ETV Bharat / state

ਕਿਸਾਨ ਅੰਦੋਲਨ ਲਈ ਪੱਕੇ ਘਰ ਵਜੋਂ ਤਿਆਰ ਕੀਤੀ ਟਰਾਲੀ ਬਣੀ ਖਿੱਚ ਦਾ ਕੇਂਦਰ

author img

By

Published : Mar 22, 2021, 11:29 AM IST

ਦਿੱਲੀ ਵਿਖੇ ਕਈ ਮਹੀਨੀਆਂ ਤੋਂ ਕਿਸਾਨ ਅੰਦੋਲਨ ਜਾਰੀ ਹੈ। ਇਸ ਦੌਰਾਨ ਇਥੇ ਕਿਸਾਨਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਚਲਦੇ ਕੋਟਕਪੂਰਾ ਦੇ ਕਿਸਾਨ ਗੁਰਬੀਰ ਸਿੰਘ ਸੰਧੂ ਨੇ ਅਜਿਹੀ ਟਰਾਲੀ ਤਿਆਰ ਕੀਤੀ ਹੈ ਜੋ ਕਿਸੇ ਵੀ ਆਲੀਸ਼ਾਨ ਤੇ ਪੱਕੇ ਘਰ ਤੋਂ ਘੱਟ ਨਹੀਂ ਹੈ। ਗੁਰਬੀਰ ਸਿੰਘ ਸੰਧੂ ਨੇ ਕਿਹਾ ਉਨ੍ਹਾਂ ਨੇ ਇਹ ਖ਼ਾਸ ਟਰਾਲੀ ਅੰਦੋਲਨ ਦੌਰਾਨ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਮੱਦੇਨਜ਼ਰ ਰੱਖ ਕੇ ਤਿਆਰ ਕੀਤੀ ਹੈ। ਇਸ ਨੂੰ ਇੱਕ ਚਲਦਾ ਫਿਰਦਾ ਘਰ ਕਿਹਾ ਜਾ ਸਕਦਾ ਹੈ।

ਟਰਾਲੀ ਬਣੀ ਖਿੱਚ ਦਾ ਕੇਂਦਰ
ਟਰਾਲੀ ਬਣੀ ਖਿੱਚ ਦਾ ਕੇਂਦਰ

ਫ਼ਰੀਦਕੋਟ: ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈ ਕੇ ਪਿਛਲੇ ਕਈ ਮਹੀਨੀਆਂ ਤੋਂ ਕਿਸਾਨ ਦਿੱਲੀ ਵਿਖੇ ਅੰਦੋਲਨ ਕਰ ਰਹੇ ਹਨ। ਅਜਿਹੇ ਹਲਾਤਾਂ ਵਿੱਚ ਜਿਥੇ ਕੇਂਦਰ ਵੱਲੋਂ ਦਿੱਲੀ ਬਾਰਡਰਾਂ ਉੱਤੇ ਕਿਸਾਨਾਂ ਨੂੰ ਪੱਕੇ ਘਰ ਬਣਾਉਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆ ਹਨ, ਉਥੇ ਹੀ ਕੋਟਕਪੂਰਾ ਦੇ ਕਿਸਾਨ ਗੁਰਬੀਰ ਸਿੰਘ ਸੰਧੂ ਨੇ ਅਜਿਹੀ ਟਰਾਲੀ ਤਿਆਰ ਕੀਤੀ ਹੈ ਜੋ ਕਿਸੇ ਵੀ ਆਲੀਸ਼ਾਨ ਤੇ ਪੱਕੇ ਘਰ ਤੋਂ ਘੱਟ ਨਹੀਂ ਹੈ। ਗੁਰਬੀਰ ਸਿੰਘ ਸੰਧੂ ਨੇ ਕਿਹਾ ਉਨ੍ਹਾਂ ਨੇ ਇਹ ਖ਼ਾਸ ਟਰਾਲੀ ਅੰਦੋਲਨ ਦੌਰਾਨ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਮੱਦੇਨਜ਼ਰ ਰੱਖ ਕੇ ਤਿਆਰ ਕੀਤੀ ਹੈ। ਇਸ ਨੂੰ ਇੱਕ ਚਲਦਾ ਫਿਰਦਾ ਘਰ ਕਿਹਾ ਜਾ ਸਕਦਾ ਹੈ।

ਟਰਾਲੀ ਬਣੀ ਖਿੱਚ ਦਾ ਕੇਂਦਰ

ਕੇਂਦਰ ਸਰਕਾਰ ਦੇ ਹੁਕਮਾਂ 'ਤੇ ਹਰਿਆਣਾ ਸਰਕਾਰ ਨੇ ਅੰਦੋਲਨ ਵਿੱਚ ਬੈਠੇ ਕਿਸਾਨਾਂ ਨੂੰ ਪੱਕੇ ਘਰ ਬਣਾਉਣ ਤੋਂ ਰੋਕ ਦਿੱਤਾ ਗਿਆ ਹੈ। ਇਸ ਮਗਰੋਂ ਹੁਣ ਪੰਜਾਬ ਦੇ ਕਿਸਾਨ ਚੋਂ ਹੀ ਪੱਕੇ ਤੌਰ ਉੱਤੇ ਰਹਿਣ ਲਈ ਸਾਰੀਆਂ ਸਹੂਲਤਾਂ ਨਾਲ ਲੈਸ ਆਲੀਸ਼ਾਨ ਨੁਮਾ ਟਰਾਲੀ ਤਿਆਰ ਕਰਕੇ ਦਿੱਲੀ ਨੂੰ ਰਵਾਨਾਂ ਹੋ ਰਹੇ ਹਨ। ਅਜਿਹੀ ਮਿਸਾਲ ਕੋਟਕਪੂਰਾ ਵਿੱਚ ਵੇਖਣ ਨੂੰ ਮਿਲੀ ਹੈ। ਇਥੋਂ ਦੇ ਕਿਸਾਨ ਗੁਰਬੀਰ ਸਿੰਘ ਸੰਧੂ ਤੋਂ ਨੇ ਟਰਾਲੀ ਦੀ ਥਾਂ ਇੱਕ ਵੈਨ ਨੁਮਾ ਆਲੀਸ਼ਾਨ ਕਮਰਾ ਤਿਆਰ ਕਰਵਾ ਲਿਆ ਹੈ। ਇਸ ਨੂੰ ਟਰੈਕਟਰ ਦੀ ਬਜਾਏ ਇੱਕ ਜੀਪ ਪਿਛੇ ਲਗਾ ਦਿੱਲੀ ਵਿਖੇ ਕਿਸਾਨ ਅੰਦੋਲਨ ਲਈ ਕੂਚ ਕਰਨ ਦੀਆਂ ਤਿਆਰੀਆਂ ਕਰ ਲਈਆਂ ਹਨ।

ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਗੁਰਬੀਰ ਸਿੰਘ ਸੰਧੂ ਨੇ ਦੱਸਿਆ ਕਿ ਇਸ ਆਲੀਸ਼ਾਨ ਟਰਾਲੀ ਨੂੰ ਤਿਆਰ ਕਰਨ ਲਈ ਲਗਭਗ 21 ਦਿਨਾਂ ਦਾ ਸਮਾਂ ਲੱਗਾ ਹੈ। ਇਸ ਉੱਤ 5 ਲੱਖ ਰੁਪਏ ਦੀ ਲਾਗਤ ਆਈ ਹੈ। ਇਸ ਟਰਾਲੀ ਨੂੰ ਵੇਖਣ ਉੱਤੇ ਇੱਕ ਵਾਰ ਵੈਨੀਟੀ ਵੈਨ ਦਾ ਭੁਲੇਖਾ ਪੈਂਦਾ ਹੈ। ਇਸ ਟਰਾਲੀ ਵਿੱਚ ਏਸੀ, ਕਮਰਾ, ਰਸੋਈ,ਟਾਈਲਟ ,ਬਾਥਰੂਮ ਵਿੱਚ ਗੀਜ਼ਰ ਆਦਿ ਹਰ ਸੁਵਿਧਾ ਉਪਲਬਧ ਹੈ। ਲਾਈਟ ਦੇ ਪ੍ਰਬੰਧ ਲਈ ਟਰਾਲੀ ਵਿੱਚ ਜਰਨੇਟਰ ਵੀ ਫਿੱਟ ਕੀਤਾ ਗਿਆ ਹੈ। ਇਸ ਟਰਾਲੀ ਵਿੱਚ ਇੱਕਠੇ 10 ਤੋਂ 15 ਲੋਕ ਆਰਾਮ ਕਰ ਸਕਦੇ ਹਨ। ਇਸ ਟਰਾਲੀ ਵਿੱਚ 450 ਲੀਟਰ ਪਾਣੀ ਜਮਾ ਕਰਨ ਲਈ ਵਿਸ਼ੇਸ਼ ਟੈਂਕੀ ਵੀ ਰੱਖੀ ਗਈ ਹੈ।

ਗੁਰਬੀਰ ਸਿੰਘ ਨੇ ਕਿਹਾ ਉਹ ਅੰਦੋਲਨ ਦੇ ਸ਼ੁਰੂਆਤੀ ਦਿਨਾਂ ਵਿੱਚ ਵੀ ਦਿੱਲੀ ਗਏ ਸਨ। ਉਸ ਸਮੇਂ ਉਹ ਟਰੈਕਟਰ ਪਿੱਛੇ ਤੂੜੀ ਵਾਲੀ ਟਰਾਲੀ ਜਿਸ ਤੇ ਜਾਲੀ ਲਗੀ ਹੁੰਦੀ ਹੈ ਉਸ ਨੂੰ ਤਿਆਰ ਕਰਕੇ ਲੈ ਕੇ ਗਏ ਸੀ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਲੰਬਾ ਸਮਾਂ ਚਲੇਗਾ। ਇਸ ਦੇ ਚਲਦੇ ਕਿਸਾਨਾਂ ਦੀ ਪਰੇਸ਼ਾਨੀਆਂ ਨੂੰ ਵੇਖਦੇ ਹੋਏ ਉਨ੍ਹਾਂ ਨੇ ਇਹ ਟਰਾਲੀ ਤਿਆਰ ਕੀਤੀ ਹੈ। ਉਨ੍ਹਾਂ ਕਿਹਾ ਕਿ ਆਗਮੀ ਸਮੇਂ ਵਿੱਚ ਗਰਮੀਆਂ ਦੇ ਦੌਰਾਨ ਇਹ ਟਰਾਲੀ ਕਿਸਾਨਾਂ ਲਈ ਲਾਹੇਵੰਦ ਹੋਵੇਗੀ। ਕਿਸਾਨ ਅੰਦੋਲਨ ਵਿੱਚ ਬੈਠਾ ਕੋਈ ਵੀ ਵਿਅਕਤੀ, ਬਜ਼ੁਰਗ, ਮਹਿਲਾਵਾਂ ਤੇ ਬੱਚੇ ਲੋੜ ਮੁਤਾਬਕ ਇਸ ਟਰਾਲੀ ਦੀ ਸੁਵਿਧਾ ਲੈ ਸਕਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.