ਫਰੀਦਕੋਟ: ਕੁੱਝ ਦਿਨ ਪਹਿਲਾਂ ਫਰੀਦਕੋਟ ਦੇ ਇੱਕ ਮਸ਼ੂਹਰ ਸ਼ਰਾਬ ਕਾਰੋਬਾਰੀ ਨੂੰ ਬਦਨਾਮ ਗੈਂਗਸਟਰ ਗੋਲਡੀ ਬਰਾੜ (Gangster Goldie Brar) ਦੇ ਨਾਮ ਤੋਂ ਧਮਕੀ ਭਰੀ ਕਾਲ ਕਰਕੇ ਫਿਰੌਤੀ ਮੰਗੀ ਗਈ ਸੀ ਅਤੇ ਸ਼ਰਾਬ ਠੇਕੇਦਾਰ ਨੂੰ ਧਮਕਾਉਣ ਲਈ ਉਸ ਦੇ ਫਰੀਦਕੋਟ ਅਤੇ ਕੋਟਕਪੂਰਾ ਦੇ ਠੇਕੇ ਨੂੰ ਅੱਗ ਲਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ। ਠੇਕੇਦਾਰ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਜਾਂਚ ਕਰਦਿਆਂ ਮੁਲਜ਼ਮਾਂ ਦੀ ਪਹਿਚਾਣ ਕਰ ਲਈ ਅਤੇ ਲਾਗਾਤਰ ਪੁਲਿਸ ਵੱਲੋਂ ਉਕਤ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਸੀ। ਇਸੇ ਜਾਂਚ ਦੌਰਾਨ ਪੁਲਿਸ ਵੱਲੋਂ ਇਨ੍ਹਾਂ ਮੁਲਜ਼ਮਾਂ ਦੀ ਮਦਦ ਕਰਨ ਵਾਲੇ ਪੰਜ ਸਾਥੀਆਂ ਨੂੰ ਕਾਬੁ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਸੀ।
ਗੁਪਤ ਸੂਚਨਾ ਦੇ ਅਧਾਰ ਉੱਤੇ ਕਾਰਵਾਈ: ਫਰੀਦਕੋਟ ਪੁਲਿਸ (Faridkot Police) ਨੂੰ ਮੁਲਜ਼ਮਾਂ ਤੋਂ ਪੁਛਗਿੱਛ ਦੌਰਾਨ ਮਾਮਲੇ ਦੇ ਮਾਸਰਮਾਈਂਡਾਂ ਬਾਰੇ ਜਾਣਕਾਰੀ ਹਾਸਿਲ ਹੋਈ। ਪੁਲਿਸ ਮੁਤਾਬਿਕ ਮੁੱਖ ਮੁਲਜ਼ਮਾਂ ਵੱਲੋਂ ਕੋਟਕਪੂਰਾ ਵਿੱਚ ਇੱਕ ਹੋਰ ਵਾਰਦਾਤ ਨੂੰ ਅੰਜਾਮ ਦਿੱਤੇ ਜਾਣ ਦੀ ਯੋਜਨਾ ਬਣਾਈ ਜਾ ਰਹੀ ਸੀ । ਜਾਣਕਾਰੀ ਮਿਲਣ ਮਗਰੋਂ ਸੀਆਈਏ ਦੀ ਟੀਮ ਵੱਲੋਂ ਖ਼ਾਸ ਘੇਰਾਬੰਦੀ ਕੀਤੀ ਗਈ। ਇਸ ਦੌਰਾਨ ਦੋ ਮੁੱਖ ਮੁਲਜ਼ਮ ਮੋਟਰਸਾਈਕਲ ਉੱਤੇ ਸਵਾਰ ਹੋਕੇ ਜਾ ਰਹੇ ਸਨ ਪਰ ਪੁਲਿਸ ਦੇ ਰੋਕਣ ਉੱਤੇ ਉਨ੍ਹਾਂ ਵੱਲੋਂ ਪੁਲਿਸ ਮੁਲਾਜ਼ਮ ਉੱਤੇ ਬਾਈਕ ਚੜ੍ਹਾ ਕੇ ਭੱਜਣ ਦੀ ਕੋਸ਼ਿਸ ਕੀਤੀ ਗਈ। ਇਸ ਦੌਰਾਨ ਪੁਲਿਸ ਨੂੰ ਚਕਮਾ ਦੇਕੇ ਭੱਜਣ ਵਾਲੇ ਇੱਕ ਮੁਲਜ਼ਮ ਨੂੰ ਕਾਬੂ ਕਰਨ ਲਈ ਪੁਲਿਸ ਨੇ ਫਾਇਰਿੰਗ ਕਰ ਦਿੱਤੀ। ਇੱਕ ਗੋਲੀ ਮੁਲਜ਼ਮ ਦੀ ਲੱਤ ਵਿੱਚ ਲੱਗੀ ਅਤੇ ਪੁਲਿਸ ਨੇ ਜ਼ਖ਼ਮੀ ਹੋਏ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਹਸਪਤਾਲ ਪਹੁੰਚਾਇਆ। ਮੁਲਜ਼ਮ ਫਰੀਦਕੋਟ ਦੇ ਮੈਡੀਕਲ ਹਸਪਤਾਲ ਵਿੱਚ ਜੇਰ ਏ ਇਲਾਜ ਹੈ।
- Pinky Cat Passed Away: ਪੰਜਾਬ ਦੇ ਚਰਚਿਤ ਸਾਬਕਾ ਪੁਲਿਸ ਮੁਲਾਜ਼ਮ ਗੁਰਮੀਤ ਸਿੰਘ ਪਿੰਕੀ ਕੈਟ ਦੀ ਮੌਤ
- Industrial Consultants in Industrial Sectors : ਮਾਨ ਸਰਕਾਰ ਨੇ ਬਣਾਇਆ ਉਦਯੋਗਿਕ ਸਲਾਹਕਾਰ ਕਮਿਸ਼ਨ, 26 ਖੇਤਰਾਂ 'ਚ ਨਿਯੁਕਤ ਹੋਣਗੇ ਸਲਾਹਕਾਰ
- Theft in Ferozepur: ਫਿਰੋਜ਼ਪੁਰ 'ਚ ਚਿੱਟੇ ਦਿਨ ਚੋਰ ਨੇ ਘਰ ਨੂੰ ਬਣਾਇਆ ਨਿਸ਼ਾਨ, ਹਜ਼ਾਰਾਂ ਦੀ ਨਕਦੀ ਅਤੇ 10 ਤੋਲੇ ਸੋਨਾ ਲੈ ਕੇ ਹੋਇਆ ਫਰਾਰ
ਹਿਸਟਰੀ ਸ਼ੀਟਰ ਹਨ ਮੁਲਜ਼ਮ: ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਹਰਜੀਤ ਸਿੰਘ (SSP Harjit Singh) ਨੇ ਕਿਹਾ ਕਿ ਸ਼ਰਾਬ ਠੇਕੇ ਦੇ ਕਰਿੰਦਿਆਂ ਨਾਲ ਰੰਜਿਸ਼ ਦੇ ਚਲਦੇ ਇਨ੍ਹਾਂ ਮੁਲਜ਼ਮਾਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਇਸ ਤੋਂ ਇਲਾਵਾ ਮੁਲਜ਼ਮਾਂ ਨੇ ਪਹਿਲਾਂ ਫਰੀਦਕੋਟ ਅਤੇ ਬਾਅਦ ਵਿੱਚ ਕੋਟਕਪੂਰਾ ਅੰਦਰ ਸ਼ਰਾਬ ਦੇ ਠੇਕੇ ਨੂੰ ਅੱਗ ਲਾਉਣ ਦੀ ਕੋਸ਼ਿਸ ਕੀਤੀ। ਗੋਲਡੀ ਬਰਾੜ ਦੇ ਨਾਮ ਉੱਤੇ ਧਮਕੀਆਂ ਦੇਣ ਵਾਲੇ ਇਹ ਮੁਲਜ਼ਮ ਹਿਸਟਰੀ ਸ਼ੀਟਰ ਦੱਸੇ ਜਾ ਰਹੇ ਹਨ। ਪੁਲਿਸ ਮੁਤਾਬਿਕ ਮੁਲਜ਼ਮਾਂ ਉੱਤੇ ਪਹਿਲਾਂ ਵੀ ਚੋਰੀ,ਲੁੱਟ ਅਤੇ ਐੱਨਡੀਪੀਐੱਸ ਐਕਟ ਤਹਿਤ ਮਾਮਲੇ ਦਰਜ ਹਨ।