ਫ਼ਰੀਦਕੋਟ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਿੱਥੇ 'ਦਿੱਲੀ ਦੇ ਸਕੂਲ ਮਾਡਲ' ਦੀ ਚਰਚਾ ਪੰਜਾਬ ਵਿੱਚ ਕੀਤੀ ਜਾਂਦੀ ਹੈ। ਉੱਥੇ ਹੀ ਫਰੀਦਕੋਟ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਅਧਿਆਪਕਾਂ ਦੀ ਘਾਟ ਤੋਂ ਲੋਕ ਪ੍ਰੇਸ਼ਾਨ ਹਨ। ਇਸ ਨੂੰ ਲੈ ਕੇ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੇ ਸਕੂਲ ਗੇਟ ਅੱਗੇ ਧਰਨਾ ਦਿੱਤਾ। ਇਸ ਮੌਕੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜੀ ਕਰਦਿਆਂ ਵਿਦਿਆਰਥੀਆਂ ਤੇ ਮਾਪਿਆਂ ਨੇ ਸਕੂਲ ‘ਚ ਖਾਲੀ ਅਸਾਮੀਆਂ ਫੌਰੀ ਭਰਨ ਦੀ ਮੰਗ ਕੀਤੀ।
ਸਕੂਲ ਦੇ ਗੇਟ ਬੰਦ ਕਰਕੇ ਧਰਨਾ ਦਿੱਤਾ: ਫਰੀਦਕੋਟ ਦੇ ਪਿੰਡ ਪਿਪਲੀ ਦੇ ਪ੍ਰਾਇਮਰੀ ਸਕੂਲ ਦੇ ਸਾਹਮਣੇ ਬੱਚਿਆਂ ਅਤੇ ਮਾਪਿਆਂ ਨੇ ਟੀਚਰਾਂ ਦੀ ਮੰਗ ਨੂੰ ਲੈ ਕੇ ਸਕੂਲ ਦੇ ਗੇਟ ਬੰਦ ਕਰਕੇ ਧਰਨਾ ਦਿੱਤਾ। ਇਸ ਸਮੇਂ ਪਿੰਡ ਦੇ ਮੋਹਤਬਾਰ ਵਿਅਕਤੀਆਂ ਅਤੇ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਪ੍ਰਾਇਮਰੀ ਸਕੂਲ ਵਿੱਚ 6 ਕਲਾਸਾਂ ਹਨ। ਜਿੰਨਾਂ ਵਿੱਚੋਂ ਦੋ ਕਲਾਸਾਂ ਪਹਿਲੀ ਅਤੇ ਦੂਜੀ ਕਲਾਸ ਖਾਲੀ ਹੈ। ਇਹਨਾਂ ਦੇ ਅਧਿਆਪਕ ਜਾਂ ਤਾਂ ਡੈਪੂਟੇਸ਼ਨ ਤੇ ਚਲੇ ਗਏ ਹਨ ਜਾਂ ਡੀਈਓ ਦਫਤਰ ਵੱਲੋਂ ਉਹਨਾਂ ਤੋਂ ਹੋਰ ਕੰਮ ਲਿਆ ਜਾ ਰਿਹਾ ਹੈ। ਜਿਸ ਕਰਕੇ ਮਾਪਿਆਂ ਵੱਲੋਂ ਆਪਣੇ ਬੱਚਿਆਂ ਦੀ ਪੜ੍ਹਾਈ ਨੂੰ ਮੁੱਖ ਰੱਖ ਕੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਟੀਚਰਾਂ ਦੀ ਕਮੀ ਪੁਰੀ ਕਰਨ ਦੀ ਮੰਗ ਨੂੰ ਲੈ ਕੇ ਇਹ ਰੋਸ ਧਰਨਾ ਦਿੱਤਾ।
- ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਮਾਮਲੇ 'ਚ ਅੱਜ ਹਾਈਕੋਰਟ ਵਿੱਚ ਪੇਸ਼ੀ, ADGP ਜੇਲ੍ਹ ਨੇ ਹੋਣਾ ਹੈ ਪੇਸ਼, ਜੇਲ੍ਹ ਅੰਦਰ ਹੁੰਦੀ ਮੋਬਾਇਲ ਵਰਤੋਂ ਸਬੰਧੀ ਦੇਣਾ ਪਵੇਗਾ ਬਿਓਰਾ
- ਸੰਸਦ ਭਵਨ ਦੀ ਸੁਰੱਖਿਆ 'ਚ ਸੰਨ੍ਹ ਲਾਉਣ ਵਾਲੇ ਮੁਲਜ਼ਮਾਂ ਦੇ ਗੁਰੂਗ੍ਰਾਮ ਕਨੈਕਸ਼ਨ ਦਾ ਖੁਲਾਸਾ, ਪਤੀ-ਪਤਨੀ ਨੂੰ ਹਿਰਾਸਤ 'ਚ ਲਿਆ
- ਆਪ ਵਿਧਾਇਕ ਵਲੋਂ ਆਪੇ ਹੀ ਛਾਪਾ ਤੇ ਐਕਸ਼ਨ ! ਨਸ਼ਾ ਕਰਦੇ ਨੌਜਵਾਨ ਦੇ ਜੜਿਆ ਥੱਪੜ, ਭਾਜਪਾ ਨੇਤਾ ਨੇ ਕੀਤੀ ਨਿੰਦਾ
ਕਿਸਾਨਾਂ ਦੇ ਬੱਚਿਆਂ ਦਾ ਕੋਈ ਫਿਕਰ ਨਹੀਂ: ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਬਹੁਜਨ ਸਮਾਜ ਪਾਰਟੀ ਦੇ ਜਨਰਲ ਸਕੱਤਰ ਗੋਬਿੰਦ ਸਿੰਘ ਪਿਪਲੀ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਜਿਲਾ ਐਗਜੈਕਟਿਵ ਮੈਂਬਰ ਕਾਮਰੇਡ ਗੋਰਾ ਸਿੰਘ ਪਿਪਲੀ ਨੇ ਕਿਹਾ ਕਿ ਸਰਕਾਰ ਨੂੰ ਗਰੀਬਾਂ ਅਤੇ ਆਮ ਕਿਸਾਨਾਂ ਦੇ ਬੱਚਿਆਂ ਦਾ ਕੋਈ ਫਿਕਰ ਨਹੀਂ ਹੈ। ਜਿਸ ਕਰਕੇ ਸਕੂਲ ਵਿੱਚ ਪੂਰੇ ਟੀਚਰ ਨਹੀਂ ਭੇਜੇ ਜਾ ਰਹੇ। ਜੇਕਰ ਬੱਚਿਆਂ ਦੀ ਪਹਿਲੀ ਅਤੇ ਦੂਜੀ ਕਲਾਸ ਦੀ ਨੀਂਹ ਮਜ਼ਬੂਤ ਨਹੀਂ ਹੋਵੇਗੀ ਤਾਂ ਅੱਗੇ ਪੜ੍ਹਾਈ ਕਿਵੇਂ ਚੱਲੇਗੀ। ਇਸ ਲਈ ਉਹਨਾਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਪਹਿਲੀ ਅਤੇ ਦੂਜੀ ਕਲਾਸ ਨੂੰ ਟੀਚਰ ਦਿੱਤੇ ਜਾਣ ਤਾਂ ਕਿ ਬੱਚਿਆਂ ਦੀ ਪੜ੍ਹਾਈ ਸਹੀ ਢੰਗ ਨਾਲ ਹੋ ਸਕੇ।
ਇਸ ਤੋਂ ਇਲਾਵਾ ਹੋਰ ਮੰਗਾਂ ਨੂੰ ਦੱਸਦਿਆਂ ਕਿਹਾ ਕਿ ਬੱਚੇ ਧਰਤੀ ਵਾਲਾ ਨਲਕੇ ਦਾ ਗੰਦਾ ਪਾਣੀ ਪੀਣ ਲਈ ਮਜਬੂਰ ਹਨ, ਸਕੂਲ ਵਿੱਚ ਨਾ ਹੀ ਕੋਈ ਸਫਾਈ ਦਾ ਪ੍ਰਬੰਧ ਹੈ ਮਿਡ ਡੇ ਮੀਲ ਵਰਕਰਾਂ ਤੋਂ ਸਫਾਈ ਦਾ ਕੰਮ ਲਿਆ ਜਾਂਦਾ ਹੈ। ਸਕੂਲ ਵਿੱਚ ਕਿਸੇ ਚੌਕੀਦਾਰ ਦਾ ਪ੍ਰਬੰਧ ਨਹੀਂ ਹਰ ਮਹੀਨੇ ਚੋਰੀਆਂ ਹੁੰਦੀਆਂ ਹਨ। ਜਿਸ ਕਰਕੇ ਬੱਚਿਆਂ ਦਾ ਰਾਸ਼ਨ ਅਤੇ ਹੋਰ ਸਮਾਨ ਚੋਰੀ ਹੋ ਰਿਹਾ ਹੈ। ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਸਕੂਲ ਨੂੰ ਪੂਰਾ ਸਟਾਫ ਅਤੇ ਚੌਂਕੀਦਾਰ, ਮਾਲੀ,ਸਫਾਈ ਵਰਕਰ ਵੀ ਦਿੱਤੇ ਜਾਣ। ਸਾਫ ਸੁਥਰੇ ਬਾਥਰੂਮਾਂ ਦਾ ਪ੍ਰਬੰਧ ਕੀਤਾ ਜਾਵੇ। ਦੂਜੇ ਪਾਸੇ ਸਕੂਲ ਪ੍ਰਿੰਸੀਪਲ ਅਤੇ ਹੈਡ ਟੀਚਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਜ਼ਿਲਾਂ ਸਿੱਖਿਆ ਅਫਸਰ ਨੂੰ ਲਿਖਤੀ ਪੱਤਰ ਲਿਖ ਅਧਿਆਪਕ ਦੀ ਕਮੀ ਨੂੰ ਪੂਰਾ ਕਰਨ ਲਈ ਲਿਖਿਆ ਗਿਆ ਹੈ, ਨਾਲ ਹੀ ਉਨ੍ਹਾਂ ਸਕੂਲ ਦੇ ਬਾਥਰੂਮ ਨਵੇਂ ਬਣਨ ਦੀ ਗੱਲ ਕਹੀ ਅਤੇ ਬੱਚਿਆਂ ਦੇ ਪੀਣ ਵਾਲੇ ਪਣੀ ਸਬੰਧੀ ਵੀ ਦੋਸ਼ਾਂ ਨੂੰ ਨਕਾਰਦੇ ਕਿਹਾ ਕਿ ਬੱਚਿਆਂ ਨੂੰ ਵਾਟਰਵਰਕਸ ਦਾ ਫਿਲਟਰ ਕੀਤਾ ਪਾਣੀ ਹੀ ਮੁਹੱਈਆ ਕਰਵਾਇਆ ਜਾਂਦਾ ਹੈ।