ETV Bharat / state

ਕਿਸਾਨ ਸੰਘਰਸ਼ 'ਚ ਸਹੀਦ ਦੇ ਪਰਿਵਾਰ ਨੂੰ ਨੌਕਰੀ ਦੇਣ ਦੇ ਦਾਅਵੇ ਦੀ ਨਿਕਲੀ ਫੂਕ

ਪੰਜਾਬ 'ਚ ਸੱਤਾਧਾਰੀ ਪਾਰਟੀ ਵੱਲੋਂ ਵੱਡੇ ਪੱਧਰ 'ਤੇ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਮੁੱਖ ਮੰਤਰੀ (Chief Minister) ਚਰਨਜੀਤ ਸਿੰਘ ਚੰਨੀ (Charnjeet SIngh Channi) ਦੀ ਅਗਵਾਈ ਹੇਠ ਕਿਸਾਨ ਸੰਘਰਸ (peasant struggle) ਦੇ ਸਹੀਦਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ ਪਰ ਇਸ ਦੀ ਅਸਲ ਹਕੀਕਤ ਕੀ ਹੈ ਇਸ ਬਾਰੇ ਪਤਾ ਉਦੋਂ ਚੱਲਿਆ ਜਦੋਂ ਫਰਦਿਕੋਟ ਜ਼ਿਲ੍ਹੇ ਦੇ ਹਲਕਾ ਕੋਟਕਪੂਰਾ ਅਧੀਨ ਪੈਂਦੇ ਪਿੰਡ ਕੋਠੇ ਵੜਿੰਗ ਦੇ ਕਿਸਾਨ ਸੰਘਰਸ 'ਚ ਸਹੀਦ ਹੋਏ 23 ਸਾਲਾ ਨੌਜਵਾਨ ਸੰਦੀਪ ਸਿੰਘ ਦੇ ਘਰ ਜਾ ਕੇ ਪਰਿਵਾਰ ਨਾਲ ਗੱਲਬਾਤ ਕੀਤੀ ਗਈ।

ਕਿਸਾਨ ਸੰਘਰਸ਼ 'ਚ ਸਹੀਦ ਦੇ ਪਰਿਵਾਰ ਨੂੰ ਨੌਕਰੀ ਦੇਣ ਦੇ ਦਾਅਵੇ ਦੀ ਨਿਕਲੀ ਫੂਕ
ਕਿਸਾਨ ਸੰਘਰਸ਼ 'ਚ ਸਹੀਦ ਦੇ ਪਰਿਵਾਰ ਨੂੰ ਨੌਕਰੀ ਦੇਣ ਦੇ ਦਾਅਵੇ ਦੀ ਨਿਕਲੀ ਫੂਕ
author img

By

Published : Nov 26, 2021, 6:40 PM IST

ਫਰੀਦਕੋਟ: ਕੇਂਦਰ ਵਲੋਂ ਬਣਾਏ ਤਿੰਨ ਖੇਤੀ ਕਾਨੂੰਨਾਂ (Three agricultural laws) ਖਿਲਾਫ ਦੇਸ਼ ਦੇ ਕਿਸਾਨਾਂ ਦੇ ਸੰਘਰਸ ਨੂੰ ਅੱਜ ਪੂਰਾ ਇੱਕ ਸਾਲ ਦਾ ਸਮਾਂ ਹੋ ਗਿਆ। ਇਸ ਦੇ ਨਾਲ ਹੀ ਕਿਸਾਨਾਂ ਦਾ ਸੰਘਰਸ (Kissan Andolan) ਹਾਲੇ ਵੀ ਜਿਉਂ ਦਾ ਤਿਉਂ ਚੱਲ ਰਿਹਾ ਹੈ। ਇਸ ਸੰਘਰਸ਼ ਦੌਰਾਨ ਕਰੀਬ 700 ਤੋਂ ਵੱਧ ਕਿਸਾਨ ਮੌਤ ਦੀ ਗੂੜੀ ਨੀਂਦੇ ਜਾ ਸੁੱਤੇ ਪਰ ਹੌਂਸਲਾ ਨਹੀਂ ਹਾਰਿਆ ਅਤੇ ਪਿਛਲੇ ਦਿਨੀਂ ਦੇਸ਼ ਦੇ ਪ੍ਰਧਾਨ ਮੰਤਰੀ (Prime Minister) ਨੂੰ ਕਾਨੂੰਨ ਵਾਪਸ ਲੈਣ ਦਾ ਐਲਾਨ ਕਰਨਾ ਪਿਆ।

ਇਸ 1 ਸਾਲ ਦੇ ਦੌਰਾਨ ਕਿਸਾਨ ਸੰਘਰਸ (peasant struggle) 'ਚ ਜਾਨਾ ਗਵਾਉਣ ਵਾਲੇ ਕਿਸਾਨਾਂ ਦੇ ਨਾਮ 'ਤੇ ਪੰਜਾਬ ਅੰਦਰ ਸਿਆਸਤ ਜੋਰਾਂ 'ਤੇ ਹੈ, ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ (Political parties) ਵੱਲੋਂ ਸੂਬੇ ਅੰਦਰ ਹੋਣ ਜਾ ਰਹੀਆਂ ਅਗਾਮੀਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 'ਚ ਇਸ ਮੁੱਦੇ ਨੂੰ ਚੋਣ ਮੁੱਦੇ ਵਜੋਂ ਵਰਤਿਆ ਜਾ ਰਿਹਾ।

ਕਿਸਾਨ ਸੰਘਰਸ਼ 'ਚ ਸਹੀਦ ਦੇ ਪਰਿਵਾਰ ਨੂੰ ਨੌਕਰੀ ਦੇਣ ਦੇ ਦਾਅਵੇ ਦੀ ਨਿਕਲੀ ਫੂਕ

ਅਜਿਹੇ 'ਚ ਪੰਜਾਬ 'ਚ ਸੱਤਾਧਾਰੀ ਪਾਰਟੀ ਵੱਲੋਂ ਵੱਡੇ ਪੱਧਰ 'ਤੇ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਮੁੱਖ ਮੰਤਰੀ (Chief Minister) ਚਰਨਜੀਤ ਸਿੰਘ ਚੰਨੀ (Charnjeet SIngh Channi) ਦੀ ਅਗਵਾਈ ਹੇਠ ਕਿਸਾਨ ਸੰਘਰਸ ਦੇ ਸਹੀਦਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ ਪਰ ਇਸ ਦੀ ਅਸਲ ਹਕੀਕਤ ਕੀ ਹੈ ਇਸ ਬਾਰੇ ਪਤਾ ਉਦੋਂ ਚੱਲਿਆ ਜਦੋਂ ਫਰਦਿਕੋਟ ਜ਼ਿਲ੍ਹੇ ਦੇ ਹਲਕਾ ਕੋਟਕਪੂਰਾ ਅਧੀਨ ਪੈਂਦੇ ਪਿੰਡ ਕੋਠੇ ਵੜਿੰਗ ਦੇ ਕਿਸਾਨ ਸੰਘਰਸ 'ਚ ਸਹੀਦ ਹੋਏ 23 ਸਾਲਾ ਨੌਜਵਾਨ ਸੰਦੀਪ ਸਿੰਘ ਦੇ ਘਰ ਜਾ ਕੇ ਪਰਿਵਾਰ ਨਾਲ ਗੱਲਬਾਤ ਕੀਤੀ ਗਈ।

ਜਦੋਂ ਪੀੜਤ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਤਾਂ ਮ੍ਰਿਤਕ ਸੰਦੀਪ ਸਿੰਘ ਦੇ ਚਾਚੇ ਅਤੇ ਦਾਦੇ ਨੇ ਕਿਹਾ ਕਿ ਉਹਨਾਂ ਦੇ ਤਿੰਨ ਪਰਿਵਾਰਾਂ 'ਚ ਸਿਰਫ 2 ਲੜਕੇ ਸਨ, ਜਿੰਨਾਂ 'ਚ ਸਨਦੀਪ ਦੀ ਮੌਤ ਹੋ ਗਈ। ਉਹਨਾਂ ਦੱਸਿਆ ਕਿ ਸੰਦੀਪ ਦੇ ਜਾਣ ਤੋਂ ਬਾਅਦ ਪਰਿਵਾਰ ਦਾ ਬਹੁਤ ਮਾੜਾ ਹਾਲ ਹੈ। ਉਨ੍ਹਾਂ ਕਿਹਾ ਕਿ ਸੰਦੀਪ ਦਾ ਪਿਤਾ ਜੋ ਸਿਹਤ ਪੱਖੋਂ ਠੀਕ ਨਹੀਂ ਹੈ, ਉਹ ਅੱਜ ਵੀ ਕਿਸਾਨ ਸੰਘਰਸ 'ਚ ਗਿਆ ਹੋਇਆ ਹੈ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ: ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦੇ ਸੰਘਰਸ਼ ਦਾ ਇੱਕ ਸਾਲ

ਉਹਨਾਂ ਦਾ ਕਹਿਣਾ ਕਿ ਸੰਦੀਪ ਕਿਸਾਨ ਸੰਘਰਸ ਦੇ ਸ਼ੁਰੂ ਵਾਲੇ ਦਿਨਾਂ 'ਚ ਦਿੱਲੀ ਗਿਆ ਸੀ ਅਤੇ ਉਥੇ ਧਰਨਾ ਸਥਾਨ 'ਤੇ ਤੰਬੂ ਲਗਾਉਣ ਲਈ ਸਾਫ ਸਫਾਈ ਦਾ ਕੰਮ ਕਰਦਾ ਰਿਹਾ ਸੀ। ਜਿਸ ਕਾਰਨ ਉਸ ਨੂੰ ਇਨਫੈਕਸ਼ਨ ਹੋ ਗਈ ਸੀ ਅਤੇ ਉਹ ਧਰਨੇ ਤੋਂ ਇਲਾਜ ਲਈ ਘਰ ਵਾਪਸ ਆ ਗਿਆ ਸੀ। ਪਰਿਵਾਰ ਨੇ ਦੱਸਿਆ ਕਿ ਸੰਦੀਪ ਦੇ ਇਲਾਜ 'ਤੇ ਉਹਨਾਂ ਨਿੱਜੀ ਹਸਪਤਾਲਾਂ 'ਚ ਕਰੀਬ 14 ਲੱਖ ਰੁਪਏ ਦਾ ਖਰਚਾ ਕੀਤਾ ਪਰ ਉਹ ਬਚ ਨਾ ਸਕਿਆ।

ਇਸ ਮੌਕੇ ਪਰਿਵਾਰ ਨੇ ਦੱਸਿਆ ਕਿ ਸੰਦੀਪ ਦੀ ਮੌਤ ਤੋਂ ਬਾਅਦ ਉਹਨਾਂ ਦੇ ਘਰ ਲੋਕ ਆਏ ਤਾਂ ਬਹੁਤ ਪਰ ਕਿਸੇ ਨੇ ਵੀ ਉਹਨਾਂ ਦੇ ਪਰਿਵਾਰ ਦੀ ਬਾਂਹ ਨਹੀਂ ਫੜੀ। ਉਹਨਾਂ ਦੱਸਿਆ ਕਿ ਪਰਿਵਾਰ ਸਿਰ ਲੱਖਾਂ ਰੁਪਏ ਦਾ ਕਰਜਾ ਹੈ ਪਰ ਕਮਾਈ ਵਾਲਾ ਕੋਈ ਨਹੀਂ। ਉਹਨਾਂ ਕਿਹਾ ਕਿ ਹੁਣ ਤੱਕ ਸਿਰਫ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੀ ਪਰਿਵਾਰ ਲਈ 1 ਲੱਖ ਰੁਪਏ ਦੀ ਅਰਥਿਕ ਮਦਦ ਕੀਤੀ ਗਈ ਹੈ ਪਰ ਪੰਜਾਬ ਸਰਕਾਰ ਵੱਲੋਂ ਹਾਲੇ ਤੱਕ ਕੋਈ ਸਾਰ ਨਹੀਂ ਲਈ ਗਈ। ਪੀੜਤ ਪਰਿਵਾਰ ਨੇ ਮੰਗ ਕੀਤੀ ਕਿ ਉਹਨਾਂ ਦੇ ਬੁਢਾਪੇ ਦਾ ਸਹਾਰਾ ਕਿਸਾਨ ਸੰਘਰਸ਼ 'ਚ ਆਪਣਾ ਯੋਗਦਾਨ ਪਾ ਕੇ ਸਹੀਦ ਹੋਇਆ ਹੈ ਅਤੇ ਹੁਣ ਸਰਕਾਰ ਨੂੰ ਪਰਿਵਾਰ ਦੀ ਬਾਂਹ ਫੜ੍ਹਨੀ ਚਾਹੀਦੀ ਹੈ।

ਇਹ ਵੀ ਪੜ੍ਹੋ : ਕੇਜਰੀਵਾਲ ਨੂੰ ਸਿੱਧੇ ਹੋਏ ਸਿੱਖਿਆ ਮੰਤਰੀ, ਕਹੀਆਂ ਇਹ ਵੱਡੀਆਂ ਗੱਲਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.