ਫਰੀਦਕੋਟ: ਪੰਜਾਬ ਸਰਕਾਰ (Punjab Govt) ਵੱਲੋਂ ਕਿਸਾਨਾਂ ਨੂੰ ਫਸਲੀ ਚੱਕਰ 'ਚੋਂ ਕੱਢ ਕੇ ਫਸਲੀ ਭਿਵਿੰਨਤਾ ਵੱਲ ਤੁਰਨ ਦੀ ਅਪੀਲ ਕੀਤੀ ਗਈ ਸੀ ਅਤੇ ਕਿਸਾਨ ਵੀ ਫਸਲੀ ਭਿਵਿੰਨਤਾ ਵੱਲ ਤੁਰੇ, ਪਰ ਨਕਲੀ ਬੀਜ ਅਤੇ ਦਵਾਈਆਂ ਨੇ ਕਿਸਾਨ ਦੇ ਹੌਂਸਲੇ ਢਾਅ ਕੇ ਰੱਖ ਦਿੱਤੇ। ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸੱਪਾਂਵਾਲੀ ਦੇ ਕਿਸਾਨ ਚਰਨਜੀਤ ਸਿੰਘ (Farmer Charanjit Singh) ਵੱਲੋਂ ਆਪਣੇ 60 ਕਿਲੇ ਖੜੀ ਮੂੰਗੀ ਦੀ ਫਸਲ ਵਾਹੁਣ ਦੇਣ ਤੋਂ ਬਾਅਦ ਹੁਣ ਫ਼ਰੀਦਕੋਟ ਜ਼ਿਲ੍ਹੇ ਦੇ ਹਲਕਾ ਕੋਟਕਪੂਰੇ ਦੇ ਪਿੰਡ ਸਿਰਸੜੀ ਦੇ ਛੋਟੇ ਕਿਸਾਨ ਲਖਵਿੰਦਰ ਸਿੰਘ ਨੇ ਆਪਣੇ 2 ਕਿਲੇ ਖੇਤ 'ਚ ਖੜੀ ਨਰਮੇ ਦੀ ਫਸਲ ਨੂੰ ਵਾਹ ਦਿੱਤਾ ਹੈ।
ਇਸ ਮੌਕੇ ਪੀੜਤ ਕਿਸਾਨ (farmer) ਨੇ ਕਿਹਾ ਕੀ ਨਰਮੇ ਦੀ ਫਸਲ ਤੇ ਮੇਰਾ 18 ਹਜਾਰ ਰੁਪਏ ਪ੍ਰਤੀ ਕਿਲਾ ਖਰਚਾ ਆਇਆ ਅਤੇ ਪਿਛਲੇ ਦੋ ਸਾਲ ਤੋਂ ਬੀਜ ਰਿਹਾ ਸੀ ਪਿਛਲੇ ਸਾਲ ਫ਼ਸਲ ਚੰਗੀ ਹੋ ਗਈ ਸੀ ਪਰ ਇਸ ਵਾਰ ਚਿੱਟਾ ਤੇਲਾ ਤੇ ਜੂੰ ਐਨੀ ਜਿਆਦਾ ਕਿ ਚਾਰ ਸਪਰੇਅ ਕਰਨ ਦੇ ਬਾਵਜੂਦ ਵੀ ਬਿਮਾਰੀ ਲੱਗੀ ਹੈ ਜੇਰਕਦਵਾਈ ਦੁਕਾਨਦਾਰ ਤੋਂ ਲੈਣ ਜਾਂਦੇ ਹਾਂ ਤਾਂ ਓਹ ਕਹਿ ਦਿੰਦਾ ਹੈ "ਸਾਡੀ ਭੋਰਾ ਗਰੰਟੀ ਨਹੀਂ ਤੁਸੀ ਆਪਣੀ ਮਰਜ਼ੀ ਨਾਲ ਲੈ ਲਓ" ਨਰਮੇ ਨੂੰ ਵਾਹ ਕੇ ਹੁਣ ਝੋਨੇ ਦੀ ਜਾਂਚ ਬਾਸਮਤੀ ਦੀ ਪਨੀਰੀ ਬੀਜ ਰਹੇ ਹਾਂ ਹੋਰ ਕੋਈ ਹੱਲ ਨਹੀਂ ਓਹਨਾਂ ਕਿਹਾ ਕੀ 67 ਹਜਾਰ ਠੇਕੇ ਤੇ ਜਮੀਨ ਲਈ ਹੈ ਮਹਿੰਗਾਈ ਬਹੁਤ ਆ ਨਾਲ ਹੀ ਓਹਨਾਂ ਦੱਸਿਆ ਕੀ ਖੇਤੀਬਾੜੀ ਮਹਿਕਮੇ ਦੇ ਅਧਿਕਾਰੀਆਂ ਨਾਲ਼ ਇਸ ਸਮੱਸਿਆ ਬਾਰੇ ਸਲਾਹਾਂ ਕੀਤੀ ਪਰ ਕੰਟਰੋਲ ਨਹੀ ਹੋਇਆ।
ਇਹ ਵੀ ਪੜ੍ਹੋ: ਮੂੰਗੀ ਦੀ ਖਰੀਦ ਨਾ ਹੋਣ ਕਾਰਨ ਕਿਸਾਨਾਂ ਨੇ ਕੀਤਾ ਰੋਡ ਜਾਮ