ਫਰੀਦਕੋਟ : ਬੀਤੇ ਦਿਨੀਂ ਫਰੀਦਕੋਟ ਦੇ ਜਿਲ੍ਹਾ ਟੀ.ਬੀ ਕਲੀਨਿਕ 'ਚ ਕੰਮ ਕਰਦੇ ਮੁਲਾਜ਼ਮਾਂ ਵੱਲੋਂ ਹਰਮਨਦੀਪ ਅਰੋੜਾ ਨੂੰ ਡਾਕਟਰ ਮਨਦੀਪ ਕੌਰ ਖੰਗੂੜਾ, ਸਹਾਇਕ ਸਿਵਲ ਸਰਜਨ ਕਮ ਜਿਲ੍ਹਾ ਟੀ ਬੀ ਅਫ਼ਸਰ ਵੱਲੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਕਰਕੇ ਖੁਦਕੁਸ਼ੀ ਲਈ ਮਜਬੂਰ ਕੀਤੇ ਜਾਣ ਦੇ ਇਲਜ਼ਾਮਾਂ ਤੋਂ ਬਾਅਦ ਹਸਪਤਾਲ ਮੁਲਾਜਮਾਂ ਵੱਲੋਂ ਇੱਕ ਦਿਨ ਦਾ ਰੋਸ ਮੁਜਾਹਰਾ ਕੀਤਾ ਗਿਆ। ਇਸ ਦੌਰਾਨ ਸਾਰੇ ਮੁਲਾਜ਼ਮਾਂ ਨੇ ਆਪਣੀ ਗੱਲ ਰੱਖਦਿਆਂ ਕਿਹਾ ਕਿ ਡਾਕਟਰ ਵੱਲੋਂ ਬਹੁਤ ਹੀ ਬੁਰਾ ਵਤੀਰਾ ਕੀਤਾ ਜਾਂਦਾ ਹੈ ਜਿਸ ਕਾਰਨ ਹਰ ਕੋਈ ਪ੍ਰੇਸ਼ਾਨ ਹੈ। ਇਸ ਕਾਰਨ ਸਾਨੂ ਮਜਬੂਰੀ ਵੱਸ ਧਰਨਾ ਦੇਣਾ ਪੈ ਰਿਹਾ ਹੈ ਕਿ ਮੈਡਮ ਨੂੰ ਇਸ ਥਾਂ ਤੋਂ ਬਦਲਿਆ ਜਾਵੇ ਜਾਂ ਫਿਰ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। Faridkot civil hospital employees protest
ਧਮਕੀਆਂ ਭਰੇ ਲਹਿਜ਼ੇ ਤੋਂ ਪਰੇਸ਼ਾਨ ਮੁਲਾਜ਼ਮ : ਧਰਨਾ ਦੇ ਰਹੇ ਫਰੀਦਕੋਟ ਦੇ ਸਿਵਲ ਹਸਤਾਲਾਂ ਦੇ ਮੁਲਾਜ਼ਮਾਂ ਨੇ ਉਕਤ ਡਾਕਟਰ ਦੇ ਕੰਮ ਕਰਨ ਵਾਲੇ ਬਲੌਕ ਨੂੰ ਤਾਲਾ ਮਾਰ ਦਿੱਤਾ। ਇਸ ਦੌਰਾਨ ਉਹਨਾਂ ਕਿਹਾ ਕਿ ਡਾ.ਮਨਦੀਪ ਕੌਰ ਖੰਗੂੜਾ ਤੋਂ ਸਿਹਤ ਵਿਭਾਗ ਵਿੱਚ ਕੰਮ ਕਰਦੇ ਕਲੈਰੀਕਲ ਕਾਮੇ,ਫੀਲਡ ਵਿੱਚ ਕੰਮ ਕਰਦੇ ਪੈਰਾ ਮੈਡੀਕਲ ਕਾਮੇ, ਮੈਲਟੀਪਰਪਜ਼ ਕਾਮੇ, ਐਨ.ਐਚ.ਐਮ ਕਾਮੇ ਬੜੇ ਲੰਮੇ ਸਮੇਂ ਤੋਂ ਉਸ ਦੇ ਮਾੜੇ ਵਤੀਰੇ ਕਾਰਨ ਅਤੇ ਧਮਕੀਆਂ ਭਰੇ ਲਹਿਜ਼ੇ ਤੋਂ ਪਰੇਸ਼ਾਨ ਚੱਲਦੇ ਆ ਰਹੇ ਹਨ। ਇਹ ਸਾਰਾ ਮਾਮਲਾ ਪਹਿਲਾਂ ਵੀ ਕਈ ਵਾਰ ਸਿਹਤ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾ ਚੁੱਕਾ ਹੈ, ਪਰ ਇਸ ਅਫ਼ਸਰ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਹੋਈ। ਜਿਸਦੇ ਰੋਸ ਵਜੋਂ ਸਿਹਤ ਵਿਭਾਗ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਸਹਾਇਕ ਸਿਵਲ ਸਰਜਨ ਡਾ.ਮਨਦੀਪ ਕੌਰ ਖੰਗੂੜਾ ਦੇ ਖ਼ਿਲਾਫ਼ ਪਰਜਾ ਦਰਜ ਕਰਨ ਅਤੇ ਜਿਲ੍ਹੇ ਤੋਂ ਬਾਹਰ ਬਦਲੀ ਕਰਨ ਲਈ ਪਿਛਲੇ ਦਿਨ੍ਹੀਂ ਇਕ ਮੰਗ ਪੱਤਰ ਮਾਨਯੋਗ ਸਿਹਤ ਮੰਤਰੀ ਨੂੰ ਵੀ ਦਿੱਤਾ ਸੀ ਪਰ ਕੋਈ ਕਾਰਵਾਈ ਨਹੀਂ ਹੋਈ।
ਮੈਡਮ ਦਾ ਵਤੀਰਾ ਸਹੀ ਨਾਂ ਹੋਣ ਕਰਕੇ ਮੁਲਾਜ਼ਮ ਵਰਗ ਰੋਸ ਪ੍ਰਗਟਾਅ ਰਿਹਾ : ਇਸ ਮੌਕੇ ਧਰਨਾਕਾਰੀ ਜਸਮੇਲ ਸਿੰਘ ਨੇ ਦੱਸਿਆ ਕਿ ਡਾਕਟਰ ਮਨਦੀਪ ਕੌਰ ਖੰਗੂੜਾ ਜੌ ਕਿ ਸਿਵਲ ਹਸਪਤਾਲ 'ਚ ਹੁਣ ਬਤੌਰ ਸਹਾਇਕ ਸਿਵਲ ਸਰਜਨ ਹੈ, ਉਹ ਪਹਿਲਾਂ ਡਾਕਟਰ ਇੰਚਾਰਜ ਟੀਬੀ ਵਿਭਾਗ ਵਿਚ ਵੀ ਕੰਮ ਕਰ ਚੁਕੀ ਹੈ। ਮੈਡਮ ਦਾ ਵਤੀਰਾ ਸਹੀ ਨਾਂ ਹੋਣ ਕਰਕੇ ਮੁਲਾਜ਼ਮ ਵਰਗ ਵਿੱਚ ਪਹਿਲਾਂ ਤੋਂ ਹੀ ਰੋਸ ਪ੍ਰਗਟਾਅ ਰਿਹਾ ਸੀ ਪਰ ਮੈਡਮ ਖਿਲਾਫ ਕੋਈ ਕਾਰਵਾਈ ਨਹੀਂ ਹੋਈ। ਇਸ ਦਾ ਮੈਡਮ ਨੂੰ ਘਮੰਡ ਹੋ ਗਿਆ ਹੈ। ਜਿਸ ਕਾਰਨ ਉਹ ਦਿਨ ਬਦਿਨ ਹੋਰ ਵੀ ਮਾੜੇ ਸਲੂਕ ਕਰਨ ਲੱਗੇ ਹਨ ਜੋ ਕਿ ਮੁਲਾਜ਼ਮਾਂ ਤੋਂ ਬਰਦਾਸ਼ਤ ਨਹੀਂ ਹੋ ਰਹੇ ਇਸ ਲਈ ਉਹਨਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਜੇਕਰ ਸਾਡੀ ਸੁਣਵਾਈ ਨਾ ਹੋਈ ਤਾਂ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਤਿੱਖਾ ਸੰਘਰਸ਼ ਕਰਾਂਗੇ।
- ਲੁਧਿਆਣਾ ਵਿੱਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋਲੀਆਂ; ਦੋਵੇਂ ਗੈਂਗਸਟਰਾਂ ਦਾ ਐਨਕਾਊਂਟਰ, ਇੱਕ ਏਐੱਸਆਈ ਜ਼ਖ਼ਮੀ
- ਕੌਣ ਹੈ ਖੌਫਨਾਕ ਗੈਂਗਸਟਰ ਅਰਸ਼ ਡੱਲਾ? ਇਹ ਗੈਂਗਸਟਰ ਵੀ ਨੇ ਖੂੰਖਾਰ, ਪੜ੍ਹੋ ਪੂਰੀ ਖ਼ਬਰ
- ਕੈਨੇਡਾ 'ਚ ਕਤਲ ਹੋਏ ਖਾਲਿਸਤਾਨ ਸਮਰਥਕ ਹਰਦੀਪ ਸਿੰਘ ਨਿੱਝਰ ਦਾ ਪੁਰਾਣਾ ਸਾਥੀ ਕੀਤਾ ਪਠਾਨਕੋਟ ਪੁਲਿਸ ਨੇ ਗ੍ਰਿਫਤਾਰ
ਇਸ ਮੌਕੇ ਆਸ਼ਾ ਕੌਰ ਨਰਸ ਗੁਰੂ ਗੋਬਿੰਦ ਸਿੰਘ ਮੇਡੀਕਲ ਹਸਪਤਾਲ ਨੇ ਕਿਹਾ ਕਿ ਸਿਵਿਲ ਹਸਪਤਾਲ ਦੇ ਮੁਲਾਜ਼ਮਾਂ ਵੱਲੋਂ ਜੋ ਧਰਨਾ ਡਾਕਟਰ ਮਨਦੀਪ ਕੌਰ ਖੰਗੂੜਾ ਦੇ ਖਿਲਫ਼ ਦਿੱਤਾ ਜਾ ਰਿਹਾ ਓਹਨਾ ਵੱਲੋ ਪੂਰਣ ਤੌਰ 'ਤੇ ਇਸ ਦਾ ਸਹਿਜੋਗ ਕੀਤਾ ਜਾਵੇਗਾ,ਓਹ ਮੰਗ ਕਰਦੇ ਹਨ ਕਿ ਡਾਕਟਰ ਮਨਦੀਪ ਕੌਰ ਖੰਗੂੜਾ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਨਾਲ ਹੀ ਹਸਪਤਾਲ ਦੀ ਸਟਾਫ ਨਰਸ ਗੁਰੂ ਨੇ ਕਿਹਾ ਕਿ ਉਕਤ ਡਾਕਟਰ ਓਹਨਾ ਨਾਲ ਬਹੁਤ ਬੂਰਾ ਸਲੂਕ ਕਰਦੀ ਹੈ ਅਤੇ ਓਹਨਾ ਨੂੰ ਹਰ ਵੇਲੇ ਗਲਤ ਬੋਲਦੀ ਰਹਿੰਦੀ ਸੀ ਹੁਣ ਤਾਂ ਉਕਤ ਡਾਕਟਰ ਮਨਦੀਪ ਕੌਰ ਖੰਗੂੜਾ ਵੱਲੋਂ ਉਹਨਾਂ ਦੇ ਚਰਿੱਤਰ ਨੂੰ ਲੇ ਬੋਲਣਾ ਸ਼ੁਰੂ ਦਿੱਤਾ ਸੀ। ਜਿਸ ਤੋਂ ਓਹ ਪ੍ਰੇਸ਼ਾਨ ਚਲਦੇ ਆ ਰਹੇ ਸਨ ਓਹ ਹੁਣ ਜਿਨਾ ਟਾਈਮ ਡਾਕਟਰ ਮਨਦੀਪ ਕੌਰ ਖੰਗੂੜਾ ਖਿਲਾਫ ਕਾਰਵਾਈ ਨਹੀਂ ਹੁੰਦੀ ਅਪਣਾ ਰੋਸ਼ ਜਾਰੀ ਰੱਖਣਗੇ।