ਫ਼ਰੀਦਕੋਟ :ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਬਰਗਾੜੀ ਮਾਮਲੇ ਦੀ ਜਾਂਚ ਕਰ ਰਹੇ (ਸਿੱਟ) ਦੇ ਚੇਅਰਮੈਨ ਡੀਆਈਜੀ ਰਣਬੀਰ ਸਿੰਘ ਖਟੜਾ ਨੂੰ ਜਾਂਚ ਤੋਂ ਬਾਹਰ ਕਰ ਦਿੱਤਾ ਗਿਆ ਹੈ। ਇਸ ਨੂੰ ਲੈ ਕੇ ਸਿੱਖ ਜਥੇਬੰਦੀਆਂ 'ਚ ਭਾਰੀ ਰੋਸ ਹੈ। ਸਿੱਖ ਜਥੇਬੰਦੀਆਂ ਨੇ ਡੀਆਈਜੀ ਖੱਟੜਾ ਨੂੰ ਬਾਹਰ ਕੀਤੇ ਜਾਣ 'ਤੇ ਵਿਰੋਧ ਪ੍ਰਗਟਾਇਆ ਹੈ।
ਸਿੱਖ ਜਥੇਬੰਦੀਆਂ ਨੇ ਹਾਈਕਰੋਟ ਦੇ ਆਦੇਸ਼ਾਂ ਦੀ ਕੀਤੀ ਨਿੰਦਾ
ਬਰਗਾੜੀ ਦੇ ਗੁਰਦੁਆਰਾ ਸਾਹਿਬ ਵਿੱਚ ਇਕੱਠੇ ਹੋ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਡੀਆਈਜੀ ਖਟੜਾ ਨੇ ਹੀ ਆਪਣੀ ਜਾਂਚ ਦੇ ਆਧਾਰ 'ਤੇ ਬੇਅਦਬੀ ਕਾਂਡ ਦੇ ਮੁਲਜ਼ਮਾਂ ਨੂੰ ਬੇਨਕਾਬ ਕੀਤਾ ਹੈ। ਉਨ੍ਹਾਂ ਦੀ ਜਾਂਚ ਸਹੀ ਦਿਸ਼ਾ 'ਚ ਜਾਰੀ ਸੀ। ਉਨ੍ਹਾਂ ਕਿਹਾ ਕਿ ਬਾਰਗਾੜੀ ਮਾਮਲੇ ਦੀ ਜਾਂਚ 'ਚੋਂ ਡੀਆਈਜੀ ਨੂੰ ਬਾਹਰ ਕਰਨਾ ਡੇਰਾ ਪ੍ਰੇਮੀਆਂ ਨੂੰ ਸਜ਼ਾ ਤੋਂ ਬਚਾਉਣ ਵਾਲਾ ਕੰਮ ਹੈ।
ਮੁਲਜ਼ਮਾਂ ਨੂੰ ਬਚਾਏ ਜਾਣ ਦੀ ਸਾਜਿਸ਼
ਇਸ ਮੌਕੇ ਪੰਥਕ ਆਗੂ ਜਸਵਿੰਦਰ ਸਿੰਘ ਸਾਹੋਕੇ ਨੇ ਕਿਹਾ ਕਿ ਅਜਿਹੇ ਸਮੇਂ ਵਿੱਚ ਵਿਸੇਸ਼ ਜਾਂਚ ਟੀਮ ਦੇ ਮੈਂਬਰ ਡੀਆਈਜੀ ਰਣਬੀਰ ਸਿੰਘ ਖੱਟੜਾ ਨੂੰ ਜਾਂਚ ਟੀਮ ਤੋਂ ਹਟਾ ਕੇ ਕੇਸ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਰਣਬੀਰ ਸਿੰਘ ਖੱਟੜਾ ਸ਼ੁਰੂ ਤੋਂ ਇਸ ਕੇਸ ਨਾਲ ਜੁੜੇ ਹਨ। ਉਨ੍ਹਾਂ ਨੇ ਪੂਰੀ ਜਾਂਚ ਮੁਕੰਮਲ ਕਰਕੇ ਕਥਿਤ ਮੁਲਜ਼ਮਾਂ ਨੂੰ ਬੇਕਨਾਬ ਕਰ ਦਿੱਤਾ ਸੀ। ਇੰਝ ਉਨ੍ਹਾਂ ਨੂੰ ਹਟਾਏ ਜਾਣ ਨਾਲ ਮੁੜ ਜਾਂਚ ਪ੍ਰਭਾਵਤ ਹੋਵੇਗੀ। ਇਹ ਮੁਲਜ਼ਮਾਂ ਨੂੰ ਬਚਾਏ ਜਾਣ ਦੀ ਸਾਜਿਸ਼ ਹੈ। ਪੰਥਕ ਆਗੂ ਨੇ ਕਿਹਾ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਇਹ ਫੈਸ਼ਲਾ ਨਿੰਦਣਯੋਗ ਹੈ। ਉਨ੍ਹਾਂ ਇਸ ਫੈਸਲੇ ਖਿਲਾਫ ਸਿੱਖ ਜਥੇਬੰਦੀਆਂ ਵੱਲੋਂ 8 ਜਨਵਰੀ ਨੂੰ ਬਰਗਾੜੀ ਵਿੱਚ ਰੋਸ਼ ਮਾਰਚ ਵੀ ਕੱਢਣ ਦੀ ਗੱਲ ਆਖੀ।