ਫਰੀਦਕੋਟ: 2021 ਦੇ ਫਰਵਰੀ ਵਿੱਚ ਯੂਥ ਕਾਂਗਰਸ (Youth Congress) ਦੇ ਜ਼ਿਲ੍ਹਾ ਪ੍ਰਧਾਨ ਗੁਰਲਾਲ ਸਿੰਘ ਪਹਿਲਵਾਨ (District President Gurlal Singh Pehlwan) ਦੇ ਕਤਲ (MURDER) ਵਿੱਚ ਨਾਮਜ਼ਦ ਸ਼ੂਟਰ, ਰਾਜਨ ਜਾਟ, ਨੂੰ ਸੀਆਈਏ ਸਟਾਫ਼ (CIA staff) ਨੇ ਪ੍ਰੋਡਕਸ਼ਨ ਵਾਰੰਟ ਆਧਾਰ ‘ਤੇ ਅਦਾਲਤ ਵਿੱਚ ਪੇਸ਼ ਕੀਤਾ ਹੈ। ਜਿੱਥੇ ਅਦਾਲਤ ਨੇ ਉਸ ਨੂੰ 7 ਅਕਤੂਬਰ ਤੱਕ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਜ਼ਿਲ੍ਹਾ ਪੁਲਿਸ ਮੁਲਜ਼ਮ ਸ਼ੂਟਰ ਨੂੰ ਰਾਜਸਥਾਨ ਦੀ ਜੇਲ੍ਹ ਤੋਂ ਫਰੀਦਕੋਟ ਲੈ ਕੇ ਆਈ ਹੈ। ਇਸ ਮਾਮਲੇ ਵਿੱਚ ਇੱਕ ਸ਼ੂਟਰ ਅਮਿਤ ਉਰਫ ਛੋਟੂ ਨੂੰ ਤਿੰਨ ਦਿਨ ਪਹਿਲਾਂ ਪ੍ਰੋਡਕਸ਼ਨ ਵਾਰੰਟ 'ਤੇ ਦਿੱਲੀ ਤੋਂ ਲਿਆਂਦਾ ਗਿਆ ਸੀ ਅਤੇ ਉਹ 6 ਅਕਤੂਬਰ ਤੱਕ ਪੁਲਿਸ ਰਿਮਾਂਡ' ਤੇ ਵੀ ਹੈ।
ਫ਼ਰੀਦਕੋਟ ਜ਼ਿਲ੍ਹੇ ਦੇ ਐੱਸ.ਐੱਸ.ਪੀ. ਸਵਰਨਜੀਤ ਸਿੰਘ (S.S.P. Swaranjit Singh) ਨੇ ਦੱਸਿਆ ਕਿ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਲਾਲ ਸਿੰਘ ਪਹਿਲਵਾਨ ਦੀ 18 ਫਰਵਰੀ ਨੂੰ ਜੁਬਲੀ ਸਿਨੇਮਾ ਚੌਂਕ ਵਿੱਚ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਕਤਲ (MURDER) ਦੀ ਸਾਜ਼ਿਸ਼ ਵਿੱਚ ਸ਼ਾਮਲ 9 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਕਤਲ ਨੂੰ ਅੰਜਾਮ ਦੇਣ ਵਾਲੇ ਸ਼ੂਟਰਾਂ ਦੀ ਮਦਦ ਕੀਤੀ ਸੀ।
ਮੁਲਜ਼ਮ ਦੀ ਪੇਸ਼ੀ ਦੌਰਾਨ ਮੁਲਜ਼ਮ ਦੇ ਵਕੀਲ ਕਰਨਦੀਪ ਸਿੰਘ ਨੇ ਅਦਾਲਤ ਨੂੰ ਅਪੀਲ ਕੀਤੀ ਕਿ ਪੁਲਿਸ ਮੁਲਜ਼ਮਾਂ ਦੇ ਪੈਰਾ ਨੂੰ ਚੰਗੀ ਤਰ੍ਹਾਂ ਬੰਧ ਕੇ ਅਦਾਲਤ ਤੋਂ ਜੇਲ੍ਹ ਲੈਕੇ ਜਾਣ ਤਾਂ ਜੋ ਪੁਲਿਸ ਰਾਸਤੇ ਵਿੱਚ ਮੁਲਜ਼ਮਾਂ ਨੂੰ ਭੱਜਣ ਦੇ ਝੂਠੇ ਬਹਾਨਾ ਬਣਾਕੇ ਉਨ੍ਹਾਂ ਦਾ ਐਨਕਾਊਟ ਨਾ ਕਰ ਸਕੇ। ਜਿਸ ਦੇ ਜਵਾਬ ਵਿੱਚ ਪੁਲਿਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਮੁਲਜ਼ਮਾਂ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹਨ ਅਤੇ ਇਸ ਵੇਲੇ ਉਨ੍ਹਾਂ ਕੋਲ ਬੇੜੀਆ ਵੀ ਉਪਲਬਧ ਨਹੀਂ ਹਨ।
ਇਹ ਵੀ ਪੜ੍ਹੋ:ਤੇਜ ਰਫ਼ਤਾਰ ਕਾਰ ਨੇ ਵਿਅਕਤੀ ਦੀ ਲਈ ਜਾਨ