ਫ਼ਰੀਦਕੋਟ : ਅੰਤਰ ਰਾਸ਼ਟਰੀ ਕੱਬਡੀ ਟੂਰਨਾਂਮੈਂਟ ਦੌਰਾਨ ਬਠਿੰਡਾ ਵਿਖੇ ਖੇਡੇ ਜਾ ਰਹੇ ਇੱਕ ਮੈਚ ਦੌਰਾਨ ਕੀਨੀਆ ਦਾ ਇੱਕ ਖਿਡਾਰੀ ਗੰਭੀਰ ਜ਼ਖਮੀ ਹੋ ਗਿਆ ਸੀ। ਜਖ਼ਮੀ ਖਿਡਾਰੀ ਫ਼ਰੀਦਕੋਟ ਦੇ ਗੁਰੁ ਗੋਬਿੰਦ ਸਿੰਘ ਮੈਡੀਕਲ ਹਸਪਤਾਲ 'ਚ ਜਾਰੀ ਹੈ। ਇਥੇ ਵਧੀਕ ਡਿਪਟੀ ਕਮਿਸ਼ਨਰ ਗੁਰਜੀਤ ਸਿੰਘ ਨੇ ਖਿਡਾਰੀ ਨਾਲ ਮਿਲ ਕੇ ਉਸ ਦਾ ਹਾਲ ਜਾਣਿਆ।
ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਗੁਰਜੀਤ ਸਿੰਘ ਨੇ ਆਸੀਯੂ 'ਚ ਦਾਖਲ ਖਿਡਾਰੀ ਨਾਲ ਮੁਲਕਾਤ ਕਰਕੇ ਉਸ ਦਾ ਹਾਲ ਜਾਣਿਆ। ਉਨ੍ਹਾਂ ਜ਼ਖਮੀ ਖਿਡਾਰੀ ਕੈਵਿਨ ਜੁੰਮਾਂ ਨੂੰ ਇਲਾਜ ਲਈ ਹਰ ਪੱਖੋਂ ਸੰਭਵ ਮਦਦ ਦਿੱਤੇ ਜਾਣ ਦਾ ਭਰੋਸਾ ਦਿੱਤਾ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੈਵਿਨ ਜੁੰਮਾਂ ਦੀ ਰੀਡ ਦੀ ਹੱਡੀ 'ਚ ਸੱਟ ਲੱਗੀ ਸੀ, ਜਿਸ ਦਾ ਕੀ ਹੁਣ ਮਾਹਿਰਾਂ ਵੱਲੋਂ ਆਪਰੇਸ਼ਨ ਕਰਕੇ ਇਲਾਜ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਖਿਡਾਰੀ ਹੁਣ ਪਹਿਲਾਂ ਨਾਲੋਂ ਠੀਕ ਹੈ ਅਤੇ ਉਸ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ।
ਦੱਸਣਯੋਗ ਹੈ ਕਿ 1 ਦਸੰਬਰ ਤੋਂ 10 ਦਸੰਬਰ ਤੱਕ ਪੰਜਾਬ 'ਚ ਅੰਤਰ ਰਾਸ਼ਟਰੀ ਕੱਬਡੀ ਟੂਰਨਾਮੈਂਟ ਦੌਰਾਨ ਬਠਿੰਡਾ ਵਿਖੇ ਖੇਡੇ ਜਾ ਰਹੇ ਇੱਕ ਮੈਚ ਦੌਰਾਨ ਕੀਨੀਆ ਦਾ ਇੱਕ ਖਿਡਾਰੀ ਕੈਵਿਨ ਜੁੰਮਾਂ ਗੰਭੀਰ ਜ਼ਖਮੀ ਹੋ ਗਿਆ ਸੀ। ਕੈਵਿਨ ਨੂੰ ਪਹਿਲਾਂ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਬਾਅਦ 'ਚ ਡਾਕਟਰਾਂ ਵੱਲੋਂ ਉਸ ਨੂੰ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਸੀ। ਇਥੇ ਰੀਡ ਦੀ ਹੱਡੀ ਦੇ ਮਸ਼ਹੂਰ ਮਾਹਿਰ ਡਾਕਟਰ ਪ੍ਰੋ. ਰਾਜ ਬਹਾਦਰ ਵੱਲੋਂ ਖਿਡਾਰੀ ਕੈਵਿਨ ਜੁੰਮਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਡਾਕਟਰਾਂ ਵੱਲੋਂ ਉਸ ਦੇ ਛੇਤੀ ਠੀਕ ਹੋਣ ਦੀ ਉਮੀਦ ਪ੍ਰਗਟ ਕੀਤੀ ਗਈ ਹੈ।
ਪ੍ਰਸਿੱਧ ਮਾਹਿਰ ਡਾਕਟਰ ਪ੍ਰੋ. ਰਾਜ ਬਹਾਦਰ ਇਥੇ ਮੋਜੂਦ ਹਨ ਅਤੇ ਉਹਨਾਂ ਵੱਲੋਂ ਹੀ ਕੇਬਿਨ ਜੁੰਮਾ ਦਾ ਇਲਾਜ ਕੀਤਾ ਜਾ ਰਿਹਾ ਹੈ। ਡਾਕਟਰਾਂ ਵੱਲੋਂ ਖਿਡਾਰੀ ਦੇ ਜਲਦ ਠੀਕ ਹੋਣ ਦੀ ਉਮੀਦ ਪ੍ਰਗਟਾਈ ਗਈ ਹੈ।