ETV Bharat / state

ਚੋਰੀ ਮਾਮਲੇ 'ਚ ਪੁਲਿਸ ਪ੍ਰਸ਼ਾਸਨ 'ਤੇ ਕਾਰਵਾਈ ਨਾ ਕਰਨ ਦੇ ਲਗੇ ਦੋਸ਼

ਫ਼ਰੀਦਕੋਟ ਜ਼ਿਲ੍ਹੇ ਦੇ ਕਸਬਾ ਸਾਦਿਕ ਦੇ ਦੁਕਾਨਦਾਰਾਂ ਵੱਲੋਂ ਇਨ੍ਹੀਂ ਦਿਨੀ ਥਾਨਾ ਸਾਦਿਕ ਦੀ ਮੁੱਖ ਅਫਸਰ 'ਤੇ ਚੋਰਾਂ ਦਾ ਪੱਖ ਲੈਂਦੇ ਹੋਏ ਕਥਿਤ ਤੌਰ 'ਤੇ ਸਹੀ ਕਰਾਵਾਈ ਨਾ ਕੀਤੇ ਜਾਣ ਦਾ ਦੋਸ਼ ਲਗਾਇਆ। ਇਸੇ ਦੇ ਚਲਦੇ ਅੱਜ ਦੁਕਾਨਦਾਰਾਂ ਵੱਲੋਂ ਸਾਦਿਕ ਦੇ ਮੁੱਖ ਚੌਕ 'ਚ ਪੁਲਿਸ ਵਿਰੁੱਧ ਧਰਨਾ ਪ੍ਰਦਰਸ਼ਨ ਕੀਤਾ।

ਚੋਰੀ ਮਾਮਲੇ 'ਚ ਪੁਲਿਸ ਪ੍ਰਸ਼ਾਸਨ 'ਤੇ ਲਗੇ ਦੋਸ਼
ਚੋਰੀ ਮਾਮਲੇ 'ਚ ਪੁਲਿਸ ਪ੍ਰਸ਼ਾਸਨ 'ਤੇ ਲਗੇ ਦੋਸ਼
author img

By

Published : Dec 5, 2019, 9:16 AM IST

ਫ਼ਰੀਦਕੋਟ : ਦੁਕਾਨਦਾਰਾਂ ਨੇ ਸ਼ਹਿਰ ਦੇ ਗੁਰੂ ਹਰਸਹਾਇ ਅਤੇ ਮੁਕਤਸਰ-ਫਿਰੋਜ਼ਪੁਰ ਰੋਡ ਨੂੰ ਜਾਮ ਕਰ ਦਿੱਤਾ। ਦੁਕਾਨਦਾਰਾਂ ਵੱਲੋਂ ਇਹ ਧਰਨਾ ਬੀਤੇ ਦਿਨੀ ਕਸਬਾ ਸਾਦਿਕ ਦੇ ਬਾਜ਼ਾਰ 'ਚ ਕਪੜਿਆਂ ਦੀ ਵੱਡੀ ਚੋਰੀ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਸਹੀ ਕਾਰਵਾਈ ਨਾ ਕੀਤੇ ਜਾਣ ਵਿਰੁੱਧ ਕੀਤਾ ਗਿਆ ਹੈ।

ਧਰਨਾ ਪ੍ਰਦਰਸ਼ਨ ਕਰਨ ਵਾਲੇ ਦੁਕਾਨਦਾਰਾਂ ਨੇ ਰੋਡ ਜਾਮ ਰੱਖਿਆ ਅਤੇ ਪੂਰਾ ਦਿਨ ਦੁਕਾਨਾਂ ਵੀ ਬੰਦ ਰੱਖਿਆਂ। ਦੁਕਾਨਦਾਰਾਂ ਨੇ ਥਾਣਾ ਸਾਦਿਕ ਦੀ ਪੁਲਿਸ ਉੱਤੇ ਚੋਰਾਂ ਦਾ ਪੱਖ ਲੈਂਦਿਆਂ ਉਨ੍ਹਾਂ ਵੱਲੋਂ ਦਰਜ ਸ਼ਿਕਾਇਤ ਮੁਤਾਬਕ ਸਹੀ ਕਾਰਵਾਈ ਨਾ ਕੀਤੇ ਜਾਣ ਦੇ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਵੱਡੀ ਚੋਰੀ ਹੋਣ ਦੇ ਬਾਵਜੂਦ ਪੁਲਿਸ ਚੋਰੀ ਦੇ ਸਮਾਨ ਦੀ ਰਿਕਵਰੀ ਨਹੀਂ ਕਰਵਾ ਰਹੀ ਹੈ।

ਚੋਰੀ ਮਾਮਲੇ 'ਚ ਪੁਲਿਸ ਪ੍ਰਸ਼ਾਸਨ 'ਤੇ ਲਗੇ ਦੋਸ਼

ਕੀ ਹੈ ਮਾਮਲਾ :
ਬੀਤੇ ਦਿਨੀਂ ਕਸਬਾ ਸਾਦਿਕ ਦੇ ਬਜ਼ਾਰ 'ਚ ਇੱਕ ਦੁਕਾਨਦਾਰ ਦੀ ਕੱਪੜੇ ਦੀ ਦੁਕਾਨ ਤੋਂ ਰਾਤ ਦੇ ਸਮੇਂ ਵੱਡੀ ਗਿਣਤੀ ਵਿੱਚ ਕਪੜੇ ਦੀ ਵੱਡੀ ਚੋਰੀ ਹੋਈ ਸੀ। ਸੀਸੀਟੀਵੀ ਫੁੱਟੇਜ ਕੁੱਝ ਔਰਤਾਂ ਵੱਲੋਂ ਦੁਕਾਨ 'ਚ ਚੋਰੀ ਕਰਨ ਦੀ ਘਟਨਾ ਕੈਦ ਹੋਈ ਹੈ। ਪੁਲਿਸ ਨੇ ਮਹਿਜ ਕੁੱਝ ਹੀ ਘੰਟਿਆਂ ਵਿੱਚ ਚੋਰੀ ਦਾ ਮਾਮਲਾ ਸੁਲਝਾਉਂਦੇ ਹੋਏ 1 ਵਿਅਕਤੀ ਸਣੇ 9 ਔਰਤਾਂ ਨੂੰ ਇਸ ਚੋਰੀ ਮਾਮਲੇ 'ਚ ਗ੍ਰਿਫ਼ਤਾਰ ਕੀਤਾ। ਇਨ੍ਹਾਂ ਸਾਰੇ ਹੀ ਮੁਲਜ਼ਮਾਂ ਨੂੰ ਤਿੰਨ ਦਿਨਾਂ ਦੀ ਰਿਮਾਂਡ ਮਗਰੋਂ ਜੇਲ ਭੇਜ ਦਿੱਤਾ ਗਿਆ।

ਦੂਜੇ ਪਾਸੇ ਪੀੜਤ ਦੁਕਾਨਦਾਰ ਵੱਲੋਂ ਪੁਲਿਸ ਦੀ ਇਸ ਕਾਰਵਾਈ ਉੱਤੇ ਅਸੰਤੁਸ਼ਟੀ ਪ੍ਰਗਟਾਈ ਗਈ ਹੈ ਅਤੇ ਪੁਲਿਸ ਉੱਤੇ ਕਈ ਗੰਭੀਰ ਦੋਸ਼ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਚੋਰੀ ਹੋਏ ਸੂਟਾਂ ਦੀ ਕੁੱਲ ਗਿਣਤੀ 450 ਤੋਂ ਵੱਧ ਸੀ ਜਦਕਿ ਰਿਕਵਰੀ ਦੇ ਦੌਰਾਨ ਮਹਿਜ 5 ਸੂਟ ਹੀ ਮਿਲੇ ਹਨ। ਦੁਕਾਨਦਾਰਾਂ ਨੇ ਪੁਲਿਸ 'ਤੇ ਦੁਕਾਨਦਾਰਾਂ ਦੇ ਵਫ਼ਦ ਨਾਲ ਗ਼ਲਤ ਵਿਵਹਾਰ ਕੀਤੇ ਜਾਣ ਦਾ ਦੋਸ਼ ਲਗਾਇਆ ਅਤੇ ਜਲਦ ਤੋਂ ਜਲਦ ਇਸ ਮਾਮਲੇ ਨੂੰ ਸੁਲਝਾਉਣ ਦੀ ਮੰਗ ਕੀਤੀ ਹੈ।

ਹੋਰ ਪੜ੍ਹੋ: ਤਨਖਾਹ ਨਾ ਮਿਲਣ 'ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਨੇ ਦਿੱਤਾ ਧਰਨਾ

ਇਸ ਮਾਮਲੇ 'ਤੇ ਆਪਣਾ ਪੱਖ ਰੱਖਦੇ ਹੋਏ ਥਾਣਾ ਸਾਦਿਕ ਦੀ ਮੁੱਖ ਅਫਸਰ ਜਗਨਦੀਪ ਕੌਰ ਨੇ ਚੋਰੀ ਦਾ ਮਾਮਲਾ ਸੁਲਝਾਉਂਦੇ ਹੋਏ 10 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਗੱਲ ਆਖੀ ਹੈ।ਇਸ ਪੂਰੇ ਮਾਮਲੇ ਬਾਰੇ ਜਦ ਡੀਐੱਸਪੀ ਫ਼ਰੀਦਕੋਟ ਗੁਰਪ੍ਰੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾ ਕਿਹਾ ਕਿ ਇਸ ਮਾਮਲੇ 'ਚ ਜੇਕਰ ਕਿਸੇ ਨੂੰ ਕੋਈ ਇਤਰਾਜ ਹੈ ਤਾਂ ਉਹ ਉੱਚ ਅਧਿਕਾਰੀਆ ਨੂੰ ਅਰਜੀ ਦੇ ਸਕਦਾ ਹੈ ਅਤੇ ਇਸ ਉੱਤੇ ਮੁੜ ਤਫਤੀਸ਼ ਕੀਤੀ ਜਾਵੇਗੀਠ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸੰਤੁਸ਼ਟ ਰੱਖਣਾ ਸਾਡਾ ਫਰਜ਼ ਹੈ।

Intro:ਹੈਡਲਾਇਨ:
ਫਰੀਦਕੋਟ ਜਿਲ੍ਹੇ ਦੇ ਥਾਨਾ ਸ਼ਾਦਿਕ ਦੀ ਮੁੱਖ ਅਫਸਰ ਤੇ ਲੱਗੇ ਚੋਰੀ ਦੇ ਇਕ ਮਾਮਲੇ ਵਿਚ ਕਥਿਤ ਸਹੀ ਕਾਰਵਾਈ ਨਾ ਕਰਨ ਦੇ ਇਲਜਾਮ, ਦੁਕਾਨਦਾਰਾਂ ਵੱਲੋਂ ਐਸਐਚਓ ਤੇ ਦੁਰਵਿਵਹਾਰ ਕਰਨ ਦੇ ਲਗਾਏ ਗਏ ਦੋਸ਼, ਚੋਰਾਂ ਦਾ ਪੱਖ ਪੂਰਨ ਦੇ ਵੀ ਲਗਾਏ ਇਲਜਾਂਮ,
ਸ਼ਾਦਿਕ ਦੇ ਮੁੱਖ ਚੌਕ ਵਿਚ ਧਰਨਾ ਲਗਾ ਕੇ ਕੀਤਾ ਰੋਸ ਪ੍ਰਦਰਸ਼ਨ, ਦੁਕਾਨਾਂ ਵੀ ਕੀਤੀਆਂ ਬੰਦ
ਐਸਐਚਓ ਨੇ ਆਪਣੇ ਉਪਰ ਲੱਗੇ ਸਾਰੇ ਦੋਸਾਂ ਨੂੰ ਨਕਾਰਿਆ
Body:
ਫਰੀਦਕੋਟ ਜਿਲ੍ਹੇ ਦੇ ਕਸਬਾ ਸਾਦਿਕ ਦੇ ਦੁਕਾਨਦਾਰਾਂ ਵੱਲੋਂ ਇਹਨੀਂ ਦਿਨੀ ਥਾਨਾ ਸਾਦਿਕ ਦੀ ਮੁਖ ਅਫਸਰ ਤੇ ਚੋਰਾਂ ਦਾ ਪੱਖ ਪੂਰਨ ਦੇ ਇਲਜਾਂਮ ਲਗਾਏ ਜਾ ਰਹੇ ਹਨ ਅਤੇ ਇਸੇ ਦੇ ਚਲਦੇ ਅੱਜ ਦੁਕਾਨਦਾਰਾਂ ਵੱਲੋਂ ਸਾਦਿਕ ਦੇ ਮੁੱਖ ਚੌਕ ਵਿਚ ਧਰਨਾਂ ਲਗਾ ਕੇ ਫਰੀਦਕੋਟ ਗੁਰੁ ਹਰਸਹਾਇ ਅਤੇ ਮੁਕਤਸਰ ਫਿਰੋਜਪੁਰ ਰੋਡ ਨੂੰ ਮੁਕੰਮਲ ਜਾਮ ਕੀਤਾ ਗਿਆ ਅਤੇ ਦੁਕਾਨਾਂ ਵੀ ਬੰਦ ਰੱਖੀਆਂ ਗਈਆਂ। ਦੁਕਾਨਦਾਰਾਂ ਨੇ ਦੋਸ਼ ਲਗਾਏ ਕੇ ਥਾਨਾ ਸਾਦਿਕ ਦੀ ਪੁਲਿਸ ਚੋਰੀ ਦੇ ਇਕ ਮਾਮਲੇ ਵਿਚ ਦੋਸੀਆਂ ਦਾ ਕਥਿਤ ਪੱਖ ਪੂਰ ਰਹੀ ਹੈ ਅਤੇ ਜਿੰਨੀ ਚੋਰੀ ਹੋਈ ਸੀ ਉਸ ਦੀ ਪੂਰੀ ਰਿਕਵਰੀ ਜਾਣ ਬੁਝ ਕੇ ਨਹੀਂ ਕਰਵਾ ਰਹੀ ।

ਵੀਓ 1
ਕੀ ਹੈ ਪੂਰਾ ਮਾਮਲਾ?
ਦਰਅਸਲ ਬੀਤੇ ਕੁਝ ਦਿਨ ਪਹਿਲਾਂ ਕਸਬਾ ਸਾਦਿਕ ਵਿਚ ਦੁਕਾਨ ਕਰਦੇ ਇਕ ਦੁਕਾਨਦਾਰ ਦੀ ਕੱਪੜੇ ਦੀ ਦੁਕਾਨ ਤੋਂ ਰਾਤ ਵੇਲੇ ਕੱਪੜਾ ਚੋਰੀ ਹੋਇਆ ਸੀ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਸੀ ਜਿਸ ਵਿਚ ਕੁਝ ਔਰਤਾਂ ਵੱਲੋਂ ਦੁਕਾਨ ਅੰਦਰੋਂ ਕੱਪੜਾ ਚੋਰੀ ਕਰਨ ਦੀ ਸਾਰੀ ਘਟਨਾਂ ਕੈਦ ਹੋਈ ਸੀ।ਪੁਲਿਸ ਨੇ ਇਸ ਮਾਮਲੇ ਨੂੰ ਕੁਝ ਹੀ ਘੰਟਿਆ ਵਿਚ ਸੁਲਝਾਉਣ ਦਾ ਦਾਅਵਾ ਕਰਦਿਆ 9 ਔਰਤਾਂ ਅਤੇ ਇਕ ਮਰਦ ਨੂੰ ਗ੍ਰਿਫਤਾਰ ਕੀਤਾ ਸੀ ਜਿੰਨਾਂ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ਤੋਂ ਬਾਅਦ ਜੇਲ੍ਹ ਭੇਜ ਦਿਤਾ ਗਿਆ।ਇਸ ਦੌਰਾਨ ਪੁਲਿਸ ਨੇ ਦਆਵਾ ਕੀਤਾ ਸੀ ਕਿ ਪੁਲਿਸ ਨੇ ਚੋਰੀ ਹੋਏ ਸਮਾਨ ਵਿਚੋਂ ਲਗਭਗ ਅੱਧਾ ਸਮਾਨ ਬ੍ਰਾਮਦ ਕਰ ਲਿਆ ਹੈ ਅਤੇ ਚੋਰ ਗ੍ਰਿੋਹ ਨੂੰ ਕਾਬੂ ਕਰ ਕੇ ਜੇਲ੍ਹ ਭੇਜ ਦਿੱਤਾ ਹੈ।ਪਰ ਦੂਸਰੇ ਪਾਸੇ ਪੀੜਤ ਦੁਕਾਨਦਾਰ ਅਤੇ ਸਾਦਿਕ ਦੇ ਹੋਰ ਦੁਕਾਨਦਾਰਾਂ ਵੱਲੋਂ ਪੁਲਿਸ ਦੀ ਇਸ ਕਾਰਵਾਈ ਤੋਂ ਅਸੁੰਤੁਸਟੀ ਪ੍ਰਗਟਾਈ ਜਾ ਰਹੀ ਹੈ ਅਤੇ ਦੁਕਾਨਦਾਰਾਂ ਵੱਲੋਂ ਪੁਲਿਸ ਤੇ ਕਈ ਗੰਭੀਰ ਦੋਸ ਲਗਾਏ ਜਾ ਰਹੇ ਹਨ।ਇਸ ਮੌਕੇ ਗੱਲਬਾਤ ਕਰਦਿਆ ਪੀੜਤ ਦੁਕਾਨਦਾਰਾਂ ਨੇ ਦੱਸਿਆ ਕਿ ਉਹਨਾਂ ਦੀ ਦੁਕਾਨ ਅੰਦਰ ਰਾਤ ਵੇਲੇ ਚੋਰੀ ਹੋਈ ਸੀ ਅਤੇ ਕਰੀਬ 450 ਦੇ ਕਰੀਬ ਲੇਡੀਜ ਸੂਟ ਅਤੇ ਪੱਗਾਂ ਦੇ ਥਾਂਨ ਅਤੇ ਸੌਲ ਅਤੇ ਲੋਈਆਂ ਵੱਡੀ ਮਾਤਰਾ ਵਿਚ ਚੋਰੀ ਹੋਈਆਂ ਸਨ ਅਤੇ ਸੀਸੀਟੀਵੀ ਕੈਮਰੇ ਵਿਚ ਚੋਰ ਔਰਤਾਂ ਵੱਡੀਆਂ ਵੱਡੀਆ ਪੰਡਾਂ ਬੰਨ੍ਹ ਕੇ ਲੈ ਕੇ ਜਾਂਦੀਆਂ ਦਿਖਾਈ ਦਿੰਦੀਆ ਹਨ ਪਰ ਪੁਲਿਸ ਨੇ ਜੋ ਰਿਕਵਰੀ ਕੀਤੀ ਹੈ ਉਹ ਬਹੁਤ ਘੱਟ ਹੈ। ਉਹਨਾਂ ਦੋਸ਼ ਲਗਾਏ ਕਿ ਚੋਰ ਔਰਤਾਂ ਪੁਲਿਸ ਕੱਸਟਡੀ ਦੌਰਾਨ ਇਹ ਕਹਿੰਦੀਆਂ ਰਹੀਆ ਕਿ ਉਹਨਾਂ ਨੂੰ ਬਠਿੰਡਾ ਲੇ ਚੱਲੋ ਉਥੋਂ ਉਹ ਸਾਰਾ ਕੱਪੜਾ ਬ੍ਰਾਮਦ ਕਰਵਾ ਦੇਣਗੀਆਂ ਪਰ ਪੁਲਿਸ ਉਹਨਾਂ ਨੂੰ ਬਠਿੰਡਾ ਲੈ ਕੇ ਹੀ ਨਹੀਂ ਗਈ।ਉਹਨਾਂ ਪੁਲਿਸ ਤੇ ਕਈ ਗੰਭੀਰ ਇਲਜਾਂਮ ਲਗਾਉਦਿਆਂ ਥਾਨਾ ਮੁਖੀ ਤੇ ਇਲਜਾਂਮ ਲਗਾਏ ਕਿ ਉਹਨਾਂ ਵੱਲੋਂ ਗੱਲਬਾਤ ਕਰਨ ਗਏ ਦੁਕਾਨਦਾਰਾਂ ਦੇ ਵਫਦ ਨਾਲ ਵੀ ਕਥਿਤ ਬਤਮੀਜੀ ਕੀਤੀ ਗਈ।ਦੁਕਾਨਦਾਰਾਂ ਨੇ ਮੰਗ ਕੀਤੀ ਕਿ ਉਹਨਾਂ ਦਾ ਬਣਦਾ ਹੱਕ ਦੁਆਇਆ ਜਾਵੇ ।
ਬਾਈਟਾਂ : ਪੀੜਤ ਦਕਾਨਦਾਰ
ਵੀਓ 2
ਇਸ ਦੇ ਨਾਲ ਹੀ ਵਪਾਰ ਮੰਡਲ ਦੇ ਪ੍ਰਧਾਨ ਨੇ ਦੱਸਿਆ ਕਿ ਉਹ ਕਰੀਬ 50 ਜਣੇ ਥਾਨਾ ਸਾਦਿਕ ਵਿਖੇ ਐਸਐਚਓ ਨੂੰ ਮਿਲਣ ਗਏ ਸਨ ਪਰ ਐਸਐਚਓ ਨੇ ਉਹਨਾ ਨਾਲ ਢੰਗ ਨਾਲ ਕੋਈ ਗੱਲ ਨਹੀਂ ਕੀਤੀ ਉਹਨਾਂ ਦੱਸਿਆ ਕਿ ਇਸ ਤੇ ਉਹ ਮੀਟਿੰਗ ਦਾ ਬਾਈਕਾਟ ਕਰ ਬਾਹਰ ਆ ਗਏ।ਉਹਨਾਂ ਕਿਹਾ ਕਿ ਪੁਲਿਸ ਕਹਿ ਰਹੀ ਹੈ ਕਿ ਜੋ ਸੂਟ ਬ੍ਰਾਮਦ ਹੋਏ ਹਨ ਉਹ ਕੋਟਕਪੂਰਾ ਦਾ ਕੋਈ ਐਮਸੀ ਦੇ ਕੇ ਗਿਆ। ਉਹਨਾਂ ਕਿਹਾ ਕਿ ਜੇਕਰ ਐਮਸੀ ਸੂਟ ਦੇ ਕੇ ਗਿਆ ਤਾਂ ਫਿਰ ਪੁਲਿਸ ਨੇ ਕੀ ਬ੍ਰਮਾਦ ਕੀਤਾ ਜਦੋਕਿ 3 ਦਿਨ ਦਾ ਪੁਲਿਸ ਰਿਮਾਂਡ ਵੀ ਪੁਲਿਸ ਨੇ ਲਿਆ ਸੀ। ਉਹਨਾ ਕਿਹਾ ਕਿ ਇਸ ਮਾਮਲੇ ਵਿਚ ਉਸ ਐਮਸੀ ਦੀ ਵੀ ਭੁਮਿਕਾ ਸ਼ੱਕੀ ਹੈ ਪਰ ਪੁਲਿਸ ਨੇ ਉਸ ਨੂੰ ਕੁਝ ਵੀ ਨਹੀਂ ਕਿਹਾ। ਉਹਨਾ ਕਿਹਾ ਕਿ ਪੁਲਿਸ ਦੀ ਭੂਮਿਕਾ ਸ਼ੱਕੀ ਹੈ।
ਬਾਈਟ: ਸੁਰਿੰਦਰ ਸੇਠੀ ਪ੍ਰਧਾਨ ਵਪਾਰ ਮੰਡਲ ਸਾਦਿਕ
ਵੀਓ 3
ਇਸ ਮੌਕੇ ਧਰਨਾਕਰੀਆਂ ਨੂੰ ਸਮਰਥਨ ਦੇਣ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਲਜਿੰਦਰ ਸਿੰਘ ਔਲਖ ਨੇ ਕਿਹਾ ਕਿ ਦੁਕਾਨਦਾਰਾਂ ਵੱਲੋਂ ਜੋ ਧਰਨਾ ਦਿੱਤਾ ਜਾ ਰਿਹਾ ਹੈ ਉਹ ਉਸ ਦੀ ਹਮਾਇਤ ਕਰਦੇ ਹਨ ਅਤੇ ਜੇਕਰ ਐਸਐਚਓ ਨੇ ਗਲਤ ਕੀਤਾ ਹੈ ਤਾਂ ਇਸ ਦੀ ਇਨਕੁਆਰੀ ਹੋਣੀ ਚਾਹੀਦੀ ਹੈ।
ਬਾਈਟ: ਬਲਜਿੰਦਰ ਸਿੰਘ ਔਲਖ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸਾਦਿਕ ਅਤੇ ਸਨਿੀਅਰ ਅਕਾਲੀ ਆਗੂ
ਵੀਓ 4
ਇਸ ਪੂਰੇ ਮਾਮਲੇ ਵਿਚ ਜਦ ਥਾਨਾ ਸਾਦਿਕ ਦੀ ਮੁਖ ਅਫਸਰ ਜਗਨਦੀਪ ਕੌਰ ਨਾਲ ਗੱਲ ਕੀਤੀ ਗਈ ਤਾਂ ਉਹਨਾ ਦੁਕਾਨਦਾਰਾਂ ਦੇ ਸਾਰੇ ਇਲਜਾਮਾਂ ਨੂੰ ਨਕਾਰਦਿਆ ਕਿਹਾ ਕਿ ਜੋ ਜੰਡ ਸਾਹਿਬ ਰੋਡ ਸਾਦਿਕ ਤੇ ਸੰਦੀਪ ਕਲਾਥ ਹਾਊਸ ਤੇ ਚੋਰੀ ਹੋਈ ਸੀ ਉਸ ਨੰ ਪੁਲਿਸ ਨੇ ਕੁਝ ਹੀ ਘੰਟਿਆ ਵਿਚ ਟਰੇਸ ਕਰ ਕੇ ਮੁਲਜਮ ਔਰਤਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਉਹਨਾਂ ਪਾਸੋਂ ਚੋਰੀ ਕੀਤੇ ਗਏ ਕੱਪੜੇ ਵਿਚੋਂ ਕਰੀਬ ਅੱਧਾ ਕੱਪੜਾ ਬ੍ਰਾਮਦ ਵੀ ਕੀਤਾ ਸੀ ਅਤੇ ਜਿਸ ਆਟੋ ਤੇ ਆ ਕੇ ਉਹਨਾਂ ਘਟਨਾਂ ਨੂੰ ਅੰਜਾਮ ਦਿੱਤਾ ਸੀ ਉਸ ਆਟੋ ਨੂੰ ਵੀ ਰਿਕਵਰ ਕਰ ਲਿਆ ਹੈ ਅਤੇ 9 ਔਰਤਾਂ ਸਮੇਤ ਕੁੱਲ 10 ਲੋਕਾਂ ਨੂੰ ਗ੍ਰਿਫਤਾਰ ਕਰ ਉਹਨਾਂ ਤੋਂ ਰਿਕਵਰੀ ਕਰਵਾ ਕੇ ਜੇਲ੍ਹ ਭੇਜ ਦਿੱਤਾ ਹੈ। ਉਹਨਾ ਕਿਹਾ ਕਿ ਜੋ ਰਿਕਵਰੀ ਹੋਣੀ ਹੇ ਉਹ ਚੋਰਾਂ ਤੋਂ ਹੀ ਹੋਣੀ ਸੀ ਅਤੇ ਪੁਲਿਸ ਨੇ ਆਪਣੇ ਪਾਸੋਂ ਤੋਂ ਕੁਝ ਦੇਣਾ ਨਹੀਂ ਉਹਨਾ ਕਿਹਾ ਕਿ ਸਾਰੇ ਦੋਸੀਆਂ ਨੂੰ ਪੇਸ ਅਦਾਲਤ ਕਰ ਜੇਲ੍ਹ ਭੇਜਿਆ ਹੈ ਅਤੇ ਅੱਗੇ ਦੀ ਕਾਰਵਾਈ ਜਾਰੀ ਹੈ।
ਬਾਈਟ: ਜਗਨਦੀਪ ਕੌਰ ਮੁੱਖ ਅਫਸਰ ਥਾਨਾ ਸਾਦਿਕ
ਵੀਓ 5
ਇਸ ਪੂਰੇ ਮਾਮਲੇ ਬਾਰੇ ਜਦ ਡੀਐਸਪੀ ਫਰੀਦਕੋਟ ਗੁਰਪ੍ਰੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾ ਕਿਹਾ ਕਿ ਇਸ ਮਾਮਲੇ ਵਿਚ ਜੇਕਰ ਕਿਸੇ ਨੂੰ ਕੋਈ ਇਤਰਾਜ ਹੈ ਤਾਂ ਉਹ ਉੱਚ ਅਧਿਕਾਰੀਆ ਨੂੰ ਮਿਲ ਕੇ ਦਰਖਾਸਤ ਦੇੇਵੇ ਇਸ ਦੀ ਮੁੜ ਤਫਤੀਸ਼ ਕਰ ਲਈ ਜਾਵੇਗੀ। ਧਰਨਾਂ ਲਗਾਏ ਜਾਣ ਤੇ ਉਹਨਾਂ ਕਿਹਾ ਕਿ ਧਰਨਾਂਕਾਰੀਆਂ ਨਾਲ ਗੱਲ ਹੋਈ ਹੈ ਉਹਨਾਂ ਨੂੰ ਦਰਖਾਸਤ ਦੇਣ ਲਈ ਕਿਹਾ ਗਿਆ ਹੈ। ਉਹਨਾ ਕਿਹਾ ਕਿ ਮੁਦਈ ਨੂੰ ਸੰਤੁਸਟ ਰੱਖਣ ਸਾਡਾ ਫਰਜ ਹੈ।
ਬਾਈਟ: ਗੁਰਪ੍ਰੀਤ ਸਿੰਘ ਡੀਐਸਪੀ ਫਰੀਦਕੋਟ Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.