ਫਰੀਦਕੋਟ: ਜੈਤੋ ਪੁਲਿਸ ਵੱਲੋਂ ਰੋੜੀਕਪੂਰਾ ਵਿਖੇ 65 ਸਾਲਾਂ ਬਜ਼ੁਰਗ ਦੇ ਕਾਤਲ 24 ਘੰਟਿਆਂ ਵਿਚ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਜਾਣਕਾਰੀ ਅਨੁਸਾਰ ਬਜ਼ੁਰਗ ਘਰ ਚ ਇਕੱਲਾ ਰਹਿੰਦਾ ਸੀ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਜੈਤੋਂ ਦੇ ਨਾਲ ਲੱਗਦੇ ਪਿੰਡ ਰੋੜੀਕਪੂਰਾ ਵਿਖੇ 65 ਸਾਲ ਬਜ਼ੁਰਗ ਬਾਬੂ ਸਿੰਘ ਦੀ ਹਤਿਆ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਮੁਸਤੈਦੀ ਵਰਤਦੀ ਹੋਏ ਕਾਰਵਾਈ ਸ਼ੁਰੂ ਕੀਤੀ ਗਈ ਸੀ ਤੇ ਇਸਦੇ ਚੱਲਦੇ ਹੀ ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ।
ਇਸ ਮੌਕੇ ਡੀਐਸਪੀ ਪਰਮਿੰਦਰ ਸਿੰਘ ਵੱਲੋਂ ਜਾਣਕਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਸੁਖਰਾਜਪ੍ਰੀਤ ਸਿੰਘ ਉਕਤ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਪਿਛਲੇ ਦਿਨੀਂ ਪਿੰਡ ਰੋੜੀਕਪੂਰਾ ਵਿਖੇ ਸ਼ਰਾਬ ਦੇ ਠੇਕੇ ‘ਤੇ ਮ੍ਰਿਤਕ ਬਾਬੂ ਸਿੰਘ ਨਾਲ ਤਕਰਾਰ ਦੇ ਚਲਦਿਆਂ ਸਿਰ ‘ਤੇ ਘੋਟਣਾ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਜ਼ੇਬ ਵਿਚੋਂ ਸ਼ਰਾਬ ਦੇ ਠੇਕੇ ਦੀ ਚਾਬੀ ਚੋਰੀ ਕਰ ਕੇ ਠੇਕੇ ਵਿੱਚੋਂ ਸ਼ਰਾਬ ਚੋਰੀ ਕੀਤੀ ਸੀ ਜਿਸ ‘ਤੇ ਜੁਰਮ 459,380 ਆਈ ਪੀ ਸੀ ਅਤੇ 61/1/14 ਐਕਸਾਈਜ ਐਕਟ ਵਿੱਚ ਵਾਧਾ ਕਰ ਮੁਲਜ਼ਮ ਨੂੰ ਮਾਨਯੋਗ ਅਦਾਲਤ ਵਿੱਚੋਂ ਰਿਮਾਂਡ ਹਾਸਲ ਕਰ ਕੇ ਅੱਗੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਨੇ ਬਜ਼ੁਰਗ ਦੇ ਕਾਤਲ ਦਾ ਕਾਰਨ ਦੱਸਦੇ ਹੋਏ ਕਿਹਾ ਕਿ ਮੁਢਲੀ ਜਾਂਚ ਇਹ ਕਤਲ ਮੁਲਜ਼ਮ ਵੱਲੋਂ ਨਸ਼ੇ ਨੂੂੰ ਲੈਕੇ ਕੀਤਾ ਗਿਆ ਜਾਪਦਾ ਹੈ।