ETV Bharat / state

ਬਰਗਾੜੀ ਮੋਰਚੇ ਨੇ ਕੱਢਿਆ ਰੋਸ ਮਾਰਚ, ਦਿੱਤਾ 'ਬਾਦਲ ਹਰਾਓ, ਪੰਜਾਬ ਬਚਾਓ' ਦਾ ਨਾਅਰਾ

ਬਲਜੀਤ ਸਿੰਘ ਦਾਦੂਵਾਲ ਅਤੇ ਧਿਆਨ ਸਿੰਘ ਮੰਡ ਦੀ ਅਗਵਾਈ ਵਿੱਚ ਬਰਗਾੜੀ ਤੋਂ ਪਿੰਡ ਬਾਦਲ ਤੱਕ 'ਬਾਦਲ ਹਰਾਓ, ਪੰਜਾਬ ਬਚਾਓ' ਰੋਸ ਮਾਰਚ ਕੱਢਿਆ ਗਿਆ। ਰੋਸ ਮਾਰਚ ਦੀ ਅਗਵਾਈ ਕਰਨ ਦੇ ਬਾਵਜੂਦ ਇੱਕਠੇ ਨਹੀਂ ਵਿਖੇ ਧਿਆਨ ਸਿੰਘ ਮੰਡ ਤੇ ਦਾਦੂਵਾਲ।

ਫ਼ੋਟੋ
author img

By

Published : May 8, 2019, 9:46 PM IST

ਫ਼ਰੀਦਕੋਟ: ਬੇਅਦਬੀ ਮਾਮਲਿਆਂ ਵਿੱਚ ਬਾਦਲ ਪਰਿਵਾਰ ਘਿਰਦਾ ਜਾ ਰਿਹਾ ਹੈ। ਇਸੇ ਤਹਿਤ ਬੁੱਧਵਾਰ ਨੂੰ ਬਰਗਾੜੀ ਦੇ ਗੁਰਦੁਆਰਾ ਸਾਹਿਬ ਤੋਂ ਪਿੰਡ ਬਾਦਲ ਤੱਕ ਮੁਤਵਾਜ਼ੀ ਜਥੇਦਾਰਾਂ ਦੀ ਅਗਵਾਈ ਵਿੱਚ "ਬਾਦਲ ਹਰਾਓ, ਪੰਜਾਬ ਬਚਾਓ" ਰੋਸ ਮਾਰਚ ਕੱਢਿਆ ਗਿਆ। ਇਸ ਰੋਸ ਮਾਰਚ ਵਿੱਚ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਨੇ ਹਿੱਸਾ ਲਿਆ।

ਵੀਡੀਓ

ਇਸ ਮੌਕੇ ਜਿੱਥੇ ਜਥੇਦਾਰ ਧਿਆਨ ਸਿੰਘ ਮੰਡ ਨੇ ਬਾਦਲ ਪਰਿਵਾਰ 'ਤੇ ਕਈ ਸ਼ਬਦੀ ਹਮਲੇ ਕੀਤੇ ਉੱਥੇ ਹੀ ਉਨ੍ਹਾਂ ਐਸਜੀਪੀਸੀ ਚੋਣਾਂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਦੀ ਨਿਖੇਧੀ ਵੀ ਕੀਤੀ।

ਭਾਵੇਂ ਧਿਆਨ ਸਿੰਘ ਮੰਡ ਅਤੇ ਬਲਜੀਤ ਸਿੰਘ ਦਾਦੂਵਾਲ ਨੇ ਸਾਂਝੇ ਤੌਰ 'ਤੇ ਰੋਸ ਮਾਰਚ ਦੀ ਅਗਵਾਈ ਕੀਤੀ ਪਰ ਦੋਵੇਂ ਇੱਕਠੇ ਨਜ਼ਰ ਨਹੀਂ ਆਏ।

Intro:ਬੇਅਦਬੀ ਦੇ ਦੋਸ਼ੀਆਂ ਸਜਾਵਾਂ ਦਵਾਉਣ ਅਤੇ ਬਾਦਲ ਪਰਿਵਾਰ ਨੂੰ ਲੋਕ ਸਭਾ ਚੋਣ ਵਿਚ ਹਰਾਉਣ ਲਈ ਸਿੱਖ ਜਥੇਬੰਦੀਆਂ ਹੋਈਆਂ ਪੱਬਾਂ ਭਾਰ,

ਬਲਜੀਤ ਸਿੰਘ ਦਾਦੂਵਾਲ ਅਤੇ ਧਿਆਨ ਸਿੰਘ ਮੰਡ ਦੀ ਅਗਵਾਈ ਵਿਚ ਕੱਢਿਆ ਗਿਆ ਬਰਗਾੜੀ ਤੋਂ ਬਾਦਲ ਪਿੰਡ ਤੱਕ ਬਾਦਲ ਹਰਾਓ ਪੰਜਾਬ ਬਚਾਓ ਰੋਸ ਮਾਰਚ

Body:ਅੱਜ ਦਾ ਰੋਸ ਮਾਰਚ ਬਾਦਲਾਂ ਦੇ ਕਫ਼ਨ ਵਿਚ ਆਖਰੀ ਕਿਲ ਸਾਬਤ ਹੋਵੇਗਾ -ਦਾਦੂਵਾਲ

SGPC ਚੋਣਾਂ ਨੂੰ ਲੈ ਕੇ ਕੈਪਟਨ ਨੇ ਬੇਵਕਤਾ ਬਿਆਨ ਦਿੱਤਾ-ਧਿਆਨ ਸਿੰਘ ਮੰਡ

ਰੋਸ ਮਾਰਚ ਦੀ ਅਗਵਾਈ ਕਰਨ ਦੇ ਬਾਵਜੂਦ ਇਕੱਠੇ ਨਹੀਂ ਦਿਸੇ ਧਿਆਨ ਸਿੰਘ ਮੰਡ ਤੇ ਦਾਦੂਵਾਲ

ਐਂਕਰ
ਬੇਅਦਬੀ ਮਾਮਲਿਆਂ ਵਿਚ ਬਾਦਲ ਪਰਿਵਾਰ ਪੁਰੀ ਤਰਾਂ ਘਿਰਦਾ ਜਾ ਰਿਹਾ ਜਿਸ ਦੇ ਚਲਦੇ ਅੱਜ ਫਰੀਦਕੋਟ ਦੇ ਬਰਗਾੜੀ ਦੇ ਗੁਰਦੁਆਰਾ ਸਾਹਿਬ ਤੋਂ ਪਿੰਡ ਬਾਦਲ ਤੱਕ "ਬਾਦਲ ਹਰਾਓ ਪੰਜਾਬ ਬਚਾਓ" ਰੋਸ ਮਾਰਚ ਕੱਢਿਆ ਗਿਆ,ਇਸ ਰੋਸ ਮਾਰਚ ਵਿਚ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਨੇ ਹਿੱਸਾ ਲਿਆ । ਇਸ ਮੌਕੇ ਜਿਥੇ ਜਥੇਦਾਰ ਧਿਆਨ ਸਿੰਘ ਮੰਡ ਨੇ ਬਾਦਲ ਪਰਿਵਾਰ ਦੇ ਕਈ ਸਬਦੀ ਹਮਲੇ ਕੀਤੇ ਉਥੇ ਹੀ ਉਹਨਾਂ SGPC ਚੋਣਾਂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਦੀ ਨਿਖੇਦੀ ਵੀ ਕੀਤੀ।ਇਸ ਮੌਕੇ ਭਾਵੇਂ ਧਿਆਨ ਸਿੰਘ ਮੰਡ ਅਤੇ ਬਲਜੀਤ ਸਿੰਘ ਦਾਦੂਵਾਲ ਨੇ ਸਾਂਝੇ ਤੌਰ ਤੇ ਰੋਸ ਮਾਰਚ ਦੀ ਅਗਵਾਈ ਕੀਤੀ ਪਰ ਦੋਨੋ ਕੀਤੇ ਵੀ ਇਕੱਠੇ ਨਹੀਂ ਹੋਏ ਅਤੇ ਨਾਂ ਹੀ ਫਤਿਹ ਦੀ ਸਾਂਝ ਪਾਈ।

ਬਾਈਟਾਂ ਧਿਆਨ ਸਿੰਘ ਮੰਡ ਅਤੇ ਬਲਜੀਤ ਸਿੰਘ ਦਾਦੂਵਾਲ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.