ETV Bharat / state

ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਮਾਮਲਿਆਂ ਦੀ ਜਾਂਚ ਮੁਕੰਮਲ: ਕੁੰਵਰ ਵਿਜੇ ਪ੍ਰਤਾਪ

ਫ਼ਰੀਦਕੋਟ: ਕਰੀਬ ਢਾਈ ਸਾਲ ਤੋਂ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਆਪਣੀ ਜਾਂਚ ਮੁਕੰਮਲ ਕਰ ਲਈ ਹੈ ਅਤੇ ਦੋਸ਼ੀਆਂ ਖ਼ਿਲਾਫ਼ ਅਦਾਲਤ ਵਿੱਚ ਚਲਾਨ ਪੇਸ਼ ਕੀਤੇ ਜਾ ਚੁੱਕੇ ਹਨ। ਇੱਕ ਚਲਾਨ ਦੇਣਾ ਹਾਲੇ ਬਾਕੀ ਹੈ ਜੋ ਵਿਸ਼ੇਸ਼ ਜਾਂਚ ਟੀਮ ਕਿਸੇ ਵੀ ਵੇਲੇ ਅਦਾਲਤ ਵਿਚ ਪੇਸ਼ ਕਰ ਦੇਵੇਗੀ। ਇਹ ਜਾਣਕਾਰੀ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਆਈਜੀ ਕੁੰਵਰ ਵਿਜੇ ਪ੍ਰਤਾਪ ਨੇ ਦਿੱਤੀ।

ਗੋਲੀਕਾਂਡ ਮਾਮਲਿਆਂ ਦੀ ਜਾਂਚ ਮੁਕੰਮਲ: ਕੁੰਵਰ ਵਿਜੇ ਪ੍ਰਤਾਪ

author img

By

Published : Mar 15, 2021, 10:30 PM IST

ਫ਼ਰੀਦਕੋਟ: ਕਰੀਬ ਢਾਈ ਸਾਲ ਤੋਂ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਆਪਣੀ ਜਾਂਚ ਮੁਕੰਮਲ ਕਰ ਲਈ ਹੈ ਅਤੇ ਦੋਸ਼ੀਆਂ ਖ਼ਿਲਾਫ਼ ਅਦਾਲਤ ਵਿੱਚ ਚਲਾਨ ਪੇਸ਼ ਕੀਤੇ ਜਾ ਚੁੱਕੇ ਹਨ। ਇੱਕ ਚਲਾਨ ਦੇਣਾ ਹਾਲੇ ਬਾਕੀ ਹੈ ਜੋ ਵਿਸ਼ੇਸ਼ ਜਾਂਚ ਟੀਮ ਕਿਸੇ ਵੀ ਵੇਲੇ ਅਦਾਲਤ ਵਿਚ ਪੇਸ਼ ਕਰ ਦੇਵੇਗੀ। ਇਹ ਜਾਣਕਾਰੀ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਆਈਜੀ ਕੁੰਵਰ ਵਿਜੇ ਪ੍ਰਤਾਪ ਨੇ ਦਿੱਤੀ।

ਕੁੰਵਰ ਵਿਜੇ ਪ੍ਰਤਾਪ ਸਿੰਘ ਅੱਜ ਪਹਿਲੀ ਵਾਰ ਮੀਡੀਆ ਨਾਲ ਖੁੱਲ੍ਹ ਕੇ ਗੱਲਬਾਤ ਕਰਨ ਲਈ ਸਾਹਮਣੇ ਆਏ, ਜਿੱਥੇ ਉਨ੍ਹਾਂ ਜਾਂਚ ਮੁਕੰਮਲ ਹੋਣ ਦਾ ਖੁਲਾਸਾ ਕੀਤਾ, ਉੱਥੇ ਹੀ ਉਨ੍ਹਾਂ ਜਾਂਚ ਦੌਰਾਨ ਥ੍ਰੈਟ ਕੀਤੇ ਜਾਣ ਅਤੇ ਜਾਂਚ ਮੁਕੰਮਲ ਨਾ ਕਰਨ ਲਈ ਦਬਾਅ ਦੀ ਗੱਲ ਵੀ ਕਹੀ।

ਗੋਲੀਕਾਂਡ ਮਾਮਲਿਆਂ ਦੀ ਜਾਂਚ ਮੁਕੰਮਲ: ਕੁੰਵਰ ਵਿਜੇ ਪ੍ਰਤਾਪ

ਇਸ ਮੌਕੇ ਗੱਲਬਾਤ ਕਰਦਿਆਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਮੁਕੰਮਲ ਹੋ ਚੁੱਕੀ ਹੈ ਅਤੇ ਵਿਸ਼ੇਸ਼ ਜਾਂਚ ਟੀਮ ਵੱਲੋਂ ਇਨ੍ਹਾਂ ਦੋਹਾਂ ਮਾਮਲਿਆਂ ਵਿੱਚ 7-7 ਦੋਸ਼ੀਆਂ ਖਿਲਾਫ਼ ਅਦਾਲਤ ਵਿੱਚ ਚਲਾਨ ਪੇਸ਼ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਕ ਚਲਾਨ ਦੇਣਾ ਹਾਲੇ ਬਾਕੀ ਹੈ ਜੋ ਕਿਸੇ ਵੇਲੇ ਵੀ ਅਦਾਲਤ ਵਿਚ ਦਾਖ਼ਲ ਕਰ ਦਿੱਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਅਦਾਲਤ ਵਿਚ ਪੇਸ਼ ਕੀਤੇ ਜਾ ਚੁੱਕੇ ਚਲਾਨ ਵਿੱਚ ਇਕੱਲੇ ਇਕੱਲੇ ਵਿਅਕਤੀ ਦੇ ਰੋਲ ਤੇ ਮਨਸ਼ਾ ਬਾਰੇ ਜਾਣਕਾਰੀ ਦਿੱਤੀ ਗਈ ਹੈ ।

ਉਨ੍ਹਾਂ ਕਿਹਾ ਕਿ ਕੋਈ ਵੀ ਨਹੀਂ ਸੀ ਚਾਹੁੰਦਾ ਕਿ ਜਾਂਚ ਪੂਰੀ ਹੋਵੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਉੱਪਰ ਇਸ ਜਾਂਚ ਨੂੰ ਪੂਰਾ ਨਾ ਕਰਨ ਲਈ ਬਹੁਤ ਦਬਾਅ ਸੀ ਅਤੇ ਫਿਰ ਵੀ ਉਨ੍ਹਾਂ ਇਹ ਜਾਂਚ ਪੂਰੀ ਕੀਤੀ। ਉਨ੍ਹਾਂ ਕਿਹਾ ਕਿ ਇਹ ਵੀ ਪ੍ਰਮਾਤਮਾ ਦੀ ਕਿਰਪਾ ਹੀ ਹੈ ਕਿ ਮੈਂ ਅੱਜ ਜ਼ਿੰਦਾ ਹਾਂ ਅਤੇ ਤੁਹਾਡੇ ਸਾਹਮਣੇ ਹਾਂ।

ਚਾਹੇ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਜਾਂਚ ਮੁਕੰਮਲ ਹੋਣ ਦੀ ਗੱਲ ਤਾਂ ਕਹੀ ਪਰ ਜਾਂਚ ਵਿੱਚ ਮੁੱਖ ਦੋਸ਼ੀ ਕੌਣ ਹਨ ਉਨ੍ਹਾਂ ਦੀ ਗੋਲੀਕਾਂਡ ਪਿੱਛੇ ਮਨਸ਼ਾ ਕੀ ਸੀ ਇਸ ਬਾਰੇ ਪੁੱਛੇ ਸਵਾਲ ਤੇ ਉਨ੍ਹਾਂ ਕਿਸੇ ਦਾ ਵੀ ਨਾਮ ਲਏ ਬਗੈਰ ਕਿਹਾ ਕਿ ਇਸ ਬਾਰੇ ਚਲਾਨ ਵਿੱਚ ਦਰਜ ਹੈ ਤੁਸੀਂ ਚਲਾਨ ਪੜ੍ਹ ਸਕਦੇ ਹੋ ।

ETV Bharat Logo

Copyright © 2024 Ushodaya Enterprises Pvt. Ltd., All Rights Reserved.