ਫਰੀਦਕੋਟ: ਨਵੇਂ ਖੇਤੀ ਕਾਨੂੰਨਾ ਦੇ ਵਿਰੋਧ ਵਿੱਚ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਅੰਦੋਲਨ ਕਰ ਰਹੇ ਹਨ। ਜਿਸ ਤਹਿਦ ਉਨ੍ਹਾਂ ਨੇ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਨੂੰ ਮੰਗ ਪੱਤਰ ਸੌਪਿਆਂ ਹੈ। ਕਿਸਾਨਾਂ ਨੇ ਮੁਹੰਮਦ ਸਦੀਕ ਨੂੰ ਸੰਸਦ ਦੇ ਮਾਨਸੂਨ ਸ਼ੈਸਨ 'ਚ ਕਿਸਾਨਾਂ ਦੇ ਪੱਖ ਅਤੇ ਮਹਿੰਗਾਈ ਦੇ ਵਿਰੋਧੀ ਵਿੱਚ ਆਵਾਜ਼ ਉਠਾਉਣ ਲਈ ਕਿਹਾ।
ਇਸ ਮੌਕੇ ਮੁਹੰਮਦ ਸਦੀਕ ਨੇ ਕਿਹਾ ਕਿ ਪੰਜਾਬ ਦੀ ਸੂਬਾ ਸਰਕਾਰ ਹਮੇਸ਼ਾ ਕਿਸਾਨਾਂ ਦੇ ਪੱਖ ਦੀ ਗੱਲ ਕਰਦੀ ਹੈ। ਉਨ੍ਹਾਂ ਕਿਹਾ ਅਸੀਂ ਕੇਂਦਰ ਦੇ ਖਿਲਾਫ ਇਸ ਲੜਾਈ 'ਚ ਅਸੀ ਕਿਸਾਨਾਂ ਦੇ ਨਾਲ ਹਾਂ ਅਤੇ ਸੰਸਦ ਦੇ ਇਸ ਮਾਨਸੂਨ ਸ਼ੈਸਨ 'ਚ ਕਿਸਾਨਾਂ ਦੀ ਆਵਾਜ਼ ਬੁਲੰਦ ਕਰਾਗੇ।
ਇਸ ਮੌਕੇ ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਦੇ ਕਿਸੇ ਸਾਂਸਦ ਨੇ ਕਿਸਾਨਾਂ ਦੀ ਆਵਾਜ਼ ਸੰਸਦ ਵਿੱਚ ਨਾ ਉਠਾਈ ਤਾਂ ਉਸ ਦਾ ਹਸ਼ਰ ਵੀ ਬੀਜੇਪੀ ਆਗੂਆਂ ਵਾਲਾ ਹੋਵੇਗਾ।
ਇਹ ਵੀ ਪੜ੍ਹੋ :-ਸਿੱਧੂ ਦਾ ਇੱਕ ਹੋਰ ਟਵੀਟ, ਵੇਖੋ ਹੁਣ ਕਿਸ ਨੂੰ ਰਗੜਿਆ !