ਫ਼ਰੀਦਕੋਟ: ਉਚੇਰੀ ਸਿੱਖਿਆ ਵਿਭਾਗ (Department of Higher Education) ਦੀਆਂ ਗੈਸਟ ਫੈਕਲਟੀ/ ਪਾਰਟ ਟਾਈਮ/ਕੰਟਰੈਕਟ ਉੱਤੇ ਸਰਕਾਰੀ ਕਾਲਜਾਂ (Government colleges) ਭਰਤੀ ਪ੍ਰੋਫ਼ੈਸਰਾਂ (Professors) ਦਾ ਪੰਜਾਬ ਸਰਕਾਰ (Government of Punjab) ਖ਼ਿਾਲਫ਼ ਰੋਸ ਪ੍ਰਦਰਸ਼ਨ ਜਾਰੀ ਹੈ। ਗੈਸਟ ਫੈਕਲਟੀ/ ਪਾਰਟ ਟਾਈਮ/ਕੰਟਰੈਕਟ ਭਰਤੀ ਕੀਤੇ ਪ੍ਰੋਫ਼ੈਸਰਾਂ (Professors) ਪਿਛਲੇ 15-20 ਸਾਲਾਂ ਤੋਂ ਲਗਾਤਾਰ ਪ੍ਰੋਫੈਸਰਾਂ (Professors) ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ, ਪਰ ਹੁਣ ਪੰਜਾਬ ਸਰਕਾਰ (Government of Punjab) ਵੱਲੋਂ ਇਨ੍ਹਾਂ ਪ੍ਰੋਫੈਸਰਾਂ (Professors) ਨੂੰ ਨੌਕਰੀ ਤੋਂ ਬਾਹਰ ਕੀਤਾ ਜਾ ਰਿਹਾ ਹੈ।
ਫ਼ਰੀਦਕੋਟ (Faridkot) ਦੇ ਸਰਕਾਰੀ ਬਲਜਿੰਦਰਾ ਕਾਲਜ (Government Baljindra College) ਦੇ ਗੇਟ ਅਗੇ ਧਰਨਾ ਦੇ ਰਹੇ ਇਨ੍ਹਾਂ ਪ੍ਰੋਫੈਸਰਾਂ (Professors) ਦਾ ਵਿਦਿਆਰਥੀਆਂ ਵੱਲੋਂ ਵੀ ਪੂਰਾ ਸਾਥ ਦਿੱਤਾ ਜਾ ਰਿਹਾ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਪ੍ਰੋਫੈਸਰ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ (Government of Punjab) ਉਨ੍ਹਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ। ਜਿਸ ਨੂੰ ਉਹ ਕਿਸੇ ਵੀ ਹਾਲ ਵਿੱਚ ਬਰਦਾਸ਼ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਸਰਕਾਰ (Government of Punjab) ਦੀਆਂ ਜੋ ਲੋਕ ਮਾਰੂ ਨੀਤੀਆ ਹਨ ਉਨ੍ਹਾਂ ਦੇ ਸਖ਼ਤ ਵਿਰੋਧ ਕਰਾਂਗੇ।
ਉਨ੍ਹਾਂ ਕਿਹਾ ਕਿ ਸਾਨੂੰ ਪੰਜਾਬ ਦੇ ਮੁੱਖ ਮੰਤਰੀ ਬਦਲਣ ਦੇ ਨਾਲ ਉਮੀਦ ਜਾਗੀ ਸੀ ਕਿ ਸ਼ਾਈਦ ਹੁਣ ਸਰਕਾਰ ਸਾਨੂੰ ਇਨ੍ਹਾਂ ਪੋਸਟਾਂ ਦੇ ਪੱਕੇ ਕਰੇਗੀ, ਪਰ ਅਫਸੋਸ ਹੈ ਕਿ ਪੱਕੇ ਕਰਨ ਦੀ ਥਾਂ ਸਰਕਾਰ ਨੇ ਸਾਡੀ ਕੱਚੀ ਨੌਕਰੀ ਵੀ ਖੋਹਣ ਲਈ ਤਿਆਰੀ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ (Government of Punjab) ਵੱਲੋਂ ਗੈਸਟ ਫੈਕਲਟੀ ਪ੍ਰੋਫੈਸਰਾਂ ਦੀਆਂ ਨੌਕਰੀ ਖੋਹ ਕੇ ਜੋ ਜ਼ੁਲਮ ਕੀਤਾ ਜਾ ਰਿਹਾ ਹੈ ਉਸ ਨਾਲ ਸਾਡੇ ਪਰਿਵਾਰਾਂ ‘ਤੇ ਵੀ ਬਹੁਤ ਮਾੜਾ ਅਸਰ ਪਵੇਗਾ।
ਇਸ ਮੌਕੇ ਉਨ੍ਹਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ‘ਤੇ ਇਲਜ਼ਾਮ ਲਗਾਉਦੇ ਕਿਹਾ ਕਿ ਮੁੱਖ ਮੰਤਰੀ (Chief Minister) ਵੱਲੋਂ ਸਿਰਫ਼ ਉਨ੍ਹਾਂ ਨਾਲ ਝੂਠੇ ਵਾਅਦੇ ਕੀਤੇ ਜਾ ਰਹੇ ਹਨ, ਪਰ ਹਾਲੇ ਤੱਕ ਇੱਕ ਵੀ ਲਿਖਤੀ ਨੋਟਿਸ ਜਾਰੀ ਨਹੀਂ ਕੀਤਾ ਗਿਆ।
ਉਧਰ ਇਨ੍ਹਾਂ ਅਧਿਆਪਕਾਂ ਦੇ ਹੱਕ ਵਿੱਚ ਆਈ ਸੁਖਪ੍ਰੀਤ ਕੌਰ ਨਾਮ ਦੀ ਵਿਦਿਆਰਥਣ ਨੇ ਕਿਹਾ ਕਿ ਅਸੀਂ ਆਪਣੇ ਅਧਿਆਪਕਾਂ ਦੇ ਨਾਲ ਖੜ੍ਹੇ ਹਾਂ, ਅਤੇ ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੀਟੀਏ ਨੂੰ ਬੰਦ ਕਰਕੇ ਪ੍ਰੋਫੈਸਰਾਂ ਪੱਕਾ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ (Government of Punjab) ਸਰਕਾਰੀ ਕਾਲਜਾਂ ਵਿੱਚ ਨਿੱਜੀ ਕਰਨ ਦੇ ਲਈ ਕਾਲਜ਼ਾ ਵਿੱਚ ਕੋਰਸ ਬੰਦ ਕਰਕੇ ਅਧਿਆਪਕਾਂ ਦੀ ਪੋਸਟਾਂ ਨੂੰ ਖ਼ਤਮ ਕਰ ਰਹੀ ਹੈ ਤਾਂ ਜੋ ਸਰਕਾਰੀ ਕਾਲਜ ਬੰਦ ਕਰਕੇ ਨਿੱਜੀ ਕਾਲਜ ਵੱਧ ਤੋਂ ਵੱਧ ਖੋਲ੍ਹੇ ਜਾਣ।
ਇਹ ਵੀ ਪੜ੍ਹੋ: ਸਿੰਘੂ ਬਾਰਡਰ ’ਤੇ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਸ਼ੁਰੂ, ਕਿਸਾਨ ਕਰ ਸਕਦੇ ਨੇ ਵੱਡਾ ਐਲਾਨ