ETV Bharat / state

ਸ਼ੇਖ ਫ਼ਰੀਦ ਜੀ ਦੇ ਆਗਮਨ ਪੁਰਬ ਸਬੰਧੀ ਕਰਵਾਏ ਖੇਡ ਮੁਕਾਬਲੇ

ਬਾਬਾ ਸ਼ੇਖ ਫ਼ਰੀਦ ਜੀ ਦੇ ਆਗਮਨ ਦੇ ਸਬੰਧ ਵਿੱਚ ਫ਼ਰੀਦਕੋਟ ਮੇਲੇ ਵਿੱਚ ਵੱਖ-ਵੱਖ ਖੇਡ ਮੁਕਬਾਲੇ ਕਰਵਾਏ ਗਏ। ਇਸ ਮੇਲੇ ਵਿੱਚ ਫੁੱਟਬਾਲ ਦਾ 27ਵਾਂ ਅਤੇ ਹਾਕੀ ਦਾ 28ਵਾਂ ਟੂਰਨਾਂਮੈਟ ਕਰਵਾਇਆ ਗਿਆ।

ਫ਼ਰੀਦਕੋਟ ਬਾਬਾ ਸ਼ੇਖ ਫਰੀਦ ਮੇਲਾ
author img

By

Published : Sep 21, 2019, 9:46 AM IST

ਫ਼ਰੀਦਕੋਟ: ਬਾਬਾ ਸ਼ੇਖ ਫ਼ਰੀਦ ਜੀ ਦੇ ਆਗਮਨ ਦੇ ਸੰਬੰਧ ਵਿਚ ਹਰ ਸਾਲ ਮਨਾਏ ਜਾਂਦੇ ਸੇਖ ਫਰੀਦ ਆਗਮਨ ਪੁਰਬ ਦੇ ਤੀਜੇ ਦਿਨ ਫੁੱਟਬਾਲ, ਹਾਕੀ ਅਤੇ ਕਬੱਡੀ ਦੇ ਖੇਡ ਮੁਕਾਬਲੇ ਕਰਵਾਏ ਗਏ। ਇਸ ਮੇਲੇ ਵਿੱਚ ਫੁੱਟਬਾਲ ਦਾ 27ਵਾਂ ਅਤੇ ਹਾਕੀ ਦਾ 28ਵਾਂ ਟੂਰਨਾਂਮੈਟ ਕਰਵਾਇਆ ਗਿਆ। ਫੁਟਾਬਾਲ ਦੇ ਟੂਰਨਾਂਮੈਟ ਵਿੱਚ ਪੰਜਾਬ ਦੀਆਂ ਨਾਂਮਵਾਰ ਟੀਮਾਂ ਦੇ ਨਾਲ ਹੋਰ ਰਾਜਾਂ ਦੀਆਂ ਟੀਮਾਂ ਨੇ ਵੀ ਹਿੱਸਾ ਲਿਆ। ਦੂਸਰੇ ਪਾਸੇ ਫ਼ਰੀਦਕੋਟ ਦੇ ਨਹਿਰੂ ਸਟੇਡੀਅਮ ਵਿਚ ਕਬੱਡੀ ਮੇਲੇ ਦੀ ਸ਼ੁਰੂਆਂਤ ਹੋਈ ਜਿਸ ਵਿਚ ਕਈ ਨਾਮੀਂ ਟੀਮਾਂ ਨੇ ਭਾਗ ਲਿਆ।

ਵੇਖੋ ਵੀਡੀਓ

ਇਸ ਮੌਕੇ ਫੁੱਟਬਾਲ ਕਲੱਬ ਦੇ ਪ੍ਰਧਾਨ ਗੁਰਵਿੰਦਰ ਸਿੰਘ ਧੀਂਗੜਾ ਨੇ ਦੱਸਿਆ ਕਿ ਹਰ ਸਾਲ ਸੇਖ ਫਰੀਦ ਆਗਮਨ ਪੁਰਬ ਮੌਕੇ ਕਰਵਾਏ ਜਾਣ ਵਾਲੇ 27ਵੇਂ ਬਾਬਾ ਫਰੀਦ ਫੁੱਟਬਾਲ ਟੂਰਨਾਂਮੈਂਟ ਕਰਵਾਇਆ ਜਾ ਰਿਹਾ ਹੈ ਇਸ ਵਿਚ ਪਹਿਲਾ ਇਨਾਮ 31 ਹਜਾਰ ਰੁਪਏ ਅਤੇ ਗੋਲਡ ਕੱਪ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਵਾਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਨਾਮੀਂ ਟੀਮਾਂ ਦੇ ਨਾਲ-ਨਾਲ ਹੋਰ ਰਾਜਾਂ ਦੀਆਂ ਟੀਮਾਂ ਵੀ ਭਾਗ ਲੈ ਰਹੀਆਂ ਹਨ।

ਉੱਥੇ ਹੀ ਹਾਕੀ ਟੂਰਨਾਂਮੈਂਟ ਦੇ ਪ੍ਰਬੰਧਕ ਖੁਸ਼ਵੰਤ ਸਿੰਘ ਨੇ ਦੱਸਿਆ ਕਿ 28ਵੇਂ ਬਾਬਾ ਫਰੀਦ ਗੋਲਡ ਕੱਪ ਹਾਕੀ ਟੂਰਨਾਂਮੈਂਟ ਦਾ ਆਗਾਜ ਹੋ ਚੁੱਕਿਆ ਹੈ ਅਤੇ ਇਸ ਵਾਰ 8 ਮਰਦ ਅਤੇ 4 ਮਹਿਲਾ ਟੀਮਾ ਨੇ ਭਾਗ ਲਿਆ। ਉਨ੍ਹਾਂ ਦੱਸਿਆ ਕਿ ਇਹ ਟੂਰਨਾਂਮੈਂਟ ਹਾਕੀ ਇੰਡੀਆ ਦੇ ਨਿਯਮਾਂ ਤਹਿਤ ਕਰਵਾਇਆ ਜਾਂਦਾ ਹੈ ਅਤੇ ਫ਼ਰੀਦਕੋਟ ਤੋਂ ਹੁਣ ਤੱਕ ਕਈ ਅੰਤਰਰਾਸ਼ਟਰੀ ਪੱਧਰ ਦੇ ਅਤੇ ਉਲੰਪੀਅਨ ਖਿਡਾਰੀ ਪੈਦਾ ਹੋਏ ਹਨ। ਉਨ੍ਹਾਂ ਦੱਸਿਆ ਕਿ ਇਸ ਟੂਰਨਾਂਮੈਂਟ ਵਿਚ ਸੂਬੇ ਦੀਆ ਨਾਮੀਂ ਟੀਮਾਂ ਭਾਗ ਲੈਦੀਆ ਹਨ।

ਇਸ ਦੇ ਨਾਲ ਹੀ ਮੇਲੇ ਵਿੱਚ ਨਹਿਰੂ ਸਟੇਡੀਅਮ ਵਿੱਚ ਕਬੱਡੀ ਦੇ ਮੁਕਬਾਲੇ ਵੀ ਕਰਵਾਏ ਗਏ। ਇਸ ਦਾ ਉਦਘਾਟਨ ਸਾਬਕਾ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਨੇ ਕੀਤਾ।

ਇਹ ਵੀ ਪੜੋ: ਵਿਵਾਦਿਤ ਗਾਣੇ ਨੂੰ ਲੈ ਕੇ ਸਿੱਧੂ ਮੂਸੇਵਾਲਾ ਦੇ ਘਰ ਬਾਹਰ ਧਰਨਾ

ਮਨਤਾਰ ਸਿੰਘ ਬਰਾੜ ਨੇ ਕਬੱਡੀ ਕਲੱਬ ਦੀ ਇਸ ਖੇਡ ਮੇਲੇ ਨੂੰ ਕਰਵਾਉਣ ਲਈ ਜਿੱਥੇ ਸਲਾਂਘਾ ਕੀਤੀ। ਉੱਥੇ ਹੀ ਉਹਨਾਂ ਪੰਜਾਬ ਸਰਕਾਰ ਨੂੰ ਕੱਬਡੀ ਨੂੰ ਪ੍ਰਮੋਟ ਕਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਕਬੱਡੀ ਖਿਡਾਰੀਆਂ ਨੂੰ ਸਰਕਾਰੀ ਨੌਕਰੀਆ ਵਿਚ ਤਰਜੀਹ ਦੇਣ ਦੀ ਅਪੀਲ ਵੀ ਪੰਜਾਬ ਸਰਕਾਰ ਨੂੰ ਕੀਤੀ।

Intro:ਹੈਡਲਾਇਨ:
ਫਰੀਦਕੋਟ ਵਿਚ ਮੇਲੇ ਦੇ ਅੱਜ ਤੀਜੇ ਦਿਨ ਵੱਖ ਵੱਖ ਖੇਡ ਮੁਕਾਬਲਿਆਂ ਦਾ ਆਗਾਜ ਹੋਇਆ।Body:
ਇਸ ਬਾਬਾ ਫਰੀਦ ਫੁੱਟਬਾਲ ਕਲੱਬ ਵੱਲੋਂ ਹਰ ਸਾਲ ਕਰਵਾਏ ਜਾਣ ਵਾਲੇ 27ਵੇਂ ਬਾਬਾ ਫਰੀਦ ਫੁੱਟਬਾਲ ਟੂਰਨਾਂਮੈਂਟ ਦਾ ਅੱਜ ਆਗਾਜ ਹੋਇਆ। ਜਿਸ ਵਿਚ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਦੇ ਨਾਲ ਨਾਲ ਹੋਰ ਰਾਜਾਂ ਤੋਂ ਵੀ ਫੁੱਟਬਾਲ ਦੀਆਂ ਟੀਮਾਂ ਨੇ ਭਾਗ ਲਿਆ।
ਵੀਓ 1
ਫਰੀਦਕੋਟ ਵਿਚ ਬਾਬਾ ਸੇਖ ਫਰੀਦ ਜੀ ਦੇ ਆਗਮਨ ਦੇ ਸੰਬੰਧ ਵਿਚ ਹਰ ਸਾਲ ਮਨਾਏ ਜਾਂਦੇ ਸੇਖ ਫਰੀਦ ਆਗਮਨ ਪੁਰਬ ਦੇ ਅੱਜ ਤੀਜੇ ਦਿਨ ਜਿੱਥੇ ਵੱਖ ਵੱਖ ਖੇਡਾਂ ਦੇ ਮੁਕਾਬਲਿਆ ਦਾ ਆਗਾਜ ਹੋਇਆ ਉਥੇ ਹੀ ਬਾਬਾ ਫਰੀਦ ਫੁੱਟਬਾਲ ਕਲੱਬ ਵੱਲੋਂ 27ਵੇਂ ਬਾਬਾ ਫਰੀਦ ਫੁੱਟਬਾਲ ਟੂਰਨਾਂਮੈਂਟ ਦਾ ਆਗਾਜ ਕੀਤਾ ਗਿਆ ਜੋ ਦੋ ਦਿਨਾਂ ਤੱਕ ਚੱਲੇਗਾ ਅਤੇ ਇਸ ਟੂਰਨਾਂਮੈਂਟ ਵਿਚ ਪੰਜਾਬ ਦੇ ਵੱਖ ਵੱਖ ਜਿਲਿਆਂ ਸਮੇਤ ਹੋਰ ਕਈ ਰਾਜਾਂ ਦੀਆ ਨਾਮੀਂ ਫੁੱਟਬਾਲ ਟੀਮਾਂ ਨੇ ਭਾਗ ਲਿਆ ਇਸ ਮੌਕੇ ਜਾਣਕਾਰੀ ਦਿੰਦਿਆਂ ਕੱਲਬ ਦੇ ਪ੍ਰਧਾਨ ਗੁਰਵਿੰਦਰ ਸਿੰਘ ਧੀਂਗੜਾ ਨੇ ਦੱਸਿਆ ਕਿ ਹਰ ਸਾਲ ਸੇਖ ਫਰੀਦ ਆਗਮਨ ਪੁਰਬ ਮੌਕੇ ਕਰਵਾਏ ਜਾਣ ਵਾਲੇ 27ਵੇਂ ਬਾਬਾ ਫਰੀਦ ਫੁੱਟਬਾਲ ਟੂਰਨਾਂਮੈਂਟ ਕਰਵਾਇਆ ਜਾ ਰਿਹਾ ਹੈ ਇਸ ਵਿਚ ਪਹਿਲਾ ਇਨਾਮ 31 ਹਜਾਰ ਰੁਪੈ ਅਤੇ ਗੋਲਡ ਕੱਪ ਦਿਤਾ ਜਾਵੇਗਾ। ਉਹਨਾਂ ਦੱਸਿਆ ਕਿ ਇਸਵਾਰ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਦੀਆਂ ਨਾਮੀਂ ਟੀਮਾਂ ਦੇ ਨਾਲ ਨਾਲ ਹੋਰ ਰਾਜਾਂ ਦੀਆਂ ਟੀਮਾਂ ਵੀ ਭਾਗ ਲੈ ਰਹੀਆਂ ਹਨ।
ਬਾਈਟ: ਗੁਰਵਿੰਦਰ ਸਿੰਘ ਧੀਂਗੜਾ ਪ੍ਰਧਾਨ ਬਾਬਾ ਫਰੀਦ ਫੁੱਟਬਾਲ ਕੱਲਬ ਫਰੀਦਕੋਟ

ਬਰਜਿੰਦਰਾ ਕਾਲਜ ਫਰੀਦਕੋਟ ਦੇ ਸੰਜੀਵਨੀ ਹਾਲ ਵਿਚ ਪੇਂਟਿੰਗ ਕਾਰਜਸ਼ਾਲਾ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਨਾਮੀਂ ਚਿਤਰਕਾਰਾਂ ਦੀਆ ਕਲਾਕ੍ਰਿਤਾ ਦੀ ਪ੍ਰਦਰਸ਼ਨੀ ਲਗਾਈ ਗਈ ਅਤੇ ਚਿੱਤਰਕਾਰਾ ਦੇ ਪੇਟਿੰਗ ਮੁਕਾਬਲੇ ਵੀ ਕਰਵਾਏ ਗਏ ਵੀਓ 2
ਇਸ ਮੌਕੇ ਇਸ ਪੇਂਟਿੰਗ ਕਾਰਜਸ਼ਾਲਾ ਦੇ ਪ੍ਰਬੰਧਕ ਅਤੇ ਚਿਤਰਕਾਰ ਪ੍ਰੀਤ ਭਗਵਾਨ ਸਿੰਘ ਨੇ ਕਿਹਾ ਕਿ ਸੰਤ ਬਾਬਾ ਫਰੀਦ ਆਰਟ ਸੁਸਾਇਟੀ ਵੱਲੋਂ ਇਹ 15ਵੀਂ ਪੇਂਟਿੰਗ ਕਾਰਜਸ਼ਾਲਾ ਦਾ ਆਯੋਜਨ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਉਹਨਾਂ ਦਾ ਇਹ ਪੇਂਟਿੰਗ ਮੁਕਾਬਲੇ ਕਰਵਾਉਣ ਦਾ ਮਕਸਦ ਸਿਰਫ ਇਹੀ ਹੇ ਕਿ ਨੌਜਵਾਨ ਪੀੜੀ ਅਤੇ ਬੱਚਿਆ ਵਿਚ ਕਲਾ ਨੂੰ ਜਗਾਇਆ ਜਾਵੇ ਅਤੇ ਉਹਨਾਂ ਨੂੰ ਇਸ ਵੱਲ ਪ੍ਰੇਰਿਤ ਕੀਤਾ ਜਾਵੇ।
ਬਾਈਟ: ਪ੍ਰੀਤ ਭਗਵਾਨ ਸਿੰਘ ਚਿੱਤਰਕਾਰ ਅਤੇ ਪ੍ਰਬੰਧਕ

ਇਸ ਮੌਕੇ ਤਰਕਸੀਲ ਮੇਲੇ ਦਾ ਵਿਸੇਸ਼ ਤੌਰ ਤੇ ਆਯੋਜਨ ਕੀਤਾ ਗਿਆ ਜਿਸ ਦੀ ਮੇਜਬਾਨੀ ਤਰਕਸ਼ੀਲ ਸੁਸਾਇਟੀ ਭਾਰਤ ਨੇ ਕੀਤੀ।ਇਸ ਮੌਕੇ ਇਸ ਤਰਕਸ਼ੀਲ ਨਾਟਕ ਮੇਲੇ ਵਿਚ ਵੱਖ ਵੱਖ ਵਿਸਿਆਂ ਤੇ ਨਾਟਕ ਕਰਵਾ ਕੇ ਲੋਕਾਂ ਨੂੰ ਭੈੜੀਆਂ ਅਲਾਮਤਾਂ ਅਤੇ ਅੰਧ ਵਿਸ਼ਵਾਸ ਦੇ ਖਿਲਾਫ ਜਾਗਰੂਕ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆ ਤਰਕਸੀਲ ਸੁਸਾਇਟੀ ਦੇ ਆਗੂ ਮੇਘ ਰਾਜ ਰੱਲਾ ਨੇ ਦੱਸਿਆ ਕਿ ਸੇਖ ਫਰੀਦ ਆਗਮਨ ਮੌਕੇ ਤਰਕਸ਼ੀਲ ਨਾਟਕ ਮੇਲਾ ਕਰਵਾਇਆ ਗਿਆ ਹੈ ਇਸ ਮਕਸਦ ਸਿਰਫ ਇਹੀ ਹੈ ਕਿ ਸਮਾਜ ਅੰਦਰ ਫੈਲੀਆ ਭੈੜੀਆਂ ਕੁਰੀਤੀਆਂ ਅਤੇ ਅੰਧਵਿਸ਼ਵਾਸ ਦੇ ਖਿਲਾਫ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕੀਤਾ ਜਾ ਸਕੇ ।
ਬਾਈਟ: ਮੇਘਰਾਜ ਰੱਲਾ ਤਰਕਸੀਲ ਆਗੂ

ਸੇਖ ਫਰੀਦ ਆਗਮਨ ਪੁਰਬ ਦੇ ਅੱਜ ਤੀਜੇ 28ਵੇਂ ਬਾਬਾ ਫਰੀਦ ਗੋਲਡ ਕੱਪ ਹਾਕੀ ਟੂਰਨਾਂਮੈਂਟ ਦਾ ਆਗਾਜ ਹੋਇਆ ਜਿਸ ਵਿਚ ਨੈਸਨਲ ਪੱਧਰ ਦੀਆਂ 8 ਪੁਰਸ਼ਾਂ ਅਤੇ 4 ਮਹਿਲਾ ਟੀਮਾਂ ਨੇ ਭਾਗ ਲਿਆ 4 ਦਿਨ ਚੱਲਣ ਵਾਲੇ ਇਸ ਟੂਰਨਾਂਮੈਂਟ ਵਿਚ ਕਈ ਨਾਮੀਂ ਖਿਡਾਰੀ ਵੀ ਭਾਗ ਲੈ ਰਹੇ ਹਨ। ਇਸ ਮੌਕੇ ਗੱਲਬਾਤ ਕਰਦਿਆ ਟੂਰਨਾਂਮੈਂਟ ਦੇ ਪ੍ਰਬੰਧਕ ਖੁਸ਼ਵੰਤ ਸਿੰਘ ਨੇ ਦੱਸਿਆ ਕਿ 28ਵੇਂ ਬਾਬਾ ਫਰੀਦ ਗੋਲਡ ਕੱਪ ਹਾਕੀ ਟੂਰਨਾਂਮੈਂਟ ਦਾ ਆਗਾਜ ਹੋ ਚੁਕਿਆ ਹੈ ਅਤੇ ਇਸਵਾਰ 8 ਮਰਦ ਅਤੇ 4 ਮਹਿਲਾ ਟੀਮਾ ਨੇ ਭਾਗ ਲਿਆ ਉਹਨਾ ਦੱਸਿਆ ਕਿ ਇਹ ਟੂਰਨਾਂਮੈਂਟ ਹਾਕੀ ਇੰਡੀਆ ਦੇ ਨਿਯਮਾਂ ਤਹਿਤ ਕਰਵਾਇਆ ਜਾਂਦਾ ਹੈ ਅਤੇ ਫਰੀਦਕੋਟ ਤੋਂ ਹੁਣ ਤੱਕ ਕਈ ਦੇ ਅੰਤਰਰਾਸਟਰੀ ਪੱਧਰ ਦੇ ਅਤੇ ਉਲੰਪੀਅਨ ਖਿਡਾਰੀ ਪੈਦਾ ਹੋਏ ਹਨ। ਉਹਨਾਂ ਦੱਸਿਆ ਕਿ ਇਸ ਟੂਰਨਾਮੈਂਟ ਵਿਚ ਸੂਬੇ ਦੀਆ ਨਾਮੀਂ ਟੀਮਾਂ ਭਾਗ ਲੈਦੀਆ ਹਨ।
ਬਾਈਟ: ਖੁਸ਼ਵੰਤ ਸਿੰਘ ਪ੍ਰਬੰਧਕ
ਵੀਓ 2
ਇਸ ਮੌਕੇ ਗੱਲਬਾਤ ਕਰਦਿਆ ਹਾਕੀ ਖਿਡਾਰੀਆਂ ਨੇ ਕਿਹਾ ਕਿ ਫਰੀਦਕੋਟ ਵਿਚ ਉਹ ਪਿਛਲੇ ਲੰਬੇ ਸਮੇਂ ਤੋਂ ਹਰ ਸਾਲ ਖੇਡਣ ਆਉਂਦੇ ਹਨ ਅਤੇ ਫਰੀਦਕੋਟ ਦੇ ਬਾਬਾ ਫਰੀਦ ਗੋਲਡ ਕੱਪ ਲਈ ਵਿਸਵ ਪੱਧਰ ਤੇ ਖਿਡਾਰੀਆਂ ਵਿਚ ਉਤਸਾਹ ਹੁੰਦਾ ਹੈ। ਉਹਨਾਂ ਦੱਸਿਆਂ ਕਿ ਪਹਿਲਾ ਉਹ ਘਾਹ ਵਾਲੀ ਗਰਾਂਊਂਡ ਤੇ ਖੇਡਦੇ ਸਨ ਪਰ ਹੁਣ ਉਹ ਫਰੀਦਕੋਟ ਵਿਚ ਬਣੀ ਐਸਟਰੋਟਰਫ ਤੇ ਖੇਦੇ ਹਨ ਅਤੇ ਉਹਨਾਂ ਨੂੰ ਇਥੇ ਖੇਡ ਕੇ ਬਹੁਤ ਵਧੀਆ ਲਗਦਾ।
ਬਾਈਟਾਂ : ਖਿਡਾਰੀ
ਵੀਓ 3
ਦੂਸਰੇ ਪਾਸੇ ਫਰੀਦਕੋਟ ਦੇ ਨਹਿਰੂ ਸਟੇਡੀਅਮ ਵਿਚ ਅੱਜ ਕੱਬਡੀ ਮੇਲੇ ਦੀ ਸੁਰੂਆਂਤ ਹੋਈ ਜਿਸ ਵਿਚ ਕਈ ਨਾਮੀਂ ਟੀਮਾਂ ਨੇ ਭਾਗ ਲਿਆ ।ਇਸ ਮੇਲੇ ਦਾ ਉਦਘਾਟਨ ਕਰਨ ਲਈ ਸਾਬਕਾ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਵਿਸੇਸ ਤੌਰ ਤੇ ਹਾਜਰ ਹੋਏ। ਇਸ ਮੌਕੇ ਗੱਲਬਾਤ ਕਰਦਿਆ ਜਿੱਥੇ ਮਨਤਾਰ ਸਿੰਘ ਬਰਾੜ ਨੇ ਕਬੱਡੀ ਕੱਲਬ ਦੀ ਇਸ ਖੇਡ ਮੇਲੇ ਨੂੰ ਕਰਵਾਉਣ ਲਈ ਜਿੱਥੇ ਸਲਾਂਘਾ ਕੀਤੀ ਉਥੇ ਹੀ ਉਹਨਾਂ ਪੰਜਾਬ ਸਰਕਾਰ ਨੂੰ ਕੱਬਡੀ ਨੂੰ ਪ੍ਰਮੋਟ ਕਰਨ ਦੀ ਅਪੀਲ ਵੀ ਕੀਤੀ ਉਹਨਾਂ ਕਬੱਡੀ ਖਿਡਾਰੀਆਂ ਨੂੰ ਸਰਕਾਰੀ ਨੌਕਰੀਆ ਵਿਚ ਤਰਜੀਹ ਦੇਣ ਦੀ ਅਪੀਲ ਵੀ ਪੰਜਾਬ ਸਰਕਾਰ ਨੂੰ ਕੀਤੀ।
ਬਾਈਟ: ਮਨਤਾਰ ਸਿੰਘ ਬਰਾੜ ਸਾਬਕਾ ਅਕਾਲੀ ਵਿਧਾਇਕ

ਉਧਰ ਮੇਲਾ ਗਰਾਉਂਡ ਵਿਚ ਚੱਲ ਰਹੇ ਸੱਭਿਆਚਾਰਕ ਪ੍ਰੋਗਰਾਮਾਂ ਵਿਚ ਕੌਮੀਂ ਡਰਾਮਾਂ ਫੈਸਟੀਵਲ ਵਿਚ ਖੇਡੇ ਗਏ ਨਾਟਕਾਂ ਨੇ ਦਰਸ਼ਕਾਂ ਨੂੰ ਕੀਲੀ ਰੱਖਿਆ। ਇਸ ਮੌਕੇ ਨਸ਼ਿਆਂ ਅਤੇ ਪਾਣੀ ਦੀ ਸਮੱਸਿਆ ਬਾਰੇ 2 ਵੱਖ ਵੱਖ ਨਾਟਕ ਖੇਡੇ ਗਏ ਜੋ ਅਜੋਕੇ ਸਮਾਜ ਦੀ ਆਉਣ ਵਾਲੇ ਸਮੇਂ ਦੀ ਤਸਵੀਰ ਪੇਸ਼ ਕਰਦੇ ਸਨ।ਇਸ ਦੇ ਨਾਲ ਹੀ ਸ਼ੇਖ ਫਰੀਦ ਆਗਮਨ ਪੁਰਬ ਦੇ ਤੀਸਰੇ ਦਿਨ ਦੇ ਸਮਾਗਮਾਂ ਦਾ ਸਮਾਪਨ ਹੋਇਆ।
ਬਾਈਟ :ਕਲਾਕਾਰConclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.