ETV Bharat / state

ਬਾਬਾ ਫਰੀਦ ਯੂਨੀਵਰਸਿਟੀ ਦੇ ਕੱਚੇ ਮੁਲਾਜ਼ਮਾਂ ਨੇ ਡੀਸੀ ਨੂੰ ਰਾਸ਼ਟਰਪਤੀ ਦੇ ਨਾਂਅ ਸੌਂਪਿਆ ਮੰਗ ਪੱਤਰ - ਰਾਸਟਰਪਤੀ ਰਾਮਨਾਥ ਕੋਵਿੰਦ

ਫਰੀਦਕੋਟ ਦੀ ਬਾਬਾ ਫਰੀਦ ਯੂਨੀਵਰਸਿਟੀ ਦੇ ਕੱਚੇ ਮੁਲਾਜ਼ਮਾਂ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੋਂ ਪਰਿਵਾਰਾਂ ਸਣੇ ਸਮੂਹਿਕ ਖ਼ੁਦਕੁਸ਼ੀ ਕਰਨ ਦੀ ਮਨਜ਼ੂਰੀ ਮੰਗੀ ਹੈ। ਇਸ ਦੇ ਲਈ ਉਨ੍ਹਾਂ ਨੇ ਡੀਸੀ ਨੂੰ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਸੌਂਪਿਆ ਹੈ।

ਫ਼ੋਟੋ
ਫ਼ੋਟੋ
author img

By

Published : Dec 18, 2019, 8:36 PM IST

ਫਰੀਦਕੋਟ: ਬਾਬਾ ਫਰੀਦ ਯੂਨੀਵਰਸਿਟੀ ਦੇ ਕੱਚੇ ਮੁਲਾਜ਼ਮਾਂ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੋਂ ਪਰਿਵਾਰਾਂ ਸਣੇ ਸਮੂਹਿਕ ਖ਼ੁਦਕੁਸ਼ੀ ਕਰਨ ਦੀ ਮਨਜ਼ੂਰੀ ਮੰਗੀ ਹੈ। ਇਸ ਦੇ ਲਈ ਉਨ੍ਹਾਂ ਨੇ ਡੀਸੀ ਨੂੰ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਸੌਂਪਿਆ ਹੈ।

ਵੀਡੀਓ

ਮੁਲਾਜ਼ਮਾਂ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੋਣ ਦਾ ਕਾਰਨ ਦੱਸਦਿਆਂ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਉਹ ਬੀਤੇ ਕਰੀਬ 15 ਸਾਲਾਂ ਤੋਂ ਬਹੁਤ ਥੋੜੀ ਤਨਖ਼ਾਹ 'ਤੇ ਕੱਚੇ ਮੁਲਾਜ਼ਮਾਂ ਵਜੋਂ ਯੂਨੀਵਰਸਟੀ ਵਿਚ ਕੰਮ ਕਰਦੇ ਆ ਰਹੇ ਹਨ। ਇਸ ਦੇ ਬਾਵਜੂਦ ਯੂਨਵਿਰਸਿਟੀ ਪ੍ਰਸ਼ਾਸਨ ਵੱਲੋਂ ਨਾ ਤਾਂ ਤਨਖ਼ਾਹਾਂ ਵਧਾਈਆਂ ਜਾ ਰਹੀਆਂ ਹਨ ਤੇ ਨਾ ਹੀ ਰੈਗੁਲਰ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕਈ ਵਾਰ ਸੰਘਰਸ਼ ਕੀਤਾ ਗਿਆ ਪਰ ਹਰ ਵਾਰ ਟਾਲ ਦਿੱਤਾ ਗਿਆ। ਹੁਣ ਵੀ ਉਹ ਬੀਤੇ ਕਈ ਦਿਨਾਂ ਤੋਂ ਸੰਘਰਸ਼ ਕਰ ਰਹੇ ਹਨ ਪਰ ਯੂਨੀਵਰਸਿਟੀ ਪ੍ਰਸ਼ਾਸਨ ਦੇ ਕੰਨ 'ਤੇ ਜੂੰਅ ਨਹੀਂ ਸਰਕ ਰਹੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਘਰਾਂ ਦਾ ਗੁਜ਼ਾਰਾ ਕਰਨ ਵਿੱਚ ਮੁਸ਼ਕਿਲ ਹੋ ਰਹੀ ਹੈ ਤੇ ਅਜਿਹੇ ਵਿਚ ਉਨ੍ਹਾਂ ਕੋਲ ਖੁਦਕੁਸ਼ੀ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ। ਇਸ ਤੋਂ ਬਾਅਦ ਉਨ੍ਹਾਂ ਨੇ ਰਾਸ਼ਟਰਪਤੀ ਤੋਂ ਪਰਿਵਾਰਾਂ ਸਮੇਤ ਖ਼ੁਦਕੁਸ਼ੀ ਕਰਨ ਦੀ ਮਨਜ਼ੂਰੀ ਮੰਗੀ, ਜਿਸ ਦਾ ਮੰਗ ਪੱਤਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਗਿਆ ਹੈ।

ਦੂਜੇ ਪਾਸੇ ਡਿਪਟੀ ਕਮਿਸ਼ਨਰ ਕੁਮਾਰ ਸੌਰਵ ਰਾਜ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਬਾਬਾ ਫਰੀਦ ਯੂਨੀਵਰਸਟੀ ਦੇ ਮੁਲਾਜ਼ਮ ਮਿਲੇ ਸਨ ਤੇ ਉਹਨਾਂ ਨੇ ਆਪਣੇ ਕੁਝ ਸਮੱਸਿਆਵਾਂ ਬਾਰੇ ਦੱਸਿਆ ਹੈ। ਇਸ ਦੇ ਨਾਲ ਹੀ ਇਕ ਮੰਗ ਪੱਤਰ ਵੀ ਦੇਸ਼ ਦੇ ਰਾਸ਼ਟਰਪਤੀ ਦੇ ਨਾਂਅ ਉਨ੍ਹਾਂ ਨੂੰ ਸੌਂਪਿਆ ਹੈ। ਡੀਸੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਰੀਡਰ ਦੀ ਡਿਉਟੀ ਲਾਈ ਹੈ ਕਿ ਇਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਜਾਂਚ ਕਰਨ ਤੇ ਇਨ੍ਹਾਂ ਨੂੰ ਅਜਿਹਾ ਕਦਮ ਕਿਉ ਚੁਕਣਾ ਪਿਆ। ਇਸ ਬਾਰੇ ਘੋਖ ਕਰਨ ਤੇ ਨਾਲ ਹੀ ਇਹ ਮੰਗ ਪੱਤਰ ਰਾਸ਼ਟਰਪਤੀ ਨੂੰ ਭੇਜਣਾ ਹੈ ਜਾਂ ਨਹੀਂ ਇਸ ਬਾਰੇ ਵਿਚਾਰ ਕੀਤੀ ਜਾ ਰਹੀ ਹੈ।

Intro:ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਦੇ ਮੁਲਾਜਮਾਂ ਨੇ ਆਪਣੇ ਸੰਘਰਸ਼ ਦਾ ਰੁਖ ਬਦਲਿਆ,
ਦੇਸ ਦੇ ਰਾਸਟਰਪਤੀ ਤੋਂ ਪਰਿਵਾਰਾ ਸਮੇਤ ਆਤਮਦਾਹ ਕਰਨ ਦੀ ਆਗਿਆ ਮੰਗੀ,
ਜਿਲ੍ਹੇ ਦੇ ਡਿਪਟੀ ਕਮਿਸਨਰ ਨੂੰ ਰਾਸਟਰਪਤੀ ਦੇ ਨਾਮ ਭੇਜਿਆ ਮੰਗ ਪੱਤਰBody:
ਐਂਕਰ
ਫਰੀਦਕੋਟ ਦੀ ਬਾਬਾ ਫਰੀਦ ਯੂਨੀਵਰਸਿਟੀ ਵਿਚ ਬੀਤੇ ਕਈ ਸਾਲਾਂ ਤੋਂ ਕਥਿਤ ਥੋੜੀਆਂ ਤਨਖਾਹਾਂ ਤੇ ਠੇਕਾ ਅਧਾਰ ਤੇ ਕੰਮ ਕਰ ਰਹੇ ਮੁਲਾਜਮਾ ਦਾ ਪਕੇ ਕਰਨ ਅਤੇ ਬਰਾਬਰ ਕੰਮ ਬਰਾਬਰ ਤਨਖਾਹ ਲੈਣ ਲਈ ਸੁਰੂ ਕੀਤਾ ਗਿਆ ਸੰਘਰਸ਼ ਇਹਨੀਂ ਦਿਨੀ ਹੋਰ ਤਿੱਖਾ ਹੁੰਦਾ ਦਿਖਾਈ ਦੇ ਰਿਹਾ ਹੈ। ਭਾਂਵੇਂ ਬੀਤੇ ਕਈ ਦਿਨਾਂ ਤੋਂ ਯੂਨੀਵਰਸਟੀ ਕਾਮੇਂ ਭੁੱਖ ਹੜਤਾਲ ਤੇ ਬੈਠੇ ਹਨ ਪਰ ਹੁਣ ਉਹਨਾਂ ਨੇ ਆਪਣੇ ਸੰਘਰਸ਼ ਨੂੰ ਹੋਰ ਤਿਖਾ ਕਰਦਿਆ ਦੇਸ ਦੇ ਰਾਸਟਰਪਤੀ ਤੋਂ ਪਰਿਵਾਰਾਂ ਸਮੇਤ ਸਮੁਹਿਕ ਆਤਮਦਾਹ ਕਰਨ ਦੀ ਆਗਿਆ ਮੰਗੀ ਹੈ। ਅਤੇ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਹੀ ਦੇਸ ਦੇ ਰਾਸਟਰਪਤੀ ਨੂੰ ਮੰਗ ਪੱਤਰ ਵੀ ਭੇਜਿਆ ਹੈ।ਦੂਸਰੇ ਪਾਸੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਯੂਨੀਵਰਸਟੀ ਕਾਮਿਆ ਦੀਆ ਮੰਗਾਂ ਸੰਬੰਧੀ ਸੂਬੇ ਦੇ ਉਚ ਅਧਿਕਾਰੀਆਂ ਨਾਲ ਗੱਲਬਾਤ ਕਰਨ ਬਾਰੇ ਕਿਹਾ ਜਾ ਰਿਹਾ ਹੈ।
ਵੀ ਓ 1
ਬੀਤੇ ਕਈ ਦਿਨਾਂ ਤੋਂ ਫਰੀਦਕੋਟ ਦੀ ਬਾਬਾ ਫਰੀਦ ਯੂਨੀਵਸਰਟੀ ਦੇ ਕੱਚੇ ਕਾਮਿਆ ਵੱਲੋਂ ਕੀਤੇ ਜਾ ਰਹੇ ਧਰਨਾਂ ਪ੍ਰਦਰਸ਼ਨ ਅਤੇ ਭੁੱਖ ਹੜਤਾਲ ਕਾਰਨ ਵੀ ਯੁਨੀਵਰਸਟੀ ਪ੍ਰਸ਼ਾਸਨ ਦੇ ਕੰਨ ਤੇ ਜੂੰਅ ਤੱਕ ਨਹੀਂ ਸਰਕੀ ਤਾ ਮਜਬੂਰ ਹੋਏ ਮੁਲਜਾਮਾਂ ਨੇ ਇਕ ਵੱਡਾ ਕਦਮ ਉਠਾਉਂਦਿਆ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਹੈ। ਯੂਨੀਵਰਸਟੀ ਕਾਮਿਆ ਨੇ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਰਾਹੀਂ ਦੇਸ਼ ਦੇ ਰਾਸਟਰਪਤੀ ਤੋਂ ਪਰਿਵਾਰਾ ਸਮੇਤ ਸਮੂਹਿਕ ਆਤਮਦਾਹ ਕਰਨ ਦੀ ਆਗਿਆ ਮੰਗੀ ਹੈ।ਇਸ ਮੋਕੇ ਗੱਲਬਾਤ ਕਰਦਿਆ ਮੁਲਾਜਮ ਆਗੂਆਂ ਨੇ ਕਿਹਾ ਕਿ ਉਹ ਬੀਤੇ ਕਰਬਿ 15-15 ਸਾਲਾਂ ਤੋਂ ਬਹੁਤ ਥੋੜੀ ਤਨਖਾਹ ਤੇ ਕੱਚੇ ਮੁਲਾਜਮਾਂ ਵਜੋਂ ਯੂਨੀਵਰਸਟੀ ਵਿਚ ਕੰਮ ਕਰਦੇ ਆ ਰਹੇ ਹਨ ਪਰ ਯੂਨਵਿਸਰਟੀ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਨਾਂ ਤਾਂ ਤਨਖਾਹਾਂ ਵਧਾਈਆਂ ਜਾ ਰਹੀਆ ਹਨ ਅਤੇ ਨਾਂ ਹੀ ਉਹਨਾਂ ਨੂੰ ਰੈਗੁਲਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਕਈ ਵਾਰ ਸੰਘਰਸ਼ ਕੀਤਾ ਗਿਆ ਪਰ ਹਰ ਵਾਰ ਉਹਨਾਂ ਨੂੰ ਟਾਲ ਦਿੱਤਾ ਗਿਆ। ਉਹਨਾਂ ਕਿਹਾ ਕਿ ਹੁਣ ਵੀ ਉਹ ਬੀਤੇ ਕਈ ਦਿਨਾਂ ਤੋਂ ਸੰਘਰਸ਼ ਕਰ ਰਹੇ ਹਨ ਪਰ ਯੂਨਙੀਵਰਸਟੀ ਪ੍ਰਸ਼ਾਸਨ ਦੇ ਕੰਨ ਤੇ ਜੂੰਅ ਨਹੀਂ ਸਰਕ ਰਹੀ ਉਹਨਾਂ ਕਿਹਾ ਕਿ ਉਹਨਾਂ ਨੂੰ ਆਪਣੇ ਘਰਾਂ ਦੇ ਗੁਜਾਰੇ ਚਲਾਉਣੇ ਮੁਸ਼ਕਿਲ ਹੋ ਗਏ ਹਨ ਅਤੇ ਅਜਿਹੇ ਵਿਚ ਉਹਨਾਂ ਪਾਸ ਖੁਦਕੁਸ਼ੀ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਦਾ। ਉਹਨਾਂ ਕਿਹਾ ਕਿ ਇਸੇ ਲਈ ਅੱਜ ਉਹਨਾਂ ਨੇ ਦੇਸ ਦੇ ਰਾਸਟਰਪਤੀ ਤੋਂ ਪਰਿਵਾਰਾਂ ਸਮੇਤ ਆਤਮਦਾਹ ਕਰਨ ਦੀ ਆਗਿਆ ਮੰਗੀ ਹੈ ਜਿਸ ਦਾ ਮੰਗ ਪੱਤਰ ਜਿਲ੍ਹੇ ਦੇ ਡਿਪਟੀ ਕਮਿਸਨਰ ਨੂੰ ਦਿੱਤਾ ਗਿਆ ਹੈ।
ਬਾਈਟਾਂ: ਮੁਲਾਜਮ ਆਗੂ
ਵੀਓ 2
ਇਸ ਸੰਬੰਧੀ ਜਦ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਵ ਰਾਜ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅੱਜ ਉਹਨਾਂ ਨੂੰ ਬਾਬਾ ਫਰੀਦ ਯੂਨੀਵਰਸਟੀ ਦੇ ਮੁਲਾਜਮ ਮਿਲੇ ਸਨ ਅਤੇ ਉਹਨਾਂ ਨੇ ਆਪਣੇ ਕੁਝ ਸਮੱਸਿਆਵਾਂ ਬਾਰੇ ਉਹਨਾਂ ਨੂੰ ਦੱਸਿਆ ਹੈ ਅਤੇ ਇਕ ਮੰਗ ਪੱਤਰ ਵੀ ਉਹਨਾਂ ਦੇਸ ਦੇ ਰਾਸਟਰਪਤੀ ਦੇ ਨਾਮ ਉਹਨਾ ਨੂੰ ਸੌਪਿਆ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਆਪਣੇ ਰੀਡਰ ਦੀ ਡਿਉਟੀ ਲਗਾਈ ਹੈ ਕਿ ਇਹਨਾਂ ਦੀਆਂ ਸਮੱਸਿਆਵਾਂ ਬਾਰੇ ਇਨਕੁਆਰੀ ਕਰਨ ਅਤੇ ਇਹਨਾਂ ਨੂੰ ਅਜਿਹਾ ਕਦਮ ਕਿਉ ਚੁਕਣਾਂ ਪਿਆ ਇਸ ਬਾਰੇ ਘੋਖ ਕਰਨ ਅਤੇ ਨਾਲ ਹੀ ਇਹ ਮੰਗ ਪੱਤਰ ਮਾਨਯੋਗ ਰਾਸਟਰਪਤ ਿਸਾਹਿਬ ਨੂੰ ਭੇਜਣਾ ਹੈ ਜਾਂ ਨਹੀਂ ਇਸਬਾਰੇ ਵੀ ਵਿਚਾਰ ਕੀਤੀ ਜਾ ਰਹੀ ਹੈ। ਉਹਨਾ ਕਿਹਾ ਕਿ ਜਿੱਥੋਂ ਤੱਕ ਇਹਨਾਂ ਦੀਆਂ ਸਮੱਸਿਆਵਾਂ ਦਾ ਸੰਬੰਧ ਹੈ ਇਸਬਾਰੇ ਉਹ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਗੱਲ ਕਰ ਕੇ ਇਸ ਸਮੱਸਿਆ ਦਾ ਹੱਲ ਕਰਨ ਦੀ ਕੋਸਿਸ ਕਰਨਗੇ।
ਬਾਈਟ: ਕੁਮਾਰ ਸੌਰਭ ਰਾਜ ਡਿਪਟੀ ਕਮਿਸ਼ਨਰ ਫਰੀਦਕੋਟConclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.