ਫ਼ਰੀਦਕੋਟ : ਸ਼ਹਿਰ ਵਿੱਚ ਇੱਕ ਨੌਜਵਾਨ ਸਾਇਕਲ 'ਤੇ ਸਰਕਾਰੀ ਦੀਆਂ ਮਾੜੀਆਂ ਨੀਤੀਆਂ ਦੇ ਵਿਰੁੱਧ ਰੋਸ ਮਾਰਚ ਕਰਦਾ ਹੋਇਆ ਵੇਖਿਆ ਗਿਆ । ਵਿਰੋਧ ਦੇ ਪ੍ਰਤੀਕ ਕਾਲੇ ਰੰਗ ਦੇ ਕਪੜੇ ਪਾਈ ਇਹ ਨੌਜਵਾਨ ਸਾਇਕਲ 'ਤੇ ਘੁੰਮ ਕੇ ਲੋਕਾਂ ਨੂੰ ਭ੍ਰਿਸ਼ਟਾਚਾਰ ਅਤੇ ਸਰਕਾਰ ਦੀਆਂ ਮਾੜੀਆਂ ਨੀਤੀਆਂ ਖ਼ਿਲਾਫ਼ ਜਾਗਰੂਕ ਕਰ ਰਿਹਾ ਹੈ।
ਗੁਰਪ੍ਰੀਤ ਸਿੰਘ ਨਾਮੀ ਇਸ ਨੌਜਵਾਨ ਨੇ ਦੱਸਿਆ ਕਿ ਉਸ ਨੇ ਭ੍ਰਿਸ਼ਟਾਚਾਰ ਵਿਰੁੁੱਧ ਸੰਗਰੂਰ ਵਿੱਚ ਇੱਕ ਰੋਸ ਪ੍ਰਦਰਸ਼ਨ ਵੀ ਸ਼ੁਰੂ ਕੀਤਾ ਹੋਇਆ ਹੈ। ਉਸ ਨੇ ਆਪਣੀ ਇਹ ਯਾਤਰਾ ਸੰਗਰੂਰ ਤੋਂ ਸ਼ੁਰੂ ਕੀਤੀ ਹੈ।
ਆਪਣੀ ਯਾਤਰਾ ਦੇ ਮੰਤਵ ਬਾਰੇ ਗੁਰਪ੍ਰੀਤ ਸਿੰਘ ਨੇ ਗੱਲ ਕਰਦੇ ਹੋਏ ਕਿਹਾ ਕਿ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਦੇ ਰਹੀ ।ਜੇਕਰ ਸਰਕਾਰ ਥੋੜ੍ਹਾ ਬਹੁਤ ਰੁਜ਼ਗਾਰ ਦੇ ਵੀ ਰਹੀ ਹੈ , ਉਹ ਵੀ ਠੇਕੇ 'ਤੇ ਜਿੱਥੇ ਨੌਜਵਾਨਾਂ ਦਾ ਸੋਸ਼ਣ ਹੁੰਦਾ ਹੈ।
ਇਹ ਵੀ ਪੜ੍ਹੋ : ਤਰਨ ਤਾਰਨ ਵਿੱਚ ਨਸ਼ਾ ਤਸਕਰੀ ਨੂੰ ਲੈ ਕੇ ਪਿੰਡ ਵਾਸੀਆਂ ਨੇ ਘੇਰਿਆ ਡੀਸੀ
ਇਸੇ ਤਰ੍ਹਾਂ ਹੀ ਭ੍ਰਿਸ਼ਟਾਚਾਰ ਕਰਦੇ ਵੱਡੇ ਲੋਕਾਂ ਖ਼ਿਲਾਫ਼ ਇਹ ਯਾਤਰਾ ਸ਼ੁਰੂ ਕੀਤੀ ਗਈ ਹੈ । ਉਸ ਨੇ ਕਿਹਾ ਕਿ ਇਸ ਉਹ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰ ਰਿਹਾ ਹੈ ਅਤੇ ਇਸ ਵਿਰੁੱਧ ਸੰਘਰਸ਼ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ।
ਗੁਰਪ੍ਰੀਤ ਨੇ ਦੱਸਿਆ ਕਿ ਉਸ ਨੇ ਸੰਗਰੂਰ ਤੋਂ ਯਾਤਰਾ ਸ਼ੁਰੂ ਕੀਤੀ ਸੀ ਅਤੇ ਸੁਨਾਮ, ਖੰਨਾ , ਪਟਿਆਲਾ , ਭਵਾਨੀਗੜ੍ਹ, ਬਰਨਾਲਾ ਅਤੇ ਬਠਿੰਡਾ ਹੁੰਦੇ ਹੋਏ ਫ਼ਰੀਦਕੋਟ ਪਹੁੰਚਿਆ ਹਾਂ । ਇਸ ਤੋਂ ਅੱਗੇ ਉਹ ਫ਼ਿਰੋਜ਼ਪੁਰ ਹੁੰਦੇ ਹੋਏ ਪੂਰੇ ਪੰਜਾਬ ਵਿੱਚ ਇਹ ਰੋਸ ਮਾਰਚ ਕਰੇਗਾ ।