ETV Bharat / state

Zero Discrimination Day: ਸਮਾਜਿਕ ਬਰਾਬਰਤਾ ਸਿਰਫ਼ ਕਿਤਾਬੀ ਗੱਲਾਂ, ਅੱਜ ਵੀ ਦਲਿਤਾਂ ਦਾ ਕੀਤਾ ਜਾਂਦਾ ਸਮਾਜਿਕ ਬਾਈਕਾਟ !

ਕੀ ਵਾਕਿਆ ਸਾਡੇ ਆਲੇ ਦੁਆਲੇ, ਸਾਡੇ ਸੂਬੇ ਅਤੇ ਸਾਡੇ ਸ਼ਹਿਰ ਵਿਚ ਭੇਦਭਾਵ ਜ਼ੀਰੋ ਹੈ ? ਕੀ ਸਾਡਾ ਸਮਾਜ ਭੇਦਭਾਵ ਰਹਿਤ ਹੈ ? ਪੰਜਾਬ ਵਿਚ ਹੁਣ ਤੱਕ ਭੇਦਭਾਵ ਅਤੇ ਜਾਤੀਵਾਦ ਦੀ ਕੀ ਸਥਿਤੀ ਰਹੀ ? ਜ਼ੀਰੋ ਡਿਸਕ੍ਰਿਮੀਨੇਸ਼ਨ ਡੇਅ ਮੌਕੇ ਖਾਸ ਤੌਰ ਤੇ ਈਟੀਵੀ ਭਾਰਤ ਵੱਲੋਂ ਖਾਸ ਰਿਪੋਰਟ ਤਿਆਰ ਕੀਤੀ ਗਈ ਜਿਸ ਵਿੱਚ ਸਟੂਡੈਂਟ ਫਾਰ ਸੁਸਾਇਟੀ ਦੇ ਮੈਂਬਰ ਗਗਨਦੀਪ ਨਾਲ ਗੱਲਬਾਤ ਕੀਤੀ ਗਈ।

Zero Discrimination Day: Dalits are socially boycotted in Punjab
ਸਮਾਜਿਕ ਬਰਾਬਰਤਾ ਸਿਰਫ਼ ਕਿਤਾਬੀ ਗੱਲਾਂ
author img

By

Published : Mar 1, 2023, 7:32 AM IST

Updated : Mar 1, 2023, 8:46 AM IST

ਸਮਾਜਿਕ ਬਰਾਬਰਤਾ ਸਿਰਫ਼ ਕਿਤਾਬੀ ਗੱਲਾਂ,

ਚੰਡੀਗੜ੍ਹ :
1 ਮਾਰਚ ਨੂੰ ਹਰ ਸਾਲ ਜ਼ੀਰੋ ਡੀਸਕ੍ਰੀਮੀਨੇਸ਼ਨ ਡੇਅ ਮਨਾਇਆ ਜਾਂਦਾ ਹੈ। ਜ਼ੀਰੋ ਡਿਸਕ੍ਰਿਮੀਨੇਸ਼ਨ ਯਾਨਿ ਕਿ ਛੂਆ ਛੂਤ, ਜਾਤ ਪਾਤ ਅਤੇ ਊਚ ਨੀਚ ਰਹਿਤ ਸਮਾਜ। ਭਾਰਤੀ ਸੰਵਿਧਾਨ ਅੰਦਰ ਭਾਵੇਂ ਵੱਡੇ ਅੱਖਰਾਂ ਵਿਚ ਬਰਾਬਰਤਾ ਦਾ ਅਧਿਕਾਰ ਦਿੱਤਾ ਗਿਆ ਹੋਵੇ। ਕੀ ਵਾਕਿਆ ਸਾਡੇ ਆਲੇ-ਦੁਆਲੇ, ਸਾਡੇ ਸੂਬੇ ਪੰਜਾਬ ਅਤੇ ਸਾਡੇ ਸ਼ਹਿਰ ਵਿਚ ਭੇਦਭਾਵ ਜ਼ੀਰੋ ਹੈ ? ਕੀ ਸਾਡਾ ਸਮਾਜ ਭੇਦਭਾਵ ਰਹਿਤ ਹੈ ? ਪੰਜਾਬ ਵਿਚ ਹੁਣ ਤੱਕ ਭੇਦਭਾਵ ਅਤੇ ਜਾਤੀਵਾਦ ਦੀ ਕੀ ਸਥਿਤੀ ਰਹੀ ? ਜ਼ੀਰੋ ਡਿਸਕ੍ਰਿਮੀਨੇਸ਼ਨ ਡੇਅ ਮੌਕੇ ਖਾਸ ਤੌਰ 'ਤੇ ਈਟੀਵੀ ਭਾਰਤ ਵੱਲੋਂ ਖਾਸ ਰਿਪੋਰਟ ਤਿਆਰ ਕੀਤੀ ਗਈ, ਜਿਸ ਵਿਚ ਸਟੂਡੈਂਟ ਫਾਰ ਸੁਸਾਇਟੀ ਦੇ ਮੈਂਬਰ ਗਗਨਦੀਪ ਨਾਲ ਗੱਲਬਾਤ ਕੀਤੀ ਗਈ।

ਸਾਡਾ ਸਮਾਜ ਭੇਦਭਾਵ ਰਹਿਤ ਨਹੀਂ : ਭੇਦਭਾਵ ਨੂੰ ਲੈ ਕੇ ਮੁਹਿੰਮ ਚਲਾਉਣ ਵਾਲੇ ਪੰਜਾਬ ਯੂਨੀਵਰਸਿਟੀ ਦੇ ਵਿਦਆਰਥੀ ਅਤੇ ਸਟੂਡੈਂਟ ਫਾਰ ਸੁਸਾਇਟੀ ਦੇ ਮੈਂਬਰ ਗਗਨਦੀਪ ਨੇ ਦੱਸਿਆ ਕਿ ਸਾਡਾ ਸਮਾਜ ਜਾਂ ਪੰਜਾਬ ਭੇਦਭਾਵ ਅਤੇ ਛੂਆ-ਛੂਤ ਰਹਿਤ ਨਹੀਂ ਹੈ। ਸਾਡੇ ਸੰਵਿਧਾਨ ਵਿਚ ਬਹੁਤ ਸੋਹਣੇ ਸ਼ਬਦਾਂ ‘ਚ ਲਿਖਆ ਹੋਇਆ ਕਿ ਜਾਤ ਪਾਤ ਅਤੇ ਊਚ ਨੀਚ ਦੀ ਕੋਈ ਥਾਂ ਨਹੀਂ। ਸੰਵਿਧਾਨ ਵਿਚ ਰੰਗ ਭੇਦ, ਜਾਤੀ ਦੇ ਵਿਤਕਰੇ ਤੋਂ ਇਨਕਾਰ ਕੀਤਾ ਗਿਆ ਹੈ, ਪਰ ਜਦੋਂ ਸਮਾਜ ਵਿਚ ਵਿਚਰਦੇ ਹਾਂ ਤਾਂ ਹਰ ਪਾਸੇ ਵਿਤਕਰਾ ਵੇਖਣ ਨੂੰ ਮਿਲਦਾ ਹੈ। ਸਭ ਤੋਂ ਜ਼ਿਆਦਾ ਵਿਤਕਰਾ ਤਾਂ ਜਾਤੀ 'ਤੇ ਆਧਾਰਿਤ ਹੈ। ਅਨੁਸੂਚਿਤ ਜਾਤੀ ਵਾਲੇ ਵਿਅਕਤੀਆਂ ਨੂੰ ਨੀਵੀਂ ਜਾਤ ਦੇ ਕਿਹਾ ਜਾਂਦਾ ਹੈ। ਪੰਜਾਬ ਵਿਚ ਇਹ ਵਰਤਾਰਾ ਆਮ ਹੈ। ਪਿਛਲੇ ਕਈ ਸਾਲਾਂ ਤੋਂ ਇਹ ਵਰਤਾਰਾ ਜਿਉਂ ਦਾ ਤਿਉਂ ਕਾਇਮ ਹੈ।

ਪੰਜਾਬ ‘ਚ ਦਲਿਤਾਂ ਦਾ ਕੀਤਾ ਜਾਂਦਾ ਸਮਾਜਿਕ ਬਾਈਕਾਟ : ਗਗਨਦੀਪ ਨੇ ਦੱਸਿਆ ਕਿ ਪੰਜਾਬ ਵਿਚ ਦਲਿਤਾਂ ਦੇ ਸਮਾਜਿਕ ਬਾਈਕਾਟ ਦੇ ਮਾਮਲੇ ਆਮ ਹੀ ਵੇਖਣ ਨੂੰ ਮਿਲਦੇ ਹਨ। ਹਰ ਸਾਲ ਇਹ ਵਰਤਾਰਾ ਆਮ ਵੇਖਣ ਨੂੰ ਮਿਲਦਾ ਹੈ ਕਿ ਜਦੋਂ ਕੋਈ ਦਲਿਤ ਪੰਚਾਇਤੀ ਜ਼ਮੀਨ ਵਿਚੋਂ ਤੀਜੇ ਹਿੱਸੇ ਦੀ ਜ਼ਮੀਨ ਮੰਗਦਾ ਹੈ ਤਾਂ ਉਸਦਾ ਸਮਾਜਿਕ ਬਾਈਕਾਟ ਕੀਤਾ ਜਾਂਦਾ ਹੈ। ਜੋ ਕਿ ਦਲਿਤ ਭਾਈਚਾਰੇ ਦਾ ਸੰਵਿਧਾਨਕ ਹੱਕ ਹੈ।

ਇਹ ਵੀ ਪੜ੍ਹੋ : Bikram Singh Majithia: ਅਕਾਲੀ ਆਗੂ ਬਿਕਰਮ ਮਜੀਠੀਆ ਨੇ ਆਬਕਾਰੀ ਨੀਤੀ ਦੀ ਸੀਬੀਆਈ ਜਾਂਚ ਮੰਗੀ

ਕੁੜੀਆਂ ਨਾਲ ਭੇਦਭਾਵ ਲਗਾਤਾਰ ਜਾਰੀ: ਸਮਾਜ ਦਾ ਇਕ ਹੋਰ ਪੱਖ ਇਹ ਹੈ ਕਿ ਲੜਕੀਆਂ ਨਾਲ ਭੇਦਭਾਵ ਦਾ ਵਰਤਾਰਾ ਜਿਉਂ ਦਾ ਤਿਉਂ ਹੈ। ਆਧੁਨਿਕ ਸਮਾਜ ਵਿਚ ਵੀ ਮੁੰਡਾ ਪੈਦਾ ਕਰਨ ਦੀ ਹੋੜ ਲੱਗੀ ਰਹਿੰਦੀ ਹੈ। ਜੇਕਰ ਮੁੰਡਾ ਕੁੜੀ ਦੋਵੇਂ ਹੋਣ ਤਾਂ ਦੋਵਾਂ ਦੀ ਪਰਵਰਿਸ਼ ਦਾ ਤਰੀਕਾ ਅਲੱਗ ਅਲੱਗ ਹੈ। ਮੁੰਡੇ ਦੀ ਪਰਵਰਿਸ਼ ਅਲੱਗ ਤਰੀਕੇ ਨਾਲ ਕੀਤੀ ਜਾਂਦੀ ਹੈ ਅਤੇ ਕੁੜੀ ਦੀ ਅਲੱਗ ਤਰੀਕੇ ਨਾਲ। ਆਪਣੀ ਜ਼ਿੰਦਗੀ ਦੇ ਫ਼ੈਸਲੇ ਲੈਣ ਦਾ ਕੁੜੀਆਂ ਨੂੰ ਅਧਿਕਾਰ ਨਹੀਂ। ਜ਼ਮੀਨ ਜਾਂ ਹੋਰ ਪ੍ਰਾਪਰਟੀ ਵਿਚੋਂ ਕੁੜੀਆਂ ਨੂੰ ਹਿੱਸਾ ਨਹੀਂ ਮਿਲਦਾ ਜੇ ਕੁੜੀਆਂ ਹਿੱਸਾ ਮੰਗ ਲੈਣ ਤਾਂ ਉਨ੍ਹਾਂ ਨਾਲ ਮਿਲਣਾ ਵਰਤਣਾ ਬੰਦ ਕਰ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ : MP NEWS : NIA ਅਤੇ ਮੁੰਬਈ ATS ਦੇ ਅਲਰਟ ਤੋਂ ਬਾਅਦ ਇੰਦੌਰ ਪੁਲਿਸ ਹਰਕਤ 'ਚ, ਸਰਫਰਾਜ ਮੇਮਨ ਗ੍ਰਿਫਤਾਰ, ਪੁੱਛਗਿੱਛ 'ਚ ਹੋਏ ਕਈ ਵੱਡੇ ਖੁਲਾਸੇ

ਯੂਨੀਵਰਸਿਟੀ ਪੜ੍ਹਦੀਆਂ ਕੁੜੀਆਂ ਨਾਲ ਹੁੰਦਾ ਵਿਤਕਰਾ: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਪੜ੍ਹਦੀ ਵਿਦਿਆਰਥਣ ਹਰਪੁਨੀਤ ਕੌਰ ਨੇ ਕੁੜੀਆਂ ਨਾਲ ਹੁੰਦੇ ਵਿਤਕਰੇ ਦੀ ਆਵਾਜ਼ ਬੁਲੰਦ ਕੀਤੀ। ਯੂਨੀਵਰਸਿਟੀ ਵਰਗੇ ਪੱਧਰ 'ਤੇ ਆ ਕੇ ਵੀ ਮੁੰਡਿਆਂ ਦੀ ਛੇੜ ਛਾੜ ਦਾ ਸ਼ਿਕਾਰ ਹੋਣਾ ਪੈਂਦਾ ਹੈ। ਯੂਨੀਵਰਸਿਟੀ ਵਿਚ ਆ ਕੇ ਪੜ੍ਹਨਾ ਵੀ ਇਕ ਵੱਡਾ ਮਸਲਾ ਹੈ। ਰਹੀ ਗੱਲ ਔਰਤਾਂ ਦੇ ਅਧਿਕਾਰ ਦੀ ਉਹ ਕਦੇ ਵੀ ਉਨ੍ਹਾਂ ਨੂੰ ਨਹੀਂ ਮਿਲਦੇ। ਪੇਂਡੂ ਲੜਕੀਆਂ ਆਪਣੇ ਹੱਕ ਦੀ ਲੜਾਈ ਲੜਦੀਆਂ ਹਨ ਅਤੇ ਸ਼ਹਿਰੀ ਲੜਕੀਆਂ ਆਪਣੇ ਵੱਖਰੇ ਹੱਕਾਂ ਦੀ ਲੜਾਈ ਲੜਦੀਆਂ ਹਨ।

ਇਹ ਵੀ ਪੜ੍ਹੋ : Major Singh Dhariwal murder case: ਪੁਲਿਸ ਨੇ 24 ਘੰਟਿਆ 'ਚ ਕਾਤਲ ਨੂੰ ਕੀਤਾ ਕਾਬੂ, ਸਾਬਕਾ ਚੇਅਰਮੈਨ ਕਤਲ ਦੀ ਸੁਲਝਾਈ ਗੁੱਥੀ

ਕਿਉਂ ਮਨਾਇਆ ਜਾਂਦਾ ਹੈ ਜ਼ੀਰੋ ਡਿਸਕ੍ਰਿਮੀਨੇਸ਼ਨ ਡੇਅ ? : ਜ਼ੀਰੋ ਡਿਸਕ੍ਰਿਮੀਨੇਸ਼ਨ ਡੇਅ ਦੀ ਸ਼ੁਰੂਆਤ 1 ਮਾਰਚ 2014 ਤੋਂ ਕੀਤੀ ਗਈ ਸੀ। ਯੂਐਨਏਡਸ ਸੰਸਥਾ ਵੱਲੋਂ ਪਹਿਲੀ ਵਾਰ ਜ਼ੀਰੋ ਡਿਸਕ੍ਰਿਮੀਨੇਸ਼ਨ ਡੇਅ ਮਨਾਇਆ ਗਿਆ ਸੀ। ਜਿਸ ਵਿਚ ਸਮਾਜਿਕ ਨਿਆਂ ਬਰਾਬਰਤਾ, ਲਿੰਗ ਅਤੇ ਨਸਲੀ ਭਿੰਨਤਾ ਖ਼ਿਲਾਫ਼ ਆਵਾਜ਼ ਚੁੱਕਣਾ ਹੈ। ਇਸ ਦਾ ਮਸਕਦ ਔਰਤਾਂ ਦੀ ਸਮਾਨਤਾ ਅਤੇ ਹਿੰਸਾ ਖ਼ਿਲਾਫ਼ ਲੜਾਈ ਲੜਨਾ ਹੈ’।

Last Updated : Mar 1, 2023, 8:46 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.