ETV Bharat / state

World Environment Day: 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਜਲੰਧਰ 'ਚ 115 ਕਰੋੜ ਦੇ ਪ੍ਰਾਜੈਕਟ ਲਾਂਚ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਿਜੀਟਲੀ ਤੌਰ 'ਤੇ ਜਲੰਧਰ ਸ਼ਹਿਰ ਵਿੱਚ 35 ਕਰੋੜ ਰੁਪਏ ਦੀ ਲਾਗਤ ਵਾਲੇ ਵਰਿਆਨਾ ਡੰਪ ਸਾਈਟ ਰੈਮੀਡੀਏਸ਼ਨ ਪਲਾਂਟ ਦਾ ਨੀਂਹ ਪੱਥਰ ਰੱਖਿਆ ਹੈ।

World Environment Day:'ਮਿਸ਼ਨ ਤੰਦਰੁਸਤ ਪੰਜਾਬ' ਤਹਿਤ 115 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀ ਸ਼ੁਰੂਆਤ

author img

By

Published : Jun 5, 2021, 8:09 PM IST

ਚੰਡੀਗੜ੍ਹ:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ 'ਮਿਸ਼ਨ ਤੰਦਰੁਸਤ ਪੰਜਾਬ' ਦੇ ਤਹਿਤ ਪੰਜਾਬ ਨੂੰ ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਦਾ ਸੱਦਾ ਦਿੰਦੇ ਹੋਏ ਕਿਹਾ ਹੈ ਕਿ ਸੁਰੱਖਿਅਤ ਅਤੇ ਸਾਫ਼-ਸੁਥਰੇ ਚੌਗਿਰਦੇ ਵਾਸਤੇ ਮਿੱਥੇ ਹੋਏ ਟੀਚਿਆਂ ਦੀ ਪੂਰਤੀ ਲਈ ਸਾਰੇ ਸੰਬੰਧਿਤ ਵਿਭਾਗਾਂ ਦਰਮਿਆਨ ਤਾਲਮੇਲ ਬਣਾਉਣ ਦੀ ਲੋੜ ਹੈ।

ਪੰਜਾਬ ਦੇ ਮੁੱਖ ਮੰਤਰੀ ਨੇ ਨਵੇਂ ਰੂਪ ਵਿਚ ਉਲੀਕੇ ਗਏ 'ਮਿਸ਼ਨ ਤੰਦਰੁਸਤ ਪੰਜਾਬ' ਦਾ ਸੂਬਾ ਪੱਧਰ 'ਤੇ ਆਗਾਜ ਕਰਦੇ ਹੋਏ ਮਿਸ਼ਨ ਦੇ ਪਹਿਲੇ ਪੜਾਅ ਦੀ ਸਫ਼ਲਤਾ ਨੂੰ ਅੱਗੇ ਵਧਾਉਂਦੇ ਹੋਏ 115 ਕਰੋੜ ਰੁਪਏ ਦੀ ਲਾਗਤ ਦੇ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਹੈ ਤਾਂ ਕਿ ਵਿਭਾਗ ਦੇ ਵੱਖ-ਵੱਖ ਵਿਭਾਗਾਂ ਦੀ ਅਗਵਾਈ ਵਿਚ 10 ਉਪ-ਮਿਸ਼ਨਾਂ ਨੂੰ ਅਮਲ ਵਿਚ ਲਿਆ ਕੇ ਦੂਜੇ ਪੜਾਅ ਉਤੇ ਵਧੇਰੇ ਕੇਂਦਰਿਤ ਹੋਇਆ ਜਾ ਸਕੇ।ਇਨ੍ਹਾਂ ਉਪ-ਮਿਸ਼ਨਾਂ ਵਿਚ ਸੁਰੱਖਿਅਤ ਭੋਜਨ, ਸਾਫ਼ ਪਾਣੀ, ਹਰਿਆ-ਭਰਿਆ ਪੰਜਾਬ, ਸੜਕ ਸੁਰੱਖਿਆ, ਪਾਲਣ-ਪੋਸ਼ਣ, ਰਹਿੰਦ-ਖੂੰਹਦ ਪ੍ਰਬੰਧਨ, ਖੇਡੋ ਪੰਜਾਬ, ਭੌਂ ਸੁਰੱਖਿਆ, ਸਾਫ ਹਵਾ ਅਤੇ ਰੋਕਥਾਮ ਸਿਹਤ ਸ਼ਾਮਲ ਹਨ।

ਇਸ ਮੌਕੇ ਮੁੱਖ ਮੰਤਰੀ ਨੇ ਡਿਜ਼ੀਟਲੀ ਤੌਰ 'ਤੇ ਜਲੰਧਰ ਸ਼ਹਿਰ ਵਿੱਚ 35 ਕਰੋੜ ਰੁਪਏ ਦੀ ਲਾਗਤ ਵਾਲੇ ਵਰਿਆਨਾ ਡੰਪ ਸਾਈਟ ਰੈਮੀਡੀਏਸ਼ਨ ਪਲਾਂਟ ਦੇ ਨੀਂਹ ਪੱਥਰ ਰੱਖਿਆ ਹੈ।ਜਲੰਧਰ ਸਹਿਰ ਵਿਚ ਫਲਾਈਓਵਰਜ਼ ਹੇਠਾਂ ਗਰੀਨ ਏਰੀਆ ਵਿਕਾਸ ਪ੍ਰਾਜੈਕਟ (3.90 ਕਰੋੜ ਰੁਪਏ) ਅਤੇ ਸਹਿਰ ਵਿਚ ਗਰੀਨ ਏਰੀਆ ਪਾਰਕਸ ਵਿਕਾਸ ਪ੍ਰਾਜੈਕਟ ਅਧੀਨ ਵਿਕਸਤ ਕੀਤੇ ਸੱਤ ਪਾਰਕਾਂ (8.84 ਕਰੋੜ ਰੁਪਏ) ਦਾ ਉਦਘਾਟਨ ਕੀਤਾ। ਮੁੱਖ ਮੰਤਰੀ ਨੇ ਮਿਸ਼ਨ ਤੰਦਰੁਸਤ ਪੰਜਾਬ ਬਾਰੇ ਐਪ ਵੀ ਲਾਂਚ ਕੀਤੀ।

ਇਸ ਤੋਂ ਇਲਾਵਾ ਫਾਜ਼ਿਲਕਾ (14.68 ਕਰੋੜ ਰੁਪਏ), ਅਜਨਾਲਾ ਅਤੇ ਗੁਰਾਇਆ (6.25-6.25 ਕਰੋੜ ਰੁਪਏ) ਅਤੇ ਗੜ੍ਹਦੀਵਾਲਾ (3.14 ਕਰੋੜ ਰੁਪਏ) ਵਿੱਚ ਸੀਵਰੇਜ ਟਰੀਟਮੈਂਟ ਪਲਾਂਟ (ਐਸ.ਟੀ.ਪੀ.) ਦਾ ਨੀਂਹ ਪੱਥਰ ਰੱਖਿਆ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ 54 ਆਰਸੈਨਿਕ ਪ੍ਰਭਾਵਿਤ ਪਿੰਡਾਂ ਵਿੱਚ 4.85 ਕਰੋੜ ਰੁਪਏ ਦੀ ਲਾਗਤ ਨਾਲ ਘਰੇਲੂ ਜਲ ਸ਼ੁੱਧੀਕਰਨ ਦਾ ਉਦਘਾਟਨ ਕੀਤਾ।

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਦੁੱਧ ਅਤੇ ਡੇਅਰੀ ਉਤਪਾਦਾਂ ਦੀ ਮਿਲਾਵਟਖੋਰੀ ਨੂੰ ਰੋਕਣ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਅਸੀਂ ਇਕ ਅਜਿਹਾ ਈਕੋ-ਸਿਸਟਮ ਵਿਕਸਤ ਕਰਨ ਵਿਚ ਸਫਲ ਹੋਏ ਹਾਂ। ਉਨ੍ਹਾਂ ਕਿਹਾ ਕਿ ਸਾਡੀ ਸਟੇਟ ਲੈਬ ਇਕ ਸਾਲ ਵਿਚ ਖਾਧ ਪਦਾਰਥਾਂ ਦੇ 15,000 ਤੋਂ ਵੱਧ ਨਮੂਨਿਆਂ ਦਾ ਵਿਸਲੇਸ਼ਣ ਕਰ ਰਹੀ ਹੈ। ਭੋਜਨ ਦੀ ਸੁਰੱਖਿਆ ਅਤੇ ਮਾਪਦੰਡਾਂ ਨੂੰ ਯਕੀਨੀ ਬਣਾਉਣ ਲਈ 10 ਮੋਬਾਈਲ ਫੂਡ ਟੈਸਟਿੰਗ ਵੈਨਜ਼ ਤੋਂ ਇਲਾਵਾ 15 ਕਰੋੜ ਰੁਪਏ ਦੀ ਲਾਗਤ ਨਾਲ ਅਤਿ-ਆਧੁਨਿਕ ਫੂਡ ਲੈਬ ਅਪਗ੍ਰੇਡ ਕੀਤੀ ਹੈ। ਨਤੀਜੇ ਵਜੋਂ, ਫੂਡ ਸੇਫਟੀ ਟੀਮਾਂ ਨੇ 7507 ਨਮੂਨੇ ਇਕੱਠੇ ਕੀਤੇ ਹਨ, ਜਿਨ੍ਹਾਂ ਵਿਚੋਂ 5910 ਦੇ ਮਾਪਦੰਡਾਂ ਦੀ ਪੁਸ਼ਟੀ ਕੀਤੀ ਗਈ ਜਦੋਂਕਿ 10, 836 ਕਿਲੋਗ੍ਰਾਮ ਮਿਲਾਵਟੀ ਚੀਜਾਂ ਨੂੰ ਜ਼ਬਤ ਕਰਕੇ ਨਸ਼ਟ ਕਰ ਦਿੱਤੇ ਗਏ।

ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਕਮਿਊਨਿਟੀ ਜਲ ਸ਼ੁੱਧੀਕਰਨ ਪਲਾਂਟ ਅਤੇ ਆਰਸੈਨਿਕ ਅਤੇ ਆਇਰਨ ਹਟਾਉਣ ਵਾਲੇ ਪਲਾਂਟਾਂ ਜ਼ਰੀਏ ਸਾਰੇ ਕੁਆਲਟੀ ਪ੍ਰਭਾਵਿਤ ਪਿੰਡਾਂ ਵਿਚ ਪੀਣ ਯੋਗ ਪਾਣੀ ਮੁਹੱਈਆ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸਾਰੇ ਵਾਟਰ ਟਰੀਟਮੈਂਟ ਪਲਾਂਟ 30 ਸਤੰਬਰ, 2021 ਤੱਕ ਚਾਲੂ ਹੋ ਜਾਣਗੇ।
ਇਹ ਵੀ ਪੜੋ:Suicide: ਕਾਂਸਟੇਬਲ ਭਰਜਾਈ ਤੇ ASI ਤੋਂ ਦੁਖੀ ਹੋ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ

ETV Bharat Logo

Copyright © 2024 Ushodaya Enterprises Pvt. Ltd., All Rights Reserved.