ETV Bharat / state

ਦੀਵਾਲੀ 'ਤੇ ਮਹਿੰਗਾਈ ਦੇ ਰੋਸ 'ਚ AAP ਵੰਡੇਗੀ ਮੋਮਬੱਤੀਆਂ

author img

By

Published : Nov 3, 2021, 1:25 PM IST

ਦਿਨੋਂ ਦਿਨ ਵਧ ਰਹੀ ਮਹਿਗਾਈ ਨੇ ਆਮ ਬੰਦੇ ਦਾ ਜਿਉਣਾ ਮੁਸ਼ਕਿਲ ਕੀਤਾ ਹੋਇਆ ਹੈ। ਜਿੱਥੇ ਆਏ ਦਿਨ ਪੈਟਰੋਲ ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਧ ਰਹੀਆਂ ਹਨ, ਉੱਥੇ ਹੀ ਨਿੱਤ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਦੇ ਭਾਅ ਵੀ ਅਸਮਾਨ ਨੂੰ ਛੋਹ ਰਹੇ ਹਨ। ਇਸ ਮਹਿਗਾਈ ਦੇ ਦੌਰ ਵਿੱਚ ਸਰੋਂ ਦੇ ਤੇਲ ਦੇ ਭਾਅ ਐਨੇ ਵਧੇ ਹੋਏ ਹਨ ਕਿ ਆਮ ਬੰਦਾ ਇਸ ਨਾਲ ਖਾਣਾ ਬਣਾਉਣ ਦੇ ਸਮਰੱਥ ਨਹੀਂ, ਦੀਵਾਲੀ ਦੇ ਦਿਨ ਸਰੋਂ ਦੇ ਤੇਲ ਦੇ ਦੀਵੇ ਜਲਾਉਣੇ ਤਾਂ ਬਹੁਤ ਦੂਰ ਦੀ ਗੱਲ ਹੈ।

ਦੀਵਾਲੀ 'ਤੇ ਮਹਿੰਗਾਈ ਦੇ ਰੋਸ਼ 'ਚ ਆਪ ਵੰਡੇਗੀ ਮੋਮਬੱਤੀਆਂ

ਫਰੀਦਕੋਟ: ਦਿਨੋਂ ਦਿਨ ਵਧ ਰਹੀ ਮਹਿਗਾਈ ਨੇ ਆਮ ਬੰਦੇ ਦਾ ਜਿਉਣਾ ਮੁਸ਼ਕਿਲ ਕੀਤਾ ਹੋਇਆ ਹੈ। ਜਿੱਥੇ ਆਏ ਦਿਨ ਪੈਟਰੋਲ ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਧ ਰਹੀਆਂ ਹਨ, ਉੱਥੇ ਹੀ ਨਿੱਤ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਦੇ ਭਾਅ ਵੀ ਅਸਮਾਨ ਨੂੰ ਛੋਹ ਰਹੇ ਹਨ। ਇਸ ਮਹਿਗਾਈ ਦੇ ਦੌਰ ਵਿੱਚ ਸਰੋਂ ਦੇ ਤੇਲ ਦੇ ਭਾਅ ਐਨੇ ਵਧੇ ਹੋਏ ਹਨ ਕਿ ਆਮ ਬੰਦਾ ਇਸ ਨਾਲ ਖਾਣਾ ਬਣਾਉਣ ਦੇ ਸਮਰੱਥ ਨਹੀਂ, ਦਿਵਾਲੀ (Diwali) ਦੇ ਦਿਨ ਸਰੋਂ ਦੇ ਤੇਲ ਦੇ ਦੀਵੇ ਜਲਾਉਣੇ ਤਾਂ ਬਹੁਤ ਦੂਰ ਦੀ ਗੱਲ ਹੈ।

ਜ਼ਿਕਰ ਯੋਗ ਹੈ ਕਿ ਦਿਵਾਲੀ ਵਾਲੇ ਦਿਨ ਸਰੋਂ ਦਾ ਤੇਲ ਸਾੜਨਾ ਸ਼ੁਭ ਮੰਨਿਆ ਜਾਂਦਾ ਹੈ ਅਤੇ ਇਸ ਪਵਿੱਤਰ ਤਿਉਹਾਰ ਉਤੇ ਲੋਕ ਸਰੋਂ ਦੇ ਤੇਲ ਦੇ ਦੀਵੇ ਬਾਲ ਕੇ ਆਪਣੇ ਘਰ ਨੂੰ ਸਜਾਉਂਦੇ ਹਨ। ਪਰ ਮਹਿੰਗਾਈ ਨੂੰ ਦੇਖਦੇ ਹੋਏ ਹੁਣ ਸਰੋਂ ਦੇ ਤੇਲ ਦੇ ਦੀਵੇ ਬਾਲਣੇ ਤਾਂ ਕਲਪਨਾ ਦੀਆਂ ਗੱਲਾਂ ਹੀ ਲੱਗਦੀਆਂ ਹਨ।

ਦੱਸ ਦੇਈਏ ਕਿ ਇਸ ਸੰਬੰਧੀ ਆਮ ਆਦਮੀ ਪਾਰਟੀ (APP) ਦੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਅਤੇ ਕੋਟਕਪੂਰਾ ਦੇ ਵਿਧਾਇਕ ਸਰਦਾਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਜਮਾਖੋਰਾਂ ਅਤੇ ਕਾਰਪੋਰੇਟ ਘਰਾਣਿਆਂ (Corporates) ਨੂੰ ਦਿੱਤੀ ਖੁੱਲ ਸਦਕਾ ਹੀ ਇਹ ਮਹਿੰਗਾਈ ਵਧੀ ਹੈ। ਜਿਸ ਕਰਕੇ ਆਮ ਬੰਦੇ ਦਾ ਜਿਉਣਾ ਦੁੱਭਰ ਹੋ ਗਿਆ ਹੈ।

ਮਹਿੰਗਾਈ ਬਾਬਾਤ ਬੋਲਦਿਆ ਉਨ੍ਹਾਂ ਕਿਹਾ ਕਿ ਕਾਰਪੋਰੇਟ ਘਰਾਣੇ ਕਿਸਾਨਾਂ ਤੋਂ ਸਸਤੇ ਦਰਾਂ ਤੇ ਸਰੋਂ ਖਰੀਦ ਕਰਕੇ ਜਮ੍ਹਾਂਖੋਰੀ ਕਰਦੇ ਹਨ ਅਤੇ ਫਿਰ ਮਹਿੰਗਾ ਭਾਅ ਨਾਲ ਵੇਚਦੇ ਹਨ। ਜਿਸ ਕਰਕੇ ਸਰੋਂ ਦਾ ਤੇਲ ਆਮ ਬੰਦੇ ਦੀ ਪਹੁੰਚ ਤੋਂ ਦੂਰ ਹੋ ਗਿਆ ਹੈ।

ਉਨ੍ਹਾਂ ਕਿਹ ਕਿ ਇਸ ਕਾਰਨ ਹੀ ਸਰੋਂ ਦੇ ਤੇਲ ਦੀਆਂ ਕੀਮਤਾਂ ਦੋ ਸੌ ਰੁਪਏ ਲੀਟਰ ਤੋਂ ਪਾਰ ਹੋ ਗਈਆਂ ਹਨ,ਆਮ ਸਾਧਾਰਨ ਅਤੇ ਗਰੀਬ ਪਰਿਵਾਰ ਇਸ ਅੱਤ ਦੀ ਮਹਿੰਗਾਈ 'ਚ ਦੀਵਾਲੀ ਦੇ ਤਿਉਹਾਰ ਤੇ ਦੀਵੇ ਬਾਲਣ ਤੋਂ ਅਸਮਰੱਥ ਨਜ਼ਰ ਆ ਰਹੇ ਹਨ।

ਜਮਾਖੋਰਾਂ ਅਤੇ ਵੱਡੀਆਂ ਕੰਪਨੀਆਂ ਵੱਲੋਂ ਲੋਕਾਂ ਦੀ ਜੇਬ ਤੇ ਮਾਰੇ ਇਸ ਵੱਡੇ ਡਾਕੇ ਅਤੇ ਸਰਕਾਰ ਦੀ ਨਾਕਾਮੀ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਹਲਕਾ ਕੋਟਕਪੂਰਾ ਟੀਮ ਵੱਲੋਂ ਦਿਵਾਲੀ ਵਾਲੇ ਦਿਨ ਵੀਰਵਾਰ ਨੂੰ ਦੁਪਹਿਰ 12 ਵਜੇ ਤੱਕ ਗੋਲ ਚੌਂਕ ਕੋਟਕਪੂਰਾ ਵਿਖੇ ਮੋਮਬੱਤੀਆਂ ਵੰਡਕੇ ਸੁੱਤੀ ਹੋਈ ਸਰਕਾਰ ਤੱਕ ਮਹਿੰਗਾਈ ਦੇ ਸਤਾਏ ਲੋਕਾਂ ਦੀ ਆਵਾਜ਼ ਪੁੱਜਦੀ ਕਰਨ ਦਾ ਯਤਨ ਕੀਤਾ ਜਾਵੇਗਾ।

ਸਰਦਾਰ ਸੰਧਵਾਂ ਨੇ ਲੋਕਾਂ ਨੂੰ ਚੇਤੰਨ ਕਰਦਿਆਂ ਕਿਹਾ ਕਿ ਸਰੋਂ ਦੇ ਤੇਲ ਦੀ ਕੀਮਤ ਸਿਰਫ ਇੱਕ ਟਰੇਲਰ ਹੈ ਜੇਕਰ ਤਿੰਨ ਕਾਲੇ ਕਨੂੰਨ ਵਾਪਸ ਨਾ ਹੋਏ ਤਾਂ ਕਾਰਪੋਰੇਟ ਘਰਾਣੇ (Corporates) ਕਣਕ ਝੋਨੇ ਦੀ ਖਰੀਦ ਵੇਲੇ ਕਿਸਾਨ ਦੀ ਲੁੱਟ ਤਾਂ ਕਰਨਗੇ ਹੀ ਨਾਲ ਹੀ ਕਿਸਾਨ ਤੋਂ ਜਿਣਸ ਖਰੀਦਣ ਉਪਰੰਤ ਖਪਤਕਾਰ ਦੀ ਮਨਮਰਜ਼ੀ ਦੇ ਭਾਅ ਨਾਲ ਲੁੱਟ ਕਰਨਗੇ।

ਸਰਦਾਰ ਸੰਧਵਾਂ ਅਤੇ ਆਮ ਆਦਮੀ ਪਾਰਟੀ (APP) ਦੇ ਸ਼ਹਿਰੀ ਪ੍ਰਧਾਨ ਸੰਜੀਵ ਕਾਲੜਾ, ਬਲਾਕ ਪ੍ਰਧਾਨ ਗੁਰਮੀਤ ਸਿੰਘ ਗਿੱਲ,ਸੰਦੀਪ ਕੰਮੇਆਣਾ ਅਤੇ ਗੁਰਦੀਪ ਸ਼ਰਮਾ ਨੇ ਆਮ ਆਦਮੀ ਪਾਰਟੀ ਦੇ ਸਾਰੇ ਵਰਕਰਾਂ ਅਤੇ ਅਹੁਦੇਦਾਰਾਂ ਨੂੰ 4 ਨਵੰਬਰ ਦਿਨ ਵੀਰਵਾਰ ਨੂੰ ਸਹੀ ਦੁਪਹਿਰ 12 ਵਜੇ ਗੋਲ ਚੌਂਕ ਕੋਟਕਪੂਰਾ ਪੁੱਜਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ: ਦੀਵਾਲੀ ਤੋਂ ਪਹਿਲਾਂ ਲੱਗੇਗਾ ਵੱਡਾ ਝਟਕਾ, ਜਾਣਨ ਲਈ ਪੜ੍ਹੋ ਖਬਰ

ETV Bharat Logo

Copyright © 2024 Ushodaya Enterprises Pvt. Ltd., All Rights Reserved.