ਫਰੀਦਕੋਟ : ਆਮ ਆਦਮੀ ਪਾਰਟੀ ਦੇ ਹਲਕਾ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਇਕ ਵੀਡੀਓ ਬਿਆਨ ਜਾਰੀ ਕਰ ਕੈਪਟਨ ਅਮਰਿੰਦਰ ਸਿੰਘ ਕਿਹਾ ਕਿ ਉਹ ਨਾ ਤਾਂ ਪੰਜਾਬ ਦੀ ਜਨਤਾ ਦਾ ਵਿਸ਼ਵਾਸ ਜਿੱਤ ਸਕੇ,ਨਾਂ ਹੀ ਹਾਈ ਕਮਾਨ ਦਾ ਵਿਸ਼ਵਾਸ ਜਿੱਤ ਸਕੇ, ਨਾ ਆਪਣੇ ਵਿਧਾਇਕਾਂ ਅਤੇ ਸੰਸਦਾਂ ਦਾ ਇਸ ਲਈ ਹੁਣ ਉਹ ਸੂਬੇ ਅੰਦਰ ਆਪਣਾ ਅਧਾਰ ਗਵਾ ਚੁਕੇ ਹਨ ਅਤੇ ਹੁਣ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਅਹੁਦਾ ਛੱਡ ਦੇਣਾ ਚਾਹੀਦਾ।
ਇਹ ਵੀ ਪੜ੍ਹੋ:ਪੈਗਾਸਸ 'ਤੇ ਰਾਜਨੀਤੀ: ਕਾਂਗਰਸ ਨੇ ਸ਼ਾਹ ਦੇ ਅਸਤੀਫੇ ਦੀ ਕੀਤੀ ਮੰਗ ਕਿਹਾ, ਮੋਦੀ ਦੀ ਵੀ ਹੋਵੇ ਜਾਂਚ
ਪੰਜਾਬ ਦੇ ਲੋਕਾਂ , ਕਾਂਗਰਸ ਹਾਈ ਕਮਾਨ, ਆਪਣੇ ਵਿਧਾਇਕਾਂ ਅਤੇ ਮੰਤਰੀਆਂ ਦਾ ਭਰੋਸਾ ਜਿੱਤਣ 'ਚ ਅਸਫਲ ਸਿੱਧ ਹੋਣ ਦੀ ਨੈਤਿਕ ਜਿੰਮੇਵਾਰੀ ਸਮਝਦਿਆਂ ਕੈਪਟਨ ਅਮਰਿੰਦਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ, ਇਹ ਕਹਿਣਾ ਆਮ ਆਦਮੀ ਪਾਰਟੀ ਦੇ ਹਲਕਾ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਦਾ।