ਫਰੀਦਕੋਟ: ਪੰਜਾਬ ਵਿੱਚ ਸੜਕ ਹਾਦਸਿਆਂ (Road accidents) ਦੀ ਗਿਣਤੀ ਲਗਾਤਾਰ ਵੱਧ ਦੀ ਜਾ ਰਹੀ ਹੈ। ਹਾਲਾਂਕਿ ਸਮੇਂ-ਸਮੇਂ ਦੀਆਂ ਸਰਕਾਰਾਂ ਅਤੇ ਟ੍ਰੈਫਿਕ ਪੁਲਿਸ (Traffic police) ਵੱਲੋਂ ਟ੍ਰੈਫਿਕ ਬਾਰੇ ਜਾਗੂਰਕ ਕਰਨ ਦੇ ਲਈ ਸੈਮੀਨਰ ਵੀ ਲਗਾਏ ਜਾਦੇ ਹਨ, ਪਰ ਫਿਰ ਵੀ ਇਹ ਹਾਦਸੇ ਰੁਕਣ ਦਾ ਨਾਮ ਨਹੀਂ ਲੈ ਰਹੇ। ਜਿਸ ਦੀ ਤਾਜ਼ਾ ਤਸਵੀਰ ਜੈਤੋਂ ਤੋਂ ਸਾਹਮਣੇ ਆਈ ਹੈ। ਦਰਅਸਲ ਇੱਥੇ ਇੱਕ ਰਿਕਸ਼ਾ ਨੂੰ ਤੇਜ਼ ਰਫ਼ਤਾਰ ਕਾਰ (High speed car) ਨੇ ਟੱਕਰ ਮਾਰ ਦਿੱਤੀ ਹੈ। ਇਸ ਹਾਦਸੇ ਵਿੱਚ 2 ਔਰਤਾਂ ਸਮੇਤ 4 ਲੋਕ ਜ਼ਖ਼ਮੀ ਹੋ ਗਏ ਹਨ।
ਜਾਣਕਾਰੀ ਮੁਤਾਬਿਕ ਜੈਤੋ ਦੀ ਪੁਰਾਣੀ ਅਤੇ ਮਸ਼ਹੂਰ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੋਸਾਇਟੀ (Famous NGO Youth Welfare Society) ਦੇ ਐਮਰਜੈਂਸੀ ਫੋਨ ਨੰਬਰ ‘ਤੇ ਸੂਚਨਾ ਦਿੱਤੀ ਕਿ ਬਾਜਾਖਾਨਾ ਚੌਂਕ ਤੋਂ ਰਿਕਸ਼ੇ ‘ਤੇ ਬੈਠੀਆਂ ਔਰਤਾਂ ਜੋ ਬਾਜਾਖਾਨਾ ਚੌਂਕ ਤੋਂ ਬਗੀਚੀ ਵੱਲ ਜਾ ਰਹੀਆਂ ਸਨ ਕਿ ਪਿਛਲੋ ਆ ਰਹੀ ਤੇਜ਼ ਰਫ਼ਤਾਰ ਕਾਰ (High speed car) ਨੇ ਰਿਕਸ਼ੇ ਨੂੰ ਜ਼ੋਰਦਾਰ ਟੱਕਰ ਮਾਰੀ। ਜਿਸ ਤੋਂ ਬਾਅਦ ਅੱਗੇ ਇੱਕ ਮੋਟਰਸਾਈਕਲ ਸਵਾਰ ਨੂੰ ਵੀ ਟੱਕਰ ਵੱਜੀ।
ਇਹ ਵੀ ਪੜ੍ਹੋ:24 ਸਾਲ ਤੋਂ ਲਾਪਤਾ ਇੰਡੀਅਨ ਰਿਜ਼ਰਵ ਬਟਾਲੀਅਨ ਦਾ ਸਿਪਾਹੀ, ਸਰਕਾਰ ਨੇ ਨਹੀਂ ਲਈ ਪਰਿਵਾਰ ਦੀ ਸਾਰ
ਹਾਦਸੇ ਵਿੱਚ ਜ਼ਖ਼ਮੀ ਹੋਏ ਮਰੀਜਾਂ ਨੂੰ ਸ਼ਹਿਰ ਦੇ ਸਿਵਲ ਹਸਪਤਾਲ (The city's civil hospital) ਵਿੱਚ ਭਰਤੀ ਕਰਵਾਇਆ ਗਿਆ ਹੈ। ਮਰੀਜਾ ਦੀ ਪਛਾਣ ਜਿਨ੍ਹਾਂ ਦੀ ਪਹਿਚਾਣ ਰਾਜਰਾਣੀ (60ਸਾਲ)ਪਤਨੀ ਮੋਹਨ ਲਾਲ ਵਾਸੀ ਬਠਿੰਡਾ, ਕਮਲਾ ਦੇਵੀ (65ਸਾਲ) ਪਤਨੀ ਮਾਂਗਾ ਰਾਮ ਵਾਸੀ ਰੈਕੇ ਕਲਾਂ ਗਿੱਦੜਬਾਹਾ, ਡਿੰਪੀ ਸਿੰਘ (26ਸਾਲ) ਸਪੁੱਤਰ ਗੁਰਮੇਲ ਸਿੰਘ ਪਿੰਡ ਦਬੜੀਖਾਨਾ, ਕਾਲੂਰਾਮ (36ਸਾਲ) ਸਪੁੱਤਰ ਲਾਲ ਚੰਦ ਬਠਿੰਡਾ ਰੋਡ ਵਾਲਮੀਕ ਕਲੋਨੀ ਵਜੋਂ ਹੋਈ ਹੈ।
ਇਹ ਵੀ ਪੜ੍ਹੋ:ਕੈਪਟਨ ਅਮਰਿੰਦਰ ਸਿੰਘ ਦੀ ਸਰਜਰੀ ਹੋਈ ਸਫ਼ਲ, ਲੰਡਨ 'ਚ ਰੀੜ੍ਹ ਦੀ ਹੱਡੀ ਦਾ ਹੋਇਆ ਆਪ੍ਰੇਸ਼ਨ