ਚੰਡੀਗੜ੍ਹ: ਉੱਤਰ ਭਾਰਤ ਵਿੱਚ ਇਸ ਸਮੇਂ ਸਰਦੀਆਂ ਦਾ ਮੌਸਮ ਸਿਖ਼ਰ ਉੱਤੇ ਚੱਲ ਰਿਹਾ ਹੈ। ਹੱਡ ਚੀਰਵੀਂ ਠੰਢ ਨੇ ਮਨੁੱਖਾਂ, ਜਾਨਵਰਾਂ ਤੋਂ ਇਲਾਵਾ ਪੰਛੀਆਂ ਦਾ ਜੀਵਨ ਵੀ ਪ੍ਰਭਾਵਿਤ ਕੀਤਾ ਹੋਇਆ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਧੁੰਦ ਤੇ ਤੇਜ਼ ਹਵਾਵਾਂ ਨੇ ਠੰਢ ਹੋਰ ਵਧਾ ਦਿੱਤੀ ਹੈ। ਧੁੰਦ ਨੂੰ ਲੈ ਕੇ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਦੇ ਜਾਰੀ ਤਾਜ਼ਾ ਅੰਕੜਿਆਂ ਮੁਤਾਬਿਕ ਪੰਜਾਬ ਵਿੱਚ ਠੰਢ ਨੇ ਬੀਤੇ 11 ਸਾਲ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਤਾਜ਼ਾ ਅੰਕੜਿਆਂ ਮੁਤਾਬਿਕ ਪੰਜਾਬ ਵਿੱਚ ਦਿਨ ਦਾ ਤਾਪਮਾਨ 8-10 ਡਿਗਰੀ ਤੋਂ ਵੀ ਹੇਠਾਂ ਪਹੁੰਚ ਚੁੱਕਾ ਹੈ ਜਦੋਂ ਕਿ ਪਿਛਲੇ ਸਾਲਾਂ ਦੌਰਾਨ ਦਿਨ ਸਮੇਂ ਤਾਪਮਾਨ ਹਮੇਸ਼ਾ ਹੀ 10 ਡਿਗਰੀ ਤੋਂ ਉੱਪਰ ਰਹਿੰਦਾ ਸੀ।
ਪੰਜਾਬ 'ਚ ਮੌਸਮ ਵਿਭਾਗ ਦਾ ਅਲਰਟ: ਪੰਜਾਬ ਦੇ 16 ਜ਼ਿਲ੍ਹਿਆਂ 'ਚ ਮੌਸਮ ਜ਼ਿਆਦਾ ਖ਼ਰਾਬ ਰਹੇਗਾ। ਇਨ੍ਹਾਂ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਜਲੰਧਰ, ਨਵਾਂਸ਼ਹਿਰ, ਕਪੂਰਥਲਾ, ਫਾਜ਼ਿਲਕਾ, ਮੁਕਤਸਰ, ਬਠਿੰਡਾ, ਲੁਧਿਆਣਾ, ਮਾਨਸਾ, ਫਤਿਹਗੜ੍ਹ ਸਾਹਿਬ, ਰੂਪਨਗਰ ਅਤੇ ਪਟਿਆਲਾ ਵਿੱਚ ਬਹੁਤ ਸੰਘਣੀ ਧੁੰਦ ਪੈਣ ਦੀ ਚਿਤਾਵਨੀ ਦਿੱਤੀ ਗਈ ਹੈ। ਅੱਜ ਵਿਜ਼ੀਬਿਲਟੀ 50 ਮੀਟਰ ਦੇ ਕਰੀਬ ਰਹਿਣ ਦੀ ਉਮੀਦ ਹੈ। ਪੰਜਾਬ ਵਿੱਚ ਆਉਂਦੇ ਦੋ ਦਿਨਾਂ ਦਰਮਿਆਨ ਸਖ਼ਤ ਠੰਢ ਪੈਣ ਦੀ ਸੰਭਾਵਨਾ ਹੈ।
-
#WATCH | Visibility affected in parts of the national capital as a blanket of dense fog covers Delhi.
— ANI (@ANI) January 14, 2024 " class="align-text-top noRightClick twitterSection" data="
(Visuals from 10 Janpath shot at 7.50 am) pic.twitter.com/y5AQAgbLsl
">#WATCH | Visibility affected in parts of the national capital as a blanket of dense fog covers Delhi.
— ANI (@ANI) January 14, 2024
(Visuals from 10 Janpath shot at 7.50 am) pic.twitter.com/y5AQAgbLsl#WATCH | Visibility affected in parts of the national capital as a blanket of dense fog covers Delhi.
— ANI (@ANI) January 14, 2024
(Visuals from 10 Janpath shot at 7.50 am) pic.twitter.com/y5AQAgbLsl
ਗੁਆਂਢੀ ਸੂਬਿਆਂ 'ਚ ਵੀ ਮੌਸਮ ਬੇਹਾਲ: ਇਸ ਤੋਂ ਇਲਾਵਾ ਦਿੱਲੀ, ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ 'ਚ ਵੀ ਧੁੰਦ ਨੂੰ ਲੈਕੇ ਕੁਝ ਅਜਿਹੇ ਹੀ ਅਸਾਰ ਨਜ਼ਰ ਆ ਰਹੇ ਹਨ। ਠੰਢ ਨਾਲ ਸਿਰਫ ਪੰਜਾਬ ਹੀ ਨਹੀਂ ਸਗੋਂ ਗੁਆਂਢੀ ਸੂਬੇ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਇਨ੍ਹਾਂ ਇਲਾਕਿਆਂ ਵਿੱਚ ਪਿਛਲੇ ਲਗਭਗ ਇੱਕ ਹਫਤੇ ਤੋਂ ਲੋਕ ਸੂਰਜ ਦੇ ਦਰਸ਼ਣਾਂ ਲਈ ਤਰਸ ਰਹੇ ਹਨ। ਸੰਘਣੀ ਧੁੰਦ ਅਤੇ ਹੱਡ ਚੀਰਵੀਂ ਠੰਢ ਤੋਂ ਬਚਣ ਲਈ ਲੋਕ ਸੜਕ ਕਿਨਾਰੇ ਅੱਗ ਸੇਕਦੇ ਆਮ ਨਜ਼ਰ ਆ ਰਹੇ ਹਨ। ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਹਿਮਾਚਲ ਵਿੱਚ ਠੰਢ ਤੋਂ ਰਾਹਤ ਨਹੀਂ ਮਿਲ ਰਹੀ। ਵੈਸਟਰਨ ਡਿਸਟਰਬੈਂਸ ਘੱਟ ਹੋਣ ਤੋਂ ਬਾਅਦ ਹੁਣ ਸੁੱਕੀ ਠੰਡ ਲੋਕਾਂ ਨੂੰ ਪਰੇਸ਼ਾਨ ਕਰੇਗੀ।
-
Dense fog reduces visibility, flights delayed as Delhi wakes up to freezing Sunday morning
— ANI Digital (@ani_digital) January 14, 2024 " class="align-text-top noRightClick twitterSection" data="
Read @ani Story https://t.co/EZ7UP2npoN#fog #Delhi #IMD pic.twitter.com/JXphEAP6wB
">Dense fog reduces visibility, flights delayed as Delhi wakes up to freezing Sunday morning
— ANI Digital (@ani_digital) January 14, 2024
Read @ani Story https://t.co/EZ7UP2npoN#fog #Delhi #IMD pic.twitter.com/JXphEAP6wBDense fog reduces visibility, flights delayed as Delhi wakes up to freezing Sunday morning
— ANI Digital (@ani_digital) January 14, 2024
Read @ani Story https://t.co/EZ7UP2npoN#fog #Delhi #IMD pic.twitter.com/JXphEAP6wB
ਦਿੱਲੀ NCR ਦਾ ਮੌਸਮ: ਦਿੱਲੀ-ਐੱਨਸੀਆਰ ਇਸ ਸਮੇਂ ਕੜਾਕੇ ਦੀ ਠੰਢ ਦੀ ਲਪੇਟ 'ਚ ਹੈ। ਤਾਪਮਾਨ ਲਗਾਤਾਰ ਡਿੱਗ ਰਿਹਾ ਹੈ। ਸੰਘਣੀ ਧੁੰਦ ਕਾਰਨ ਰੇਲ ਅਤੇ ਹਵਾਈ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਐਤਵਾਰ ਦੇ ਦਿਨ ਦੀ ਸ਼ੁੁਰੂਆਤ ਦਿੱਲੀ 'ਚ ਧੁੰਦ ਦੀ ਚਿੱਟੀ ਚਾਦਰ ਦੇ ਨਾਲ ਹੋਈ ਹੈ। ਜਿਸ ਕਾਰਨ ਵਾਹਨਾਂ ਦੀ ਰਫ਼ਤਾਰ ਮੱਧਮ ਪੈ ਗਈ ਹੈ ਅਤੇ ਦਿਨ ਸਮੇਂ ਹੀ ਗੱਡੀਆਂ ਦੀਆਂ ਲਾਈਟਾਂ ਜੱਗ ਗਈਆਂ ਹਨ। ਦੁਪਹਿਰ ਤੋਂ ਬਾਅਦ ਅੰਸ਼ਕ ਬੱਦਲ ਦਿਖਾਈ ਦੇ ਸਕਦੇ ਹਨ। ਫਿਲਹਾਲ ਰਾਜਧਾਨੀ ਦਿੱਲੀ 'ਚ ਤਾਪਮਾਨ 6 ਡਿਗਰੀ ਦਰਜ ਕੀਤਾ ਗਿਆ ਹੈ।
ਹਰਿਆਣਾ 'ਚ ਓਰੇਂਜ ਅਲਰਟ: ਹਰਿਆਣਾ ਦੇ 17 ਜ਼ਿਲ੍ਹਿਆਂ ਵਿੱਚ ਧੁੰਦ ਦਾ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਅੰਬਾਲਾ, ਕੁਰੂਕਸ਼ੇਤਰ, ਕੈਥਲ, ਕਰਨਾਲ, ਮਹਿੰਦਰਗੜ੍ਹ, ਰੇਵਾੜੀ, ਝੱਜਰ, ਗੁਰੂਗ੍ਰਾਮ, ਨੂਹ, ਪਲਵਲ, ਫਰੀਦਾਬਾਦ, ਸਿਰਸਾ, ਫਤਿਹਾਬਾਦ, ਹਿਸਾਰ, ਜੀਂਦ, ਭਿਵਾਨੀ ਅਤੇ ਚਰਖਿਦਾਦਰੀ ਜ਼ਿਲ੍ਹੇ ਸ਼ਾਮਲ ਹਨ। ਐਤਵਾਰ ਸਵੇਰੇ ਜੀਟੀ ਬੈਲਟ 'ਤੇ ਪੈਣ ਵਾਲੇ ਸੋਨੀਪਤ, ਪਾਣੀਪਤ, ਕਰਨਾਲ, ਕੁਰੂਕਸ਼ੇਤਰ ਅਤੇ ਅੰਬਾਲਾ 'ਚ ਸੰਘਣੀ ਧੁੰਦ ਦੇਖਣ ਨੂੰ ਮਿਲੀ। ਇੱਥੇ ਵਿਜ਼ੀਬਿਲਟੀ ਲਗਭਗ ਜ਼ੀਰੋ ਹੈ। ਨੈਸ਼ਨਲ ਹਾਈਵੇਅ-44 'ਤੇ ਵਾਹਨ ਹੌਲੀ-ਹੌਲੀ ਚੱਲਦੇ ਦੇਖੇ ਗਏ।
ਹਿਮਾਚਲ ਤੇ ਚੰਡੀਗੜ੍ਹ ਨੇ ਵੀ ਠਾਰੇ ਲੋਕ: ਹਿਮਾਚਲ ਦੇ ਉਪਰਲੇ ਇਲਾਕਿਆਂ 'ਚ 16-17 ਜਨਵਰੀ ਨੂੰ ਬਰਫਬਾਰੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਪਹਾੜਾਂ ਤੋਂ ਆਉਣ ਵਾਲੀਆਂ ਹਵਾਵਾਂ ਠੰਡੀਆਂ ਹੋ ਜਾਣਗੀਆਂ, ਜਿਸ ਨਾਲ ਮੈਦਾਨੀ ਇਲਾਕਿਆਂ ਦੇ ਲੋਕਾਂ ਨੂੰ ਹੋਰ ਠੰਢ ਦਾ ਸਾਹਮਣਾ ਕਰਨਾ ਪਵੇਗਾ। ਇਸ ਕਾਰਨ ਰਾਤ ਦੇ ਤਾਪਮਾਨ ਵਿੱਚ ਭਾਰੀ ਗਿਰਾਵਟ ਆਵੇਗੀ। ਉਧਰ ਚੰਡੀਗੜ੍ਹ 'ਚ ਅੱਜ ਤਾਪਮਾਨ 7 ਤੋਂ 14 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਸਵੇਰੇ ਸੰਘਣੀ ਧੁੰਦ ਛਾਈ ਰਹੇਗੀ, ਪਰ ਦੁਪਹਿਰ ਨੂੰ ਧੁੱਪ ਰਹੇਗੀ। ਰਾਤ ਦੇ ਤਾਪਮਾਨ ਵਿੱਚ ਗਿਰਾਵਟ ਆਵੇਗੀ।