ETV Bharat / state

ਫ਼ਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ, 6 ਗੈਂਗਸਟਰ ਹਥਿਆਰਾਂ ਸਮੇਤ ਗਿਰਫ਼ਤਾਰ

ਫ਼ਰੀਦਕੋਟ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਗਗਨੀ ਗੈਂਗ ਦੇ 6 ਗੈਂਗਸਟਰ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਇਹ ਗੈਂਗਸਟਰ ਹਥਿਆਰਾਂ ਦੀ ਨੋਕ 'ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਫੜ੍ਹੇ ਗਏ ਗੈਂਗਸਟਰਾਂ 'ਚ 2 ਨਬਾਲਿਗ ਵੀ ਸ਼ਾਮਲ ਹਨ। ਪੁਲਿਸ ਨੇ ਗਿਰਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ 5 ਪਿਸਟਲਾਂ ਸਮੇਤ ਇੱਕ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤਾ ਹੈ। ਫ਼ਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਫ਼ੋਟੋ
author img

By

Published : Jul 4, 2019, 8:26 PM IST

ਫ਼ਰੀਦਕੋਟ: ਫ਼ਰੀਦਕੋਟ ਪੁਲਿਸ ਨੇ 6 ਅਜਿਹੇ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ ਜੋ ਹਥਿਆਰਾਂ ਦੀ ਨੋਕ 'ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਫ਼ੜੇ ਗਏ ਮੁਲਜ਼ਮਾਂ ਤੋਂ ਸਪੇਨ ਮੇਡ ਦੇ 32 ਬੋਰ ਦੇ 2 ਪਿਸਟਲ ਅਤੇ 3 ਏਅਰ ਪਿਸਟਲ ਸਮੇਤ ਇੱਕ ਤੇਜ਼ਧਾਰ ਹਥਿਆਰ ਵੀ ਬਰਾਮਦ ਹੋਇਆ ਹੈ। ਫੜ੍ਹੇ ਗਏ ਗੈਂਗਸਟਰਾਂ 'ਚ 2 ਨਬਾਲਿਗ ਵੀ ਸ਼ਾਮਲ ਹਨ। ਐੱਸਐੱਸਪੀ ਫ਼ਰੀਦਕੋਟ ਰਾਜ ਬਚਨ ਸਿੰਘ ਸੰਧੂ ਨੇ ਪ੍ਰੈਸ ਕਾਨਫ਼ਰੰਸ ਕਰਕੇ ਦੱਸਿਆ ਕਿ ਫ਼ੜੇ ਗਏ ਗੈਂਗਸਟਰ ਭੋਲਾ ਸ਼ੂਟਰ ਨਾਲ ਸੀ ਅਤੇ ਇਹ ਗਗਨੀ ਗਰੁੱਪ ਦੇ ਨਾਂਅ ਹੇਠ ਕੰਮ ਕਰਦੇ ਸਨ।

ਵੀਡੀਓ

ਮੈਡੀਕਲ ਕਰਵਾਉਣ ਗਿਆ ਮੁਲਾਜ਼ਮ ਪੁਲਿਸ ਕਸਟਡੀ ਚੋਣ ਹੋਇਆ ਫ਼ਰਾਰ

ਉਹਨਾਂ ਦੱਸਿਆ ਕਿ ਫ਼ੜੇ ਗਏ ਗੈਂਗਸਟਰਾਂ 'ਤੇ ਫ਼ਰੀਦਕੋਟ ਜਿਲ੍ਹੇ ਅੰਦਰ 7 ਅਪਰਾਧਿਕ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਫ਼ੜੇ ਗਏ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਇਨ੍ਹਾਂ ਨੂੰ ਅਦਾਲਤ ਪੇਸ਼ ਕੀਤਾ ਜਾ ਰਿਹਾ ਹੈ। ਐੱਸਐੱਸਪੀ ਨੇ ਕਿਹਾ ਕਿ ਗੈਂਗਸਟਰਾਂ ਨੂੰ ਰਿਮਾਂਡ ਹਾਸਲ ਕਰਕੇ ਇਹਨਾਂ ਕੋਲੋਂ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

Intro:ਅਪਰਾਧੀਆ ਖਿਲਾਫ ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ,
ਭੋਲਾ ਸੂਟਰ ਗੈਂਗ ਦੇ ਗਗਨੀ ਗਰੁੱਪ ਦੇ 6 ਗੈਂਗਸਟਰ ਭਾਰੀ ਅਸਲੇ ਸਮੇਤ ਕਾਬੂ
ਫੜ੍ਹੇ ਗਏ ਗੈਂਗਸਟਰਾਂ ਵਿਚ ਦੋ ਨਾਬਾਲਿਗ ਵੀ ਸ਼ਾਮਲ,
30 ਬੋਰ ਦੇ 2 ਸਪੇਨ ਮੇਡ ਪਿਸਟਲ ਅਤੇ 3 ਏਅਰ ਪਿਸਟਲ ਅਤੇ ਮਾਰੂ ਹਥਿਆਰ ਬ੍ਰਾਮਦ,Body:
ਐਂਕਰ
ਫਰੀਦਕੋਟ ਪੁਲਿਸ ਨੇ 6 ਅਜਿਹੇ ਗੈਂਗਸਟਰਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਜੋ ਹਥਿਆਰਾਂ ਦੀ ਨੋਕ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।ਫੜ੍ਹੇ ਗਏ ਦੋਸੀਆਂ ਤੋਂ ਸਪੇਨ ਮੇਡ ਦੇ 32 ਬੋਰ ਦੇ 2 ਪਿਸਟਲ ਅਤੇ 3 ਏਅਰ ਪਿਸਟਲ ਅਤੇ ਮਾਰੂ ਹਥਿਆਰ ਬ੍ਰਾਮਦ ਹੋਏ।ਫੜ੍ਹੇ ਗਏ ਇਹਨਾਂ ਗੈਂਗਸਟਰਾਂ ਵਿਚ ਜਿੱਥੇ 2 ਨਾਬਾਲਿਗ ਸ਼ਾਮਲ ਹਨ ਉਥੇ ਹੀ 2 ਹਾਲੇ ਫਰਾਰ ਹਨ।
ਵੀਓ 1
ਐਸਐਸਪੀ ਫਰੀਦਕੋਟ ਰਾਜ ਬਚਨ ਸਿੰਘ ਸੰਧੂ ਨੇ ਇਕ ਵਿਸੇਸ ਪ੍ਰੈਸਕਾਨਫ੍ਰੰਸ ਕਰ ਦੱਸਿਆ ਕਿ ਸੀਆਈਏ ਸਟਾਫ ਜੈਤੋ ਨੇ 6 ਅਜਿਹੇ ਗੈਂਗਸਟਰ ਕਾਬੂ ਕੀਤੇ ਹਨ ਜਿੰਨਾਂ ਦਾ ਸੰਬੰਂਧ ਜੇਲ੍ਹ ਵਿਚ ਬੰਦ ਗੈਂਗਸਟਰ ਭੋਲਾ ਸ਼ੂਟਰ ਨਾਲ ਸੀ ਅਤੇ ਇਹ ਗਗਨੀ ਗਰੁੱਪ ਦੇ ਨਾਮ ਹੇਠ ਕੰਮ ਕਰਦੇ ਸਨ। ਉਹਨਾਂ ਦੱਸਿਆ ਕਿ ਇਹਨਾਂ ਫੜ੍ਹੇ ਗਏ ਗੈਂਗਸਟਰਾਂ ਵਿਚ 2 ਨਾਬਾਲਿਗ ਵੀ ਹਨ ਅਤੇ ਦੋ ਫਰਾਰ ਚੱਲ ਰਹੇ ਹਨ।ਉਹਨਾਂ ਦੱਸਿਆ ਕਿ ਇਹਨਾਂ ਤੇ ਫਰੀਦਕੋਟ ਜਿਲ੍ਹੇ ਅੰਦਰ 7 ਅਪਰਾਧਿਕ ਮਾਮਲੇ ਦਰਜ ਹਨ । ਉਹਨਾਂ ਦੱਸਿਆ ਕਿ ਇਹਨਾਂ ਤੋਂ 2 ਵਿਦੇਸੀ ਪਿਸਟਲ 30 ਬੋਰ ਦੇ ਬ੍ਰਾਮਦ ਹੋਏ ਹਨ ਜੋ ਸਪੇਨ ਦੇ ਬਣੇ ਹਨ ਅਤੇ ਇਹਨਾਂ ਨੇ ਇਹ ਯੂਪੀ ਦੇ ਕਿਸੇ ਵਿਅਕਤੀ ਤੋਂ ਖ੍ਰੀਦੇ ਸਨ।ਉਹਨਾਂ ਕਿਹਾ ਕਿਇਸ ਦੇ ਨਾਲ ਹੀ ਇਹਨਾਂ ਪਾਸੋਂ 3 ਏਅਰ ਪਿਸਟਲ ਬ੍ਰਾਮਦ ਹੋਏ ਹਨ ਜਿੰਨਾ ਡਰਾ ਧਮਕਾ ਕੇ ਇਹ ਲੋਕਾਂ ਨਾਲ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।ਉਹਨਾਂ ਕਿਹਾ ਕਿ ਫੜ੍ਹੇ ਗਏ ਦੋਸੀਆਂ ਖਿਲਾਫ ਮਾਮਲਾ ਦਰਜ ਕਰ ਇਹਨਾਂ ਨੂੰ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ ਅਤੇ ਰਿਮਾਂਡ ਹਾਸਲ ਕਰ ਇਹਨਾਂ ਪਾਸੋਂ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।
ਬਾਈਟ: ਰਾਜਬਚਨ ਸਿੰਘ ਸੰਧੂ ਐਸਐਸਪੀ ਫਰੀਦਕੋਟConclusion:ਹੁਣ ਵੇਖਣਾ ਇਹ ਹੋਵੇਗਾ ਕਿ ਫਰੀਦਕੋਟ ਪੁਲਿਸ ਇਹਨਾਂ ਫੜੇ ਗਏ ਗੈਂਗਸਟਰਾਂ ਤੋਂ ਬ੍ਰਾਮਦ ਵਿਦੇਸ਼ੀ ਹਥਿਆਰਾਂ ਦੇ ਇਹਨਾਂ ਪਾਸ ਮੌਜੂਦ ਹੋਣ ਬਾਰੇ ਕੀ ਅਤੇ ਇਸ ਮਾਮਲੇ ਨਾਲ ਜੁੜੇ ਨਾਵਾਂ ਬਾਰੇ ਕੀ ਖੁਲਾਸਾ ਕਰਦੀ ਹੈ।

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.