ETV Bharat / state

ਕੀ ਹੈ ਵਿਰੋਧੀ ਦਲਾਂ ਦੀ 2024 ਦੀਆਂ ਚੋਣਾਂ ਲਈ ਨਵੀਂ ਭਾਈਵਾਲੀ, INDIA ਕਿਉਂ ਰੱਖਿਆ ਨਾਂਅ, UPA ਕਿਉ ਖਿੰਡਿਆ, ਪੜ੍ਹੋ ਇਨ੍ਹਾਂ ਸਵਾਲਾਂ ਦੇ ਜਵਾਬ - ਨੀਤੀਸ਼ ਕੁਮਾਰ

ਬੈਂਗਲੁਰੂ ਵਿੱਚ ਵਿਰੋਧੀ ਧਿਰਾਂ ਦੀਆਂ ਪਾਰਟੀਆਂ ਦੀ ਬੈਠਕ ਵਿੱਚ ਇਸ ਮਹਾਂਭਾਈਵਾਲੀ ਨੂੰ ਨਵਾਂ ਨਾਂਂ ਦਿੱਤਾ ਗਿਆ ਹੈ। ਹੁਣ ਇਹ ਇੰਡੀਆ ਕਹਿਣ ਤੋਂ ਭਾਵ ਕਿ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ ਵਜੋਂ ਜਾਣਿਆ ਜਾਵੇਗਾ। ਪੜ੍ਹੋ ਕਿਉਂ ਬਦਲਣਾ ਪਿਆ ਨਾਂ...

What is Indian National Developmental Inclusive Alliance?
ਕੀ ਹੈ ਵਿਰੋਧੀ ਦਲਾਂ ਦੀ 2024 ਦੀਆਂ ਚੋਣਾਂ ਲਈ ਨਵੀਂ ਭਾਈਵਾਲੀ, NDA ਤੋਂ INDIA ਕਿਉਂ ਰੱਖਣਾ ਪਿਆ ਨਾਂ, ਪੜ੍ਹੋ ਇਨ੍ਹਾਂ ਸਵਾਲਾਂ ਦੇ ਜਵਾਬ...
author img

By

Published : Jul 19, 2023, 6:22 PM IST

ਚੰਡੀਗੜ੍ਹ ਡੈਸਕ : 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੇਸ਼ ਦੀਆਂ ਕੋਈ 26 ਵਿਰੋਧੀ ਪਾਰਟੀਆਂ ਨੇ ਕੇਂਦਰ ਦੀ ਸੱਤਾ ਧਿਰ ਭਾਜਪਾ ਨੂੰ ਕਰੜੀ ਚੁਣੌਤੀ ਦੇਣ ਲਈ ਤਿਆਰੀ ਵਿੱਢ ਲਈ ਹੈ। ਇਸ ਲਈ ਮਹਾਂਗਠਜੋੜ ਵੀ ਬਣਾਇਆ ਗਿਆ ਹੈ। ਇਸ ਨੂੰ ਹੁਣ ਇੰਡੀਆ ਨਾਲ ਸੰਬੋਧਨ ਕੀਤਾ ਜਾਵੇਗਾ। ਦੋ ਦਿਨਾਂ ਦੀ ਮੀਟਿੰਗ ਵਿੱਚ ਕਈ ਤਰ੍ਹਾਂ ਦੀਆਂ ਰਣੀਤੀਆਂ ਵੀ ਬਣਾਈਆਂ ਗਈਆਂ ਹਨ। ਇੱਥੇ ਇਹ ਵੀ ਖ਼ਬਰ ਆਈ ਸੀ ਕਿ ਇਸ ਨਾਂ ਨਾਲ ਨਿਤੀਸ਼ ਕੁਮਾਰ ਨੂੰ ਕੋਈ ਪਰੇਸ਼ਾਨੀ ਹੋਈ ਸੀ ਪਰ ਨਿਤੀਸ਼ ਨੇ ਇਹੋ ਜਿਹੀਆਂ ਗੱਲਾਂ ਦਾ ਖੰਡਨ ਵੀ ਕੀਤਾ ਸੀ।

ਕੀ ਬੋਲੇ ਇਸ ਮੀਟਿੰਗ ਦੇ ਵਿਰੋਧੀ : ਦਰਅਸਲ, ਬੰਗਲੌਰ ਵਿੱਚ ਵਿਰੋਧੀ ਧਿਰਾਂ ਦੀ ਬੈਠਕ ਵਿੱਚ ਇਹ ਨਾਂ ਘੜਿਆ ਗਿਆ ਹੈ। ਐੱਨਡੀਏ ਨੂੰ ਹੁਣ ਇੰਡੀਆ ਯਾਨੀ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ ਵਜੋਂ ਪੁਕਾਰਿਆ ਜਾਵੇਗਾ। ਇਸਨੂੰ ਲੈ ਕੇ 26 ਪਾਰਟੀਆਂ ਦੇ ਵੱਡੇ ਆਗੂਆਂ ਨੇ ਵੀ ਆਪਣੀ ਸਹਿਮਤੀ ਦਿੱਤੀ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਇਸ ਮੀਟਿੰਗ ਤੋਂ ਬਾਅਦ ਬਕਾਇਦਾ ਪ੍ਰੈੱਸ ਕਾਨਫਰੰਸ ਕਰਕੇ ਇਸ ਨਾਂ ਨੂੰ ਸਹਿਮਤੀ ਦਿੱਤੀ। ਇਸ ਨਾਂ ਉੱਤੇ ਦੂਜੀਆਂ ਪਾਰਟੀਆਂ ਦੇ ਵਿਰੋਧੀਆਂ ਵੱਲੋਂ ਵੀ ਟਿੱਪਣੀਆਂ ਆਈਆਂ ਹਨ। ਟੀਐਮਸੀ ਲੀਡਰ ਡੇਰੇਕ ਓਬ੍ਰਾਇਨ ਨੇ ਵੀ ਟਵੀਟ ਕੀਤਾ ਅਤੇ ਲਿਖਿਆ ਕਿ ‘ਚੱਕ ਦੇ ਇੰਡੀਆ’। ਸ਼ਿਵ ਸੈਨਾ ਦੇ ਊਧਵ ਠਾਕਰੇ ਨੇ ਕਿਹਾ ਕਿ ਅਸੀਂ ਲੜ ਰਹੇ ਹਾਂ। ਉਨ੍ਹਾਂ ਇਸ ਨੂੰ ਤਾਨਾਸ਼ਾਹੀ ਦੀ ਲੜਾਈ ਕਿਹਾ ਹੈ। ਹਾਲਾਂਕਿ ਭਾਜਪਾ ਨੇ ਜਰੂਰ ਇਸ ਨਾਂ ਨੂੰ ਲੈ ਕੇ ਵਿਅੰਗ ਕੱਸਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅੰਗਰੇਜ਼ਾਂ ਨੇ ਦੇਸ਼ ਦਾ ਨਾਂ 'ਇੰਡੀਆ' ਰੱਖਿਆ ਸੀ। ਸਾਨੂੰ ਦੇਸ਼ ਨੂੰ ਬਸਤੀਵਾਦੀ ਵਿਰਾਸਤ ਤੋਂ ਮੁਕਤ ਕਰਨ ਲਈ ਲੜਨਾ ਚਾਹੀਦਾ ਹੈ।

ਕਿਉਂ ਰੱਖਿਆ ਗਿਆ ਇਹ ਨਾਂ: ਦਰਅਸਲ ਵਿਰੋਧੀ ਪਾਰਟੀਆਂ ਦੇ ਲੀਡਰਾਂ ਵੱਲੋਂ ਜੂਨ ਵਿੱਚ ਪਟਨਾ ਵਿੱਚ ਕੀਤੀ ਮੀਟਿੰਗ ਤੋਂ ਬਾਅਦ ਇਹ ਕਿਹਾ ਗਿਆ ਸੀ ਕਿ ਇਕ ਨਵਾਂ ਗੁੱਟ ਸਾਹਮਣੇ ਆਵੇਗਾ। ਇਹ ਵੀ ਹੈ ਕਿ 'ਪੈਟਰੋਟਿਕ ਡੈਮੋਕਰੇਟਿਕ ਅਲਾਇੰਸ' ਜਾਂ ਪੀਡੀਏ ਦੇ ਨਾਂ 'ਤੇ ਵੀ ਇਹ ਧਿਰਾਂ ਵਿਚਾਰ ਕਰ ਰਹੀਆਂ ਸਨ। ਯਾਦ ਰਹੇ ਕਿ ਯੂਪੀਏ ਦੇ ਨਾਲ ਕਾਂਗਰਸ ਦੋ ਵਾਰ ਕੇਂਦਰ ਵਿੱਚ ਆਪਣੀ ਸਰਕਾਰ ਬਣਾ ਚੁੱਕੀ ਹੈ ਪਰ 2014 ਤੋਂ ਬਾਅਦ ਇਹ ਭਾਈਵਾਲੀ ਖਤਮ ਹੋ ਗਈ ਸੀ। ਕਾਂਗਰਸ ਵੱਲੋਂ 2004 ਦੀਆਂ ਲੋਕ ਸਭਾ ਚੋਣਾਂ ਜਿੱਤੀਆਂ ਗਈਆਂ ਸਨ ਅਤੇ ਕਾਂਗਰਸ ਦੀ ਅਗਵਾਈ ਵਿੱਚ ਚੋਣਾਂ ਤੋਂ ਬਾਅਦ ਇੱਕ ਗੱਠਜੋੜ ਬਣਾਇਆ ਗਿਆ ਸੀ, ਜਿਸ ਵਿੱਚ 14 ਪਾਰਟੀਆਂ ਨੂੰ ਸ਼ਾਮਲ ਕੀਤਾ ਗਿਆ ਸੀ। ਹਾਲਾਂਕਿ ਇਹ ਗਠਜੋੜ ਵੀ ਬਹੁਤਾ ਦੇਰ ਚੱਲ ਨਹੀਂ ਸਕਿਆ ਸੀ। ਇਸ ਤੋਂ ਬਾਅਦ ਕਾਂਗਰਸ 2009 ਵਿੱਚ ਸੱਤਾ ਵਿੱਚ ਫਿਰ ਆਈ ਪਰ ਯੂਪੀਏ ਗੱਠਜੋੜ ਵਿੱਚ ਘੱਟ ਪਾਰਟੀਆਂ ਨੇ ਹੀ ਹਾਂ ਮਿਲਾਈ ਸੀ। 2014 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਬੁਰੀ ਤਰ੍ਹਾਂ ਹਾਰੀ ਸੀ। ਇਹ ਵੀ ਯਾਦ ਰਹੇ ਕਿ ਨਵਾਂ ਗਰੁੱਪ 11 ਮੈਂਬਰੀ ਤਾਲਮੇਲ ਕਮੇਟੀ ਵੀ ਬਣਾ ਰਿਹਾ ਹੈ।

ਕਿਉਂ ਬਦਲਿਆ ਨਾਂ : ਦਰਅਸਲ ਨਾਂ ਬਦਲਣ ਪਿੱਛੇ ਇਕ ਕਾਰਣ ਯੂਪੀਏ ਦੇ ਅਕਸ ਨੂੰ ਮੁੜ ਬਣਾਉਣ ਦਾ ਕਾਂਗਰਸ ਦਾ ਤਰੀਕਾ ਵੀ ਹੋ ਸਕਦਾ ਹੈ, ਜਿਸ 'ਤੇ ਭ੍ਰਿਸ਼ਟਾਚਾਰ ਦੇ ਇਲਜਾਮ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕਈ ਵਾਰ ਭ੍ਰਿਸ਼ਟਾਚਾਰ ਨੂੰ ਲੈ ਕੇ ਯੂਪੀਏ ਦਾ ਮਜ਼ਾਕ ਉਡਾ ਚੁੱਕੇ ਹਨ। ਵਿਰੋਧੀ ਧਿਰ ਦੀ ਬੈਠਕ ਦਾ ਜ਼ਿਕਰ ਕਰਦਿਆਂ ਪੀਐੱਮ ਕਹਿ ਚੁੱਕੇ ਹਨ ਕਿ ਜਦੋਂ ਸਾਰਿਆਂ ਨੂੰ ਇਕ ਫਰੇਮ 'ਚ ਦੇਖਿਆ ਜਾਂਦਾ ਹੈ ਤਾਂ ਦੇਸ਼ ਸਿਰਫ ਭ੍ਰਿਸ਼ਟਾਚਾਰ ਹੀ ਨਜਰ ਆਉਂਦਾ ਹੈ।

ਨਿਤੀਸ਼ ਨੇ ਕਿਉਂ ਕਿਹਾ, ਮੈਨੂੰ ਅਹੁਦੇ ਦਾ ਲਾਲਚ ਨਹੀਂ : ਮੁੱਖ ਮੰਤਰੀ ਨਿਤੀਸ਼ ਕੁਮਾਰ ਮੰਗਲਵਾਰ ਨੂੰ ਬੈਂਗਲੁਰੂ ਵਿੱਚ ਵਿਰੋਧੀ ਪਾਰਟੀਆਂ ਦੀ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਮੌਜੂਦ ਨਹੀਂ ਸਨ, ਲਗਾਤਾਰ ਰੌਲਾ ਪਾ ਰਹੇ ਹਨ ਕਿ ਉਹ ਨਾਖੁਸ਼ ਹਨ। ਹਾਲਾਂਕਿ ਉਨ੍ਹਾਂ ਸਪੱਸ਼ਟ ਕੀਤਾ ਕਿ ਅਜਿਹੀਆਂ ਖ਼ਬਰਾਂ ਸਿਰਫ ਅਫਵਾਹਾਂ ਹਨ। ਉਨ੍ਹਾਂ ਕਿਹਾ ਕਿ ਸਾਰੀਆਂ ਧਿਰਾਂ ਵਿਚਾਲੇ ਚੰਗੇ ਮਾਹੌਲ ਵਿਚ ਗੱਲਬਾਤ ਹੋਈ ਹੈ। ਨਿਤੀਸ਼ ਕੁਮਾਰ ਨੇ ਕਿਹਾ ਕਿ ਮੈਨੂੰ ਕੋਆਰਡੀਨੇਟਰ ਜਾਂ ਕਿਸੇ ਅਹੁਦੇ ਦਾ ਕੋਈ ਲਾਲਚ ਨਹੀਂ ਹੈ। ਜੋ ਸੁਝਾਅ ਦਿੱਤਾ ਗਿਆ ਹੈ, ਉਸ 'ਤੇ ਵਿਚਾਰ ਕੀਤਾ ਗਿਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.