ETV Bharat / state

ਮਹਾਰਾਜਾ ਹਰਿੰਦਰ ਸਿੰਘ ਦੀ ਵਸੀਅਤ ਦਾ ਮਾਮਲਾ, 23 ਲੋਕਾਂ ਵਿਰੁੱਧ ਮਾਮਲਾ ਹੋਇਆ ਦਰਜ - maharaja harinder singh brar

ਫ਼ਰੀਦਕੋਟ ਦੇ ਆਖ਼ਰੀ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਝੂਠੀ ਵਸੀਅਤ ਤਿਆਰ ਕਰਕੇ ਟਰੱਸਟ ਬਣਾਉਣ ਦੇ ਦੋਸ਼ਾਂ ਹੇਠ ਕਰੀਬ 23 ਲੋਕਾਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਧੋਖਾਧੜੀ, ਹੇਰਾਫੇਰੀ ਅਤੇ ਅਪਰਾਧਿਕ ਸਾਜਿਸ਼ ਤਹਿਤ ਮਾਮਲਾ ਸਥਾਨਕ ਥਾਣੇ 'ਚ ਮਹਾਰਾਜਾ ਦੀ ਧੀ ਮਹਾਰਾਣੀ ਅੰਮ੍ਰਿਤ ਕੌਰ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ।

ਫ਼ੋਟੋ
ਫ਼ੋਟੋ
author img

By

Published : Jul 9, 2020, 10:55 AM IST

ਫ਼ਰੀਦਕੋਟ: ਜ਼ਿਲ੍ਹੇ ਦੇ ਆਖ਼ਰੀ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਦੀ ਝੂਠੀ ਵਸੀਅਤ ਤਿਆਰ ਕਰਕੇ ਟਰੱਸਟ ਬਣਾਉਣ ਦੇ ਦੋਸ਼ਾਂ ਹੇਠ ਕਰੀਬ 23 ਲੋਕਾਂ 'ਤੇ ਧੋਖਾਧੜੀ, ਹੇਰਾਫੇਰੀ ਅਤੇ ਅਪਰਾਧਿਕ ਸਾਜਿਸ਼ ਤਹਿਤ ਮਾਮਲਾ ਦਰਜ ਕਰ ਪੜਤਾਲ ਕੀਤੀ ਜਾ ਰਹੀ ਹੈ।

ਇਨ੍ਹਾਂ 23 ਵਿਅਕਤੀਆਂ ਚ' ਜਾਇਦਾਦ ਦੀ ਦੇਖਭਾਲ ਕਰ ਰਹੇ ਮਹਾਰਾਵਲ ਖੇਵਾ ਜੀ ਟਰੱਸਟ ਦੇ ਮੌਜੂਦਾ ਚੇਅਰਮੈਨ ਜੈਚੰਦ ਮਹਿਤਾਬ, ਵਾਇਸ ਚੇਅਰਮੈਨ ਨਿਸ਼ਾ ਖੇਰ, ਸੀਈਓ ਜੰਗੀਰ ਸਿੰਘ ਸਰਾਂ, ਸਾਬਕਾ ਸੀਈਓ ਅਤੇ ਮੌਜੂਦਾ ਚੇਅਰਮੈਨ ਨਗਰ ਸੁਧਾਰ ਟਰੱਸਟ ਫਰੀਦਕੋਟ ਲਲਿਤ ਮੋਹਨ ਗੁਪਤਾ, ਲੀਗਲ ਅਤੇ ਇਨਕਮ ਟੈਕਸ ਸਲਾਹਕਾਰਾਂ, ਵਸੀਅਤ ਨੂੰ ਅਟੈਸਟਡ ਕਰਨ ਵਾਲੇ ਵਿਅਕਤੀ, ਟਰੱਸਟ ਨਾਲ ਜੁੜੇ ਪ੍ਰਬੰਧਕ ਅਤੇ ਕਰਮਚਾਰੀ ਸ਼ਾਮਲ ਹਨ। ਵੱਖ-ਵੱਖ ਧਰਾਵਾਂ ਤਹਿਤ ਥਾਣਾ ਸਿਟੀ ਫ਼ਰੀਦਕੋਟ 'ਚ ਮਾਮਲਾ ਦਰਜ ਹੋਇਆ ਹੈ।

ਵੇਖੋ ਵੀਡੀਓ

ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਡੀਐਸਪੀ ਸਤਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਇਹ ਮਾਮਲਾ ਚੰਡੀਗੜ੍ਹ ਨਿਵਾਸੀ ਹਰਿੰਗਰ ਸਿੰਘ ਬਰਾੜ ਦੀ ਧੀ ਮਹਾਰਾਣੀ ਅੰਮ੍ਰਿਤ ਕੌਰ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ। ਮਹਾਰਾਜਾ ਦੀ ਇਸ ਵਸੀਅਤ ਦੇ ਅਧਾਰ 'ਤੇ ਮਹਾਂਰਾਵਲ ਖੇਵਾ ਜੀ ਟਰੱਸਟ ਵੱਲੋਂ ਉਨ੍ਹਾਂ ਦੀ ਕਰੋੜਾਂ ਰੁਪਏ ਦੀ ਜਾਇਦਾਦ ਦੀ ਦੇਖਭਾਲ ਕੀਤੀ ਜਾ ਰਹੀ ਹੈ। ਇਸ ਵੇਲੇ ਟਰੱਸਟ ਵਿੱਚ ਚੇਅਰਮੈਨ ਦੀ ਜ਼ਿੰਮੇਵਾਰੀ ਮਹਾਰਾਜਾ ਦੀ ਇੱਕ ਹੋਰ ਧੀ ਸਵ.ਰਾਜਕੁਮਾਰੀ ਦੀਪਿੰਦਰ ਕੌਰ ਮਹਿਤਾਬ ਦੇ ਪੁੱਤਰ ਜੈਚੰਦ ਮਹਿਤਾਬ ਅਤੇ ਵਾਇਸ ਚੇਅਰਮੈਨ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਧੀ ਨਿਸ਼ਾ ਖੇਰ ਸੰਭਾਲ ਰਹੀ ਹੈ।

ਦੱਸਣਯੋਗ ਹੈ ਕਿ ਇਸ ਵਸੀਅਤ ਵਿੱਚ ਮਹਾਰਾਜਾ ਵੱਲੋਂ ਬੇਦਖਲ ਵਿਖਾਈ ਗਈ ਰਾਜ ਕੁਮਾਰੀ ਅੰਮ੍ਰਿਤ ਕੌਰ ਨੇ ਵਸੀਅਤ ਨੂੰ ਅਦਾਲਤ ਵਿੱਚ ਚਣੌਤੀ ਦਿੱਤੀ ਸੀ। 1 ਜੂਨ 2020 ਨੂੰ ਪੰਜਾਬ ਹਰਿਆਣਾ ਹਾਈਕੋਰਟ ਨੇ ਮਹਾਰਾਜਾ ਦੀ ਵਸੀਅਤ ਨੂੰ ਰੱਦ ਕਰ ਦਿੱਤਾ ਸੀ ਅਤੇ ਉਨ੍ਹਾਂ ਦੀ ਜਾਇਦਾਦ ਦਾ ਹੱਕ ਉਨ੍ਹਾਂ ਦੀ ਧੀ ਅੰਮ੍ਰਿਤ ਕੌਰ ਨੂੰ ਦੇਣ ਸਬੰਧੀ ਹੇਠਲੀਆਂ ਅਦਾਲਤਾਂ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ ਸੀ। ਕੋਰਟ ਦੇ ਇਸ ਫੈਸਲੇ ਦੇ ਬਾਅਦ ਰਾਜਕੁਮਾਰੀ ਅੰਮ੍ਰਿਤ ਕੌਰ ਨੇ ਜ਼ਿਲ੍ਹਾ ਪੁਲਿਸ ਥਾਣੇ 'ਚ ਆਪਣੇ ਪਿਤਾ ਦੀ ਜਾਅਲੀ ਵਸੀਅਤ ਤਿਆਰ ਕਰਨ ਦੇ ਮਾਮਲੇ ਵਿੱਚ ਸ਼ਿਕਾਇਤ ਸੌਂਪੀ ਸੀ ਜਿਸਦੇ ਅਧਾਰ 'ਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।

ਕੀ ਹੈ ਪੂਰਾ ਮਾਮਲਾ

ਮਹਾਰਾਜਾ ਹਰਿੰਦਰ ਸਿੰਘ ਵੱਲੋਂ ਸਾਲ 1982 ਵਿੱਚ ਬਣਾਈ ਵਸੀਅਤ ਨੂੰ ਸ਼ੱਕੀ ਨਜ਼ਰ ਆਉਣ 'ਤੇ ਕੋਰਟ ਵੱਲੋਂ ਇਸ ਵਸੀਅਤ ਨੂੰ ਖ਼ਾਰਜ ਕਰ ਦਿੱਤਾ ਜਾਂਦਾ ਹੈ। ਕੋਰਟ ਨੇ ਇਸ ਵਸੀਅਤ ਦੇ ਆਧਾਰ 'ਤੇ ਬਣਾਏ ਗਏ ਮਹਾਰਾਵਲ ਖੀਵਾਜੀ ਟਰੱਸਟ ਨੂੰ ਵੀ ਰੱਦ ਕਰ ਦਿੱਤਾ। ਇਹ ਫੈਸਲਾ ਰਾਜਕੁਮਾਰੀ ਅੰਮ੍ਰਿਤ ਕੌਰ 'ਤੇ ਹੋਰ ਦਾਅਵੇਦਾਰਾਂ ਦੀਆਂ ਪਟੀਸ਼ਨਾਂ 'ਤੇ ਆਇਆ ਹੈ।

ਇਸ ਤੋਂ ਪਹਿਲਾਂ ਜੁਲਾਈ 2013 ਵਿੱਚ ਚੰਡੀਗੜ੍ਹ ਦੀ ਇੱਕ ਅਦਾਲਤ ਨੇ ਕਿਹਾ ਸੀ ਕਿ ਫਰੀਦਕੋਟ ਦੇ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਵਸੀਅਤ ਜਾਅਲੀ ਹੈ। ਉਨ੍ਹਾਂ ਨੇ ਆਪਣੀ ਦੌਲਤ ਕੁਝ ਨੌਕਰਾਂ ਅਤੇ ਮਹਿਲ ਦੇ ਅਧਿਕਾਰੀਆਂ ਦੁਆਰਾ ਸਥਾਪਤ ਚੈਰੀਟੇਬਲ ਟਰੱਸਟ ਨੂੰ ਸੌਂਪ ਦਿੱਤੀ ਸੀ। ਇਸ ਟਰੱਸਟ ਦੀ ਚੇਅਰਮੈਨ ਮਹਾਰਾਜਾ ਦੀ ਧੀ ਦੀਪਇੰਦਰ ਕੌਰ 'ਤੇ ਵਾਇਸ ਚੇਅਰਮੈਨ ਮਹਾਦੀਪ ਕੌਰ ਨੂੰ ਬਣਾਇਆ ਗਿਆ ਸੀ।

ਦਾਅਵਾ ਹੈ ਕਿ ਮਹਾਰਾਜਾ ਨੇ ਆਪਣੀ ਤੀਜੀ ਧੀ ਅੰਮ੍ਰਿਤ ਕੌਰ ਨੂੰ ਵਸੀਅਤ ਤੋਂ ਬਾਹਰ ਰੱਖ ਕੇ ਜਾਇਦਾਦ ਤੋਂ ਵਾਂਝੇ ਕਰ ਦਿੱਤਾ ਸੀ ਜਿਸ ਦੀ ਸੱਚਾਈ ਉੱਤੇ ਅਮ੍ਰਿਤ ਕੌਰ ਨੇ ਸਵਾਲ ਖੜ੍ਹੇ ਕੀਤੇ ਸਨ। ਜਾਇਦਾਦ ਵਿੱਚ ਇਕ 350 ਸਾਲ ਪੁਰਾਣਾ ਸ਼ਾਹੀ ਕਿਲਾ, ਤਬੇਲੇ ਅਤੇ ਇੱਕ ਨਿੱਜੀ ਹਵਾਈ-ਅੱਡਾ ਸ਼ਾਮਲ ਹਨ। ਹਾਲਾਂਕਿ ਟਰਸਟ ਨੇ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦਿੱਤੀ।

ਰਾਜਕੁਮਾਰੀ ਅੰਮ੍ਰਿਤ ਕੌਰ ਨੇ ਜਾਇਜਦਾਦ ਸੰਬੰਧੀ ਕੋਰਟ 'ਚ ਮਾਮਲਾ ਦਰਜ ਕੀਤਾ ਸੀ ਅਤੇ ਜਿੱਤ ਜਾਣ ਤੇ ਕੋਰਟ ਨੇ ਜਾਇਦਾਦ 'ਚ ਅੰਮ੍ਰਿਤ ਕੌਰ ਨੂੰ ਵੀ ਹਿੱਸਾ ਦੇਣ ਦਾ ਫ਼ੈਸਲਾ ਸੁਣਾਇਆ ਸੀ। ਹਾਲਾਂਕਿ ਜਾਇਦਾਦ ਨੂੰ ਜਾਲੀ ਪਾਉਣ ਅਤੇ ਉਸ ਨਾਲ ਛੇੜ ਛਾੜ ਕਰਨ ਦੇ ਮਾਮਲੇ 'ਚ ਜ਼ਿਲ੍ਹਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਪੜਤਾਲ ਕਰ ਦੋਸ਼ੀਆਂ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.