ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਵਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਬਣਾਉਣ ਦੀ ਬੇਨਤੀ ਦੇ ਨਾਲ ਇਕ ਨਵੀਂ ਚਰਚਾ ਛਿੜ ਗਈ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਜਸਟਿਸ ਹਰਬੰਸ ਸਿੰਘ ਅਤੇ ਕੁੱਝ ਹੋਰ ਮੋਹਤਬਰਾਂ ਵਲੋਂ ਇਸ ਐਕਟ ਨੂੰ ਬਣਾਉਣ ਦੀ ਸਲਾਹ ਦਿੱਤੀ ਗਈ ਹੈ ਪਰ ਸ਼੍ਰੋਮਣੀ ਕਮੇਟੀ ਵਲੋਂ ਦਹਾਕਿਆਂ ਬਾਅਦ ਇਸ ਤਰ੍ਹਾਂ ਦੇ ਐਕਟ ਦੀ ਮੰਗ ਕਰਨਾ ਨਵੀਂ ਗੱਲ ਹੈ। ਇਸ ਨਾਲ ਕਈ ਹੋਰ ਵੀ ਸਵਾਲ ਉੱਠ ਰਹੇ ਹਨ।
ਕੀ ਹੈ ਐਕਟ : ਦਰਅਸਲ, ਸੰਗਤ ਦੀ ਸਹੂਲਤ ਲਈ ਗੁਰਦੁਆਰਿਆਂ ਦੇ ਭਵਨ, ਇਥੋਂ ਦੀ ਆਮਦਨ ਅਤੇ ਖਰਚ ਦੇ ਪ੍ਰਬੰਧ ਹੋਣੇ ਅਹਿਮ ਹਨ। ਸਿੱਖ ਗੁਰੂਦੁਆਰਾ ਐਕਟ 1925 ਵਿਚ ਇਹੋ ਜਿਹੇ ਪ੍ਰਬੰਧ ਨੂੰ ਲਿਆਉਣ ਲਈ ਬਣਾਇਆ ਗਿਆ ਸੀ। ਹਾਲਾਂਕਿ ਇਸ ਵਿਚਲੇ ਨਿਯਮਾਂ ਦਾ ਗੁਰਬਾਣੀ ਦੀ ਵਿਆਖਿਆ ਅਤੇ ਹੋਰ ਸੰਚਾਰ ਨਾਲ ਕੋਈ ਲੈਣ ਦੇਣ ਨਹੀਂ ਹੈ। ਇਹ ਸਿਰਫ ਕੇਵਲ ਗੁਰਦੁਆਰੇ ਦੇ ਭਵਨ, ਸੰਪਤੀ, ਆਮਦਨ ਅਤੇ ਖਰਚ ਨਾਲ ਹੀ ਸਬੰਧ ਰੱਖਦੇ ਹਨ। ਐਕਟ ਦੀ ਮੰਨੀਏ ਅਨੁਸਾਰ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਗੁਰਦੁਆਰਾ ਭਵਨ ਵਿਚ ਸ਼ਰਧਾਲੂਆਂ ਨੂੰ ਲੋੜੀਂਦੀਆਂ ਸੁਵਿਧਾਵਾਂ ਦਾ ਪਰਬੰਧ ਕਰਨ ਤਕ ਸੀਮਤ ਹੈ। ਧਾਰਮਕ ਪ੍ਰਚਾਰ, ਧਰਮ ਸ਼ਾਸਤਰੀਆਂ ਅਤੇ ਸਿੱਖਿਆ ਪ੍ਰਾਪਤ ਪਰਚਾਰਕਾਂ ਦੀ ਜ਼ਿੰਮੇਵਾਰੀ ਹੁੰਦੀ ਹੈ। ਐਕਟ ਵਿਚ ਪ੍ਰਬੰਧਕਾਂ ਨੂੰ ਧਰਮਾਂ ਦੇ ਪ੍ਰਚਾਰ ਵਿਚ ਦਖ਼ਲ ਅੰਦਾਜ਼ੀ ਕਰਨ ਤੋਂ ਰੋਕਿਆ ਗਿਆ ਹੈ।
ਖਤਮ ਕੀਤੀ ਸੀ ਮਸੰਦ ਪਰੰਪਰਾ: ਸਿੱਖ ਇਤਿਹਾਸਕਾਰਾਂ ਦੀ ਮੰਨੀਏ ਤਾਂ ਸਿੱਖ ਪਰੰਪਰਾ ਦੇ ਲੈਣ ਦੇਣ ਸਿੱਖ ਦਾ ਇਤਹਾਸ ਵਿਚ ਜ਼ਿਕਰ ਆਉਂਦਾ ਹੈ ਕਿ ਗੁਰੂ ਅਮਰ ਦਾਸ ਜੀ ਨੇ ਧਰਮ ਪ੍ਰਚਾਰ ਅਤੇ ਹੋਰ ਪ੍ਰਚਾਰ ਕੇਂਦਰਾਂ ਵਿੱਚ ਚੜ੍ਹਾਈ ਜਾਣ ਵਾਲੀ ਮਾਇਆ ਦੇ ਠੀਕ ਪ੍ਰਬੰਧ ਲਈ ਬਾਈ ਮੰਜੀਆਂ ਸਥਾਪਤ ਕਰਕੇ ਮਸੰਦ ਨਿਯੁਕਤ ਕੀਤੇ ਸਨ। ਬਾਅਦ ਵਿੱਚ ਮਸੰਦਾਂ ਦੇ ਮਨਾਂ ਵਿੱਚ ਖੋਟ ਆ ਗਈ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਮਸੰਦ ਪਰੰਪਰਾ ਨੂੰ ਖਤਮ ਕਰ ਦਿੱਤਾ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਤਕਰੀਬਨ ਹਰ ਗੁਰੂ ਘਰ ਨੇ ਆਪਣਾ ਪ੍ਰਬੰਧ ਆਪ ਕੀਤਾ। ਸਿੱਖ ਗੁਰਦੁਆਰਾ ਐਕਟ ਨੇ ਮਸੰਦ ਪਰੰਪਰਾ ਮੁੜ ਜਿਉਂਦੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਐਕਟ ਅਧੀਨ ਬੋਰਡ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਤਿਹਾਸਕ ਗੁਰਦੁਆਰਿਆਂ ਵਿਚ ਸੰਗਤ ਲਈ ਸਹੂਲਤਾਂ ਪੈਦਾ ਕਰਨ ਅਤੇ ਸੰਗਤ ਵਲੋਂ ਦਿੱਤੇ ਚੜ੍ਹਾਵੇ ਦਾ ਹਿਸਾਬ ਰੱਖਣ ਦੀ ਜ਼ਿੰਮੇਵਾਰੀ ਸੌਂਪੀ ਹੈ।
ਇਹ ਵੀ ਪੜ੍ਹੋ : Balkaur Singh's Appeal: ਦੇਸ਼-ਵਿਦੇਸ਼ ਵਿੱਚ ਬੈਠੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਬਲਕੌਰ ਸਿੰਘ ਦੀ ਅਪੀਲ
ਜ਼ਿਕਰਯੋਗ ਹੈ ਕਿ ਗ੍ਰਹਿ ਮਾਮਲਿਆਂ ਦੇ ਮੰਤਰੀ ਰਾਜਨਾਥ ਸਿੰਘ ਨੇ 15 ਮਾਰਚ 2016 ਨੂੰ ਰਾਜ ਸਭਾ ਵਿੱਚ ਸਿੱਖ ਗੁਰਦੁਆਰਾ (ਸੋਧ) ਬਿੱਲ ਪੇਸ਼ ਕੀਤਾ ਸੀ ਅਤੇ ਸਦਨ ਨੇ ਅਗਲੇ ਦਿਨ ਇਸਨੂੰ ਪਾਸ ਕੀਤਾ ਸੀ। ਇਹ ਐਕਟ ਚੰਡੀਗੜ੍ਹ, ਹਿਮਾਚਲ ਤੇ ਪੰਜਾਬ ਦੇ ਸਿੱਖ ਗੁਰਦੁਆਰਿਆਂ ਦੇ ਪ੍ਰਬੰਧਾਂ ਨੂੰ ਨਿਯਮਿਤ ਕਰਦਾ ਹੈ। ਐਕਟ ਨੇ ਸਿੱਖ ਗੁਰਦੁਆਰਿਆਂ ਦੇ ਪ੍ਰਬੰਧ ਤੇ ਪ੍ਰਸ਼ਾਸਕੀ ਕੰਮਾਂ ਲਈ ਐਸਜੀਪੀਸੀ ਦੀ ਸਥਾਪਨਾ ਅਤੇ ਹਰੇਕ ਗੁਰਦੁਆਰੇ ਲਈ ਕਮੇਟੀ ਬਣਾਈ ਸੀ।