ETV Bharat / state

ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਆਪਣੇ ਆਪ ਨੂੰ ਸਾੜਿਆ ਜ਼ਿਉਂਦਾ, ਹੋਈ ਮੌਤ

ਫ਼ਰੀਦਕੋਟ: ਜ਼ਿਲ੍ਹੇ ਦੇ ਪਿੰਡ ਵਾਂਦਰ ਜਟਾਣਾ ਦੇ ਰਹਿਣ ਵਾਲੇ ਕਿਸਾਨ ਨੇ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਖ਼ੁਦ ਨੂੰ ਅੱਗ ਲਗਾ ਲਈ। ਇਸ ਤੋਂ ਬਾਅਦ ਕਿਸਾਨ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਜਿਸ ਦੌਰਾਨ ਉਸ ਦੀ ਮੌਤ ਹੋ ਗਈ।

ਸੁਖਦੇਵ ਸਿੰਘ
author img

By

Published : Feb 9, 2019, 10:57 PM IST

ਜਾਣਕਾਰੀ ਮੁਤਾਬਕ ਪਿੰਡ ਵਾਂਦਰ ਜਟਾਣਾ ਦੇ ਰਹਿਣ ਵਾਲੇ ਕਿਸਾਨ ਸੁਖਦੇਵ ਸਿੰਘ ਦੀ ਤਿੰਨ ਬੇਟੀਆਂ ਸਨ ਜਿਨ੍ਹਾਂ ਦੇ ਵਿਆਹ ਲਈ ਉਸ ਨੇ ਕਰਜ਼ਾ ਲਿਆ ਸੀ। ਇਸ ਕਾਰਨ ਉਸ ਹਮੇਸ਼ਾ ਪਰੇਸ਼ਾਨ ਰਹਿੰਦਾ ਸੀ ਜਿਸ ਦੇ ਚਲਦਿਆਂ ਉਸ ਨੇ ਆਪਣੇ ਪੁੱਤਰ ਨੂੰ ਦੋ ਸਾਲ ਪਹਿਲਾਂ ਮਲੇਸ਼ੀਆ ਭੇਜ ਦਿੱਤਾ ਸੀ ਤਾਂ ਕਿ ਉਹ ਚੰਗੀ ਕਮਾਈ ਕਰ ਕੇ ਸਾਰਾ ਕਰਜ਼ ਉਤਾਰ ਸਕੇ। ਕਿਸਾਨ ਦੇ ਪੁੱਤਰ ਦਾ ਕੰਮ ਉੱਥੇ ਵਧੀਆ ਨਾ ਚਲਿਆ ਜਿਸ ਕਾਰਨ ਉਸ ਨੇ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਖ਼ੁਦ ਨੂੰ ਜ਼ਿਉਂਦਾ ਸਾੜ ਲਿਆ।

ਸੁਖਦੇਵ ਸਿੰਘ

undefined
ਪੁਲਿਸ ਨੇ ਜਾਣਕਾਰੀ ਮਿਲਦਿਆਂ ਹੀ ਮੌਕੇ ਤੇ ਪੁੱਜ ਕੇ ਮ੍ਰਿਤਕ ਕਿਸਾਨ ਦੇ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਜਾਣਕਾਰੀ ਮੁਤਾਬਕ ਪਿੰਡ ਵਾਂਦਰ ਜਟਾਣਾ ਦੇ ਰਹਿਣ ਵਾਲੇ ਕਿਸਾਨ ਸੁਖਦੇਵ ਸਿੰਘ ਦੀ ਤਿੰਨ ਬੇਟੀਆਂ ਸਨ ਜਿਨ੍ਹਾਂ ਦੇ ਵਿਆਹ ਲਈ ਉਸ ਨੇ ਕਰਜ਼ਾ ਲਿਆ ਸੀ। ਇਸ ਕਾਰਨ ਉਸ ਹਮੇਸ਼ਾ ਪਰੇਸ਼ਾਨ ਰਹਿੰਦਾ ਸੀ ਜਿਸ ਦੇ ਚਲਦਿਆਂ ਉਸ ਨੇ ਆਪਣੇ ਪੁੱਤਰ ਨੂੰ ਦੋ ਸਾਲ ਪਹਿਲਾਂ ਮਲੇਸ਼ੀਆ ਭੇਜ ਦਿੱਤਾ ਸੀ ਤਾਂ ਕਿ ਉਹ ਚੰਗੀ ਕਮਾਈ ਕਰ ਕੇ ਸਾਰਾ ਕਰਜ਼ ਉਤਾਰ ਸਕੇ। ਕਿਸਾਨ ਦੇ ਪੁੱਤਰ ਦਾ ਕੰਮ ਉੱਥੇ ਵਧੀਆ ਨਾ ਚਲਿਆ ਜਿਸ ਕਾਰਨ ਉਸ ਨੇ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਖ਼ੁਦ ਨੂੰ ਜ਼ਿਉਂਦਾ ਸਾੜ ਲਿਆ।

ਸੁਖਦੇਵ ਸਿੰਘ

undefined
ਪੁਲਿਸ ਨੇ ਜਾਣਕਾਰੀ ਮਿਲਦਿਆਂ ਹੀ ਮੌਕੇ ਤੇ ਪੁੱਜ ਕੇ ਮ੍ਰਿਤਕ ਕਿਸਾਨ ਦੇ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਸਟੇਸ਼ਨ ਫਰੀਦਕੋਟ
ਰਿਪੋਰਟਰ : ਸੁਖਜਿੰਦਰ ਸਹੋਤਾ
9023090099


ਕਰਜ਼ ਤੋਂ ਪ੍ਰੇਸ਼ਾਨ ਕਿਸਾਨ ਨੇ ਖੁਦ ਨੂੰ ਜ਼ਿੰਦਾ ਜਲਾਇਆ  , ਹੋਈ ਮੌਤ । 

 - ਕਰੀਬ 7 ਲੱਖ ਸੀ ਕਰਜ਼ , ਦੋ ਏਕਡ਼ ਜ਼ਮੀਨ ਨਾਲ ਨਹੀ ਹੋ ਰਿਹਾ  ਸੀ ਗੁਜ਼ਾਰਾ । 
 - ਵਿਦੇਸ਼ ਗਏ ਲੜਕੇ ਨੂੰ ਵੀ ਕੰਮ ਨਾ ਮਿਲਣ ਦੇ ਕਾਰਨ ਵੀ ਸੀ ਪ੍ਰੇਸ਼ਾਨ । 

ਐਂਕਰ
ਪੰਜਾਬ  ਦੇ ਛੋਟੇ ਕਿਸਾਨ ਜਦੋਂ ਕਰਜੇ ਹੇਠਾਂ ਬੁਰੀ ਤਰ੍ਹਾਂ ਦਬ ਜਾਂਦੇ ਹਨ ਅਤੇ ਕੋਈ ਰਸਤਾ ਨਜ਼ਰ  ਨਹੀ ਆਉਂਦਾ ਤਾਂ ਉਹ ਆਤਮਹੱਤਿਆ ਦਾ ਰਸਤਾ ਆਪਣਾ ਕਿ ਇਸ ਪਰੇਸ਼ਾਨੀ ਤੋਂ ਨਿਜ਼ਾਤ ਪਾਉਣ ਦੀ ਕੋਸ਼ਿਸ਼ ਕਰਦੇ ਹਨ ਜਿਸ  ਦੇ ਚਲਦੇ ਕਈ ਛੋਟੇ ਕਿਸਾਨ ਆਤਮਹੱਤਿਆ ਕਰ ਚੁੱਕੇ ਹਨ । ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਫ਼ਰੀਦਕੋਟ  ਦੇ ਪਿੰਡ ਵਾਂਦਰ ਜਟਾਣਾ ਦਾ ਜਿਥੇ ਇੱਕ ਕਿਸਾਨ ਨੇ ਕਰਜ਼ ਤੋਂ ਪ੍ਰੇਸ਼ਾਨ ਹੋਕੇ ਖੁਦ ਨੂੰ ਅੱਗ ਲਗਾ ਲਈ ਅਤੇ ਇਲਾਜ਼ ਦੌਰਾਨ ਉਸਦੀ ਮੌਤ ਹੋ ਗਈ । ਜਾਣਕਾਰੀ ਮੁਤਾਬਕ ਫ਼ਰੀਦਕੋਟ  ਦੇ ਪਿੰਡ ਵਾਂਦਰ ਜਟਾਣਾ ਦਾ ਕਿਸਾਨ ਸੁਖਦੇਵ ਸਿੰਘ   ( 55 ਸਾਲ )  ਪੁੱਤਰ ਹਰਭਜਨ ਸਿੰਘ  ਜਿਸਦੀਆਂ ਤਿੰਨ ਬੇਟੀਆਂ ਅਤੇ ਇੱਕ ਪੁੱਤਰ ਸੀ ਅਤੇ ਬੇਟੀਆਂ  ਦੇ ਵਿਆਹ  ਦੇ ਬਾਅਦ ਉਹ ਬੁਰੀ ਤਰ੍ਹਾਂ ਕਰਜ਼ ਵਿੱਚ ਡੁੱਬ ਗਿਆ ਅਤੇ ਸਿਰਫ 2 ਏਕਡ਼ ਖੇਤੀ ਦੀ ਜ਼ਮੀਨ ਵਿੱਚ ਇੰਨਾ ਕਰਜ਼ ਉਤਰਾਨਾ ਮੁਸ਼ਕਲ ਹੋ ਰਿਹਾ ਸੀ ਅਤੇ ਇਸ ਲਈ ਉਸਨੇ ਆਪਣੇ ਬੇਟੇ ਨੂੰ ਦੋ ਸਾਲ ਪਹਿਲਾਂ ਮਲੇਸ਼ੀਆ ਭੇਜ ਦਿੱਤਾ ਤਾ ਜੋ ਉਹ ਵਿਦੇਸ਼ ਵਿੱਚ ਕਮਾਈ ਕਰ ਕੇ ਕਰਜ਼ ਉਤਾਰ ਸਕੇ ਅਤੇ ਆਪਣੇ ਮਾਂ ਬਾਪ ਦਾ ਸਹਾਰਾ ਬਣ ਸਕੇ ਲੇਕਿਨ ਵਿਦੇਸ਼ ਵਿੱਚ ਜ਼ਿਆਦਾ ਚੰਗਾ ਨਾ ਮਿਲਣ  ਦੇ ਕਾਰਨ ਉਹ ਉੱਥੇ ਸੈੱਟ ਨਹੀ ਹੋ ਰਿਹਾ ਜਿਸਨੂੰ ਲੈ ਕੇ ਸੁਖਦੇਵ ਦੀ ਪਰੇਸ਼ਾਨੀ ਹੋਰ ਵੱਧ ਗਈ ਅਤੇ ਉਹ ਪ੍ਰੇਸ਼ਾਨ ਰਹਿਣ ਲਗਾ ਅਤੇ ਪਰੇਸ਼ਾਨੀ  ਦੇ ਵੱਧਦੇ  ਉਸਨੇ ਆਪਣੇ ਆਪ ਨੂੰ ਅੱਗ ਲਗਾ ਲਈ ਜਿਸਨੂੰ ਇਲਾਜ ਲਈ ਮੇਡੀਕਲ ਹਸਪਤਲ ਫ਼ਰੀਦਕੋਟ ਵਿੱਚ ਲਿਆਇਆ ਗਿਆ ਜਿੱਥੇ ਇਲਾਜ ਦੌਰਾਨ ਉਸਦੀ  ਮੌਤ ਹੋ ਗਈ । ਪੁਲਿਸ ਵਲੋਂ  ਮ੍ਰਿਤਕ  ਦੇ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕਰ 174 ਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ । 
ਵੀ ਓ 1
ਇਸ ਮੌਕੇ ਗੱਲਬਾਤ ਕਰਦਿਆਂ ਮ੍ਰਿਤਕ  ਦੇ ਭਰਾ ਗੁਰਦੀਪ ਸਿੰਘ ਨੇ ਦੱਸਿਆ  ਕਿ ਇਸਦੇ ਸਿਰ ਉੱਤੇ ਕਰੀਬ ਸੱਤ ਅੱਠ ਲੱਖ ਰੁਪਏ ਦਾ ਕਰਜ ਸੀ ਅਤੇ ਸਿਰਫ 2 ਏਕਡ਼ ਜ਼ਮੀਨ ਸੀ ਅਤੇ ਆਪਣੇ ਬੇਟੇ ਨੂੰ ਵਿਦੇਸ਼ ਵਿੱਚ ਭੇਜ ਕੇ ਵੀ ਪ੍ਰੇਸ਼ਾਨ  ਰਹਿਣ ਲਗਾ ਸੀ ਕਿਉਂਕਿ ਉਸਦਾ ਪੁੱਤਰ ਵੀ ਉੱਥੇ ਸੇਟ ਨਹੀ ਹੋ ਪਾਇਆ ਸੀ ਜਿਸਦੇ ਚਲਦੇ ਉਸਨੇ ਖੁਦ ਨੂੰ ਅੱਗ ਲਗਾ ਕੇ ਆਤਮਹਤਿਅ ਕਰ ਲਈ  ।  ਉਸਨੇ ਦੱਸਿਆ ਕਿ  ਸਰਕਾਰ ਵਲੋਂ ਜੋ ਕਰਜ਼ ਮਾਫੀ ਰਾਹਤ ਮਿਲਦੀ ਹੈ ਉਸਦੇ ਵਿਚ ਵੀ ਉਸਦਾ ਨਾਮ ਨਹੀ ਆਇਆ ਸੀ ਅਤੇ ਸਰਕਾਰ  ਦੇ ਵੱਲੋਂ ਮਿਲਣ ਵਾਲੀ ਮਦਦ ਵੀ ਨਾਂ ਮਿਲਣਾ ਇੱਕ ਵਜ੍ਹਾ ਸੀ ਉਸਦੀ ਪਰੇਸ਼ਾਨੀ ਦੀ । 
ਬਾਇਟ - ਗੁਰਦੀਪ ਸਿੰਘ  ਭਰਾ
ਬਾਇਟ - ਦਰਸ਼ਨ ਸਿੰਘ  ਮੇਂਬਰ ਜ਼ਿਲਾ ਪਰਿਸ਼ਦ । 
ਵੀ ਓ 2
ਇਸ ਮੌਕੇ ਜਾਂਚ ਅਧਿਕਾਰੀ ਬੇਅੰਤ ਸਿੰਘ  ਨੇ ਦੱਸਿਆ  ਕਿ ਉਨ੍ਹਾਂਨੂੰ ਸੂਚਨਾ ਮਿਲੀ ਸੀ ਕੇ ਸੁਖਦੇਵ ਸਿੰਘ  ਨਾਮਕ ਕਿਸਾਨ ਵਲੋਂ ਖੁਦ ਨੂੰ  ਅੱਗ ਲਗਾ ਲਈ ਹੈ ਜਿਸਦਾ ਇਲਾਜ ਮੇਡੀਕਲ ਵਿੱਚ ਚੱਲ ਰਿਹਾ ਸੀ ਜਿਸਦੀ ਅੱਜ ਮੌਤ ਹੋ ਗਈ । ਉਨ੍ਹਾਂਨੇ ਕਿਹਾ ਕਿ ਪਰਿਵਾਰਕ ਮੇਂਬਰਾਂ  ਦੇ ਬਿਆਨਾਂ  ਦੇ ਬਾਅਦ 174 ਕਿ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜ ਰਿਹਾ ਹੈ । 
ਬਾਇਟ - ਬੇਅੰਤ ਸਿੰਘ  ਜਾਂਚ ਅਧਿਕਾਰੀ ।

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.