ਚੰਡੀਗੜ੍ਹ: ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਤੋਂ ਬਾਅਦ ਹੁਣ ਕਾਂਗਰਸ ਨੇ 'ਹੱਥ ਨਾਲ ਹੱਥ ਜੋੜੋ ਯਾਤਰਾ' ਦਾ (New journey of Congress) ਆਗਾਜ਼ ਕਰਨ ਦਾ ਐਲਾਨ ਕੀਤਾ ਹੈ। ਪਰ ਇੱਕ ਤੋਂ ਬਾਅਦ ਦੂਜੀ ਯਾਤਰਾਂ ਸੁਰੂ ਕਰਨ ਨਾਲ ਕੀ 2024 ਦੀਆਂ ਲੋਕ ਸਭਾ ਚੋਣਾਂ ਉੱਤੇ ਕਾਂਗਰਸ ਆਪਣੇ ਆਪ ਨੂੰ ਉਭਾਰ ਪਾਵੇਗੀ ਅਤੇ ਕਿਵੇਂ ਦੇ ਸਮੀਕਰਨ ਦੇਣ ਨੂੰ ਮਿਲਣਗੇ। ਸੋ ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਲਈ ਪੜੋ ਈਟੀਵੀ ਭਾਰਤ ਦੀ ਖਾਸ ਰਿਪੋਰਟ....
ਨਵੀਂ ਯਾਤਰਾਂ ਨੂੰ ਲੈ ਕੇ ਕਾਂਗਰਸ ਕਮੇਟੀ ਵੱਲੋਂ ਮੀਟਿੰਗ:- 'ਹੱਥ ਨਾਲ ਹੱਥ ਜੋੜੋ ਯਾਤਰਾਂ' ਨੂੰ ਲੈ ਕੇ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਵੱਲੋਂ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੱਸਿਆ ਕਿ ਪੰਜਾਬ ਦੇ ਹਰ ਪਿੰਡ ਹਰ ਕਸਬੇ ਅਤੇ ਹਰ ਸ਼ਹਿਰ ਦੇ ਵਿਚ ਜਾ ਕੇ ਲੋਕਾਂ ਨੂੰ ਰਾਹੁਲ ਗਾਂਧੀ ਦੀ ਚਿੱਠੀ ਦੇ ਰੁਬਰੂ ਕਰਵਾਇਆ ਜਾਵੇਗਾ ਅਤੇ ਨਾਲ ਹੀ ਭਾਜਪਾ ਸਾਸ਼ਨ ਦੀਆਂ ਨਕਾਮੀਆਂ ਦੀ ਚਾਰਜਸ਼ੀਟ ਲੋਕਾਂ ਨੂੰ ਸੌਂਪੀ ਜਾਵੇਗੀ। ਰਾਜਾ ਵੜਿੰਗ ਨੇ ਦੱਸਿਆ ਕਿ ਇਸ ਯਾਤਰਾ 'ਹੱਥ ਨਾਲ ਹੱਥ ਜੋੜੋ ਯਾਤਰਾਂ' ਦਾ ਮਕਸਦ ਹੈ ਲੋਕਾਂ ਨੂੰ ਸੱਚਾਈ ਦੇ ਰੁਬਰੂ ਕਰਨਾ ਹੈ।
ਬੇਅੰਤ ਸਿੰਘ ਦੀ ਰਿਹਾਇਸ਼ ਖਾਲੀ ਕਰਵਾੳੇੁਣ ’ਤੇ ਬੋਲੇ :- ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਰਿਹਾਇਸ਼ ਨੂੰ ਖਾਲੀ ਕਰਵਾਉਣ ਦਾ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਆਦੇਸ਼ ਦਿੱਤਾ ਗਿਆ ਹੈ। ਜਿਸ ਬਾਰੇ ਬੋਲਦਿਆਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਉਹਨਾਂ ਦੀ ਸ਼ਹਾਦਤ ਵੱਡੀ ਸੀ। ਉਸ ਘਰ ਨਾਲ ਉਹਨਾਂ ਦੇ ਪਰਿਵਾਰ ਦੀਆਂ ਯਾਦਾਂ ਜੁੜੀਆਂ ਹੋਈਆਂ ਹਨ। ਉਹਨਾਂ ਦੇ ਪਰਿਵਾਰ ਨੂੰ ਸੁਰੱਖਿਆ ਦਾ ਵੀ ਵੱਡਾ ਖ਼ਤਰਾ ਹੈ। ਸਰਕਾਰ ਨੂੰ ਉਹਨਾਂ ਦੇ ਪਰਿਵਾਰ ਤੋਂ ਰਿਹਾਇਸ਼ ਵਾਪਸ ਨਹੀਂ ਲੈਣੀ ਚਾਹੀਦੀ, ਇਹ ਗਲਤ ਹੈ।
ਅਡਾਨੀ ਮਾਮਲੇ ’ਤੇ ਬੋਲੇ:- ਅਡਾਨੀ ਤੇ ਨਿਸ਼ਾਨਾ ਸਾਧਦਿਆਂ ਕਿਹਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਜੋ ਅਡਾਨੀ ਦੇਸ਼ ਵਿਚ 100ਵੇਂ ਨੰਬਰ ’ਤੇ ਸੀ। ਹੁਣ ਉਹ ਅਮੀਰਾਂ ਵਿਚ ਦੂਜੇ ਨੰਬਰ ’ਤੇ ਸੀ। ਇਸ ਤੋਂ ਤਾਂ ਸਾਫ਼ ਜ਼ਾਹਿਰ ਸੀ ਕਿ ਮੋਦੀ ਨੇ ਪੂੰਜੀਪਤੀਆਂ ਦੇ ਹੱਥ ਵਿਚ ਸਾਰਾ ਦੇਸ਼ ਲੁੱਟਾ ਦਿੱਤਾ।
ਬਦਲਾਖੋਰੀ ਦੀ ਰਾਜਨੀਤੀ ਪੰਜਾਬ ਦੇ ਵਿਕਾਸ ਵਿਚ ਅੜਿੱਕਾ :- ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਸਰਕਾਰ ਬਦਲਾਖੋਰੀ ਦੀ ਰਾਜਨੀਤੀ ਕਰਕੇ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਹੀ ਅਤੇ ਰਾਜਨੀਤੀ ਵਿਚ ਡਰ ਦੀ ਭਾਵਨਾ ਪੈਦਾ ਕਰ ਰਹੀ ਹੈ। ਕਿਸੇ ਵੀ ਸਰਕਾਰ ਨੇ ਹਮੇਸ਼ਾ ਲਈ ਨਹੀਂ ਰਹਿਣਾ 5 ਸਾਲ ਬਾਅਦ ਸਰਕਾਰ ਬਦਲ ਜਾਂਦੀ ਹੈ। ਆਮ ਆਦਮੀ ਪਾਰਟੀ ਗਲਤ ਪਿਰਤ ਪਾ ਰਹੀ ਹੈ। ਇਸ ਨਾਲ ਪੰਜਾਬ ਦੀ ਤਰੱਕੀ ਰੁੱਕ ਜਾਵੇਗੀ।
'ਭਾਰਤ ਜੋੜੋ ਯਾਤਰਾ' ਦਾ ਅਸਰ ਸੰਸਦ ਵਿੱਚ:- ਕਾਂਗਰਸੀ ਆਗੂ ਰਾਣਾ ਗੁਰਜੀਤ ਵੀ ਇਸ ਮੀਟਿੰਗ ਦਾ ਹਿੱਸਾ ਬਣੇ। ੳੇੁਹਨਾਂ ਵੀ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੀ ਤਾਰੀਫ਼ ਕੀਤੀ। ਉਹਨਾਂ ਆਖਿਆ ਕਿ ਭਾਰਤ ਜੋੜੋ ਯਾਤਰਾ ਬਹੁਤ ਕਾਮਯਾਬ ਰਹੀ। ਇਸ ਯਾਤਰਾ ਵਿਚ ਕਸ਼ਮੀਰ ਤੋਂ ਕੰਨਿਆ ਕੁਮਾਰੀ ਦਾ ਦੌਰਾ ਕੀਤਾ ਗਿਆ। ਇਸ ਯਾਤਰਾ ਦਾ ਫਾਇਦਾ ਸੰਸਦ ਵਿਚ ਵੇਖਣ ਨੂੰ ਮਿਲਿਆ ਉਹਨਾਂ ਨੇ ਗੰਭੀਰਤਾ ਨਾਲ ਦੇਸ਼ ਦੇ ਮੁੱਦੇ ਚੁੱਕੇ।