ਫਰੀਦਕੋਟ:ਨੌਜਵਾਨਾਂ ਨੂੰ ਸਾਹਿਤ ਨਾਲ ਜੋੜਨ ਲਈ ਫ਼ਰੀਦਕੋਟ ਦੇ ਕੁਝ ਨੌਜਵਾਨ ਮੁੰਡੇ-ਕੁੜੀਆ ਨੇ ਇਕੱਠੇ ਹੋ ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਸ਼ਹਿਰ ਵਿੱਚ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਹੈ।
ਨੌਜਵਾਨਾਂ ਵੱਲੋਂ 2 ਦਿਨ ਲਈ ਇਹ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਗਈ ਹੈ। ਨੌਜਵਾਨਾਂ ਦਾ ਕਹਿਣਾ ਹੈ, ਕਿ ਉਨ੍ਹਾਂ ਦਾ ਮਕਸਦ ਸਿਰਫ਼ ਇਹੀ ਹੈ, ਕਿ ਅੱਜ ਦਾ ਨੌਜਵਾਨ ਸਾਹਿਤ ਨਾਲ ਜੁੜੇ ਅਤੇ ਜਾਗਰੂਕ ਹੋ ਕੇ ਆਪਣੇ ਸਮਾਜ ਦੀ ਭਲਾਈ ਹਿੱਤ ਕੰਮ ਕਰੇ ਅਤੇ ਚੰਗਾ ਨਾਗਰਿਕ ਬਣੇ।
ਇਸ ਮੌਕੇ ਗੱਲਬਾਤ ਕਰਦਿਆਂ ਠੇਕਾ ਕਿਤਾਬਾਂ ਦਾ ਦੇ ਪ੍ਰਬੰਧਕ ਲਵਪ੍ਰੀਤ ਸਿੰਘ ਫੇਰੋਕੇ ਅਤੇ ਅਮਨਪ੍ਰੀਤ ਕੌਰ ਨੇ ਕਿਹਾ, ਕਿ ਉਨ੍ਹਾਂ ਵੱਲੋਂ ਨੌਜਵਾਨਾਂ ਨੂੰ ਕਿਤਾਬਾਂ ਦੇ ਨਾਲ ਜੋੜਨ ਦੇ ਲਈ ਇਹ ਸਭ ਕੀਤਾ ਜਾ ਰਿਹਾ ਹੈ। ਤਾਂ ਜੋ ਨੌਜਵਾਨ ਮੋਬਾਈਲ ਤੋਂ ਬਾਹਰ ਨਿਕਲ ਕੇ ਕਿਤਾਬਾਂ ਵੱਲੋਂ ਵੀ ਵੇਖ ਸਕਣ।
ਉਨ੍ਹਾਂ ਕਿਹਾ, ਕਿ ਰੱਖੜੀ ਮੌਕੇ ਇਹ ਉਪਰਾਲਾ ਇਸ ਲਈ ਕੀਤਾ ਗਿਆ ਹੈ, ਕਿ ਰੱਖੜੀ ਦੇ ਤਿਉਹਾਰ ‘ਤੇ ਭਰਾ ਆਪਣੀਆਂ ਭੈਣਾਂ ਨੂੰ ਕਈ ਤਰ੍ਹਾਂ ਦੇ ਤੋਹਫੇ ਦਿੰਦੇ ਹਨ, ਅਤੇ ਅਸੀਂ ਚਾਹੁੰਦੇ ਹਾਂ, ਕਿ ਇਸ ਵਾਰ ਭੈਣ-ਭਰਾ ਇੱਕ ਦੂਜੇ ਨੂੰ ਮਿਆਰੀ ਕਿਤਾਬਾਂ ਦੇ ਤੋਹਫ਼ੇ ਦੇਣ, ਤਾਂ ਜੋ ਸਬਦ ਨੂੰ ਗੁਰੂ ਮੰਨਣ ਵਾਲੀ ਕੌਮ ਦੇ ਨੌਜਵਾਨ ਸ਼ਬਦ ਨਾਲ ਜੁੜ ਸਕਣ।
ਉਨ੍ਹਾਂ ਨੌਜਵਾਨਾਂ ਦਾ ਕਹਿਣਾ ਹੈ, ਕਿ ਕਿਤਾਬਾਂ ਮਨੁੱਖ ਨੂੰ ਹਮੇਸ਼ਾ ਦੀ ਸਮਝਦਾਰ ਤੇ ਮਿਹਤਨੀ ਬਣਾਉਣ ਵੀ ਸਹਾਇਕ ਸਾਬਿਤ ਹੋਈਆ ਹਨ। ਇਨ੍ਹਾਂ ਨੌਜਵਾਨਾਂ ਮੁਤਾਬਿਕ ਕਿਤਾਬਾਂ ਹੀ ਮਨੁੱਖ ਦੀਆਂ ਸਭ ਤੋਂ ਸੱਚੀਆ ਦੋਸਤ ਹਨ।
ਇਹ ਵੀ ਪੜ੍ਹੋ:ਮੰਦੀ ਦੇ ਦੌਰ 'ਚ ਸੈਲਫ਼ ਹੈਲਪ ਗਰੁੱਪ ਵੱਲੋਂ ਕੀਤਾ ਗਿਆ ਇਹ ਉਪਰਾਲਾ...