ਫਰੀਦਕੋਟ : ਸਿਫਤ ਸਮਰਾ ਨੇ ਮੈਡੀਕਲ ਦੀ ਪੜ੍ਹਾਈ ਦੇ ਨਾਲ ਨਾਲ ਆਪਣੀ ਖੇਡਵੀ ਜਾਰੀ ਰੱਖੀ। ਉਸ ਖੇਡ ਸਦਕਾ ਅੱਜ ਆਪਣਾਂ ਅਤੇ ਅਤੇ ਪਰਿਵਾਰ ਦਾ ਨਾਮ ਪੂਰੀ ਦੁਨੀਆ ਵਿਚ ਰੌਸ਼ਨ ਕੀਤਾ ਹੈ। ਜਿਥੇ ਉਸ ਦੀ ਵੱਡੀ ਪ੍ਰਾਪਤੀ ਦੇ ਪਰਿਵਾਰ ਵਿਚ ਵੱਡੀ ਖੁਸ਼ੀ ਹੈ ਉਥੇ ਹੀ ਸ਼ਹਿਰ ਦੇ ਲੋਕਾਂ ਵੱਲੋਂ ਵੀ ਪਰਿਵਾਰ ਨਾਲ ਖੁਸੀਆ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।
ਹਾਲ ਹੀ ਵਿਚ ਜਰਮਨੀ 'ਚ ਹੋਏ ਆਈਐਸਐਸਐਫ ਜੁਨੀਅਰ ਵਿਸ਼ਵ ਕੱਪ(ISSF Junior World Cup) ਰਾਈਫਲ/ਪਿਸਟਲ ਅਤੇ ਸੌਟਗੰਨ ਮੁਕਾਬਲਿਆਂ (Rifle / pistol and shotgun competitions) 'ਚ 2 ਸੋਨੇ, 2 ਚਾਂਦੀ ਅਤੇ ਇਕ ਤਾਂਬੇ ਦਾ ਤਗਮਾਂ ਹਾਸਲ ਕਰ ਫਰੀਦਕੋਟ ਪਰਤੀ ਸਿਫਤ ਕੌਰ ਸਮਰਾ ਦੇ ਘਰ ਵਧਾਈਆਂ ਦੇਣ ਵਾਲਿਆ ਦਾ ਤਾਂਤਾ ਲੱਗਿਆ ਹੋਇਆ ਹੈ।
ਅੱਜ ਜਿਥੇ ਸਹਿਰ ਦੀਆਂ ਵੱਖ ਵੱਖ ਸਮਾਜ ਸੇਵੀ ਸੰਸਥਾਂਵਾਂ ਦੇ ਨੁਮਾਇੰਦਿਆ ਵੱਲੋਂ ਸਿਫਤ ਕੌਰ ਸਮਰਾ ਦੇ ਘਰ ਪਹੁੰਚ ਕੇ ਉਸ ਨੂੰ ਸਨਮਾਨਿਤ ਕੀਤਾ ਗਿਆ ਉਥੇ ਹੀ ਪੰਜਾਬ ਦੇ ਏਡੀਜੀਪੀ ਐਮ.ਐਫ. ਫਾਰੂਖੀ ਵੀ ਵਿਸ਼ੇਸ਼ ਤੌਰ ਤੇ ਵਧਾਈ ਦੇਣ ਲਈ ਸਿਫਤ ਸਮਰਾ ਦੇ ਫਰੀਦਕੋਟ ਸਥਿਤ ਘਰ ਪਹੁੰਚੇ ਜਿਥੇ ਉਹਨਾਂ ਸਿਫਤ ਦੀ ਹੌਂਸਲਾਂ ਅਫਜਾਈ ਕਰਦਿਆ ਉਸ ਫੁਲਕਾਰੀ ਭੇਂਟ ਕਰ ਉਸ ਦਾ ਸਨਮਾਨ ਕੀਤਾ।
ਕੋਚ ਅਤੇ ਮਾਤਾ ਪਿਤਾ ਨੂੰ ਦਿੱਤਾ ਕਾਮਯਾਬੀ ਦਾ ਸਿਹਰਾ: ਇਸ ਮੌਕੇ ਗੱਲਬਾਤ ਕਰਦਿਆ ਸਿਫਤ ਸਮਰਾ ਨੇ ਕਿਹਾ ਕਿ ਉਸ ਨੂੰ ਬੜੀ ਖੁਸੀ ਹੋ ਰਹੀ ਹੈ ਕਿ ਉਹ ਇਸ ਮੁਕਾਮ 'ਤੇ ਪਹੁੰਚੀ ਹੈੇ। ਉਸ ਨੂੰ ਕਾਮਯਾਬੀ ਮਿਲੀ ਹੈ। ਉਹਨਾਂ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਮਾਤਾ ਪਿਤਾ ਅਤੇ ਕੋਚ ਸਿਰ ਬੰਨਦਿਆ ਕਿਹਾ ਫਰੀਦਕੋਟ ਵਿਚ ਇਸ ਖੇਡ ਸੰਬੰਧੀ ਕੋਈ ਵੀ ਨਾਂ ਤਾ ਅਕੈਡਮੀਂ ਹੈ ਅਤੇ ਨਾਂ ਹੀ ਇਸ ਦੀ ਪ੍ਰੈਕਟਿਸ ਲਈ ਰੇਂਜ ਬਣੀ ਹੋਈ ਹੈ।
ਉਹਨਾਂ ਦੱਸਿਆ ਕਿ ਇਸੇ ਲਈ ਉਸ ਨੂੰ ਆਪਣੇ ਘਰ ਅੰਦਰ ਹੀ ਆਰਜੀ ਰੇਂਜ ਬਣਾ ਕੇ ਪ੍ਰੈਕਟਸ ਕਰਨੀ ਪਈ ਜਾਂ ਫਿਰ ਉਸ ਨੂੰ ਚੰਡੀਗੜ੍ਹ ਜਾਂ ਦੂਰ ਦੁਰਾਡੇ ਜਾ ਕੇ ਪ੍ਰੈਕਟਸ ਕਰਨੀ ਪਈ। ਉਹਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ 'ਚ ਚੰਗੀਆਂ ਸ਼ੂਟਿੰਗ ਰੇਂਜ ਬਣਾਈਆਂ ਜਾਣ ਤਾਂ ਜੋ ਸ਼ੂਟਿੰਗ ਨਾਲ ਜੁੜੇ ਖਿਡਾਰੀ ਵਧੀਆ ਪ੍ਰੈਕਟਸ ਕਰ ਕੇ ਮੈਡਲ ਜਿੱਤ ਸਕਣ।
ਸੂਟਿੰਗ ਰੇਂਜ ਨਾ ਹੋਣ ਕਾਰਨ ਪ੍ਰੈਕਟਿਸ ਲਈ ਜਾਣਾ ਪਿਆ ਦਿੱਲੀ: ਇਸ ਮੌਕੇ ਗੱਲਬਾਤ ਕਰਦਿਆ ਸਿਫਤ ਦੇ ਮਾਤਾ ਪਿਤਾ ਨੇ ਕਿਹਾ ਕਿ ਉਹਨਾਂ ਨੇ ਪੂਰੀ ਦੁਨੀਆ ਵਿਚ ਉਹਨਾਂ ਦਾ ਨਾਮ ਰੌਸ਼ਨ ਕੀਤਾ ਹੈ। ਉਹਨਾਂ ਕਿਹਾ ਕਿ ਅਸੀਂ ਤਾਂ ਕਦੀ ਸੋਚਿਆ ਵੀ ਨਹੀਂ ਸੀ ਕਿ ਸਾਡੀ ਬੱਚੀ ਵੱਡੀ ਪ੍ਰਾਪਤੀ ਕਰੇਗੀ। ਉਹਨਾਂ ਦੱਸਿਆ ਕਿ ਉਹਨਾਂ ਨੂੰ ਆਪਣੀ ਬੱਚੀ ਨੂੰ ਇਸ ਖੇਡ ਨਾਲ ਜੋੜੀ ਰੱਖਣ ਲਈ ਲਗਾਤਾਰ 5 ਸਾਲ ਮਿਹਨਤ ਕਰਨੀ ਪਈ ਅਤੇ ਫਰੀਦਕੋਟ ਅਤੇ ਪੰਜਾਬ ਵਿਚ ਕੋਈ ਰੇਂਟ ਨਾਂ ਹੋਣ ਕਾਰਨ ਉਹਨਾਂ ਨੂੰ ਚੰਗੀਗੜ੍ਹ ਅਤੇ ਦਿੱਲੀ ਵਿਚ ਜਾ ਕੇ ਆਪਣੀ ਬੇਟੀ ਨੂੰ ਪ੍ਰੈਕਟਿਸ ਕਰਵਾਉਣੀ ਪਈ, ਜੋ ਕਾਫੀ ਮੁਸ਼ਕਿਲ ਸੀ।
ਸਿਫਤ ਦੀ ਮਾਤਾ ਨੂੰ ਆਪਣੀ ਬੱਚੀ 'ਤੇ ਮਾਨ: ਸਿਫਤ ਦੀ ਮਾਤਾ ਨੇ ਕਿਹਾ ਕਿ ਉਸ ਨੇ ਤਾਂ ਪ੍ਰਮਾਤਮਾਂ ਤੋਂ ਅਰਦਾਸ ਕਰ ਕੇ ਬੇਟੀ ਹੀ ਮੰਗੀ ਸੀ ਅਤੇ ਇਸੇ ਬੇਟੀ ਨੇ ਅੱਜ ਉਹਨਾਂ ਦਾ ਨਾਮ ਪੂਰੀ ਦੁਨੀਆ ਵਿਚ ਰੌਸ਼ਨ ਕੀਤਾ ਉਹਨਾਂ ਕਿਹਾ ਕਿ ਸਾਨੂੰ ਆਪਣੀ ਬੱਚੀ 'ਤੇ ਮਾਣ ਹੈ। ਇਸ ਮੌਕੇ ਸਿਫਤ ਦੇ ਪਿਤਾ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਖੇਡ ਨਾਲ ਜੁੜੇ ਬੱਚਿਆ ਦੇ ਭਵਿੱਖ ਲਈ ਪੰਜਾਬ ਵਿਚ ਚੰਗੀਆਂ ਰੇਂਜ ਸਥਾਪਿਤ ਕੀਤੀਆ ਜਾਣੀਆਂ ਚਾਹੀਦੀਆਂ ਹਨ। ਬੱਚੇ ਪ੍ਰਕਟਸ ਕਰ ਕੇ ਦੂਸਰੇ ਸੂਬਿਆ ਅਤੇ ਦੇਸਾਂ ਦੇ ਬੱਚਿਆ ਨੂੰ ਮੁਕਾਬਲਾ ਦੇ ਸਕਣ।
ਏਡੀਜੀਪੀ ਪੰਜਾਬ ਨੇ ਕੀਤਾ ਸਨਮਾਨ: ਇਸ ਮੌਕੇ ਗੱਲਬਾਤ ਕਰਦਿਆਂ ਏਡੀਜੀਪੀ ਪੰਜਾਬ ਐਮ.ਐਫ. ਫਾਰੂਖੀ ਨੇ ਕਿਹਾ ਕਿ ਸਿਫਤ ਸਮਰਾ ਨੇ ਪੂਰੀ ਦੁਨੀਆ ਵਿਚ ਆਪਣੇ ਮਾਤਾ ਪਿਤਾ ਅਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ । ਉਹਨਾਂ ਕਿਹਾ ਕਿ ਅਯੋਕੇ ਸਮੇਂ ਵਿਚ ਬੇਟੀਆਂ ਕਿਸੇ ਵੀ ਮੁਕਾਮ ਤੇ ਪਹੁੰਚ ਸਕਦੀਆਂ ਹਨ। ਉਹਨਾਂ ਕਿਹਾ ਕਿ ਇਹ ਸਿਫਤ ਅਤੇ ਇਸ ਦੇ ਪਰਿਵਾਰ ਦੀ ਮਿਹਨਤ ਸਦਕਾ ਹੀ ਸੰਭਵ ਹੋ ਪਾਇਆ ਹੈ। ਉਹਨਾਂ ਕਿਹਾ ਕਿ ਸਿਫਤ ਨੇ ਹਾਲੇ ਆਪਣੀ ਜਿੰਦਗੀ ਦੇ ਸੰਘਰਸ਼ ਵਿਚ ਪੈਰ ਧਰਿਆ ਹੈ ਇਸ ਲਈ ਇਸ ਤੋਂ ਦੇਸ਼ ਨੂੰ ਬਹੁਤ ਉਮੀਦਾਂ ਹਨ ਅਤੇ ਆਸ ਹੈ ਕਿ ਸਿਫਤ ਉਲੰਪਿਕ ਗੇਮਜ ਵਿਚ ਵੀ ਗੋਲਡ ਮੈਡਲ ਲੈ ਕੇ ਆਵੇਗੀ।
ਇਹ ਵੀ ਪੜ੍ਹੋ:- 100 ਫੁੱਟ ਡੂੰਘੇ ਬੋਰਵੇਲ 'ਚ ਡਿੱਗੇ ਰਿਤਿਕ ਨੂੰ ਕੱਢਿਆ ਬਾਹਰ, ਕਰੀਬ 7-8 ਘੰਟਿਆ ਬਾਅਦ ਮਿਲੀ ਕਾਮਯਾਬੀ