ETV Bharat / state

Mobile Recovered Faridkot Jail: ਇੱਕ ਵਾਰ ਫਿਰ ਸਵਾਲਾਂ ਦੇ ਘੇਰੇ 'ਚ ਫਰੀਦਕੋਟ ਜੇਲ੍ਹ, ਮੋਬਾਈਲ ਤੇ ਪਾਬੰਦੀਸ਼ੁਦਾ ਸਾਮਾਨ ਬਰਾਮਦ

ਫਰੀਦਕੋਟ ਦੀ ਕੇਂਦਰੀ ਜੇਲ੍ਹ ਵਿਚੋਂ ਇਕ ਵਾਰ ਫਿਰ ਮੋਬਾਈਲ ਫੋਨ ਸਮੇਤ ਪਾਬੰਦੀਸ਼ੁਦਾ ਪਦਾਰਥ ਬਰਾਮਦ ਹੋਏ ਹਨ। ਜੇਲ੍ਹ ਪ੍ਰਸ਼ਾਸਨ ਵੱਲੋਂ ਚਲਾਈ ਗਈ ਚੈਕਿੰਗ ਮੁਹਿੰਮ ਦੌਰਾਨ ਇਹ ਬਰਾਮਦਗੀ ਹੋਈ ਹੈ।

18 mobile phones and banned items recovered from Fadikot jail
ਇਕ ਵਾਰ ਫਿਰ ਸਵਾਲਾਂ ਦੇ ਘੇਰੇ 'ਚ ਫਦੀਕੋਟ ਜੇਲ੍ਹ, 18 ਮੋਬਾਈਲ ਤੇ ਪਾਬੰਦੀਸ਼ੁਦਾ ਸਾਮਾਨ ਬਰਾਮਦ
author img

By

Published : Mar 18, 2023, 11:27 AM IST

ਮੋਬਾਈਲ ਤੇ ਪਾਬੰਦੀਸ਼ੁਦਾ ਸਮਾਨ ਬਰਾਮਦ

ਚੰਡੀਗੜ੍ਹ: ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਇਕ ਵਾਰ ਫਿਰ ਸਵਾਲਾਂ ਦੇ ਘੇਰੇ ਵਿਚ ਹੈ। ਦਰਅਸਲ ਜੇਲ੍ਹ ਪ੍ਰਸ਼ਾਸਨ ਵੱਲੋਂ ਚਲਾਈ ਗਈ ਚੈਕਿੰਗ ਮੁਹਿੰਮ ਦੌਰਾਨ 18 ਮੋਬਾਈਲ ਫੋਨ ਤੇ ਪਾਬੰਦੀਸ਼ੁਦਾ ਸਾਮਾਨ ਬਰਾਮਦ ਹੋਇਆ ਹੈ। 2 ਮੋਬਾਈਲ ਫੋਨ ਹਵਾਲਾਤੀਆਂ ਕੋਲੋਂ ਮਿਲੇ ਹਨ, ਜਦਕਿ ਬਾਕੀ ਮੋਬਾਈਲ ਤੇ ਸਾਮਾਨ ਲਾਵਾਰਿਸ ਹਾਲਤ ਵਿਚ ਪਿਆ ਮਿਲਿਆ ਹੈ। ਜੇਲ੍ਹ ਪ੍ਰਸ਼ਾਸਨ ਵੱਲੋਂ 2 ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਜੇਲ੍ਹ ਪ੍ਰਸ਼ਾਸਨ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਫਰੀਦਕੋਟ ਜੇਲ੍ਹ ਵਿਚ ਜੇਲ੍ਹ ਪ੍ਰਸ਼ਾਸਨ ਵੱਲੋਂ ਜਾਂਚ ਮੁਹਿੰਮ ਚਲਾਈ ਗਈ ਸੀ, ਜਿਸ ਨੂੰ ਲੈ ਕੇ ਵੱਖ-ਵੱਖ ਬੈਰਕਾਂ ਤੇ ਜੇਲ੍ਹ ਵਿਚ ਕੈਦੀਆਂ ਦੇ ਆਉਣ-ਜਾਣ ਵਾਲੇ ਸਾਰੇ ਇਲਾਕੇ ਦੀ ਜਾਂਚ ਕੀਤੀ ਗਈ। ਇਸ ਦੌਰਾਨ ਦੋ ਹਵਾਲਾਤੀਆਂ ਕੋਲੋਂ ਮੁਲਾਜ਼ਮਾਂ ਨੂੰ ਮੋਬਾਈਲ ਫੋਨ ਬਰਾਮਦ ਹੋਏ। ਇਸ ਤੋਂ ਇਲਾਵਾ 16 ਮੋਬਾਈਲ ਫੋਨ, ਕੁਝ ਪਾਬੰਦੀਸ਼ੁਦਾ ਸਾਮਾਨ, 8 ਸਿਮ, 9 ਹੈੱਡਫੋਨ, 10 ਚਾਰਜਰ, ਡਾਟਾ ਕੇਬਲ, ਬੀੜੀ ਅਤੇ ਹੀਟਰ ਸਪਰਿੰਗ ਬਰਾਮਦ ਹੋਇਆ ਹੈ।

ਇਹ ਵੀ ਪੜ੍ਹੋ : Lawrence Bishnoi: ਇੱਕ ਹੋਰ ਇੰਟਰਵਿਊ ਵਿੱਚ ਬੋਲਿਆ ਲਾਰੈਂਸ ਬਿਸ਼ਨੋਈ- ‘ਸਲਮਾਨ ਖ਼ਾਨ ਨੂੰ ਮਾਰਨਾ ਹੀ ਜ਼ਿੰਦਗੀ ਦਾ ਉਦੇਸ਼...’

ਪਹਿਲਾਂ ਵੀ ਹੋਈ ਸੀ ਬਰਾਮਦਗੀ : ਦੱਸ ਦਈਏ ਕਿ ਕੇਂਦਰੀ ਜੇਲ੍ਹ ਫਰੀਦਕੋਟ ਵਿਚੋਂ ਇਹ ਕੋਈ ਪਹਿਲੀ ਬਰਾਮਦਗੀ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਜੇਲ੍ਹ ਵਿਚੋਂ ਮੋਬਾਈਲ ਫੋਨ, ਪਾਬੰਦੀਸ਼ੁਦਾ ਸਾਮਾਨ ਬਰਾਮਦ ਹੋਇਆ ਹੈ, ਜਿਸ ਨੂੰ ਲੈ ਕੇ ਜੇਲ੍ਹ ਪ੍ਰਸ਼ਾਸਨ ਤੇ ਸੁਰੱਖਿਆ ਪ੍ਰਬੰਧ ਸਵਾਲਾਂ ਦੇ ਘੇਰੇ ਵਿਚ ਰਹਿੰਦੇ ਹਨ। ਦੱਸਣਯੋਗ ਹੈ ਕਿ ਬੀਤੀ 26 ਫਰਵਰੀ ਨੂੰ ਵੀ ਜੇਲ੍ਹ ਦੀ ਬਲਾਕ-ਡੀ ਦੀ ਬੈਰਕ-3 ਦੇ ਬਾਥਰੂਮ ਵਿੱਚੋਂ 1 ਕੀਪੈਡ ਵਾਲਾ ਮੋਬਾਇਲ, 1 ਮੋਬਾਈਲ ਚਾਰਜਰ ਲਾਵਾਰਿਸ ਹਾਲਤ ਵਿੱਚ ਪਿਆ ਬਰਾਮਦ ਹੋਇਆ ਸੀ। ਜੇਲ੍ਹ ਦੇ ਸੁਪਰਡੈਂਟ ਅਨੁਸਾਰ ਜੇਲ੍ਹ ਦੇ 3-4 ਟਾਵਰ, ਬਲਾਕ J ਅਤੇ K ਦੀਆਂ ਛੱਤਾਂ, ਟਾਵਰ ਨੰਬਰ 9 ਤੇ 10 ਨੇੜਿਓਂ 17 ਥਰੋਆਂ ਬਰਾਮਦ ਹੋਈਆਂ ਅਤੇ ਬੈਰਕਾਂ ’ਚੋਂ ਲਾਵਾਰਿਸ ਹਾਲਤ ਵਿੱਚ ਪਏ 10 ਕੀ-ਪੈਡ ਮੋਬਾਇਲ, 48 ਪੁੜੀਆਂ ਜਰਦੇ ਦੀਆਂ, 6 ਬੰਡਲ ਬੀੜੀਆਂ, 2 ਪੈਕੇਟ ਸਿਗਰਟ, 2 ਸਿਮ ਬਰਾਮਦ ਹੋਏ ਸਨ।

ਇਹ ਵੀ ਪੜ੍ਹੋ : Crop Affected Due to Rain: ਬੇਮੌਸਮੀ ਬਰਸਾਤ ਕਾਰਨ ਕਿਸਾਨਾਂ ਦੀ ਮਿਹਨਤ 'ਤੇ ਫਿਰਿਆ ਪਾਣੀ, ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ

ਬਠਿੰਡਾ ਜੇਲ੍ਹ ਵਿਚੋਂ ਵੀ ਮਿਲੇ ਮੋਬਾਇਲ: ਕੇਂਦਰੀ ਜੇਲ੍ਹ ਬਠਿੰਡਾ ਵਿੱਚ ਮੋਬਾਇਲ ਫੋਨ ਮਿਲੇ ਸਨ। ਕੇਂਦਰੀ ਜੇਲ੍ਹ ਵਿੱਚ ਜੇਲ੍ਹ ਪ੍ਰਸ਼ਾਸਨ ਵੱਲੋਂ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ 2 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ ਅਤੇ ਜੇਲ੍ਹ ਪ੍ਰਸ਼ਾਸਨ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੋਬਾਇਲ ਫੋਨ ਖਰਾਬ ਹਨ ਅਤੇ ਮੋਬਾਇਲ ਫੋਨ ਲਵਾਰਿਸ ਹਾਲਤ ਵਿੱਚ ਕੇਂਦਰੀ ਜੇਲ੍ਹ ਬਠਿੰਡਾ ਵਿੱਚੋਂ ਮਿਲੇ ਹਨ। ਜੇਲ੍ਹ ਅਧਿਕਾਰੀ ਸਿਕੰਦਰ ਸਿੰਘ ਦੀ ਸ਼ਿਕਾਇਤ ਉੱਤੇ ਬਠਿੰਡਾ ਪੁਲਿਸ ਵੱਲੋਂ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.