ਫਰੀਦਕੋਟ : ਮਸ਼ਹੂਰ ਬਾਲੀਵੁੱਡ ਅਦਾਕਾਰ ਸੱਤਿਆਜੀਤ ਪੁਰੀ ਹਿੰਦੀ ਸਿਨੇਮਾਂ ਲਈ ਬਣੀਆਂ ‘ਅਰਜੁਨ’, ‘ਖ਼ੂਨ ਭਰੀ ਮਾਂਗ’, ਡਕੈਤ ਵਰਗੀਆਂ ਕਈ ਕਾਮਯਾਬ ਫ਼ਿਲਮਾਂ ’ਚ ਮਹੱਤਵਪੂਰਨ ਭੂਮਿਕਾਵਾਂ ਨਿਭਾ ਚੁੱਕੇ ਹਨ। ਜੋ ਹੁਣ ਪੰਜਾਬੀ ਫ਼ਿਲਮ ‘ਮੁੰਡਾ ਰੋਕਸਟਾਰ’ ਨਾਲ ਬਤੌਰ ਨਿਰਦੇਸ਼ਕ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਨ। ਇੰਡੀਆਂ ਗੋਲਡ ਫ਼ਿਲਮ ਦੁਆਰਾ ਪ੍ਰਸਤੁਤ ਕੀਤੀ ਜਾਣ ਵਾਲੀ ਉਨ੍ਹਾਂ ਦੀ ਇਸ ਫ਼ਿਲਮ ਲਈ ਗਾਇਕ-ਅਦਾਕਾਰ ਯੁਵਰਾਜ਼ ਹੰਸ ਅਤੇ ਅਦਾਕਾਰਾ ਆਦਿਤੀ ਆਰਿਆ ਨੂੰ ਲੀਡ ਭੂਮਿਕਾਵਾਂ ਲਈ ਸਾਈਨ ਕੀਤਾ ਗਿਆ ਹੈ। ਜਿੰਨ੍ਹਾਂ ਤੋਂ ਇਲਾਵਾ ਮੁਹੰਮਦ ਨਾਜ਼ਿਮ , ਗੁਰਚੇਤ ਚਿੱਤਰਕਾਰ, ਗਾਮਾ ਸਿੱਧੂ , ਆਰ.ਜੇ ਪ੍ਰੀਤਮ ਵੀ ਮਹੱਤਵਪੂਰਨ ਭੂਮਿਕਾਵਾਂ ਵਿਚ ਨਜ਼ਰ ਆਉਣਗੇ।
ਫਿਲਮ ਦੀ ਸ਼ੂਟਿੰਗ: ਇਸ ਫ਼ਿਲਮ ਦੀ ਸ਼ੂਟਿੰਗ ਮਾਰਚ ਮਹੀਨੇ ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੇ ਊਨਾਂ ਆਦਿ ਇਲਾਕਿਆਂ ਵਿਚ ਪੂਰੀ ਕੀਤੀ ਜਾਵੇਗੀ। ਜਿਸ ਲਈ ਪ੍ਰੀ ਪ੍ਰੋਡੋਕਸ਼ਨ ਤਿਆਰੀਆਂ ਨੁੂੰ ਇੰਨ੍ਹੀ ਦਿਨ੍ਹੀ ਤੇਜ਼ੀ ਨਾਲ ਪੂਰਾ ਕੀਤਾ ਜਾ ਰਿਹਾ ਹੈ। ਪੰਜਾਬੀ ਸਿਨੇਮਾਂ ਲਈ ਬਣਨ ਵਾਲੀਆਂ ਇਸ ਵਰ੍ਹੇ ਦੀਆਂ ਚਰਚਿਤ ਫ਼ਿਲਮਾਂ ਵਿਚ ਆਪਣਾ ਸ਼ੁਮਾਰ ਕਰਵਾਉਣ ਜਾ ਰਹੀ ਇਸ ਫ਼ਿਲਮ ਦੇ ਨਿਰਮਾਤਾ ਸੰਜੇ ਜਲਾਨ ਅਤੇ ਅਭਿਸ਼ੇਕ ਜਲਾਨ ਹਨ। ਜਦਕਿ ਮਿਉੂਜਿਕ ਡਾਇਰੈਕਟਰ ਜਯਦੇਵ ਕੁਮਾਰ ਅਤੇ ਕੈਮਰਾਮੈਨ ਦਦੋਨਾਂ ਹਨ, ਗੀਤਾਂ ਦੀ ਰਚਨਾਂ ਗੋਪੀ ਸਿੱਧੂ ਕਰ ਰਹੇ ਹਨ। ਜਿੰਨ੍ਹਾਂ ਦਾ ਹਾਲ ਹੀ ਵਿੱਚ ਫ਼ਿਲਮ ‘ਤੂੰ ਹੋਵੇ ਮੈਂ ਹੋਵਾਂ’ ਲਈ ਲਿਖਿਆ ‘ਪਾਣੀ’ ਗੀਤ ਕਾਫ਼ੀ ਸਫ਼ਲ ਰਿਹਾ।
ਸੱਤਿਆਜੀਤ ਪੁਰੀ ਦਾ ਵਰਕ ਫ੍ਰੰਟ: ਜੇਕਰ ਇਸ ਬਾਲੀਵੁੱਡ ਅਦਾਕਾਰ ਦੀ ਹਿੰਦੀ ਸਿਨੇਮਾਂ ਵਿੱਚ ਕੀਤੇ ਕੰਮ ਦੀ ਗੱਲ ਕਰੀਏ ਤਾਂ ਉਨ੍ਹਾਂ 1966 ਵਿਚ ਸੱਤਿਅਨ ਬੌਸ ਵੱਲੋਂ ਨਿਰਦੇਸ਼ਿਤ ‘ਮੇਰੇ ਲਾਲ’ ਨਾਲ ਬਾਲ ਕਲਾਕਾਰ ਦੇ ਤੌਰ ਤੇ ਆਪਣੇ ਕਰਿਅਰ ਦਾ ਆਗਾਜ਼ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਵਾਪਸ, ਨਾਨਕ ਦੁਖੀਆਂ ਸਭ ਸੰਸਾਰ, ਸ਼ਹੀਦ ਕਰਤਾਰ ਸਿੰਘ ਸਰਾਭਾ, ਖਿਲੋਨਾ, ਹਰੇ ਰਾਮਾ ਹਰੇ ਕ੍ਰਿਸ਼ਨਾ, ਗੰਗਾ ਤੇਰਾ ਪਾਣੀ ਅਮਰਿਤ, ਅਨੁਰਾਗ, ਸਮਾਧੀ, ਜੋਸ਼ੀਲਾ, ਪਿਆਰ ਕਾ ਰਿਸ਼ਤਾ, ਜੁਗਨੂੰ, ਧਰਮ ਕਰਮ, ਚਾਚਾ ਭਤੀਜਾ, ਜਾਗ੍ਰਿਤੀ, ਹਥਿਆਰ, ਫ਼ਤਿਹ, ਸ਼ੋਲਾ ਔਰ ਸ਼ਬਨਮ, ਦੁਲਾਰਾ ਆਦਿ ਤੋਂ ਇਲਾਵਾ ਸੰਨੀ ਦਿਓਲ ਨਿਰਦੇਸ਼ਿਤ ਘਾਇਲ 2 ਵਿਚ ਅਹਿਮ ਭੂਮਿਕਾਵਾਂ ਨਿਭਾਈਆਂ ਹਨ।
ਸੱਤਿਆਜੀਤ ਪੁਰੀ ਦਾ ਜਨਮ: ਸੱਤਿਆਜੀਤ ਪੂਰੀ ਦਾ ਜਨਮ 25 ਸਤੰਬਰ 1960 ਨੂੰ ਮੁੰਬਈ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਵੀ ਅਦਾਕਾਰ ਅਤੇ ਨਿਰਦੇਸ਼ਕ ਸੀ ਤੇ ਹੁਣ ਸਤਿਆਜੀਤ ਪੁਰੀ ਵੀ ਫ਼ਿਲਮ ‘ਮੁੰਡਾ ਰੋਕਸਟਾਰ’ ਦੇ ਨਿਰਦੇਸ਼ਕ ਵਜੋਂ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਨ। ਅਦਾਕਾਰ-ਨਿਰਦੇਸ਼ਕ ਦਲਜੀਤ ਪੁਰੀ ਦੇ ਪੁੱਤਰ ਸਤਿਆਜੀਤ ਪੁਰੀ ਨੇ ਮਿਠੀਬਾਈ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਹੈ। ਉਸਦਾ ਵਿਆਹ ਇੱਕ ਸਿੰਧੀ ਔਰਤ ਰੀਟਾ ਨਾਲ ਹੋਇਆ ਹੈ ਅਤੇ ਜੋੜੇ ਦੇ ਦੋ ਬੱਚੇ ਹਨ। ਉਸਦੀ ਛੋਟੀ ਭੈਣ ਦਾ ਵਿਆਹ ਅਭਿਨੇਤਾ-ਨਿਰਦੇਸ਼ਕ ਪੁਨੀਤ ਈਸਰ ਨਾਲ ਹੋਇਆ ਹੈ।
ਇਹ ਵੀ ਪੜ੍ਹੋ :- Akshay Kumar Reaction on Flop Films: ਲਗਾਤਾਰ ਫਲਾਪ ਹੋ ਰਹੀਆਂ ਫਿਲਮਾਂ 'ਤੇ ਬੋਲੇ ਅਕਸ਼ੈ, ਕਿਹਾ- 100 ਫੀਸਦੀ ਮੇਰੀ ਗਲਤੀ