ਚੰਡੀਗੜ੍ਹ: ਸ਼ਹਿਰ ਦੇ ਵਿੱਚ ਸੋਮਵਾਰ ਨੂੰ ਕਰਫਿਊ ਹਟਾ ਕੇ ਲੌਕਡਾਊਨ ਸ਼ੁਰੂ ਕਰ ਦਿੱਤਾ ਗਿਆ, ਜਿਸ ਵਿੱਚ ਕੁਝ ਰਿਆਇਤਾਂ ਵੀ ਚੰਡੀਗੜ੍ਹ ਵਾਸੀਆਂ ਦੇ ਲਈ ਦਿੱਤੀਆਂ ਗਈਆਂ ਸੀ। ਆਡ-ਈਵਨ ਨੰਬਰ ਦੀਆਂ ਦੁਕਾਨਾਂ ਖੁੱਲ੍ਹੀਆਂ ਸੀ ਅਤੇ ਇਸ ਦੇ ਨਾਲ ਹੀ ਸ਼ਰਾਬ ਦੇ ਠੇਕੇ ਵੀ ਖੋਲ੍ਹ ਦਿੱਤੇ ਗਏ ਸੀ।
ਚੰਡੀਗੜ੍ਹ ਦੇ ਵਿੱਚ ਸ਼ਰਾਬ ਦੇ ਠੇਕੇ ਖੁੱਲ੍ਹਦੇ ਹੀ ਲੋਕਾਂ ਦੀ ਭੀੜ ਠੇਕੇ ਕੋਲ ਲੱਗਣੀ ਸ਼ੁਰੂ ਹੋ ਗਈ। ਠੇਕੇ ਦੇ ਬਾਹਰ ਲੋਕਾਂ ਦਾ ਇੰਨਾ ਜ਼ਿਆਦਾ ਇਕੱਠ ਸੀ ਕਿ ਸੋਸ਼ਲ ਡਿਸਟੈਂਸਿੰਗ ਨੂੰ ਬਣਾਏ ਰੱਖਣ ਦੇ ਲਈ ਪੁਲਿਸ ਨੂੰ ਆਉਣਾ ਪਿਆ। ਪੁਲਿਸ ਵੱਲੋਂ ਲੋਕਾਂ ਨੂੰ ਸ਼ਰਾਬ ਖਰੀਦਣ ਦੇ ਲਈ ਟੋਕਣ ਦਿੱਤੇ ਗਏ।
ਇਸ ਮੌਕ ਏਐੱਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲਗਾਤਾਰ ਲੋਕਾਂ ਨੂੰ ਸਮਾਜਿਕ ਦੂਰੀ ਬਣਾਏ ਰੱਖਣ ਦੀ ਅਪੀਲ ਕੀਤੀ ਅਤੇ ਟੋਕਣ ਰਾਹੀਂ ਹੀ ਸ਼ਰਾਬ ਦਿੱਤੀ ਗਈ।
ਇਹ ਵੀ ਪੜੋ:PGI ਵਿੱਚ ਇੰਝ ਹੁੰਦਾ ਹੈ ਕੋਰੋਨਾ ਨਾਲ ਪੀੜਤ ਮਰੀਜ਼ਾਂ ਦਾ ਇਲਾਜ, ਵੇਖੋ ਇਹ ਖਾਸ ਰਿਪੋਰਟ
ਉੱਥੇ ਹੀ ਠੇਕੇ ਦੇ ਮਾਲਕ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਤਾਂ ਬਕਾਇਦਾ ਸਮਾਜਿਕ ਦੂਰੀ ਰੱਖਣ ਦੇ ਲਈ ਦੁਕਾਨ ਦੇ ਬਾਹਰ ਗੋਲੇ ਦੇ ਨਿਸ਼ਾਨ ਵੀ ਲਗਾਏ ਗਏ ਸੀ ਪਰ ਭੀੜ ਜ਼ਿਆਦਾ ਹੋਣ ਕਾਰਨ ਇਨ੍ਹਾਂ ਨੂੰ ਸੰਭਾਲਣਾ ਥੋੜ੍ਹਾ ਔਖਾ ਹੋ ਗਿਆ ਸੀ।