ETV Bharat / state

ਸ਼ੱਕੀ ਫੰਡਿੰਗ ਨਾਲ ਮਸਜਿਦਾਂ ਦੀ ਉਸਾਰੀ ਮਾਮਲੇ 'ਤੇ ਮੁਸਲਿਮ ਭਾਈਚਾਰੇ ਨਾਲ ਖੜ੍ਹਿਆ ਅਲਾਕੀ ਦਲ ਅੰਮ੍ਰਿਤਸਰ - ਏਜੰਸੀਆਂ ਦੀ ਖੇਡ

ਇਕ ਪੰਜਾਬੀ ਅਖ਼ਬਾਰ 'ਚ ਕੇਂਦਰੀ ਖੁਫੀਆ ਏਜੰਸੀਆਂ ਦੇ ਹਵਾਲੇ ਨਾਲ ਲੱਗੀ ਖ਼ਬਰ ਨੂੰ ਲੈ ਕੇ ਜਿਥੇ ਮੁਸਲਿਮ ਭਾਈਚਾਰੇ ਦੇ ਲੋਕ ਸਕਤੇ ਵਿਚ ਹਨ ਉਥੇ ਹੀ ਹੁਣ ਮੁਸਲਿਮ ਭਾਈਚਾਰੇ ਦੀ ਪਿੱਠ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ(ਮਾਨ) ਆ ਖੜ੍ਹਿਆ ਹੈ।

ਸ਼ੱਕੀ ਫੰਡਿੰਗ ਨਾਲ ਮਸਜਿਦਾਂ ਦੀ ਉਸਾਰੀ ਮਾਮਲੇ 'ਤੇ ਮੁਸਲਿਮ ਭਾਈਚਾਰੇ ਨਾਲ ਖੜ੍ਹਿਆ ਅਲਾਕੀ ਦਲ ਅੰਮ੍ਰਿਤਸਰ

author img

By

Published : May 1, 2022, 5:37 PM IST

ਚੰਡੀਗੜ੍ਹ : ਇਕ ਪੰਜਾਬੀ ਅਖ਼ਬਾਰ 'ਚ ਕੇਂਦਰੀ ਖੁਫੀਆ ਏਜੰਸੀਆਂ ਦੇ ਹਵਾਲੇ ਨਾਲ ਲੱਗੀ ਖ਼ਬਰ ਨੂੰ ਲੈ ਕੇ ਜਿਥੇ ਮੁਸਲਿਮ ਭਾਈਚਾਰੇ ਦੇ ਲੋਕ ਸਕਤੇ ਵਿਚ ਹਨ ਉਥੇ ਹੀ ਹੁਣ ਮੁਸਲਿਮ ਭਾਈਚਾਰੇ ਦੀ ਪਿੱਠ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ(ਮਾਨ) ਆ ਖੜ੍ਹਿਆ ਹੈ।

ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਸ ਜਨਰਲ ਸਕੱਤਰ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਮਿਲਣ ਲਈ ਵਿਸ਼ੇਸ਼ ਤੌਰ ਤੇ ਬਾਬਾ ਫਰੀਦ ਮਸਜਿਦ ਜੈਤੋ ਵਿਖੇ ਪਹੁੰਚੇ। ਜੈਤੋ ਵਿਖੇ ਉਹਨਾਂ ਮੀਆਂ ਮੀਰ ਮੁਸਲਿਮ ਵੈਲਫੇਅਰ ਸੁਸਾਇਟੀ ਦੇ ਜਿਲ੍ਹਾ ਪ੍ਰਧਾਨ ਮੁਹੰਮਦ ਸਲੀਮ ਖ਼ਿਲਜੀ ਦੀ ਅਗਵਾਈ ਹੇਠ ਮੁਸਲਿਮ ਆਗੂਆਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦਾ ਹਰ ਮੁਹਾਜ਼ 'ਤੇ ਸਾਥ ਦੇਣ ਦੀ ਗੱਲ ਆਖੀ।

ਇਸ ਮੌਕੇ ਗੱਲਬਾਤ ਕਰਦਿਆਂ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਜੋ ਇਹ ਖ਼ਬਰ ਲਗਾਈ ਗਈ ਹੈ ਇਹ ਏਜੰਸੀਆਂ ਦੀ ਖੇਡ ਹੈ ਅਤੇ ਇਸ ਪਿੱਛੇ RSS ਕੋਈ ਚਾਲ ਹੈ। ਉਹਨਾਂ ਕਿਹਾ ਕਿ ਏਜੰਸੀਆਂ ਨੂੰ ਸਿਰਫ ਘੱਟ ਗਿਣਤੀ ਦੇ ਲੋਕਾਂ ਵਿਚ ਹੀ ਖਾਮੀਆਂ ਦਿਸਦੀਆਂ ਹਨ। ਉਹਨਾਂ ਕਿਹਾ ਕਿ ਉਹ ਏਜੰਸੀਆਂ ਨੂੰ ਸਵਾਲ ਕਰਦੇ ਹਨ ਕਿ ਜਦੋਂ ਬਾਬਰੀ ਮਸਜਿਦ ਗਿਰਾਈ ਗਈ ਤਾਂ ਉਦੋਂ ਏਜੰਸੀਆਂ ਕਿਥੇ ਸਨ ਉਹਨਾਂ ਉਦੋਂ ਮੁਸਲਿਮ ਭਾਈਚਾਰੇ ਨੂੰ ਅਲਰਟ ਕਿਉਂ ਨਾ ਕੀਤਾ।

ਸ਼ੱਕੀ ਫੰਡਿੰਗ ਨਾਲ ਮਸਜਿਦਾਂ ਦੀ ਉਸਾਰੀ ਮਾਮਲੇ 'ਤੇ ਮੁਸਲਿਮ ਭਾਈਚਾਰੇ ਨਾਲ ਖੜ੍ਹਿਆ ਅਲਾਕੀ ਦਲ ਅੰਮ੍ਰਿਤਸਰ

ਉਹਨਾਂ ਕਿਹਾ ਕਿ ਇਹ ਸਭ ਸਿਆਸੀ ਖੇਲ ਹੈ ਮੁਸਲਿਮ ਭਾਈਚਾਰੇ ਨੂੰ ਬਦਨਾਮ ਕਰਨ ਲਈ ਸਿਆਸੀ ਚਾਲ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਮੁਸਲਿਮ ਭਾਈਚਾਰੇ ਦੇ ਨਾਲ ਖੜ੍ਹਾ ਹੈ ਅਤੇ ਘੱਟ ਗਿਣਤੀਆਂ ਦੇ ਹੱਕਾਂ ਦੀ ਰਾਖੀ ਲਈ ਉਹ ਹਮੇਸ਼ਾ ਲੜਦੇ ਰਹਿਣਗੇ।

ਇਸ ਮੌਕੇ ਗੱਲਬਾਤ ਕਰਦਿਆਂ ਮੀਆਂ ਮੀਰ ਮੁਸਲਿਮ ਵੈਲਫੇਅਰ ਸੁਸਾਇਟੀ ਦੇ ਜਿਲ੍ਹਾ ਪ੍ਰਧਾਨ ਮੁਹੰਮਦ ਸਲੀਮ ਖ਼ਿਲਜੀ ਨੇ ਕਿਹਾ ਕਿ ਮੁਸਲਿਮ ਭਾਈਚਾਰੇ ਦੀਆਂ ਮਸਜਿਦਾਂ ਦੀ ਉਸਾਰੀ ਸਬੰਧੀ ਜੋ ਖ਼ਬਰ ਬੀਤੇ ਦਿਨੀ ਅਖ਼ਬਾਰ ਵਿਚ ਲੱਗੀ ਸੀ ਉਸ ਸਬੰਧੀ ਉਹਨਾਂ ਦਾ ਇਹੀ ਕਹਿਣਾ ਹੈ ਕਿ ਭਾਈਚਾਰੇ ਵੱਲੋਂ ਬੀਤੇ ਸਮੇਂ ਵਿਚ ਜੋ ਵੀ ਪੁਰਾਣੀਆਂ ਮਸਜਿਦਾਂ ਦੀ ਮੁਰੰਮਤ ਕਰਵਾਈ ਗਈ ਹੈ ਜਾਂ ਸ਼ਹੀਦ ਕਰ ਕੇ ਨਵੀਆਂ ਬਣਾਈਆਂ ਗਈਆਂ ਹਨ।

ਉਹ ਦਾਨ ਦੇ ਪੈਸੇ ਨਾਲ ਲੋਕਾਂ ਤੋਂ ਪੈਸੇ ਇਕੱਠੇ ਕਰ ਕੇ ਬਣਾਈਆਂ ਗਈਆਂ ਹਨ, ਅਤੇ ਗੈਰ ਕਾਨੂੰਨੀ ਢੰਗ ਨਾਲ ਨਾ ਤਾਂ ਉਹਨਾਂ ਕਿਤੋਂ ਕੋਈ ਪੈਸਾ ਲਿਆ ਅਤੇ ਨਾ ਹੀ ਅਜਿਹੇ ਕਿਸੇ ਸੰਸਥਾ ਨਾਲ ਉਹਨਾਂ ਦਾ ਸੰਪਰਕ ਹੈ। ਉਹਨਾਂ ਕਿਹਾ ਕਿ ਅੱਜ ਸਿੱਖ ਭਾਈਚਾਰੇ ਦੇ ਨੁਮਾਇੰਦੇ ਵਜੋਂ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਉਹਨਾਂ ਨੂੰ ਮਿਲਣ ਆਏ ਨੇ ਅਸੀਂ ਸਾਡਾ ਸਾਥ ਦੇਣ ਲਈ ਇਹਨਾਂ ਦਾ ਧੰਨਵਾਦ ਕਰਦੇ ਹਾਂ।

ਇਹ ਵੀ ਪੜ੍ਹੋ:- ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਵਿਰੋਧੀਆਂ ਨੇ ਘੇਰੀ ਮਾਨ ਸਰਕਾਰ, ਕੀਤੇ ਇਹ ਟਵੀਟ

ETV Bharat Logo

Copyright © 2025 Ushodaya Enterprises Pvt. Ltd., All Rights Reserved.