ETV Bharat / state

ਰੁਜ਼ਗਾਰ ਦੀ ਮੰਗ ਨੂੰ ਲੈ ਕੇ ਆਪ ਵਰਕਰਾਂ ਨੇ ਪਾਰਟੀ ਖਿਲਾਫ ਕੀਤਾ ਰੋਸ ਪ੍ਰਦਰਸ਼ਨ - ਰੁਜ਼ਗਾਰ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ

ਫਰੀਦਕੋਟ ਵਿਖੇ ਆਮ ਆਦਮੀ ਪਾਰਟੀ ਦੀ ਮਹਿਲਾ ਵਰਕਰਾਂ ਵੱਲੋਂ ਵਿਧਾਇਕ ਦੀ ਰਿਹਾਇਸ਼ ਦੀ ਕਾਲੋਨੀ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਪਰ ਇਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੇ ਭਰੋਸਾ ਦੇ ਕੇ ਇਨ੍ਹਾਂ ਨੂੰ ਭਰੋਸਾ ਦੇ ਕੇ ਚਾਹ ਦਾ ਸਟਾਲ ਹਟਵਾ ਦਿੱਤਾ।

aap workers set Tea stall
ਹਲਕਾ ਵਿਧਾਇਕ ਦੇ ਘਰ ਬਾਹਰ ਚਾਹ ਦੀ ਸਟਾਲ
author img

By

Published : Oct 12, 2022, 4:08 PM IST

ਫਰੀਦਕੋਟ: ਆਮ ਆਦਮੀਂ ਪਾਰਟੀ ਦੀ ਸਰਕਾਰ ਨੂੰ ਬਣਿਆਂ ਛੇ ਮਹੀਨੇ ਪੂਰੇ ਹੋ ਗਏ ਹਨ ਅਤੇ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕਰਦੇ ਪੋਸਟਰ ਸੂਬੇ ਅੰਦਰ ਲਗਾਏ ਜਾ ਰਹੇ ਹਨ ਕਿ ਸਾਡਾ ਕੰਮ ਬੋਲਦਾ, ਪਰ ਸਰਕਾਰ ਦੇ ਕੰਮ ਕਾਜ ਦੀ ਅਸਲ ਸਚਾਈ ਫਰੀਦਕੋਟ ਵਿਚ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਹਲਕਾ ਵਿਧਾਇਕ ਦੀ ਰਿਹਾਇਸ਼ੀ ਕਲੌਨੀ ਦੇ ਗੇਟ ਬਾਹਰ ਆਮ ਆਦਮੀ ਪਾਰਟੀ ਦੀਆਂ ਮਹਿਲਾ ਆਗੂਆਂ ਵੱਲੋਂ ਚਾਹ ਦੀ ਸਟਾਲ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

ਮਿਲੀ ਜਾਣਕਾਰੀ ਮੁਤਾਬਿਕ ਮਹਿਲਾ ਆਗੂਆਂ ਦੇ ਇਸ ਰੋਸ ਪ੍ਰਦਰਸ਼ਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਵੱਲੋ ਇਹਨਾਂ ਨੂੰ ਸਮਝਾ ਕੇ ਇਕ ਵਾਰ ਚਾਹ ਦੀ ਸਟਾਲ ਹਟਵਾ ਦਿੱਤੀ ਅਤੇ ਉਨ੍ਹਾਂ ਦਾ ਮਸਲਾ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ।

ਹਲਕਾ ਵਿਧਾਇਕ ਦੇ ਘਰ ਬਾਹਰ ਚਾਹ ਦੀ ਸਟਾਲ

ਗੱਲਬਾਤ ਕਰਦਿਆਂ ਮਹਿਲਾ ਆਗੂਆਂ ਨੇ ਦੱਸਿਆ ਕਿ ਉਹਨਾਂ ਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਆਂਮ ਆਦਮੀਂ ਪਾਰਟੀ ਦੀ ਜਿੱਤ ਲਈ ਜੀਅ ਤੋੜ ਕੋਸ਼ਿਸ਼ਾਂ ਕੀਤੀਆਂ। ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਜਿੱਤ ਯਕੀਨੀ ਬਣਾਉਣ ਲਈ ਦਿਨ ਰਾਤ ਮਿਹਨਤ ਕੀਤੀ ਪਰ ਉਸ ਮਿਹਨਤ ਦਾ ਮੁੱਲ ਉਹਨਾਂ ਨੂੰ ਇਹ ਮਿਲ ਰਿਹਾ ਕਿ ਉਹਨਾਂ ਨੂੰ ਹਲਕਾ ਵਿਧਾਇਕ ਦੇ ਘਰ ਬਾਹਰ ਚਾਹ ਦੀ ਸਟਾਲ ਲਗਾਉਣੀ ਪੈ ਗਈ ਹੈ।

ਉਹਨਾਂ ਦੱਸਿਆ ਕਿ ਉਨ੍ਹਾਂ ਨਾਲ ਵਾਅਦੇ ਕੀਤੇ ਗਏ ਸੀ ਕਿ ਸਰਕਾਰ ਬਣਨ ’ਤੇ ਉਹਨਾਂ ਨੂੰ ਰੁਜਗਾਰ ਦਵਾਇਆ ਜਾਵੇਗਾ। ਪਰ ਅੱਜ ਜਦੋਂ ਉਹ ਹਲਕਾ ਵਿਧਾਇਕ ਜਾਂ ਉਹਨਾਂ ਦੀ ਪਤਨੀ ਨੂੰ ਮਿਲਦੇ ਹਨ ਤਾਂ ਉਹ ਸਿੱਧੇ ਮੂੰਹ ਉਹਨਾਂ ਨਾਲ ਗੱਲ ਹੀ ਨਹੀਂ ਕਰਦੇ। ਸਰਕਾਰ ਬਣਦਿਆ ਹੀ ਉਹਨਾਂ ਨੇ ਪਾਰਟੀ ਲਈ ਕੰਮ ਕਰਨ ਵਾਲੇ ਵਰਕਰਾਂ ਦੀ ਪਛਾਣ ਕਰਨੀ ਹੀ ਛੱਡ ਦਿੱਤੀ ਹੈ।

ਉਹਨਾਂ ਅੱਗੇ ਦੱਸਿਆ ਕਿ ਕਈ ਵਾਰ ਉਹਨਾਂ ਹਲਕਾ ਵਿਧਾਇਕ ਨੂੰ ਬੇਨਤੀ ਕੀਤੀ ਕਿ ਉਹ ਬੇਰੁਜਗਾਰ ਹਨ ਉਹਨਾਂ ਦੀ ਰੋਜੀ ਰੋਟੀ ਦਾ ਕੋਈ ਸਾਧਨ ਨਹੀਂ ਹੈ ਇਸ ਲਈ ਉਹਨਾਂ ਨੂੰ ਕਿਤੇ ਕੰਮ ਦਵਾਇਆ ਜਾਵੇ ਪਰ ਕਿਸੇ ਨੇ ਵੀ ਉਹਨਾਂ ਦੀ ਕੋਈ ਮਦਦ ਨਹੀਂ ਕੀਤੀ। ਆਖਰ ਉਹਨਾਂ ਨੇ ਹਲਕਾ ਵਿਧਾਇਕ ਦੇ ਘਰ ਨੂੰ ਜਾਂਦੇ ਰਾਸਤੇ ਵਿਚ ਚਾਹ ਦੀ ਦੁਕਾਨ ਲਗਾਈ ਹੈ ਤਾਂ ਜੋ ਹਲਕਾ ਵਿਧਾਇਕ ਨੂੰ ਮਿਲਣ ਆਉਣ ਵਾਲੇ ਲੋਕਾਂ ਨੂੰ ਵੀ ਪਤਾ ਲੱਗ ਸਕੇ ਕਿ ਜੋ ਆਪਣੇ ਲਈ ਕੰਮ ਕਰਨ ਵਾਲੇ ਵਰਕਰਾਂ ਦਾ ਕੁਝ ਨਹੀਂ ਸਵਾਰ ਸਕੇ ਉਹ ਕਿਸੇ ਹੋਰ ਦਾ ਕੀ ਸੁਧਾਰ ਕਰਨਗੇ।

ਇਹ ਵੀ ਪੜੋ: ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਘਟੇ, ਸਰਕਾਰ ਦੇ ਰਹੀ ਇਹ ਸਹੂਲਤਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.