ETV Bharat / state

ਬੇਅਦਬੀ ਮਾਮਲਿਆਂ ਨਾਲ ਜੁੜੇ ਕੇਸਾਂ 'ਚ ਪੀੜਤਾਂ ਨੂੰ ਇਨਸਾਫ਼ ਮਿਲਣ ਦੀ ਜਾਗੀ ਆਸ

ਰਾਜਵਿੰਦਰ ਸਿੰਘ ਬੈਂਸ (Rajwinder Singh Bains) ਨੂੰ ਬੇਅਦਬੀ ਮਾਮਲਿਆਂ ਨਾਲ ਜੁੜੇ ਕੇਸਾਂ ਦੀ ਅਦਾਲਤਾਂ ਵਿੱਚ ਪੈਰਵਾਈ ਕਰਨ ਲਈ ਪੰਜਾਬ ਸਰਕਾਰ (Government of Punjab) ਵੱਲੋਂ ਸਪੈਸ਼ਲ ਵਕੀਲ ਨਿਯੁਕਤ ਕੀਤਾ ਗਿਆ ਹੈ। ਬੈਂਸ ਦੀ ਨਿਯੁਕਤੀ ਨਾਲ ਪੀੜਤ ਪਰਿਵਾਰਾਂ ਨੂੰ ਹੁਣ ਇਹਨਾਂ ਮਾਮਲਿਆਂ ਵਿੱਚ ਇਨਸਾਫ਼ ਦੀ ਉਮੀਦ ਜਾਗੀ ਹੈ।

ਬੇਅਦਬੀ ਮਾਮਲਿਆਂ ਨਾਲ ਜੁੜੇ ਕੇਸਾਂ 'ਚ ਪੀੜਤਾਂ ਨੂੰ ਇਨਸਾਫ਼ ਮਿਲਣ ਦੀ ਜਾਗੀ ਆਸ
ਬੇਅਦਬੀ ਮਾਮਲਿਆਂ ਨਾਲ ਜੁੜੇ ਕੇਸਾਂ 'ਚ ਪੀੜਤਾਂ ਨੂੰ ਇਨਸਾਫ਼ ਮਿਲਣ ਦੀ ਜਾਗੀ ਆਸ
author img

By

Published : Oct 1, 2021, 9:42 PM IST

ਫਰੀਦਕੋਟ: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ (Guru Granth Sahib) ਦੀ ਬੇਅਦਬੀ ਅਤੇ ਬਹਿਬਲਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਮਾਮਲਿਆਂ ਨਾਲ ਜੁੜੇ ਕੇਸਾਂ ਦੀ ਅਦਾਲਤਾਂ ਵਿੱਚ ਪੈਰਵਾਈ ਕਰਨ ਲਈ ਪੰਜਾਬ ਸਰਕਾਰ (Government of Punjab) ਵੱਲੋਂ RS ਬੈਂਸ ਨੂੰ ਸਪੈਸਲ ਵਕੀਲ ਨਿਯੁਕਤ ਕੀਤਾ ਗਿਆ। RS ਬੈਂਸ (Rajwinder Singh Bains) ਦੀ ਨਿਯੁਕਤੀ ਨਾਲ ਪੀੜਤ ਪਰਿਵਾਰਾਂ ਨੂੰ ਹੁਣ ਇਹਨਾਂ ਮਾਮਲਿਆਂ ਵਿੱਚ ਇਨਸਾਫ਼ ਦੀ ਉਮੀਦ ਜਾਗੀ ਹੈ।

ਜਿਕਰਯੋਗ ਹੈ ਕਿ ਸ਼ੁਰੂ ਤੋਂ ਹੀ ਬੇਅਦਬੀ ਮਾਮਲਿਆਂ ਦੀ ਅਦਾਲਤਾਂ ਵਿੱਚ ਪੈਰਵਾਈ ਨੂੰ ਲੈ ਕੇ ਸਰਕਾਰ 'ਤੇ ਸਵਾਲ ਉਠਦੇ ਰਹੇ ਹਨ, ਕਿ ਸਰਕਾਰ ਦੇ ਵਕੀਲ ਮਾਨਯੋਗ ਅਦਾਲਤਾਂ ਵਿੱਚ ਬੇਅਦਬੀ ਅਤੇ ਗੋਲੀਕਾਂਡ ਮਾਮਲਿਆਂ ਵਿੱਚ ਸਹੀ ਪੈਰਵਾਈ ਨਹੀਂ ਕਰ ਰਹੇ, ਸਮੇਂ ਸਮੇਂ 'ਤੇ ਪੀੜਤ ਪਰਿਵਾਰਾਂ ਵੱਲੋਂ ਸਰਕਾਰੀ ਵਕੀਲਾਂ ਖਾਸ ਕਰ ਪੰਜਾਬ ਦੇ ਸਾਬਕਾ ਐਡਵੋਕੇਟ ਜਨਰਲ ਅਤੁੱਲ ਨੰਦਾ 'ਤੇ ਬੇਅਦਬੀ ਮਾਮਲਿਆਂ ਦੀ ਸਹੀ ਪੈਰਵਾਈ ਨਾ ਕਰਨ ਦੇ ਇਲਜ਼ਾਮ ਲਗਾਏ ਜਾਂਦੇ ਰਹੇ ਹਨ।

ਬੇਅਦਬੀ ਮਾਮਲਿਆਂ ਨਾਲ ਜੁੜੇ ਕੇਸਾਂ 'ਚ ਪੀੜਤਾਂ ਨੂੰ ਇਨਸਾਫ਼ ਮਿਲਣ ਦੀ ਜਾਗੀ ਆਸ

ਹੁਣ ਪੰਜਾਬ ਸਰਕਾਰ (Government of Punjab) ਵੱਲੋਂ ਅਤੁੱਲ ਨੰਦਾ ਦੀ ਜਗ੍ਹਾ APS ਦਿਓਲ ਨੂੰ AG ਨਿਯੁਕਤ ਕੀਤਾ ਗਿਆ ਸੀ, ਪੀੜਤ ਪਰਿਵਾਰਾਂ ਵੱਲੋਂ APS ਦਿਓਲ ਨੂੰ AG ਲਗਾਏ ਜਾਣ ਤੋਂ ਬਾਅਦ ਬੇਅਦਬੀ ਮਾਮਲਿਆਂ ਵਿੱਚ ਇਨਸਾਫ਼ ਦੀ ਉਮੀਦ ਲਗਭਗ ਛੱਡ ਦਿੱਤੀ ਸੀ। ਕਿਉਂਕਿ APS ਦਿਓਲ ਇਹਨਾਂ ਮਾਮਲਿਆਂ ਵਿੱਚ ਨਾਮਜਦ ਪੰਜਾਬ ਪੁਲਿਸ ਦੇ ਸਾਬਕਾ ਮੁੱਖੀ ਸੁਮੇਧ ਸਿੰਘ ਸੈਣੀ ਦੇ ਵਕੀਲ ਰਹੇ ਹਨ ਅਤੇ ਬੇਅਦਬੀ ਅਤੇ ਗੋਲੀਕਾਂਡ ਮਾਮਲਿਆਂ ਵਿੱਚ ਪੰਜਾਬ ਸਰਕਾਰ (Government of Punjab) ਦੇ ਵਕੀਲਾਂ ਨੂੰ ਹਰਾਉਂਦੇ ਰਹੇ ਹਨ।

ਪਰ ਸ਼ੁੱਕਰਵਾਰ ਨੂੰ ਪੰਜਾਬ ਸਰਕਾਰ (Government of Punjab) ਦੇ ਗ੍ਰਹਿ ਵਿਭਾਗ ਵੱਲੋਂ ਇਕ ਪੱਤਰ ਨੰਬਰ 11/01/2021-2ਗ1/2154-2158 ਮਿਤੀ 01 ਅਕਤੂਬਰ 2021 ਜਾਰੀ ਬਰਗਾੜੀ ਵਿੱਚ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਮਾਮਲਿਆਂ ਨਾਲ ਸੰਬੰਧਿਤ ਟ੍ਰਾਇਲ ਕੇਸਾਂ ਦੀ ਮਾਨਯੋਗ ਅਦਾਲਤਾਂ ਵਿੱਚ ਪੈਰਵਾਈ ਲਈ ਸੀਨੀਅਰ ਵਕੀਲ ਰਾਜਵਿੰਦਰ ਸਿੰਘ ਬੈਂਸ (Government of Punjab) ਨੂੰ CRPC 1973 ਦੀ ਧਾਰਾ 24 (8) ਅਧੀਨ ਵਿਸ਼ੇਸ਼ ਵਕੀਲ ਨਿਯੁਕਤ ਕੀਤੇ ਜਾਣ ਦੇ ਹੁਕਮ ਕੀਤੇ ਗਏ ਹਨ।

RS ਬੈਸ (Rajwinder Singh Bains) ਦੇ ਸਪੈਸ਼ਲ ਵਕੀਲ ਨਿਯੁਕਤ ਹੋਣ ਨਾਲ ਹੁਣ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦੀ ਆਸ ਜਾਗੀ ਹੈ। ਇਸ ਮੌਕੇ ਇੱਕ ਵੀਡੀਓ ਜਾਰੀ ਕਰ ਬਹਿਬਲਕਲਾਂ ਗੋਲੀਕਾਂਡ ਵਿੱਚ ਮਾਰੇ ਗਏ ਕ੍ਰਿਸ਼ਨ ਭਗਵਾਨ ਸਿੰਘ ਦੇ ਲੜਕੇ ਸੁਖਰਾਜ ਸਿੰਘ ਨਿਆਮੀ ਵਾਲਾ ਨੇ ਕਿਹਾ ਕਿ ਇਕ ਵਾਰ ਤਾਂ ਉਹਨਾਂ ਦੀ ਇਨਸਾਫ਼ ਦੀ ਉਮੀਦ ਟੁੱਟ ਚੁੱਕੀ ਸੀ।

ਪਰ ਹੁਣ ਸਰਕਾਰ ਵੱਲੋਂ ਇਹਨਾਂ ਮਾਮਲਿਆਂ ਦੀ ਪੈਰਵਾਈ ਲਈ ਜੋ ਸੀਨੀਅਰ ਵਕੀਲ RS ਬੈਂਸ (Rajwinder Singh Bains) ਨੂੰ ਸਪੈਸਲ ਵਕੀਲ ਨਿਯੁਕਤ ਕੀਤਾ ਗਿਆ। ਉਸ ਨਾਲ ਹੁਣ ਬੇਅਦਬੀ ਮਾਮਲਿਆਂ ਦੀ ਅਦਾਲਤਾਂ ਵਿੱਚ ਸਹੀ ਪੈਰਵਾਈ ਹੋਵੇਗੀ, ਕਿਉਂਕਿ RS ਬੈਂਸ ਪਹਿਲਾਂ ਤੋਂ ਹੀ ਉਹਨਾਂ ਦੇ ਵਕੀਲ ਵਜੋਂ ਇਹਨਾਂ ਮਾਮਲਿਆਂ ਨਾਲ ਜੁੜੇ ਹੋਏ ਹਨ ਅਤੇ ਨਾਲ ਹੀ ਉਹ ਮਨੁੱਖੀ ਅਧਿਕਾਰਾਂ ਲਈ ਵੀ ਲੜਦੇ ਆ ਰਹੇ ਹਨ।

ਇਹ ਵੀ ਪੜ੍ਹੋ:- ਦੋ ਸੂਬਿਆਂ ‘ਚ ਕਿਸਾਨ ਪਾਉਣਗੇ ਭੜਥੂ, ਵੱਡੇ ਨਿਸ਼ਾਨੇ ‘ਤੇ ਅੱਖ !

ETV Bharat Logo

Copyright © 2024 Ushodaya Enterprises Pvt. Ltd., All Rights Reserved.