨ ਡਿੱਗਣ ਕਾਰਨ ਇਕ ਨੌਜਵਾਨ ਲੜਕੀ ਦੀ ਮੌਤ ਹੋ ਗਈ। ਦਰਅਸਲ ਪਰਿਵਾਰ ਮਕਾਨ ਵਿੱਚ ਸੁੱਤਾ ਪਿਆ ਸੀ, ਜਦੋਂ ਛੱਤ ਹੇਠਾਂ ਡਿੱਗ ਗਈ। ਮਲਬੇ ਥੱਲੇ ਦੱਬੇ ਪਰਿਵਾਰ ਦਾ ਰੌਲ਼ਾ ਸੁਣ ਕੇ ਲੋਕਾਂ ਨੇ ਉਨ੍ਹਾਂ ਨੂੰ ਬਾਹਰ ਕੱਢਿਆ।

The roof of the house collapsed, four members of the family were buried, the death of a 20-year-old girl
ਮਕਾਨ ਦੀ ਛੱਤ ਡਿੱਗੀ, ਪਰਿਵਾਰ ਦੇ ਚਾਰੇ ਮੈਂਬਰ ਹੇਠਾਂ ਦੱਬੇ, 20 ਸਾਲਾ ਲੜਕੀ ਦੀ ਮੌਤ
author img

By

Published : Jul 3, 2023, 7:21 AM IST

ਫਰੀਦਕੋਟ ਵਿੱਚ ਘਰ ਦੀ ਛੱਤ ਡਿੱਗਣ ਕਾਰਨ ਇੱਕ ਲੜਕੀ ਦੀ ਮੌਤ ਹੋ ਗਈ

ਫਰੀਦਕੋਟ: ਕੋਟਕਪੂਰਾ ਦੇ ਪਿੰਡ ਬੀੜ ਸਿੱਖਾਂਵਾਲਾ ਵਿੱਚ ਅੱਧੀ ਰਾਤ ਨੂੰ ਇੱਕ ਘਰ ਦੀ ਛੱਤ ਡਿੱਗ ਗਈ, ਜਿਸ ਕਾਰਨ ਪਰਿਵਾਰ ਦੇ ਚਾਰ ਮੈਂਬਰ ਮਲਬੇ ਹੇਠ ਦੱਬ ਗਏ, ਜਿਨ੍ਹਾਂ ਦੇ ਰੌਲਾ ਸੁਣ ਕੇ ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਮਲਬੇ ਹੇਠੋਂ ਬਾਹਰ ਕੱਢਿਆ, ਪਰ ਇਸ ਘਟਨਾ ਵਿੱਚ ਇਕ 20 ਸਾਲਾ ਲੜਕੀ ਦੀ ਮੌਤ ਹੋ ਗਈ। ਇਹ ਘਟਨਾ 60 ਸਾਲਾ ਬਜ਼ੁਰਗ ਇਕਬਾਲ ਸਿੰਘ ਵਾਸੀ ਸਿੱਖਾਵਾਲੇ ਦੇ ਘਰ ਵਾਪਰੀ। ਘਟਨਾ ਅੱਧੀ ਰਾਤ ਨੂੰ ਵਾਪਰੀ ਦੱਸੀ ਜਾ ਰਹੀ ਹੈ। ਗੁਆਂਢੀਆਂ ਅਨੁਸਾਰ ਘਟਨਾ ਵੇਲੇ ਇਕਬਾਲ ਸਿੰਘ, ਉਸ ਦੀ ਪਤਨੀ ਸੁਨੀਤਾ ਕੌਰ, ਪੁੱਤਰ ਰਵੀ (22 ਸਾਲ) ਅਤੇ ਬੇਟੀ ਹਰਪ੍ਰੀਤ ਕੌਰ ਉਰਫ਼ ਗੁੱਡੂ (20 ਸਾਲ) ਘਰ ਦੇ ਅੰਦਰ ਸੁੱਤੇ ਹੋਏ ਸਨ।

ਮਕਾਨ ਡਿੱਗਣ ਦੀ ਆਵਾਜ਼ 'ਤੇ ਆਸਪਾਸ ਦੇ ਲੋਕ ਪਹੁੰਚ ਗਏ ਅਤੇ ਮਲਬੇ ਹੇਠ ਦੱਬੇ ਲੋਕਾਂ ਨੂੰ ਬਾਹਰ ਕੱਢਿਆ ਗਿਆ, ਜਿੱਥੋਂ ਸਾਰਿਆਂ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਗੁੱਡੂ ਨੂੰ ਮ੍ਰਿਤਕ ਐਲਾਨ ਦਿੱਤਾ। ਪਿੰਡ ਦੇ ਵਸਨੀਕ ਕੁੰਦਨ ਸਿੰਘ, ਮਨਜੀਤ ਕੌਰ ਅਤੇ ਬੋਹੜ ਸਿੰਘ ਘਾਰੂ ਨੇ ਦੱਸਿਆ ਕਿ ਪਰਿਵਾਰ ਦੇ ਬਾਕੀ ਤਿੰਨ ਮੈਂਬਰਾਂ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ, ਹਾਲਾਂਕਿ ਡਾਕਟਰਾਂ ਅਨੁਸਾਰ ਜਲਦੀ ਹੀ ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਜਾਵੇਗਾ। ਇਕਬਾਲ ਸਿੰਘ ਮਿਹਨਤ ਮਜ਼ਦੂਰੀ ਕਰ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ ਅਤੇ ਉਸ ਦਾ ਘਰ ਕਾਫੀ ਪੁਰਾਣਾ ਦੱਸਿਆ ਜਾਂਦਾ ਹੈ, ਜਿਸ ਦੀ ਮੁਰੰਮਤ ਨਾ ਹੋਣ ਕਾਰਨ ਉਹ ਕਮਜ਼ੋਰ ਹੋ ਗਿਆ ਸੀ। ਅਜਿਹੇ ਵਿੱਚ ਪਿੰਡ ਦੇ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਪੀੜਤਾਂ ਨੂੰ ਮੈਡੀਕਲ ਸਹੂਲਤ ਦੇਣ ਦੇ ਨਾਲ-ਨਾਲ ਆਰਥਿਕ ਮਦਦ ਅਤੇ ਮਕਾਨਾਂ ਦੀ ਉਸਾਰੀ ਕਰਨ ਦੀ ਮੰਗ ਕੀਤੀ ਹੈ।

ਦੱਸ ਦਈਏ ਕਿ ਇਸ ਘਟਨਾ ਵਿੱਚ ਇਕ 20 ਸਾਲਾ ਲੜਕੀ ਦੀ ਮੌਤ ਹੋ ਗਈ। ਇਹ ਘਟਨਾ 60 ਸਾਲਾ ਬਜ਼ੁਰਗ ਇਕਬਾਲ ਸਿੰਘ ਵਾਸੀ ਸਿੱਖਾਵਾਲੇ ਦੇ ਘਰ ਵਾਪਰੀ। ਘਟਨਾ ਅੱਧੀ ਰਾਤ ਨੂੰ ਵਾਪਰੀ ਦੱਸੀ ਜਾ ਰਹੀ ਹੈ। ਗੁਆਂਢੀਆਂ ਅਨੁਸਾਰ ਘਟਨਾ ਵੇਲੇ ਇਕਬਾਲ ਸਿੰਘ, ਉਸ ਦੀ ਪਤਨੀ ਸੁਨੀਤਾ ਕੌਰ, ਪੁੱਤਰ ਰਵੀ (22 ਸਾਲ) ਅਤੇ ਬੇਟੀ ਹਰਪ੍ਰੀਤ ਕੌਰ ਉਰਫ਼ ਗੁੱਡੂ (20 ਸਾਲ) ਘਰ ਦੇ ਅੰਦਰ ਸੁੱਤੇ ਹੋਏ ਸਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.