ETV Bharat / state

ਫ਼ਰੀਦਕੋਟ ਹਸਪਤਾਲ ’ਚੋਂ ਗੈਂਗਸਟਰ ਦੇ ਫ਼ਰਾਰ ਹੋਣ ਤੋਂ ਬਾਅਦ ਥਾਣੇਦਾਰ, ਸਿਪਾਹੀ ਤੇ 3 ਹੋਮਗਾਰਡ ਜਵਾਨਾਂ ਖਿਲਾਫ਼ FIR ਦਰਜ - Gangster escaped from the Faridkot hospital

ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਫ਼ਰੀਦਕੋਟ ਤੋਂ ਬੰਬੀਹਾ ਗਰੁੱਪ ਦੇ ਗੈਂਗਸਟਰ ਸੁਰਿੰਦਰਪਾਲ ਸਿੰਘ ਦੇ ਫ਼ਰਾਰ ਹੋਣ ਤੋਂ ਬਾਅਦ ਸੁਰੱਖਿਆ ਲਈ ਤੈਨਾਤ ਪੁਲਿਸ ਕਰਮੀਆਂ ਉੱਤੇ ਕਾਰਵਾਈ ਕੀਤੀ ਗਈ ਹੈ। ਇਸ ਮਾਮਲੇ ਵਿੱਚ ਥਾਣੇਦਾਰ ਸਿਪਾਹੀ ਤੇ 3 ਹੋਮਗਾਰਡ ਜਵਾਨਾਂ ਖਿਲਾਫ਼ FIR ਦਰਜ ਕੀਤੀ ਗਈ ਹੈ।

Bambiha Group Gangster  escaped Case
Bambiha Group Gangster escaped Case
author img

By

Published : Jul 16, 2023, 1:08 PM IST

ਫ਼ਰੀਦਕੋਟ: ਬੀਤੇ ਦਿਨ ਪਹਿਲਾਂ ਗੁਪਤ ਸੂਚਨਾ ਦੇ ਆਧਾਰ ਉੱਤੇ ਪੁਲਿਸ ਨੇ ਮੁਕਾਬਲੇ 2 ਗੈਂਗਸਟਰਾਂ ਨੂੰ ਕਾਬੂ ਕਰਨ ਲਈ ਪਹੁੰਚੀ, ਜਿੱਥੇ ਇਨ੍ਹਾਂ ਵਿਚਾਲੇ ਗੋਲੀਬਾਰੀ ਹੋਈ। ਇਸ ਦੌਰਾਨ ਇਕ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਜਦਕਿ, ਦੂਜਾ ਸੁਰਿੰਦਰ ਉਰਫ ਬਿੱਲਾ ਦੇ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਠਭੇੜ ਦੌਰਾਨ ਗੋਲੀ ਲੱਗ ਗਈ ਸੀ। ਇਸ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਫ਼ਰੀਦਕੋਟ ਦਾਖਲ ਕਰਵਾਇਆ ਸੀ ਜੋ ਕਿ ਹੁਣ ਹਸਪਤਾਲ ਤੋਂ ਫ਼ਰਾਰ ਹੋ ਗਿਆ। ਫ਼ਰਾਰ ਮੁਲਜ਼ਮ 'ਤੇ ਜੈਤੋ ਦੇ ਰਾਮਲੀਲਾ ਮੈਦਾਨ 'ਚ ਗੋਲੀਬਾਰੀ ਕਰਕੇ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕਰਨ ਦਾ ਇਲਜ਼ਾਮ ਹੈ। ਪੁਲਿਸ ਟੀਮ 'ਤੇ ਵੀ ਪਿਸਤੌਲ ਨਾਲ ਫਾਇਰ ਕੀਤੇ ਗਏ ਸੀ।

ਸਖ਼ਤ ਸੁਰੱਖਿਆ ਹੇਠ ਭੱਜ ਗਿਆ ਮੁਲਜ਼ਮ : ਮੁਲਜ਼ਮਾਂ ਦਾ ਸਬੰਧ ਗੈਂਗਸਟਰ ਗਰੁੱਪ ਬੰਬੀਹਾ ਨਾਲ ਵੀ ਦੱਸਿਆ ਗਿਆ। ਅਜਿਹੇ 'ਚ ਮੈਡੀਕਲ ਕਾਲਜ 'ਚ ਇਲਾਜ ਦੌਰਾਨ ਉਨ੍ਹਾਂ ਦਾ 24 ਘੰਟੇ ਸਖ਼ਤ ਸੁਰੱਖਿਆ ਹੇਠ ਇਲਾਜ ਕੀਤਾ ਜਾ ਰਿਹਾ ਸੀ। ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਹੌਲਦਾਰ ਅੰਗਰੇਜ ਸਿੰਘ ਨੇ ਦੱਸਿਆ ਹੈ ਕਿ ਸ਼ਨੀਵਾਰ ਸਵੇਰੇ ਜਦੋਂ ਉਹ ਆਪਣੀ ਡਿਊਟੀ 'ਤੇ ਮੈਡੀਕਲ ਕਾਲਜ ਪਹੁੰਚਿਆ, ਤਾਂ ਮੁਲਜ਼ਮ ਸੁਰਿੰਦਰਪਾਲ ਸਿੰਘ ਆਪਣੇ ਬੈੱਡ 'ਤੇ ਨਹੀਂ ਸੀ।

ਇਨ੍ਹਾਂ ਪੁਲਿਸ ਮੁਲਾਜ਼ਮਾਂ ਦੀ ਲਾਪਰਵਾਹੀ, ਐਫਆਈਆਰ ਦਰਜ: ਪੁੱਛਗਿੱਛ ਕਰਨ 'ਤੇ ਪਤਾ ਲੱਗਾ ਕਿ ਮੁਲਜ਼ਮ ਫ਼ਰਾਰ ਹੋ ਗਿਆ ਹੈ। ਇਸ ਵਿੱਚ ਏਐਸਆਈ ਨਾਨਕ ਚੰਦਰ, ਕਾਂਸਟੇਬਲ ਗੁਰਤੇਜ ਸਿੰਘ, ਹੋਮ ਗਾਰਡ ਜਵਾਨ ਹਰਜਿੰਦਰ ਸਿੰਘ, ਹੋਮ ਗਾਰਡ ਜਵਾਨ ਹਰਪਾਲ ਸਿੰਘ ਅਤੇ ਹੋਮ ਗਾਰਡ ਜਵਾਨ ਰਜਿੰਦਰ ਕੁਮਾਰ ਦੀ ਲਾਪਰਵਾਹੀ ਸਾਹਮਣੇ ਆਈ। ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਅਤੇ ਪੁਲੀਸ ਨੇ ਰਾਤ ਸਮੇਂ ਗੈਂਗਸਟਰ ਦੀ ਸੁਰੱਖਿਆ ਵਿੱਚ ਤਾਇਨਾਤ ਪੰਜ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ।

ਪੁਲਿਸ ਦੀ ਕਾਰਵਾਈ ਉੱਤੇ ਖੜ੍ਹੇ ਹੋ ਰਹੇ ਇਹ ਸਵਾਲ: ਇਸ ਦੇ ਨਾਲ ਹੀ, ਪੁਲਿਸ ਵਿਭਾਗ 'ਤੇ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਹੈ। ਜਦੋਂ ਮੁਲਜ਼ਮ ਜ਼ਖਮੀ ਸੀ ਅਤੇ ਉਸ ਦੀ ਲੱਤ 'ਚ ਗੋਲੀ ਲੱਗੀ ਸੀ, ਤਾਂ ਉਹ ਆਪਣੇ ਬਿਸਤਰ ਤੋਂ ਉੱਠ ਕੇ ਕਿਵੇਂ ਭੱਜ ਗਿਆ? ਜੇਕਰ ਉਹ ਠੀਕ ਹੋ ਗਿਆ ਸੀ, ਤਾਂ ਉਸ ਨੂੰ ਜੇਲ੍ਹ ਕਿਉਂ ਨਹੀਂ ਭੇਜਿਆ ਗਿਆ? ਉਸ ਨੇ ਹਥਕੜੀਆਂ ਕਿਵੇਂ ਖੋਲ੍ਹੀਆਂ? ਪੁਲਿਸ ਸਰਵੀਲੈਂਸ ਕੈਮਰਿਆਂ ਦੀ ਮਦਦ ਨਾਲ ਮੁਲਜ਼ਮਾਂ ਤੱਕ ਕਿਉਂ ਨਹੀਂ ਪਹੁੰਚ ਸਕੀ?

ਗੈਂਗਸਟਰ ਲਾਰੈਂਸ ਬਿਸ਼ਨੋਈ ਵੀ ਉਸੇ ਹਸਪਤਾਲ ਦਾਖਲ: ਇੱਥੇ ਹੀ ਇਹ ਵੀ ਖਾਸ ਜ਼ਿਕਰਯੋਗ ਹੈ ਕਿ ਹਾਈਪ੍ਰੋਫਾਈਲ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਵੀ ਤਬੀਅਤ ਵਿਗੜਨ ਉੱਤੇ ਉਸ ਨੂੰ ਗੁਰੂ ਗੋਬਿੰਦ ਸਿੰਘ ਕਾਲਜ, ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਦੌਰਾਨ ਵੀ ਸਖ਼ਤ ਸੁਰੱਖਿਆ ਦੇ ਪ੍ਰਬੰਧਾਂ ਦੇ ਦਾਅਵੇ ਕੀਤੇ ਗਏ। ਇਸ ਦੇ ਬਾਵਜੂਦ, ਜਖ਼ਮੀ ਗੈਂਗਸਟਰ ਸੁਰਿੰਦਰ ਬਿੱਲਾ ਪੁਲਿਸ ਨੂੰ ਅਸਾਨੀ ਨਾਲ ਚਕਮਾ ਦੇ ਕੇ ਹਸਪਤਾਲ ਚੋਂ ਫ਼ਰਾਰ ਹੋ ਗਿਆ।

ETV Bharat Logo

Copyright © 2025 Ushodaya Enterprises Pvt. Ltd., All Rights Reserved.