ETV Bharat / state

ਨਹਿਰ ’ਚ ਪਿਆ 40 ਫੁੱਟ ਚੌੜਾ ਪਾੜ, ਫਸਲ ਦਾ ਵੱਡਾ ਨੁਕਸਾਨ

ਫਰੀਦਕੋਟ ਦੇ ਪਿੰਡ ਬੁਰਜ ਮਸਤਾ ਵਿਖੇ ਨਹਿਰ ਵਿੱਚ 40 ਫੁੱਟ ਚੌੜਾ ਪਾੜ (40 feet crack in canal)ਪੈਣ ਨਾਲ ਖੇਤਾਂ ਵਿੱਚ ਪਾਣੀ ਵੜ ਗਿਆ। ਇਸ ਨਾਲ ਵੱਡਾ ਨੁਕਸਾਨ ਹੋਇਆ ਹੈ ਤੇ ਕਿਸਾਨਾਂ ਦੀ ਕਰੀਬ 50 ਏਕੜ ਟਮਾਟਰ ਅਤੇ ਕਣਕ ਦੀ ਫਸਲ ਤਬਾਹ ਹੋ ਗਈ (crop damaged)।

40 ਫੁੱਟ ਚੌੜਾ ਪਾੜ,ਫਸਲ ਦਾ ਵੱਡਾ ਨੁਕਸਾਨ
40 ਫੁੱਟ ਚੌੜਾ ਪਾੜ,ਫਸਲ ਦਾ ਵੱਡਾ ਨੁਕਸਾਨ
author img

By

Published : Mar 16, 2022, 1:52 PM IST

ਫਰੀਦਕੋਟ: ਜ਼ਿਲ੍ਹੇ ਦੇ ਪਿੰਡ ਬੁਰਜ ਮਸਤਾਂ ਦੇ ਕਿਸਾਨਾਂ ਲਈ ਅੱਜ ਸਵੇਰੇ ਹੀ ਵੱਡੀ ਮੁਸ਼ੀਬਤ ਉਸ ਵੇਲੇ ਖੜ੍ਹੀ ਹੋ ਗਈ ਜਦੋਂ ਇਥੋਂ ਲੰਘਦੀ ਗੋਲੇਵਾਲਾ ਮੇਨ ਮਾਇਨਰ ਵਿਚ ਕਰੀਬ 40 ਫੁੱਟ ਚੌੜਾ ਵੱਡਾ ਪਾੜ ਪੈ ਗਿਆ (40 feet crack in canal)ਅਤੇ ਕਿਸਾਨਾਂ ਦੀ ਟਮਾਟਰ ਅਤੇ ਕਣਕ ਦੀ ਫਸਲ ਬੁਰੀ ਤਰਾਂ ਨਸ਼ਟ ਹੋ ਗਈ (crop damaged)।

ਕਿਸਾਨਾਂ ਨੇ ਦੋਸ਼ ਲਗਾਏ ਕਿ ਨਹਿਰ ਵਿਚ ਪਾੜ ਪੈ ਜਾਣ ਦੇ ਕਈ ਘੰਟੇ ਬੀਤ ਜਾਣ ਦੇ ਬਾਅਦ ਵੀ ਵਿਭਾਗੀ ਅਧਿਕਾਰੀ ਮੌਕੇ ’ਤੇ ਨਹੀਂ ਪਹੁੰਚੇ (official reached late) ਅਤੇ ਨਾ ਹੀ ਕੋਈ ਰਾਹਤ ਕਾਰਜ ਸੁਰੂ ਕੀਤਾ। ਕਿਸਾਨਾਂ ਦਾ ਕਹਿਣਾਂ ਸੀ ਕਿ ਭਾਵੇਂ ਸਰਕਾਰ ਬਦਲੀ ਹੈ ਪਰ ਅਫਸਰ ਸਾਹੀ ਹਾਲੇ ਵੀ ਪਹਿਲਾਂ ਦੀ ਤਰਾਂ ਹੀ ਸੁਸਤ (official are lazy) ਹੈ।

ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਟੇ ’ਤੇ ਜਮੀਨ ਲੈ ਕੇ ਸਬਜੀਆਂ ਦੀ ਕਾਸ਼ਤ ਕੀਤੀ ਜਾਂਦੀ ਹੈ ਅਤੇ ਇਸਵਾਰ ਉਹਨਾਂ ਵੱਲੋਂ ਟਮਾਟਰਾ ਦੀ ਫਸਲ ਬੀਜੀ ਗਈ ਸੀ ਜੋ ਹੁਣ ਫਲ ਦੇਣ ਲਈ ਬਿਲਕੁਲ ਤਿਆਰ ਸੀ (crop was ready to reap) ਪਰ ਅੱਜ ਅਚਾਨਕ ਸਵੇਰ ਵੇਲੇ ਨਹਿਰ ਵਿਚ ਪਾੜ ਪੈਣ ਕਾਰਨ ਪੂਰੀ ਫਸਲ ਨਹਿਰ ਦੇ ਪਾਣੀ ਵਿਚ ਡੁੱਬ ਚੁੱਕੀ ਹੇ ਜੋ ਹੁਣ ਬਰਬਾਦ ਹੋ ਚੁੱਕੀ ਹੈ।

40 ਫੁੱਟ ਚੌੜਾ ਪਾੜ,ਫਸਲ ਦਾ ਵੱਡਾ ਨੁਕਸਾਨ

ਉਨ੍ਹਾਂ ਕਿਹਾ ਕਿ ਉਹ ਬੇ ਜਮੀਨੇ ਕਿਸਾਨ ਹਨ ਅਤੇ ਮਹਿੰਗੇ ਭਾਅ ਦਾ ਜਮੀਨਾਂ ਠੇਕੇ ਤੇ ਲੈ ਕੇ ਸਬਜੀਆ ਦੀ ਕਾਸ਼ਤ ਕਰਦੇ (vegetable crop damaged) ਹਨ ਉਹਨਾਂ ਦੱਸਿਆ ਕਿ ਉਹਨਾਂ ਦੀ ਫਸਲ ਪੂਰੀ ਤਰਾਂ ਬਰਬਾਦ ਹੋ ਚੁੱਕੀ ਹੈ ਅਤੇ ਹੁਣ ਸਰਕਾਰ ਦਾ ਹੀ ਸਹਾਰਾ ਹੈ। ਉਹਨਾਂ ਦੱਸਿਆ ਕਿ ਨਹਿਰ ਵਿਚ ਪਾੜ ਸਵੇਰੇ ਕਰੀਬ 4 ਵਜੇ ਦਾ ਪਿਆ ਹੈ ਪਰ ਵਿਭਾਗੀ ਅਧਿਕਾਰੀ ਬਹੁਤ ਲੇਟ ਪਹੁੰਚੇ ਹਨ।ਉਹਨਾਂ ਸਰਕਾਰ ਤੋਂ ਮੁਆਵਜੇ ਦੀ ਮੰਗ ਕੀਤੀ।

ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਅਮਨਦੀਪ ਸਿੰਘ ਨੇ ਕਿਹਾ ਕਿ ਇਹ ਗਰੀਬ ਪਰਿਵਾਰ ਜਮੀਨਾਂ ਠੇਕੇ ਤੇ ਲੈ ਕੇ ਖੇਤੀ ਕਰਦੇ ਹਨ , ਮਹਿੰਗੇ ਭਾਅ ਦਾ ਜਮੀਨ ਦਾ ਠੇਕਾ ਅਤੇ ਫਸਲ ਤਿਆਰ ਕਰਨ ਤੇ ਵੀ ਹਜਾਰਾਂ ਰੁਪੈ ਖਰਚ ਕਰ ਚੁੱਕੇ ਹਨ ਪਰ ਹੁਣ ਜਦੋਂ ਫਸਲ ਫਲ ਦੇਣ ਤੇ ਆਈ ਤਾਂ ਅਚਾਨਕ ਨਹਿਰ ਟੁੱਟ ਜਾਣ ਕਾਰਨ ਜਿਥੇ ਇਹਨਾਂ ਦੀ ਕਰੀਨ 50-55 ਏਕੜ ਫਸਲ ਪਾਣੀ ਵਿਚ ਡੁੱਬ ਗਈ ਉਥੇ ਹੀ ਹੋਰ ਕਿਸਾਨ ਭਰਾਵਾਂ ਦੀ ਕਈ ਏਕੜ ਕਣਕ ਦੀ ਫਸਲ ਜੋ ਪੱਕਣ ਤੇ ਆਈ ਹੋਈ ਸੀ।

ਨੁਕਸਾਨ ਇਸ ਕਦਰ ਹੋਇਆ ਕਿ ਫਸਲ ਬੁਰੀ ਤਰਾਂ ਪਾਣੀ ਵਿਚ ਡੁੱਬ ਕੇ ਖਰਾਬ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਬਹੁਤ ਲੇਟ ਆਏ ਹਨ । ੳਹਨਾਂ ਕਿਹਾ ਕਿ ਸਰਕਾਰ ਇਹਨਾਂ ਗਰੀਬ ਪਰਿਵਾਰਾਂ ਨੂੰ ਬਣਦਾ ਮੁਆਵਜਾ ਦੇਵੇ ਤਾਂ ਜੋ ਇਹ ਆਪਣੇ ਹੋਏ ਨੁਕਸਾਨ ਦੀ ਭਰਪਾਈ ਕਰ ਸਕਣ। ਇਸ ਸਮੇਂ ਮੌਕੇ ਤੇ ਪਹੁੰਚੇ ਨਹਿਰ ਵਿਭਾਗ ਦੇ ਐਸਡੀਓ ਕੁਲਦੀਪ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਕਰੀਬ 8 ਕੁ ਵਜੇ ਨਹਿਰ ਵਿਚ ਪਾੜ ਪੈਣ ਸੰਬੰਧੀ ਡਿਪਟੀ ਕਮਿਸ਼ਨਰ ਦਫਤਰ ਫਰੀਦਕੋਟ ਤੋਂ ਇਤਲਾਹ ਮਿਲੀ ਸੀ।

ਇਸ ’ਤੇ ਉਹ ਮੌਕੇ ’ਤੇ ਪਹੰਚੇ ਹਨ ਅਤੇ ਨਹਿਰ ਦਾ ਪਾਣੀ ਬੰਦ ਕਰਵਾ ਕੇ ਨਹਿਰ ਵਿਚ ਪਏ ਪਾੜ ਨੂੰ ਪੂਰਨ ਦਾ ਕੰਮ ਸੁਰੂ ਕੀਤਾ ਜਾ ਰਿਹਾ। ਉਹਨਾਂ ਨਹਿਰ ਵਿਚ ਪਾੜ ਪੈਣ ਦੇ ਕਾਰਨਾਂ ਬਾਰੇ ਗੱਲ ਕਰਦਿਆ ਕਿਹਾ ਕਿ ਨਹਿਰ ਦੀਆਂ ਪਟੜੀਆਂ ਦੋਹਾਂ ਪਾਸਿਆਂ ਤੋਂ ਬਹੁਤ ਮਜਬੂਤ ਹਨ, ਲਗਦਾ ਹੈ ਜਾਂ ਤਾਂ ਇਹ ਕਿਸੇ ਖੱਡ ਕਾਰਨ ਪਾੜ ਪਿਆ ਹੈ ਜਾਂ ਫਿਰ ਕਿਸੇ ਨੇ ਸ਼ਰਾਰਤ ਕੀਤੀ ਹੈ।

ਉਨ੍ਹਾਂ ਕਿਹਾ ਕਿ ਨਹਿਰ ਵਿਚ ਪਾੜ ਪੈਣ ਦੇ ਕਾਰਨਾਂ ਦੀ ਵੀ ਜਾਚ ਕੀਤੀ ਜਾ ਰਹੀ ਹੈ। ਕਿਸਾਨਾਂ ਦੇ ਹੋਏ ਨੁਕਸਾਨ ਬਾਰੇ ਉਹਨਾਂ ਕਿਹਾ ਕਿ ਉਹ ਕਿਸਾਨਾਂ ਦੇ ਹੋਏ ਨੁਕਸਾਨ ਦੀ ਰਿਪੋਟ ਸਰਕਾਰ ਨੂੰ ਭੇਜਣਗੇ ਅਤੇ ਸਰਕਾਰ ਹੀ ਉਸ ਤੇ ਫੈਸ਼ਲਾ ਲੈ ਸਕੇਗੀ।ਲੇਟ ਆਉਣ ਬਾਰੇ ਪੁੱਛੇ ਸਵਾਲ ਤੇ ਉਹਨਾਂ ਕਿਹਾ ਕਿ ਉਹਨਾਂ ਕਰੀਬ 8 ਵਜੇ ਇਤਲਾਹ ਮਿਲੀ ਸੀ ਅਤੇ ਉਹ ਉਸੇ ਵਕਤ ਮੌਕੇ ਤੇ ਪਹੁੰਚ ਗਏ ਸਨ।

ਇਹ ਵੀ ਪੜ੍ਹੋ: ਸ਼੍ਰੀਨਗਰ: ਨੌਗਾਮ ਐਨਕਾਉਂਟਰ ’ਚ 3 ਅੱਤਵਾਦੀ ਢੇਰ, ਆਪਰੇਸ਼ਨ ਜਾਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.