ਫ਼ਰੀਦਕੋਟ: ਪੰਜਾਬ ਦੇ ਵਿੱਚ ਵੱਡੇ ਪੱਧਰ 'ਤੇ ਕਿਸਾਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਘੇਰਣ ਦੀਆਂ ਤਿਆਰੀਆਂ ਕਰ ਰਹੇ ਹਨ। ਕਿਸਾਨਾਂ ਦੇ ਦਿੱਲੀ ਕੂਚ ਕਰਨ ਦੇ ਨਾਲ ਖੇਤੀ ਕਾਨੂੰਨਾਂ ਵਿਰੁੱਧ ਜਾਰੀ ਸੰਘਰਸ਼ ਹੋਰ ਤਿੱਖਾ ਹੋਣ ਦੀ ਉਮੀਦ ਹੈ। ਦਿੱਲੀ ਕੂਚ ਲਈ ਕਿਸਾਨਾਂ ਪਿੰਡਾਂ ਵਿੱਚ ਵੱਡੇ ਪੱਧਰ 'ਤੇ ਤਿਆਰੀਆਂ ਕਰ ਰਹੇ ਹਨ।
ਕਿਸਾਨ ਆਗੂ ਬਿੰਦਰ ਸਿੰਘ ਗੋਲੇਵਾਲ ਦਾ ਕਹਿਣਾ ਹੈ ਕਿ ਉਹ ਜ਼ਿਲ੍ਹੇ ਦੇ ਹਰ ਪਿੰਡ ਵਿੱਚ ਕਿਸਾਨਾਂ ਨੂੰ ਦਿੱਲੀ ਜਾਣ ਲਈ ਲਾਮਬੰਦ ਕਰ ਰਹੇ ਹਨ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਸ ਲਈ ਵੱਡੇ ਪੱਧਰ 'ਤੇ ਕਿਸਾਨਾਂ ਦਾ ਹੁੰਗਰਾ ਵੀ ਮਿਲ ਰਿਹਾ ਹੈ।
ਗੋਲੇਵਾਲ ਨੇ ਦੱਸਿਆ ਕਿ ਕਿਸਾਨਾਂ ਨੇ ਆਪਣੇ ਟਰੈਕਟਰ ਟਰਾਲੀਆਂ ਨੂੰ ਪੂਰੀ ਤਰ੍ਹਾਂ ਤਿਆਰ ਕਰ ਲਿਆ ਹੈ। ਇਨ੍ਹਾਂ ਵਿੱਚ ਮੌਸਮ ਦੇ ਅਨੁਸਾਰ ਗੱਦੇ, ਰਜਾਈਆਂ ਅਤੇ ਵੱਡੇ ਪੱਧਰ 'ਤੇ ਰਾਸ਼ਨ ਦਾ ਸਮਾਨ ਵੀ ਇੱਕਠਾ ਕਰਕੇ ਤਿਆਰ ਕੀਤਾ ਹੈ।
ਗੋਲੇਵਾਲ ਅਨੁਸਾਰ ਇਸੇ ਤਰ੍ਹਾਂ ਹਰ ਪਿੰਡ ਵਿੱਚੋਂ ਟਰਾਲੀਆਂ ਨੂੰ ਤਿਆਰ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਕਿਸਾਨ ਪੂਰੀ ਤਰ੍ਹਾਂ ਦਿੱਲੀ ਜਾਣ ਲਈ ਤਿਆਰ ਹਨ। ਗੋਲੇਵਾਲ ਨੇ ਕਿਹਾ ਕਿ ਫ਼ਰੀਦਕੋਰ ਜ਼ਿਲ੍ਹੇ ਕਿਸਾਨ ਸਰਦੂਲਗੜ੍ਹ ਬਾਡਰ ਰਾਹੀਂ ਹਰਿਆਣਾ ਹੁੰਦੇ ਹੋਏ ਦਿੱਲੀ ਜਾਣਗੇ।
ਗੋਲੇਵਾਲ ਨੇ ਸਪੱਸ਼ਟ ਕੀਤਾ ਕਿ ਜੇਕਰ ਹਰਿਆਣਾ ਸਰਕਾਰ ਨਜਾਂ ਦਿੱਲੀ ਪੁਲਿਸ ਨੇ ਉਨ੍ਹਾਂ ਰੋਕਿਆ ਤਾਂ ਉਹ ਉਸੇ ਥਾਂ 'ਤੇ ਪੱਕਾ ਧਰਨਾ ਸ਼ੁਰੂ ਕਰ ਦੇਣਗੇ।
ਤੁਹਾਨੂੰ ਦੱਸ ਦਈਏ ਕਿ ਦਿੱਲੀ ਚਲੋ ਅੰਦੋਲਨ ਤਹਿਤ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਵੱਡੇ ਪੱਧਰ 'ਤੇ ਤਿਆਰੀ ਕਰ ਰਹੀਆਂ ਹਨ। ਇਸੇ ਦੌਰਾਨ ਕਿਸਾਨਾਂਦੇ ਵੱਡੇ ਪੱਧਰ 'ਤੇ ਦਿੱਲੀ ਜਾਣ ਸੰਭਾਵਨਾ ਹੈ ਅਤੇ ਕਿਸਾਨਾਂ 'ਚ ਇਸ ਬਾਰੇ ਭਾਰੀ ਜੋਸ਼ ਵੀ ਪਾਇਆ ਜਾ ਰਿਹਾ ਹੈ।