ਫਰੀਦਕੋਟ: ਫਰੀਦਕੋਟ ਨੇੜੇ ਸ੍ਰੀ ਅੰਮ੍ਰਿਤਸਰ ਸਾਹਿਬ ਬਠਿੰਡਾ ਨੈਸ਼ਨਲ ਹਾਈਵੇ-54 ਤੇ ਇਕ ਦਰਦਨਾਕ ਹਾਦਸਾ ਵਾਪਰਿਆ। ਜਾਣਕਾਰੀ ਮੁਤਾਬਕ ਫਿਰੋਜ਼ਪੁਰ ਦੇ ਪਿੰਡ ਕਰੋੜ ਕਲਾਂ ਤੋਂ 7 ਸਵਾਰੀਆਂ ਆਟੋ 'ਚ ਸਵਾਰ ਹੋ ਕੇ ਫਰੀਦਕੋਟ ਦੇ ਪਿੰਡ ਚਕ ਕਲਿਆਣ ਰਿਸ਼ਤੇਦਾਰ ਦੀ ਮੌਤ ਉਪਰੰਤ ਫੁੱਲ ਪਰਵਾਉਣ ਜਾ ਰਹੀਆਂ ਸਨ। ਇਸ ਦੌਰਾਨ ਜਦੋਂ ਉਹ ਫਰੀਦਕੋਟ ਦੇ ਪਿੰਡ ਚੰਦਬਾਜਾ ਨੇੜੇ ਪੁੱਜੇ ਤਾਂ ਪਿੱਛੇ ਆ ਰਹੇ ਇਕ ਵਾਹਨ ਨੇ ਆਟੋ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਆਟੋ ਪਲਟ ਗਿਆ ਅਤੇ ਆਟੋ 'ਚ ਸਵਾਰ 4 ਸਵਾਰੀਆਂ ਗੰਭੀਰ ਰੂਪ 'ਚ ਜ਼ਖਮੀ ਹੋ ਗਈਆਂ। ਜਦ ਕਿ 1 ਮਹਿਲਾ ਦੀ ਮੌਕੇ 'ਤੇ ਮੌਤ ਹੋ ਗਈ।
ਇਹ ਵੀ ਪੜ੍ਹੋ: BJP Protest In Chandigarh: ਭਾਜਪਾ ਵੱਲੋਂ ਪੰਜਾਬ ਵਿਧਾਨ ਸਭਾ ਦਾ ਘਿਰਾਓ, ਪ੍ਰਸ਼ਾਸਨ ਨੇ ਕੀਤੀ ਵਾਟਰ ਕੈਨਨ ਦੀ ਵਰਤੋਂ
ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ: ਜਿਵੇਂ ਹੀ ਉਕਤ ਆਟੋ ਫਰੀਦਕੋਟ ਦੇ ਨਜ਼ਦੀਕ ਪਿੰਡ ਚੰਦਬਾਜਾ ਕੋਲ ਪੁੱਜਾ ਤਾਂ ਪਿੱਛੇ ਤੋਂ ਆ ਰਹੇ ਕਿਸੇ ਅਣਪਛਾਤੇ ਵਾਹਨ ਨੇ ਉਸਨੂ ਟੱਕਰ ਮਾਰ ਦਿੱਤੀ। ਟੱਕਰ ਦੌਰਾਨ ਆਟੋ ਪਲਟ ਗਿਆ ਅਤੇ ਆਟੋ 'ਚ ਸਵਾਰ 4 ਸਵਾਰੀਆਂ ਗੰਭੀਰ ਰੂਪ 'ਚ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਜਾਣਕਾਰੀ ਮੁਤਾਬਕ ਇਨ੍ਹਾਂ ਵਿੱਚੋਂ 55 ਸਾਲਾ ਇਕ ਔਰਤ ਦੀ ਮੌਤ ਹੋ ਗਈ, ਜਦਕਿ ਦੂਜੀ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: Slogans of Khalistan : ਰਾਸ਼ਟਰਪਤੀ ਦੀ ਫੇਰੀ ਤੋਂ ਪਹਿਲਾਂ ਅੰਮ੍ਰਿਤਸਰ 'ਚ ਲੱਗੇ ਖਾਲਿਸਤਾਨ ਦੇ ਬੈਨਰ
ਤੇਜ਼ ਰਫ਼ਤਾਰ ਵਾਹਨ ਨੇ ਟੱਕਰ ਮਾਰੀ: ਆਟੋ 'ਚ ਸਵਾਰ ਸਾਬਕਾ ਸੂਬੇਦਾਰ ਨੇ ਦੱਸਿਆ ਕਿ ਉਹ 7 ਵਿਅਕਤੀਆਂ ਸਮੇਤ ਕੋਟ ਕਰੋੜ ਕਲਾਂ ਤੋਂ ਆਟੋ 'ਚ ਸਵਾਰ ਹੋ ਕੇ ਫਰੀਦਕੋਟ ਦੇ ਪਿੰਡ ਚੱਕ ਕਲਿਆਣ ਜਾ ਰਿਹਾ ਸੀ। ਪਿੰਡ ਚਾਰਬਾਜੇ ਨੇੜੇ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਚਾਰ ਵਿਅਕਤੀ ਜਿਨ੍ਹਾਂ ਵਿੱਚੋਂ ਇੱਕ ਔਰਤ ਸੀ, ਜ਼ਖ਼ਮੀ ਹੋ ਗਏੇ। ਹਾਦਸੇ ਸਮੇਂ ਮੌਜੂਦ ਚਸ਼ਮਦੀਦ ਨੇ ਦੱਸਿਆ ਕਿ ਆਟੋ ਜਾ ਰਿਹਾ ਸੀ ਅਤੇ ਤੇਜ਼ ਰਫ਼ਤਾਰ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਵਿੱਚੋਂ ਇੱਕ ਦੀ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਇਸ ਮੌਕੇ 'ਤੇ ਪਹੁੰਚੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਹਾਦਸੇ ਦਾ ਪਤਾ ਲੱਗਾ ਤਾਂ ਉਹ ਤੁਰੰਤ ਮੌਕੇ 'ਤੇ ਪੁੱਜੇ। ਤੇਜ਼ ਰਫ਼ਤਾਰ ਵਾਹਨ ਨੇ ਟੱਕਰ ਮਾਰ ਦਿੱਤੀ ਅਤੇ ਫ਼ਰਾਰ ਹੋ ਗਏ। ਉਨ੍ਹਾਂ ਕਿਹਾ ਕਿ ਅਸੀਂ ਵਾਹਨ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।